Humanity Inside

Humanity Inside

Partager

This is official page

27/03/2024

ਲੋਕ ਸੋਚਦੇ ਹਨ ਕਿ ਜਦੋਂ ਤੁਸੀਂ ਆਪਣੀ ਜ਼ਿੰਦਗੀ ਨੂੰ ਬਦਲਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕੁਝ ਵੱਡਾ ਸੋਚਣ ਦੀ ਲੋੜ ਹੁੰਦੀ ਹੈ, ਪਰ ਦੁਨੀਆ ਦੇ ਪ੍ਰਸਿੱਧ ਆਦਤਾਂ ਦੇ ਮਾਹਰ ਜੇਮਸ ਕਲੀਅਰ ਨੇ ਇੱਕ ਹੋਰ ਤਰੀਕਾ ਲੱਭਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਅਸਲੀ ਬਦਲਾਅ ਸੈਂਕੜੇ ਛੋਟੇ-ਛੋਟੇ ਫ਼ੈਸਲਿਆਂ ਦੇ ਸੰਯੁਕਤ ਪ੍ਰਭਾਵ ਨਾਲ ਆਉਂਦਾ ਹੈ। ਛੋਟੇ ਫ਼ੈਸਲਿਆਂ ਵਿੱਚ ਉਹ ਹਰ ਰੋਜ਼ ਦੇ ਪੁਸ਼-ਅੱਪ ਕਰਨ, ਪੰਜ ਮਿੰਟ ਪਹਿਲਾਂ ਜਾਗਣ ਅਤੇ ਸਿਰਫ਼ ਇੱਕ ਪੰਨਾ ਜ਼ਿਆਦਾ ਪੜ੍ਹਨ ਵਰਗੀਆਂ ਗੱਲਾਂ ਦੀ ਉਦਾਹਰਣ ਦਿੰਦੇ ਹਨ, ਜਿਨ੍ਹਾਂ ਨੂੰ ਉਹ ਅਟੈਮਿਕ ਹੈਬਿਟਸ ਕਹਿੰਦੇ ਹਨ।

ਆਪਣੀ ਇਸ ਕ੍ਰਾਂਤੀਕਾਰੀ ਕਿਤਾਬ ਵਿੱਚ ਕਲੀਅਰ ਦੱਸਦੇ ਹਨ ਕਿ ਆਖ਼ਰ ਕਿਵੇਂ ਛੋਟੇ ਬਦਲਾਅ ਜ਼ਿੰਦਗੀ ਨੂੰ ਬਦਲ ਦੇਣ ਵਾਲੇ ਨਤੀਜਿਆਂ ਵਿੱਚ ਤਬਦੀਲ ਹੋ ਜਾਂਦੇ ਹਨ। ਉਹ ਕੁਝ ਸੌਖੀਆਂ ਤਕਨੀਕਾਂ ਦੱਸਦੇ ਹਨ ਜਿਨ੍ਹਾਂ ਨਾਲ ਕਿਸੇ ਦੀ ਜ਼ਿੰਦਗੀ ਵਿੱਚ ਗੜਬੜ ਘੱਟ ਹੋ ਜਾਂਦੀ ਹੈ ਅਤੇ ਜ਼ਿੰਦਗੀ ਮੁਕਾਬਲਤਨ ਸੌਖੀ ਹੋ ਜਾਂਦੀ ਹੈ। ਇਨ੍ਹਾਂ ਤਕਨੀਕਾਂ ਵਿੱਚ ਉਹ ਆਦਤਾਂ ਨੂੰ ਕ੍ਰਮਬੱਧ ਕਰਨ ਦੀ ਭੁਲਾਈ ਜਾ ਚੁੱਕੀ ਕਲਾ, ਦੋ ਮਿੰਟ ਦੇ ਨਿਯਮ ਦੀ ਪ੍ਰਭਾਵਸ਼ਾਲੀ ਸ਼ਕਤੀ ਅਤੇ ਗੋਲਡੀਲੱਕਸ ਜ਼ੋਨ ਵਿੱਚ ਦਾਖ਼ਲ ਹੋਣ ਦੀ ਤਰਕੀਬ ਦਾ ਜ਼ਿਕਰ ਕਰਦੇ ਹਨ। ਆਧੁਨਿਕ ਮਨੋਵਿਗਿਆਨ ਅਤੇ ਨਿਊਰੋਸਾਇੰਸ ਦੀ ਡੂੰਘੀ ਖੋਜ ਦੇ ਅਧਾਰ 'ਤੇ ਉਹ ਵਿਆਖਿਆ ਕਰਦੇ ਹਨ। ਕਿ ਇਹ ਛੋਟੇ ਬਦਲਾਅ ਕਿਉਂ ਮਹੱਤਤਾ ਰੱਖਦੇ ਹਨ। ਇਸਦੇ ਨਾਲ ਹੀ ਉਹ ਓਲੰਪਿਕ ਸੋਨ ਤਮਗਾ ਜੇਤੂਆਂ, ਸਿਖਰਲੇ ਸੀਈਓ ਅਤੇ ਪ੍ਰਸਿੱਧ ਵਿਗਿਆਨੀਆਂ ਦੀਆਂ ਪ੍ਰੇਰਣਾ ਭਰੀਆਂ ਕਹਾਣੀਆਂ ਵੀ ਸੁਣਾਉਂਦੇ ਹਨ, ਜਿਨ੍ਹਾਂ ਨੇ ਉਤਪਾਦਕ, ਪ੍ਰੇਰਿਤ ਅਤੇ ਖੁਸ਼ ਬਣੇ ਰਹਿਣ ਲਈ ਛੋਟੀਆਂ ਆਦਤਾਂ ਦੇ ਵਿਗਿਆਨ ਨੂੰ ਅਪਣਾਇਆ ਹੈ।

20/03/2024

ਇਹ ਪੁਸਤਕ ਤੁਹਾਡਾ ਜੀਵਨ ਬਦਲ ਸਕਦੀ ਹੈ। ਆਮ ਤੌਰ ਤੇ ਅਸੀਂ ਚੀਜ਼ਾਂ ਨੂੰ ਹੂ-ਬ-ਹੂ ਸਵੀਕਾਰ ਲੈਂਦੇ ਹਾਂ; ਕਿਉਂਕਿ ਸਾਨੂੰ ਉਨ੍ਹਾਂ ਨੂੰ ਬਦਲਣ ਤੋਂ ਡਰ ਲੱਗਦਾ ਹੈ। ਅਸੀਂ ਬਿਨਾਂ ਕੋਸ਼ਿਸ਼ ਤੋਂ ਇਹ ਮੰਨ ਲੈਂਦੇ ਹਾਂ ਕਿ ਇਹ ਤਾਂ ਅਸੰਭਵ ਹੈ। ਜਦੋਂ ਕਿ ਥੋੜ੍ਹੇ ਜਿਹੇ ਯਤਨ ਨਾਲ ਅਸੀਂ ਉਸਨੂੰ ਸੰਭਵ ਬਣਾ ਸਕਦੇ ਹਾਂ। ਜ਼ਰੂਰਤ ਆਪਣੀਆਂ ਪੁਰਾਣੀਆਂ ਆਦਤਾਂ ਵਿਚ ਥੋੜ੍ਹਾ ਜਿਹਾ ਬਦਲਾਅ ਕਰਨ ਦੀ ਹੈ। ਇਹ ਸਾਰਾ ਮਾਮਲਾ ਵਿਸ਼ਵਾਸ ਦਾ ਹੈ। ਇਹ ਵਿਸ਼ਵਾਸ ਦੀਆਂ ਚੀਜ਼ਾਂ ਬਦਲ ਸਕਦੀਆਂ ਹਨ, ਤੁਹਾਡੇ ਅਨੁਕੂਲ ਹੋ ਸਕਦੀਆਂ ਹਨ ਅਤੇ ਅੰਤ ਵਿਚ ਤੁਸੀਂ ਸਫਲ ਹੋ ਸਕਦੇ ਹੋ। ਪੜ੍ਹੋ, ਬਦਲੋ ਅਤੇ ਸਫਲ ਹੋ ਜਾਓ।

14/03/2024

ਤੁਸੀਂ ਆਪਣੇ ਹੱਥਾਂ 'ਚ
ਇਕ ਮਹਾਨ ਰਹੱਸ ਸੰਭਾਲਿਆ ਹੋਇਆ ਹੈ

ਇਹ ਯੁੱਗਾਂ-ਯੁੱਗਾਂ ਤੋਂ ਲੰਘਦਿਆਂ ਆ ਰਿਹਾ ਹੈ । ਇਸ ਨੂੰ ਸਾਰੇ ਹੀ ਪਾਉਣਾ ਚਾਹੁੰਦੇ ਸਨ, ਇਸ ਨੂੰ ਲੁਕਾਇਆ ਗਿਆ, ਇਹ ਖੋ ਗਿਆ, ਇਸ ਨੂੰ ਚੁਰਾਇਆ ਗਿਆ ਅਤੇ ਢੇਰ ਸਾਰੀ ਦੌਲਤ 'ਚ ਖ਼ਰੀਦਿਆ ਗਿਆ। ਸਦੀਆਂ ਪੁਰਾਣਾ ਇਹ ਰਹੱਸ ਇਤਿਹਾਸ ਦੇ ਕੁੱਝ ਸਭ ਤੋਂ ਮਸ਼ਹੂਰ ਲੋਕਾਂ ਨੂੰ ਮਾਲੂਮ ਸੀ: ਪਲੂਟੋ, ਗੈਲਿਲਿਯੋ, ਬੀਥੋਵਨ, ਐਡੀਸਨ, ਕਾਰਨੇਗੀ, ਆਇਨਸਟੀਨ ਤੇ ਹੋਰ ਮਹਾਨ ਖੋਜੀਆਂ, ਧਰਮਸ਼ਾਸਤ੍ਰੀਆਂ, ਵਿਗਿਆਨਕਾਂ ਤੇ ਚਿੰਤਕਾਂ ਨੂੰ । ਹੁਣ ਇਹ ਰਹੱਸ ਪੂਰੀ ਦੁਨੀਆ ਨੂੰ ਦੱਸਿਆ ਜਾ ਰਿਹਾ ਹੈ।

“ਜਦੋਂ ਤੁਸੀਂ ਇਹ ਰਹੱਸ ਸਿੱਖੋਗੇ, ਤਾਂ ਤੁਸੀਂ ਜਾਣ ਜਾਓਗੇ ਕਿ ਤੁਸੀਂ ਆਪਣੇ ਮਨਚਾਹੇ ਵਿਅਕਤੀਤਵ ਨੂੰ ਕਿਵੇਂ ਪਾ ਸਕਦੇ ਹੋ, ਆਪਣੇ ਮਨਚਾਹੇ ਕੰਮ ਕਿਵੇਂ ਕਰ ਸਕਦੇ ਹੋ ਅਤੇ ਆਪਣੀ ਮਨਚਾਹੀ ਚੀਜ਼ ਕਿਵੇਂ - ਪ੍ਰਾਪਤ ਕਰ ਸਕਦੇ ਹੋ। ਤੁਸੀਂ ਜਾਣ ਜਾਓਗੇ ਕਿ ਤੁਸੀਂ ਸਚਮੁੱਚ ਕੌਣ ਹੋ। ਤੁਸੀਂ ਉਸ ਸੱਚੇ ਪ੍ਰਤਾਪ ਨੂੰ ਜਾਣ ਜਾਓਗੇ, ਜਿਹੜਾ ਜੀਵਨ 'ਚ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ।”

"ਮੈਂ ਇਹ ਸਮਝਦਾ ਕਿ ਇਹ ਕਿਤਾਬ ਹਰ ਇੱਕ ਇਨਸਾਨ ਨੂੰ ਪੜੵਣੀ ਚਾਹੀਦੀ ਹੈ"

Vous voulez que votre entreprise soit Entreprise De Médias la plus cotée à Moga ?
Cliquez ici pour réclamer votre Listage Commercial.

Site Web

Adresse


Moga
142047