JASS R.creations

JASS R.creations

Share

ਇਤਬਾਰ ਕਰਨ ਵਾਲੇ ਲੋਕ ਇਕ ਦੂਜੇ ਦੇ
‌‌ਸੀ਼ਸੇ਼ ਹੁੰਦੇ‌ ਨੇ‌ ।

30/12/2025

Charlie Chaplin

28/12/2025

ਜਿਸ ਘਰ ਵਿੱਚ ਮਾਂ ਖੁਸ਼ ਹੁੰਦੀ ਹੈ

27/12/2025

ਆਗੂ

"ਬੁੱਲਟ ਮੋਟਰਸਾਈਕਲ ਦੀ ਕਾਢ ਯੂਰਪ ਵਿੱਚ ਹੋਈ, ਪਰ ਉਥੋਂ ਦੇ ਲੋਕ ਅੱਜ ਸਭ ਤੋਂ ਵੱਧ ਸਾਈਕਲ ਚਲਾਉਂਦੇ ਨੇ ਤੇ ਇਧਰ ਅਸੀਂ ਕਰਜ਼ਾ ਚੱਕ ਚੱਕ ਕੇ ਮੋਟਰਸਾਈਕਲ ਲੈਂਦੇ ਆ ,

ਅਸੀਂ ਤਿੰਨ ਚਾਰ ਜਾਣੇ ਹਮ ਉਮਰ ਆਪਣੀ ਸਮਝ ਮੁਤਾਬਕ ਗੱਲਾਂ ਕਰ ਰਹੇ ਸਨ, ਸਾਹਮਣੇ ਬੈਠੇ ਸਨ ਸਾਡੇ ਸੀਨੀਅਰ ਆਗੂ ।

ਆਗੂ - ਤੈਨੂੰ ਮਜ਼ਦੂਰਾਂ ਚ ਕੰਮ ਕਰਨਾ ਚਾਹੀਦਾ , ਤੇਰੇ ਵਰਗੇ ਨੌਜਵਾਨਾਂ ਦੀ ਮਜ਼ਦੂਰਾਂ ਵਿੱਚ ਬਹੁਤ ਲੋੜ ।

ਹਾਂਜੀ

ਆਗੂ - ਮੈਂ ਵੀ ਸੋਚਦਾ ਕਿ ਹੁਣ ਮਜ਼ਦੂਰਾਂ ਚ ਕੰਮ ਕਰਾਂ ਕਿਸਾਨਾਂ ਚ ਬਹੁਤ ਕੰਮ ਕਰ ਲਿਆ ਮੁਲਾਜ਼ਮਾਂ ਚ ਬਹੁਤ ਕੰਮ ਕਰ ਲਿਆ , ਕਲਚਰ ਫਰੰਟ ਤੇ ਵੀ ਕਾਫੀ ਕੰਮ ਕਰ ਲਿਆ ਹੁਣ ਲੋੜ ਹੈ ਤਾਂ ਮਜ਼ਦੂਰਾਂ ਵਿੱਚ ਕੰਮ ਕਰਨ ਦੀ ਕਿਸ ਸਭ ਤੋਂ ਵੱਧ ਦੱਬੇ ਕੁਚਲੇ ਮਜ਼ਦੂਰ ਨੇ ਤੇ ਜਿੰਨਾ ਚਿਰ ਮਜ਼ਦੂਰ ਖੜੇ ਨਹੀਂ ਹੁੰਦੇ ਉਹਨਾਂ ਚਿਰ ਇਨਕਲਾਬ ਨਹੀਂ ਆ ਸਕਦਾ।

ਹਾਂਜੀ ਇਹ ਗੱਲ ਤਾਂ ਪੱਕੀ ਏ

ਆਗੂ - ਇੱਕ ਯਾਰ ਆਪਾਂ ਇਹ ਘਰ ਬਦਲਣਾ

ਵਧੀਆ ਤਾਂ ਹੈ ਜੀ , ਮੈਂ ਤਾਂ ਕਹਿੰਦਾ ਇਹੀ ਮੁੱਲ ਲੈ ਲਵੋ

ਆਗੂ- ਉਦਾਂ ਤਾਂ ਠੀਕ ਹੈ ਪਰ ਥੋੜੀ ਦੂਰ ਜਾ ਕੇ ਜਿਹੜੇ ਦੀਵੇ ਦੂਵੇ ਬਣਾਉਂਦੇ ਆ ਉਹਨਾਂ ਦੇ ਘਰ ਸ਼ੁਰੂ ਹੋ ਜਾਂਦੇ ਆ, ਨਾਲੇ ਨਾਲ ਹੀ ਆਹ ਬਸਤੀ ਪੈਂਦੀ ਏ ।

ਲਿਖਤਮ -ਜਸ ਰਿਆਜ਼ ✍️

26/12/2025

ਗੁਰੂ ਦੀ ਕਾਸ਼ੀ
ਤਖ਼ਤ ਸ੍ਰੀ ਦਮਦਮਾ ਸਾਹਿਬ

26/12/2025

ਥੱਲੇ ਰੱਖਿਆਂ ਡੋਲੂ

ਮੀਸ਼ਾ ਹਰ ਰੋਜ਼ ਆਵਦੇ ਮਾਂ ਪਿਓ ਨਾਲ ਖੇਤਾਂ ਵਿਚੋ ਕੰਮ ਕਰਵਾ ਕੇ ,ਪਿੰਡ ਦੇ ਵਿੱਚ ਇਕ ਦਰਮਿਆਨੇ ਜੇ ਜਿਮੀਦਾਰਾਂ ਦੇ ਘਰੋਂ ਦੁੱਧ ਪਵਾਉਣ ਜਾਂਦਾ , ਜਿਸ ਦਿਨ ਉਹ ਪਹਿਲੀ ਵਾਰ ਗਿਆ ਤਾਂ ਉਹਨੇ ਸੰਗਦੇ ਸੰਗਦੇ ਨੇ ਡੋਲੂ ਰਿੰਪੀ ਨੂੰ ਫੜਾ ਦਿੱਤਾ। ਰਿੰਪੀ ਉਹਦੇ ਨਾਲੋਂ ਚਾਰ ਕੁ ਸਾਲ ਵੱਡੀ ਹੋਵੇਗੀ , ਰੰਗ ਰੂਪ ਦੀ ਠੀਕ ਠਾਕ ਮੂੰਹ ਮੱਥੇ ਲੱਗਦੀ ਕੁੜੀ ਸੀ ਤੇ ਉਧਰ ਮੀਸ਼ਾ ਕਾਮਿਆਂ ਦਾ ਮੁੰਡਾ ਪਰ ਪੁੱਜ ਕੇ ਸੋਹਣਾ ਸੁਨੱਖਾ, ਜਦੋਂ ਹਰ ਕੋਈ ਉਹਨੂੰ ਪਹਿਲੀ ਵਾਰ ਵੇਖਦਾ ਤਾਂ ਕਿਸੇ ਦੇ ਮਨ ਵਿੱਚ ਇਹ ਨਾ ਆਉਂਦਾ ਕਿ ਇਹ ਵਿਹੜੇ ਵਿੱਚੋਂ ਕਾਮਿਆਂ ਦਾ ਮੁੰਡਾ ਹੈ। ਮੀਸ਼ੇ ਦੀ ਇਹ ਹਰ ਰੋਜ਼ ਡਿਊਟੀ ਹੁੰਦੀ ਸੀ ਕਿ ਉਹ ਆਪਣੇ ਮਾਂ ਪਿਓ ਨਾਲ ਕੰਮ ਕਰਵਾ ਕੇ ਪਿੰਡ ਵਿੱਚ ਫਲਾਣਿਆਂ ਦੇ ਘਰੋਂ ਦੁੱਧ ਲੈਣ ਜਾਏਗਾ। ਪਹਿਲਾਂ ਪਹਿਲਾਂ ਇਹ ਸਧਾਰਨ ਜਿਹਾ ਵਰਤਾਰਾ ਵਾਪਰਦਾ ਰਿਹਾ ਪਰ ਜਿਵੇਂ ਜਿਵੇਂ ਦਿਨ ਲੰਘਦੇ ਗਏ ਰਿੰਪੀ ਦੇ ਸੁਭਾਅ ਵਿੱਚ ਹਾੜ ਦੀ ਤਪਦੀ ਗਰਮੀ ਵਰਗਾ ਇੱਕ ਰੋਹ ਜਿਹਾ ਆਉਣ ਲੱਗ ਗਿਆ, ਹੁਣ ਉਹ ਮੀਸ਼ੇ ਕੋਲੋਂ ਡੋਲੂ ਫੜਨ ਵੀ ਨਾ ਆਉਂਦੀ ਤੇ ਆਪਣੀ ਛੋਟੀ ਭੈਣ ਨੂੰ ਭੇਜ ਦਿੰਦੀ, ਅਸਲ ਵਿੱਚ ਰਿੰਪੀ ਮੀਸ਼ੇ ਨੂੰ ਅੰਦਰੋਂ ਅੰਦਰੀ ਪਸੰਦ ਕਰਨ ਲੱਗ ਗਈ ਸੀ ਪਰ ਉਹਨਾਂ ਵਿਚਕਾਰ ਇੱਕ ਜਾਤ ਪਾਤ ਦਾ ਬਹੁਤ ਵੱਡਾ ਪਾੜਾ ਸੀ। ਜਿਸ ਨੂੰ ਰਿੰਪੀ ਟੱਪਣਾ ਨਹੀਂ ਚਾਹੁੰਦੀ ਸੀ ਤੇ ਮੀਸ਼ਾ ਟੱਪਣ ਦੀ ਔਕਾਤ ਨਹੀਂ ਰੱਖਦਾ ਸੀ। ਇੱਕ ਦਿਨ ਮੀਸ਼ਾ ਜਦੋਂ ਦੁੱਧ ਲੈਣ ਗਿਆ ਤਾਂ ਰਿੰਪੀ ਦਾ ਬਾਪ ਚੌਂਕੜੀ ਮਾਰ ਕੇ ਮੰਜੇ ਤੇ ਬੈਠਾ ਸੀ ਰਿੰਪੀ ਦਾ ਬਾਪ ਆਪਣੀਆਂ ਬਿੱਲੀਆਂ ਬਿੱਲੀਆਂ ਅੱਖਾਂ ਨਾਲ ਮੀਸ਼ੇ ਨੂੰ ਇੱਕ ਟੱਕ ਦੇਖੀ ਜਾਂਦਾ ਸੀ ਉਹਦਾ ਦਿਗਦਾ ਚਿਹਰਾ, ਚੜੀਆਂ ਮੁੱਛਾਂ ਤੇ ਰੋਹਬਦਾਰ ਤਰੀਕੇ ਨਾਲ ਮਾਰੀ ਚੌਂਕੜੀ ਅੰਗਰੇਜ਼ੀ ਹਕੂਮਤ ਤੇ ਕਿਸੇ ਜ਼ੈਲਦਾਰ ਵਾਂਗ ਲੱਗਦੀ ਸੀ ।ਮੀਸ਼ੇ ਨੂੰ ਇਹ ਸਮਝ ਨਾ ਆਈ ਕਿ ਉਹ ਉਸ ਵੱਲ ਗੁੱਸੇ ਨਾ ਦੇਖ ਰਿਹਾ ਹੈ ਜਾਂ ਉਹਨੂੰ ਤੇ ਉਹਦੀ ਜਾਤ ਅੰਦਰੋਂ ਅੰਦਰੀ ਕੋਸ ਰਿਹਾ ਹੈ । ਉਸ ਦਿਨ ਮੀਸ਼ੇ ਨੂੰ ਇਹ ਡਰ ਪੈ ਗਿਆ ਕਿ ਜੇਕਰ ਮੇਰੀ ਕੋਈ ਗੱਲ ਰਿੰਪੀ ਦੇ ਨਾਲ ਫੜੀ ਗਈ ਤਾਂ ਇਹ ਸ਼ਾਇਦ ਮੈਨੂੰ ਤੇ ਮੇਰੇ ਪਰਿਵਾਰ ਨੂੰ ਜਾਨੋ ਮਾਰ ਦੇਣਗੇ । ਮੀਸ਼ਾ ਹੁਣ ਹਰ ਰੋਜ਼ ਦੁੱਧ ਪਵਾਉਣ ਆਉਂਦਾ ਤੇ ਅੱਖਾਂ ਨੀਵੀਆਂ ਕਰਕੇ ਰਿੰਪੀ ਨੂੰ ਡੋਲੂ ਫੜਾ ਦਿੰਦਾ,ਇਸ ਤੋਂ ਰਿੰਪੀ ਨੂੰ ਇਹ ਲੱਗਿਆ ਕਿ ਇਹ‌ ਮੈਨੂੰ ਪਸੰਦ ਨਹੀਂ ਕਰਦਾ ਤੇ ਰਿੰਪੀ ਦੁੱਧ ਪਾ ਕੇ ਡੋਲੂ ਭੁੰਜੇ ਰੱਖ ਦਿੰਦੀ, ਮੀਸ਼ਾ ਭੁੰਜਿਓ ਡੋਲੂ ਚੱਕਦਾ ਤੇ ਚੁੱਪ ਚਾਪ ਉਥੋਂ ਤੁਰ ਆਉਂਦਾ , ਕਈ ਦਿਨ ਰਿੰਪੀ ਦੇ ਨੱਕ ਉੱਤੇ ਉਹਦੀ ਜਾਤ ਦਾ ਗਰੂਰ ਚੜਿਆ ਰਿਹਾ, ਪਰ ਕਹਿੰਦੇ ਨੇ ਕਿ ਖੂਬਸੂਰਤੀ ਜਿੱਥੇ ਵੀ ਹੋਵੇ ਆਪਣਾ ਬਣਦਾ ਮਾਣ ਕਰਵਾ ਹੀ ਲੈਂਦੀ ਹੈ, ਉਹ ਮੀਸ਼ੇ ਨੂੰ ਅੰਦਰੋਂ ਅੰਦਰੀ ਪਿਆਰ ਕਰਨੋ ਨਾ ਹਟ ਸਕੀ। ਇਕ ਦਿਨ ਰਿੰਪੀ ਦੇ ਘਰ ਤਿੰਨ ਚਾਰ ਕੁੜੀਆਂ ਇਕੱਠੀਆਂ ਹੋ ਕੇ ਗੱਲਾਂ ਕਰ ਰਹੀਆਂ ਸਨ ਉਧਰੋਂ ਜਦੋਂ ਮੀਸ਼ਾ ਦੁੱਧ ਪਵਾਉਣ ਆਇਆ ਤਾਂ ਰਿੰਪੀ ਨੇ ਜਾਣ ਬੁੱਝ ਕੇ ਦੁੱਧ ਪਾਉਣ ਲਈ ਵੱਧ ਚਿਰ ਲਾਇਆ ਤੇ ਕੁੜੀਆਂ ਦੇ ਨਾਲ ਮੀਸ਼ੇ ਨੂੰ ਸੁਣਾ‌ ਸੁਣਾ ਕੇ ਗੱਲਾਂ ਕਰਦੀ ਰਹੀ । ਉਸ ਦਿਨ ਵੀ ਰਿੰਪੀ ਨੇ ਧੜਾਅ ਦੇਣੇ ਡੋਲੂ ਥੱਲੇ ਰੱਖ ਦਿੱਤਾ ਮੀਸ਼ਾ ਥੱਲਿਓਂ ਡੋਲੂ ਚੁੱਕ ਕੇ ਮੁੜ ਆਇਆ । ਉਸ ਦਿਨ ਤੋਂ ਬਾਅਦ ਮੀਸ਼ਾ ਕਦੇ ਰਿੰਪੀ ਦੇ ਘਰ ਦੁੱਧ ਲੈਣ ਨਾ‌ ਗਿਆ ਸ਼ਾਇਦ ਉਹ ਇਹ ਸਮਝ ਗਿਆ ਸੀ ਕਿ ਜਿੰਨਾ ਚਿਰ ਜਾਤ ਪਾਤ ਤੇ ਜਗੀਰਦਾਰੀ ਮੰਜੇ ਤੇ ਚੌਕੀ ਮਾਰ ਕੇ ਬੈਠੀ ਮੀਸ਼ੇ ਦੇ ਰਿੰਪੀ ਨੂੰ ਇੱਕ ਟਿਕ ਦੇਖਦੀ ਰਹੇਗੀ, ਇਹ ਪਿਆਰ ਵਾਲਾ ਡੋਲੂ ਭੁੰਜੇ ਰੱਖਿਆ ਜਾਵੇਗਾ ਤੇ ਭੁੰਜਿਓ ਹੀ ਚੱਕਿਆ ਜਾਵੇਗਾ।

ਲਿਖਤਮ - ਜਸ ਰਿਆਜ਼ ✍️

24/12/2025

ਕੋਈ ਰਿਸ਼ਤਾ ਕਿਸ ਆਧਾਰ 'ਤੇ ਚੱਲਦਾ ਹੈ?

23/12/2025

ਲਾਇਸੈਂਸ
ਇੱਕ ਹਾਈ ਫਾਈ ਬੰਦਾ ਗੱਡੀ ਦੇ ਵਿੱਚ ਐਨਕਾਂ ਲੱਗਾ ਕੇ ਗਰੀਨ ਬੱਤੀ ਦਾ ਇੰਤਜ਼ਾਰ ਕਰ ਰਿਹਾ ਹੈ। ਉਹਦੇ ਕੋਲ ਇੱਕ 16-17 ਦੀ ਕੁੜੀ ਭੀਖ ਮੰਗਣ ਆਉਦੀ ਹੈ
ਕੁੜੀ -(ਕਾਰ ਦਾ ਸ਼ੀਸ਼ਾ ਖੜਕਾਉਦੀ ਹੋਈ) ਸਾਬ ਕੁਝ ਦੇ ਦਿਉ
ਬੰਦਾ - ਚੱਲ ਪਰੇ ਹੋ
ਕੁੜੀ - ਸਾਬ
ਬੰਦਾ - ਲਾਇਸੈਂਸ ਹੈਗਾ? ਬਾਹਰਲੇ ਦੇਸ਼ਾਂ ਚ ਭੀਖ ਮੰਗਣ ਲਈ ਲਾਈਸੈਂਸ ਲੱਗਦਾ, ਤੇਰੇ ਕੋਲ ਹੈਗਾ
ਕੁੜੀ - ਅਵਾਕ
ਬੰਦਾ -ਮੈਂ ਤਾਂ ਤੈਨੂੰ ਕੁਝ ਦੇਣਾ ਚਾਹੁੰਨਾ, ਪਰ ਹਰ ਕੰਮ ਲਈ ਹੁਣ ਲਾਈਸੈਂਸ ਲੱਗਦਾ, ਜਾਹ ਪਹਿਲਾ ਲਾਈਸੈਂਸ ਲੈ ਕੇ ਆ।
ਕੁੜੀ ਚੱਲ ਜਾਦੀ ਹੈ
ਬੰਦਾ-( ਆਪਣੇ ਆਪ ਵਿੱਚ )ਲੋਕ ਭੀਖ ਦੇਣਾ ਚਾਹੁੰਦੇ ਆ, ਮੁੰਬਾਈ ਵਿੱਚ ਲੋਕ ਇਹਨਾਂ ਭੀਖ ਮੰਗਿਆਂ ਵਾਸਤੇ ਸੰਘਰਸ਼ ਕਰ ਰਹੇ ਨੇ, ਇਹਨਾਂ ਕੋਲ ਲਾਈਸੈਂਸ ਹੋਵੇ ਤੇ ਅਸੀ ਭੀਖ ਦੇਣ ਵਾਲੇ ਹੋਈਏ ।
ਬੱਤੀ ਗਰੀਨ ਹੋ ਜਾਂਦੀ ਹੈ ,ਗੱਡੀ ਤੁਰਦਾ ਹੈ, ਅੱਗੇ ਕਿਸੇ ਰੇਡੀ ਵਾਲੇ ਨਾਲ ਗੱਡੀ ਲੱਗਦੀ ਲੱਗਦੀ ਬਚ ਜਾਂਦੀ ਹੈ।
ਬੰਦਾ - ਉਹ ਦਿਖਦਾ ਨਹੀਂ ਤੈਨੂੰ, ਲਾਈਸੈਂਸ ਹੈਗਾ, ਉਦਾ ਹੀ ਮੂੰਹ ਚੱਕ ਕੇ ਆ ਜਾਦੇ ਆ।
ਅੱਗੇ ਬਾਜ਼ਾਰ ਵਿੱਚ ਰੇੜਾ ਘੋੜਾ ਦੇਖਦਾ ਹੈ, ਟੈਂਪੂ ਦੇਖਦਾ ਹੈ, ਟਰੈਕਟਰ ਟਰਾਲੀ ਦੇਖਦਾ ਹੈ,
ਬੰਦਾ - ਇਹਨਾਂ ਕਰਕੇ ਟਾਈਮ ਖਰਾਬ ਹੁੰਦਾ, ਪਤਾ ਨਹੀਂ ਇਹਨਾਂ ਨੂੰ ਲਾਈਸੈਂਸ ਕੋਣ ਦੇ ਦਿੰਦਾ
ਅੱਗੇ ਜਾਂਦਾ, ਪੁਲਿਸ ਖੜੀ ਹੁੰਦੀ ਹੈ ਤੇ ਉਹਨੂੰ ਰੋਕ ਲੈਦੀ ਹੈ
ਸਿਪਾਹੀ - ਰੁਕ ਰੁਕ.. ਬਾਹਰ ਨਿਕਲ
ਬੰਦਾ -( ਸ਼ੀਸ਼ਾ ਡਾਊਨ ਕਰਦਾ ਹੈ) ਹਾਂਜੀ
ਸਿਪਾਹੀ - ਲਾਇਸੈਂਸ ਹੈਗਾ
ਬੰਦਾ - ਹਾਂਜੀ
ਸਿਪਾਹੀ - ਆਜਾ ਬਾਹਰ, ਸਾਬ ਕੋਲ ਚੱਲ
ਸਾਬ ਕਾਗਜ਼ ਚੱਕ ਕਰਦਾ, ਬੀਮੇ ਦੀ ਤਾਰੀਕ ਲੰਘੀ ਹੋਈ ਆ
ਸਾਬ - ਮਾਂ ਜਾਵਿਆਂ... ਬੀਮੇ ਦੀ ਤਾਰੀਕ ਤਾਂ ਲੰਘਾਈ ਫੇਰਦਾ
ਬੰਦਾ - ਜਨਾਬ ਤੁਹਾਡੇ ਕੋਲ ਲਾਇਸੈਂਸ ਹੈਗਾ
ਸਾਬ ਹੈਰਾਨੀ ਤੇ ਗੁੱਸੇ ਨਾਲ ਦੇਖਦਾ
ਬੰਦਾ - ਸਰ ਅੱਜ ਕੱਲ ਭੀਖ ਮੰਗਣ ਵਾਸਤੇ ਲਾਈਸੈਂਸ ਚਾਹੀਦਾ, ਰੇਡੀ ਲਾਉਣ ਵਾਸਤੇ ਲਾਇਸੈਂਸ ਚਾਹੀਦਾ, ਗੱਡੀ ਚਲਾਉਣ ਲਈ ਲਾਈਸੈਂਸ ਚਾਹੀਦਾ, ਇੱਥੋ ਤੱਕ ਆਵਦਾ ਸਰੀਰ ਵੇਚਣ ਵਾਸਤੇ ਲਾਈਸੈਂਸ ਚਾਹੀਦਾ, ਤੁਹਾਡੇ ਕੋਲ ਗਾਲ ਕੱਢਣ ਵਾਸਤੇ ਵੀ ਲਾਈਸੈਂਸ ਹੋਣਾ ਚਾਹੀਦਾ ? ਹੈਂ ਤੁਹਾਡੇ ਕੋਲ?

ਲਿਖਤਮ -ਜਸ ਰਿਆਜ਼ ✍️

22/12/2025

ਗੀਤਾ, ਕੁਰਾਨ, ਗੁਰੂ ਗ੍ਰੰਥ ਸਾਹਿਬ ਤੇ ਬਾਈਬਲ ਕਦੇ ਆਪਸ ਵਿੱਚ ਨਹੀਂ ਲੜਦੇ......

20/12/2025

Mohabbat te Maut

18/12/2025

ਮੈਂ - ਤੇਰੀ ਯਾਦ ਮੇਰੇ ਦਿਲ ਤੇ ਇਦਾਂ ਵਿਛੀ ਹੋਈ ਹੈ
ਜਿਦਾਂ ਕਿਸੇ ਦਰਗਾਹ ਤੇ ਫੁੱਲਾਂ ਦੀ ਚਾਦਰ, ਤੈਨੂੰ ਯਾਦ ਆਪਾਂ ਦਰਗਾਹ ਤੇ ਮੱਥਾ ਟੇਕਣ ਗਏ ਸੀ, ਆਪਾਂ ਦੋਵਾਂ ਨੇ ਦੁਆਂ ਮੰਗੀ ਸੀ, ਮੈਂ ਤੈਨੂੰ ਪੁੱਛਿਆ ਸੀ ਕਿ ਤੂੰ ਖੁਦਾ ਤੋਂ ਕੀ ਮੰਗਿਆ,

ਤੂੰ- ਦੁਆਂ ਨਹੀਂ ਦੱਸੀ ਦੀ ਹੁੰਦੀ, ਬਸ ਜੋ ਮੰਗਣਾ ਸੀ ਉਹ ਮੰਗ ਲਿਆ

ਪਰ ਪਤਾ ਦੋਹਾਂ ਨੂੰ ਸੀ ਕਿ ਆਪਾਂ ਇਕ ਦੂਜੇ ਨੂੰ, ਇਕ ਦੂਜੇ ਲਈ ਹੀ ਮੰਗਿਆਂ।
ਉਸ ਦਿਨ ਮੀਂਹ ਵੀ ਬਹੁਤ ਪੈਂਦਾ ਸੀ,

ਮੈਂ- ਦੇਖਲਾ ਮੀਂਹ ਵਿੱਚ ਹਰ ਵਾਰ ਪਾਣੀ ਹੀ ਵਰਸਦਾ, ਪਰ ਕਣੀ ਹਰ ਵਾਰ ਨਵੀਂ ਹੁੰਦੀ ਏ,

ਤੂੰ - ਫਿਲਾਸਫਰ ਸਾਬ ਮੈਨੂੰ ਮੀਂਹ ਵਿੱਚ ਪੰਛੀਆਂ ਦੀ ਬਹੁਤ ਫਿਕਰ ਹੁੰਦੀ ਹੈ।

ਮੈਂ - ਉਹ ਕਿਦਾ ?

ਤੂੰ- ਬੰਦਿਆਂ ਕੋਲ ਤਾਂ ਫੇਰ ਵੀ ਵਸੀਲੇ ਹੁੰਦੇ ਨੇ ਜੇ ਚਾਰ ਦਿਨ ਮੀਂਹ ਨਾ ਵੀ ਹਟੇ, ਖਾਣਾ ਪਾਣੀ ਤਾਂ ਹੁੰਦਾ ਹੀ ਉਹਨਾਂ ਕੋਲ

ਮੈਂ - ਮੇਰਾ ਜਵਾਬ ਸੀ ਕਿ ਇਸ ਧਰਤੀ ਤੇ ਕਈ ਬੰਦੇ ਵੀ ਪੰਛੀਆਂ ਵਰਗੇ ਨੇ ਜੇ ਇਕ ਦਿਨ ਚੋਗਾ ਚੁੱਗਣ ਨਾ ਜਾਣ ਤਾਂ ਉਹਨਾਂ ਦਾ ਚੁੱਲਾ ਨਹੀ ਚੱਲਦਾ,

ਤੂੰ- ਤੂੰ ਕਿੰਨਾ ਡੂੰਘਾ ਬੰਦਾ ਏ, ਹਰ ਗੱਲ ਵਿੱਚ ਇੰਨੀ ਡੂੰਘਾਈ ਤੱਕ ਕਿਵੇ ਜਾਣਾ ਏ

ਮੈਂ- ਮੈਂ ਕੁਝ ਵੀ ਨਹੀ ਆ
ਬਸ ਬੰਦਿਆਂ ਤੇ ਦਰੱਖਤਾਂ ਦੀ ਬੋਲੀ ਨੂੰ ਸਮਝਣਾ ਤੇ ਲਿਖਣਾ ਚਾਹੁੰਨਾ ਕਿਉਕਿ ਮੈਂ ਦੇਖਿਆਂ ਹੈ ਕਿ ਦੂਰੋ ਬੰਦੇ ਵੱਡੇ ਤੇ ਦਰੱਖਤ ਛੋਟੇ ਲੱਗਦੇ ਨੇ ਪਰ ਜਿਵੇਂ ਜਿਵੇਂ ਨੇੜੇ ਹੁੰਦੇ ਜਾਣੇ ਆ ਬੰਦੇ ਛੋਟੇ ਤੇ ਦਰੱਖਤ ਵੱਡੇ ਹੋ ਜਾਦੇ ਨੇ

ਤੂੰ - ਫੇਰ ਤਾਂ ਨੇੜੇ ਆਉਣ ਨਾਲ ਦੂਰੀਆ ਵੱਧਦੀਆ ਨੇ।

ਫੇਰ ਤੂੰ ਹੱਸਦੀ ਨੇ ਤੇ ਆਵਦੀ ਲਟ ਸਵਾਰਦੀ ਨੇ ਕਿਹਾ ਸੀ
ਚੱਲ ਮੈਥੋਂ ਦੂਰ ਰਿਹਾ ਕਰ !
✍️Jass Riyaz (ਲਿਖਤਮ)

18/12/2025

ਚੀਚੀ ਦੀ ਅਹਿਮੀਅਤ

Website

Address


Chandigarh

Alerts

Be the first to know and let us send you an email when JASS R.creations posts news and promotions. Your email address will not be used for any other purpose, and you can unsubscribe at any time.

Subscribe

We will notify you when anything happens in Chandigarh.