Sikh Short Topics
ਗੁਰਬਾਣੀ ਦੇ ਵਿਸ਼ੇ ਬਹੁਤ ਸੌਖੇ ਲਫ਼ਜ਼ਾਂ ਵਿੱਚ ਸਮਝਣ ਲਈ ਇਹ ਉਪਰਾਲਾ ਕੀਤਾ ਗਿਆ ਹੈ। The Page is created to understand Gurbani’s Topic in Short.
04/21/2022
21 ਅਪ੍ਰੈਲ 1850
ਜਨਮ ਪੰਥ ਰਤਨ ਗਿਆਨੀ ਦਿੱਤ ਸਿੰਘ ਜੀ
21 ਅਪ੍ਰੈਲ,1850
ਜਨਮ ਪੰਥ ਰਤਨ ਗਿਆਨੀ ਦਿੱਤ ਸਿੰਘ ਜੀ
ਪੰਥ ਰਤਨ ਗਿਆਨੀ ਦਿੱਤ ਸਿੰਘ ਜੀ ਦਾ ਜਨਮ 21 ਅਪ੍ਰੈਲ, 1850 ਦੇ ਦਿਨ ਕਲੋੜ (ਰਿਆਸਤ ਪਟਿਆਲਾ)ਹਾਲ ਜ਼ਿਲ੍ਹਾ ਫਤਿਹਗੜ ਸਾਹਿਬ ਵਿਚ ਹੋਇਆ ਸੀ | ਆਪ ਸਿੱਖ ਕੌਮ ਦੇ ਉਂਗਲ਼ੀਆਂ 'ਤੇ ਗਿਣੇ ਜਾ ਸਕਣ ਵਾਲੇ ਮਹਾਨ ਵਿਦਵਾਨਾਂ ਵਿਚੋਂ ਇੱਕ ਸਨ | ਆਪ ਦੇ ਪਿਤਾ ਭਾਈ ਦੀਵਾਨ ਸਿੰਘ, ਇਕ ਗ਼ਰੀਬ ਜੁਲਾਹਾ ਪ੍ਰਵਾਰ ਵਿਚੋਂ ਸਨ ਪਰ ਆਪ ਦੇ ਮਨ ਵਿਚ ਪੁੱਤਰ ਨੂੰ ਪੜ੍ਹਾਈ ਕਰਵਾੳੇਣ ਦੀ ਬਹੁਤ ਖ਼ਾਹਿਸ਼ ਸੀ, ਇਸ ਕਰ ਕੇ ਉਨ੍ਹਾਂ ਨੇ 1862 ਵਿਚ 10 ਸਾਲ ਦੇ ਦਿੱਤ ਸਿੰਘ ਨੂੰ ਤਿਓੜ (ਜ਼ਿਲ੍ਹਾ ਰੂਪੜ) ਦੇ ਗੁਲਾਬਦਾਸੀ ਡੇਰੇ 'ਤੇ ਭੇਜ ਦਿੱਤਾ | ਇਥੇ ਉਨ੍ਹਾਂ ਨੇ ਵੇਦਾਂਤ, ਨੀਤੀ ਸ਼ਾਸਤਰ ਅਤੇ ਫ਼ਲਸਫ਼ੇ ਦੀਆਂ ਕਈ ਹੋਰ ਕਿਤਾਬਾਂ ਪੜ੍ਹੀਆਂ | ਉਨ੍ਹਾਂ ਦੀ ਕਾਬਲੀਅਤ ਨੂੰ ਵੇਖ ਕੇ 16 ਸਾਲ ਦੀ ਉਮਰ ਵਿਚ ਹੀ ਉਨ੍ਹਾਂ ਨੂੰ ਗੁਲਾਬਦਾਸੀਆਂ ਦੇ ਮੁੱਖ ਡੇਰੇ ਛਟੀਆਂਵਾਲਾ (ਜ਼ਿਲ੍ਹਾ ਕਸੂਰ) ਵਿਚ ਭੇਜ ਦਿੱਤਾ ਗਿਆ | ਇਥੇ ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਪੜਿਆ ਤੇ ਭਾਈ ਗੁਰਦਾਸ ਅਤੇ ਹੋਰ ਲੇਖਕਾਂ ਦੀਆਂ ਕਿਤਾਬਾਂ ਵੀ ਪੜ੍ਹੀਆਂ | 1875 ਵਿਚ, 23 ਸਾਲ ਦੀ ਉਮਰ ਵਿੱਚ, ਉਨ੍ਹਾਂ ਨੇ ਇੱਕ ਗੁਲਾਬਦਾਸੀ ਪ੍ਰਚਾਰਕ ਵਜੋਂ ਸੇਵਾ ਕਰਨੀ ਸ਼ੁਰੂ ਕਰ ਦਿੱਤੀ | ਇਸ ਦੌਰਾਨ ਉਨ੍ਹਾਂ ਦਾ ਮੇਲ ਭਾਈ ਜਵਾਹਰ ਸਿੰਘ ਕਪੂਰ ਨਾਲ ਹੋਇਆ | ਇਨ੍ਹਾਂ ਦਿਨਾਂ ਵਿਚ ਆਰੀਆ ਸਮਾਜ ਦੀ ਨੀਂਹ ਰੱਖੀ ਜਾ ਚੁੱਕੀ ਸੀ | 1877 ਵਿਚ ਆਰੀਆ ਸਮਾਜ ਦਾ ਬਾਨੀ ਦਇਆ ਨੰਦ, ਲਾਹੌਰ ਆਇਆ | ਦਿੱਤ ਸਿੰਘ ਤੇ ਜਵਾਹਰ ਸਿੰਘ ਕਪੂਰ ਉਸ ਨੂੰ ਮਿਲਣ ਗਏ | ਇਸ ਮੌਕੇ ਦਿੱਤ ਸਿੰਘ ਹੋਰਾ ਨੇ ਸਵਾਮੀ ਦਇਆ ਨੰਦ ਨਾਲ ਕੁੱਝ ਨੁਕਤਿਆਂ 'ਤੇ ਚਰਚਾ ਕੀਤੀ ਪਰ ਦਇਆ ਨੰਦ ਇਸ ਚਰਚਾ ਵਿਚ ਫ਼ੇਲ੍ਹ ਹੋ ਗਿਆ | ਉਹ ਗਿਆਨੀ ਦਿੱਤ ਸਿੰਘ ਦੀਆਂ ਦਲੀਲਾਂ ਅੱਗੇ ਲਾਜਵਾਬ ਹੋ ਗਿਆ (ਇਹ ਗੱਲਬਾਤ ਕਿਤਾਬ 'ਮੇਰਾ ਤੇ ਸਾਧੂ ਦਇਆ ਨੰਦ ਦਾ ਸੰਵਾਦ' ਵਿਚ ਦਰਜ ਹੈ) | ਉਹਨੀਂ ਦਿਨੀਂ ਹੀ ਸਿੰਘ ਸਭਾ ਲਹਿਰ ਸ਼ੁਰੂ ਹੋ ਚੁੱਕੀ ਸੀ ਤੇ ਦੋਵੇਂ ਇਸ ਲਹਿਰ ਦਾ ਹਿੱਸਾ ਬਣ ਗਏ |
11 ਅਪ੍ਰੈਲ, 1880 ਦੇ ਦਿਨ ਗਿਆਨੀ ਦਿਤ ਸਿੰਘ ਨੇ 'ਗੁਰਮੁਖੀ' ਅਖ਼ਬਾਰ ਸ਼ੁਰੂ ਕੀਤਾ ਜੋ ਛੇਤੀ ਹੀ ਹਰਮਨ ਪਿਆਰਾ ਹੋ ਗਿਆ | ਇਹਨਾਂ ਦਿਨਾਂ ਵਿਚ ਹੀ ਗਿਆਨੀ ਦਿਤ ਸਿੰਘ ਅਤੇ ਪ੍ਰੋ. ਗੁਰਮੁਖ ਸਿੰਘ ਵਿਚਕਾਰ ਦੋਸਤੀ ਹੋ ਗਈ ਤੇ ਇਸ ਦੋਸਤੀ ਨੇ ਸਿੱਖ ਕੌਮ ਨੂੰ ਮਹਾਨ ਦੇਣ ਦਿੱਤੀ | ਕੁੱਝ ਚਿਰ ਮਗਰੋਂ ਪ੍ਰੋ. ਗੁਰਮੁਖ ਸਿੰਘ ਨੇ 'ਖ਼ਾਲਸਾ' ਅਖ਼ਬਾਰ ਸ਼ੁਰੂ ਕੀਤਾ | ਇਸ ਅਖ਼ਬਾਰ ਦਾ ਸਾਰਾ ਕੰਮ ਵੀ ਗਿਆਨੀ ਦਿੱਤ ਸਿੰਘ ਹੀ ਕਰਦੇ ਹੁੰਦੇ ਸਨ | ਦੋਹਾਂ ਸ਼ਖ਼ਸੀਅਤਾਂ ਨੇ ਸਿੱਖੀ ਵਿਚ ਆਏ ਨਿਘਾਰ ਨੂੰ ਖ਼ਤਮ ਕਰਨ ਵਿਚ ਵੱਡਾ ਰੋਲ ਅਦਾ ਕੀਤਾ | ਪ੍ਰੋ. ਗੁਰਮੁਖ ਸਿੰਘ ਨੇ ਤਾਂ ਅਖੌਤੀ ਸਾਹਿਬਜ਼ਾਦਿਆਂ (ਬੇਦੀ, ਭੱਲੇ, ਸੋਢੀ ਖ਼ਾਨਦਾਨਾਂ) ਦਾ ਦੰਭ ਵੀ ਬੁਰੀ ਤਰ੍ਹਾਂ ਨੰਗਾ ਕੀਤਾ | ਖ਼ਾਸ ਕਰ ਕੇ ਖੇਮ ਸਿੰਘ ਬੇਦੀ ਵਲੋਂ ਨੀਮ-ਗੁਰੂ ਬਣਨ ਦੀ ਕਰਤੂਤ ਵਿਰੁਧ ਉਸ ਨੇ ਇਕ ਕਿਸਮ ਦਾ ਜਹਾਦ ਖੜਾ ਕੀਤਾ | ਇਸ ਤੋਂ ਖਿੱਝ ਕੇ ਬੇਦੀ ਟੋਲੇ ਨੇ ਮਾਰਚ, 1897 ਵਿਚ ਪ੍ਰੋ. ਗੁਰਮੁਖ ਸਿੰਘ ਨੂੰ ਅਖੌਤੀ ਤੌਰ 'ਤੇ ਪੰਥ ਵਿਚੋਂ ਖ਼ਾਰਜ ਕਰਨ ਦਾ ਡਰਾਮਾ ਕੀਤਾ | ਗਿਆਨੀ ਦਿੱਤ ਸਿੰਘ ਨੇ ਇਸ ਹਰਕਤ ਦੀ ਜ਼ਬਰਦਸਤ ਨਿੰਦਾ ਕੀਤੀ | ਹੁਣ ਸੁਮੇਰ ਸਿੰਘ ਪਟਨਾ ਅਤੇ ਖੇਮ ਸਿੰਘ ਬੇਦੀ ਨੇ ਗਿਆਨੀ ਦਿਤ ਸਿੰਘ ਵਿਰੁਧ ਸਾਜ਼ਸ਼ਾਂ ਸ਼ੁਰੂ ਕਰ ਦਿਤੀਆਂ | ਉਨ੍ਹਾਂ ਨੂੰ ਇਕ ਲਿਖਤ ਦੇ ਮਾਮਲੇ ਵਿਚ ਅਦਾਲਤ ਵਿਚ ਵੀ ਘਸੀਟਿਆ ਗਿਆ | ਇਹਨਾਂ ਦਿਨਾਂ ਵਿਚ ਗਿਆਨੀ ਜੀ ਦੇ ਸੱਭ ਤੋਂ ਵੱਡੇ ਮਦਦਗਾਰ ਕੰਵਰ ਬਿਕਰਮ ਸਿੰਘ ਕਪੂਰਥਲਾ ਦੀ 8 ਮਈ, 1887 ਦੇ ਦਿਨ ਮੌਤ ਹੋ ਗਈ | ਇਸ ਨਾਲ ਗਿਆਨੀ ਜੀ ਨੂੰ ਬਹੁਤ ਨੁਕਸਾਨ ਹੋਇਆ ਤੇ ਉਨ੍ਹਾਂ ਨੂੰ ਅਖ਼ਬਾਰ ਵੀ ਬੰਦ ਕਰਨਾ ਪਿਆ | ਹਿੰਮਤ ਕਰ ਕੇ ਉਨ੍ਹਾਂ ਨੇ 1893 ਵਿਚ ਅਖ਼ਬਾਰ ਦੁਬਾਰਾ ਸ਼ੁਰੂ ਕਰ ਲਿਆ | ਫਿਰ 1896 ਵਿਚ ਪ੍ਰੋ. ਗੁਰਮੁਖ ਸਿੰਘ ਚੜ੍ਹਾਈ ਕਰ ਗਏ | ਇਕ ਵਾਰ ਫਿਰ ਗਿਆਨੀ ਦਿਤ ਸਿੰਘ ਨੂੰ ਮਾਲੀ ਮੁਸ਼ਕਲਾਂ ਨੇ ਘੇਰ ਲਿਆ | 1899 ਵਿਚ ਜਦ ਭਗਤ ਲਕਸ਼ਮਣ ਸਿੰਘ ਨੇ 'ਖ਼ਾਲਸਾ' ਅਖ਼ਬਾਰ ਸ਼ੁਰੂ ਕੀਤਾ ਤਾਂ ਗਿਆਨੀ ਜੀ ਨੇ ਉਸ ਦੀ ਬਹੁਤ ਮਦਦ ਕੀਤੀ |
ਗਿਆਨੀ ਦਿਤ ਸਿੰਘ ਜੀ ਦੇ ਦੋ ਬੱਚੇ ਸਨ--ਬੇਟਾ ਬਲਦੇਵ ਸਿੰਘ (ਜਨਮ 1886) ਬੇਟੀ ਵਿਦਿਆਵੰਤ ਕੌਰ (ਜਨਮ 1890) | 17 ਜੂਨ, 1901 ਦੇ ਦਿਨ ਵਿਦਿਆਵੰਤ ਕੌਰ ਦੀ ਮੌਤ ਹੋ ਗਈ | ਭਾਵੇਂ ਆਪ ਫਿਰ ਵੀ ਕੌਮ ਦੀ ਸੇਵਾ ਕਰਦੇ ਰਹੇ ਪਰ ਉਨ੍ਹਾਂ ਦੇ ਮਨ ਦੀ ਦਿਲਗੀਰੀ ਨੇ ਉਨ੍ਹਾਂ ਦਾ ਸਾਥ ਨਾ ਛਡਿਆ ਅਤੇ 6 ਸਤੰਬਰ, 1906 ਦੇ ਦਿਨ ਉਹ ਇਸ ਫ਼ਾਨੀ ਦੁਨੀਆਂ ਤੋਂ ਵਿਦਾ ਹੋ ਗਏ |
ਕਿਰਪਾ ਕਰਕੇ ਧਿਆਨ ਨਾਲ ਜ਼ਰੂਰ ਪੜਿਉ 🙏
ਬਾਬੇ ਨਾਨਕ ਦੇ ਬੁੱਤ ਬਣਾਏ,
ਗੁਰੂ ਤੇਗ ਬਹਾਦਰ ਜੀ ਲਈ ਭੋਰਾ।
ਗੁਰੂ ਗਬਿੰਦ ਸਿੰਘ ਤੋਂ ਅਸਲੀਲ ਪੋਥਾ ਲਿਖਵਾਇਆ,
ਸ਼ਰਮ ਨਾ ਕੀਤੀ ਭੋਰਾ।
ਗੁਰੂ ਅੰਗਦ ਦੀ ਗੁਰਮੁੱਖੀ ਵਿਸਾਰੀਅਤੇ
ਗੁਰੂ ਅਮਰਦਾਸ ਜੀ ਦੀ ਸੰਗਤ ।
36 ਪ੍ਰਕਾਰ ਦੇ ਲੰਗਰ ਛਕੀਏ,
ਬੈਠੀਏ ਨਾ ਹੁਣ ਪੰਗਤ।
ਗੁਰੂ ਰਾਮਦਾਸ ਜੀ ਦੀ ਸੇਵਾ ਭੁੱਲੀ,
ਲੱਭਦੇ ਫਿਰਦੇ ਮੇਵਾ।
ਵੇਖਕੇ ਮੱਤ ਹੈਰਾਨ ਹੋਈ,
ਸਿੱਖ ਦੇ ਹੱਥ ਵਿੱਚ ਟੇਵਾ।
ਗੁਰੂ ਅਰਜਨ ਸਾਹਿਬ ਜੀ ਤੋਂ,
ਸਿੱਖ ਕੇ ਭੁੱਲੇ, ਭਾਣਾ ਕਿਵੇਂ ਮੰਨਣਾ?
ਛੇਵੇਂ ਗੁਰੂ ਦੀ ਰਾਜਨੀਤੀ ਭੁੱਲੇ,
ਤਖਤ ਕਿਵੇਂ ਹੈ ਮੱਲਣਾ?
ਗੁਰੂ ਹਰਰਾਇ ਸਾਹਿਬ ਜੀ ਦਾ ਜੀਵਣ ਭੁਲਿਆ,
ਰੁੱਖ ਕਦੇ ਨਾ ਲਾਇਆ।
ਅੱਠਵੇਂ ਪਾਤਸ਼ਾਹ ਨੇ, ਗਿਆਨ ਬਖਸ਼ ਕੇ,
ਬਾਬੇ ਬਕਾਲੇ ਗੁਰੂ ਲੱਭਣ ਭੇਜਵਾਇਆ।
ਲੱਭ ਕੇ ਗੁਰੂ ਨੂੰ ਸ਼ਾਹ ਲੁਭਾਣੇ,
ਸੀ ਦੁਨੀਆ ਨੂੰ ਦਿਖਾਇਆ।
ਪਰ ਅਸੀਂ ਬਦਲ ਕੇ ਗਰਮਤਿ ਸਿਧਾਂਤ,
ਗੁਰੂ ਭੋਰੇ ਵਿੱਚ ਲੁਕਾਇਆ।
ਜੇ ਕਿਸੇ ਸੱਚ ਨੂੰ ਪ੍ਰਗਟ ਕੀਤਾ,
ਉਹਦੇ ਮੂਰੇ ਧਰਨਾ ਲਾਇਆ।
ਪਰ 100 ਤੋਂ ਵੱਧ ਗੁਰ ਬੇਅਦਬੀ ਹੋਈ,
ਸਾਨੂੰ ਗੁਰੂ ਯਾਦ ਨਾ ਆਇਆ।
ਸਮਝੀਏ ਸੱਚ, ਲਿਖੀਏ ਸੱਚ,
ਸੱਚ ਬੋਲੀਏ, ਬਾਬੇ ਨਾਨਕ ਸਾਨੂੰ ਸਿਖਾਇਆ।
'ਇਕਵਾਕ' ਤਾਂ ਕਹਿੰਦਾ ਧੰਨ ਉਹ ਸਿੱਖ,
ਜਿਸਨੇ ਗੁਰਮਤਿ ਗਾਡੀ ਰਾਹ ਅਪਣਾਇਆ।
#ਇਕਵਾਕ_ਸਿੰਘ
ਸ਼ਿਵ ਕੁਮਾਰ ਬਟਾਲਵੀ ਦੇ ਕਿਸੇ ਦੋਸਤ ਨੇ ਉਸ ਨੂੰ ਕਿਹਾ ਕਿ ਤੂੰ ਬਹੁਤ ਸੋਹਣਾ ਲਿਖਦਾ ਹੈਂ.. ਕੁੱਝ ਗੁਰੂ ਗੋਬਿੰਦ ਸਿੰਘ ਜੀ ਬਾਰੇ ਲਿੱਖ.... ਸ਼ਿਵ ਕੁਮਾਰ ਬਟਾਲਵੀ ਨੇ ਦੋ-ਤਿੰਨ ਮਹੀਨਿਆਂ ਬਾਅਦ ਆਪਣੇ ਦੋਸਤ ਨੂੰ ਕਿਹਾ ਕਿ ਮੇਰੀ ਕਲਮ ਦੀ ਐਨੀ ਔਕਾਤ ਨਹੀਂ ਕਿ ਕੁੱਝ ਗੁਰੂ ਗੋਬਿੰਦ ਸਿੰਘ ਜੀ ਬਾਰੇ ਕੁੱਝ ਲਿਖ ਸਕੇ... ਪਰ ਮੈਂ ਇੱਕ ਆਰਤੀ ਜ਼ਰੂਰ ਲਿੱਖੀ ਹੈ,.. 👇🏻
ਮੈਂ ਕਿਸ ਹੰਝੂ ਦਾ ਦੀਵਾ ਬਾਲਕੇ ਤੇਰੀ ਆਰਤੀ ਗਾਵਾਂ,
ਮੈਂ ਕਿਹੜੇ ਸ਼ਬਦ ਦੇ ਬੂਹੇ ਤੇ ਮੰਗਣ ਗੀਤ ਅੱਜ ਜਾਵਾਂ,
ਜੋ ਤੈਨੂੰ ਕਰਨ ਭੇਟਾ ਮੈਂ ਤੇਰੇ ਦੁਆਰ ਤੇ ਆਵਾਂ,
ਮੇਰਾ ਕੋਈ ਗੀਤ ਨਹੀਂ ਐਸਾ ਜੋ ਤੇਰੇ ਮੇਚ ਆ ਜਾਵੇ,
ਭਰੇ ਬਜ਼ਾਰ ਵਿੱਚ ਜਾ ਕੇ ਜੋ ਆਪਣਾ ਸਿਰ ਕਟਾ ਆਵੇ,
ਜੋ ਆਪਣੇ ਸੋਹਲ ਛਿੰਦੇ ਬਾਲ ਨੀਂਹਾਂ ਵਿੱਚ ਚਿਣਾ ਆਵੇ,
ਤਿਹਾਏ ਸ਼ਬਦ ਨੂੰ ਤਲਵਾਰ ਦਾ ਪਾਣੀ ਪਿਆ ਆਵੇ,
ਜੋ ਲੁੱਟ ਜਾਵੇ ਤੇ ਫਿਰ ਵੀ ਯਾਰੜੇ ਦੇ ਸੱਥਰੀਂ ਗਾਵੇ,
ਚਿੜੀ ਦੇ ਖੰਭ ਦੀ ਲਲਕਾਰ ਸੌ ਬਾਜਾਂ ਨੂੰ ਖਾ ਜਾਵੇ,
ਮੈਂ ਕਿੰਝ ਤਲਵਾਰ ਦੀ ਗਾਨੀ ਅੱਜ ਆਪਣੇ ਗੀਤ ਗਲ ਪਾਵਾਂ,
ਮੇਰਾ ਹਰ ਗੀਤ ਬੁਜ਼ਦਿਲ ਹੈ ਮੈਂ ਕਿਹੜਾ ਗੀਤ ਅੱਜ ਗਾਵਾਂ,
ਮੈਂ ਕਿਹੜੇ ਬੋਲ ਦੀ ਭੇਟਾ ਲੈ ਤੇਰੇ ਦੁਆਰ ਤੇ ਆਵਾਂ,
ਮੇਰੇ ਗੀਤਾਂ ਦੀ ਮਹਿਫ਼ਲ 'ਚੋਂ ਕੋਈ ਉਹ ਗੀਤ ਨਹੀਂ ਲੱਭਦਾ
ਜੋ ਤੇਰੇ ਸ਼ੀਸ ਮੰਗਣ ਤੇ ਤੇਰੇ ਸਾਹਵੇਂ ਖੜ੍ਹਾ ਹੋਵੇ,
ਜੋ ਮੈਲੇ ਹੋ ਚੁੱਕੇ ਲੋਹੇ ਨੂੰ ਆਪਣੇ ਖ਼ੂਨ ਵਿੱਚ ਧੋਵੇ,
ਕਿ ਜਿਸ ਦੀ ਮੌਤ ਪਿੱਛੋਂ ਉਸ ਨੂੰ ਕੋਈ ਸ਼ਬਦ ਨਾ ਰੋਵੇ,
ਕਿ ਜਿਸ ਨੂੰ ਪੀੜ ਤਾਂ ਕੀਹ ਪੀੜ ਦਾ ਅਹਿਸਾਸ ਨਾ ਛੋਹਵੇ,
ਜੋ ਲੋਹਾ ਪੀ ਸਕੇ ਉਹ ਗੀਤ ਕਿੱਥੋਂ ਲੈ ਕੇ ਮੈਂ ਆਵਾਂ,
ਮੈਂ ਆਪਣੀ ਪੀੜ ਦੇ ਅਹਿਸਾਨ ਕੋਲੋਂ ਦੂਰ ਕਿੰਝ ਜਾਵਾਂ,
ਮੈਂ ਤੇਰੀ ਉਸਤਤੀ ਦਾ ਗੀਤ ਚਾਹੁੰਦਾਂ ਹਾਂ ਕਿ ਉਹ ਹੋਵੇ,
ਜਿਹਦੇ ਹੱਥ ਸੱਚ ਦੀ ਤਲਵਾਰ ਨੈਣਾਂ 'ਚ ਰੋਹ ਹੋਵੇ,
ਜਿਹਦੇ ਵਿੱਚ ਵਤਨ ਦੀ ਮਿੱਟੀ ਲਈ ਅੰਤਾਂ ਦਾ ਮੋਹ ਹੋਵੇ,
ਜਿਹਦੇ ਵਿੱਚ ਲਹੂ ਤੇਰੇ ਦੀ ਰਲੀ ਲਾਲੀ ਤੇ ਲੋਅ ਹੋਵੇ,
ਮੈਂ ਆਪਣੇ ਲਹੂ ਦਾ ਕਿਸੇ ਗੀਤ ਨੂੰ ਟਿੱਕਾ ਕਿਵੇਂ ਲਾਵਾਂ,
ਮੈਂ ਬੁਜ਼ਦਿਲ ਗੀਤ ਲੈ ਕੇ ਕਿਸ ਤਰਾਂ ਤੇਰੇ ਦੁਆਰ ਤੇ ਆਵਾਂ,
ਮੈਂ ਚਾਹੁੰਦਾ ਏਸ ਤੋਂ ਪਹਿਲਾਂ ਕਿ ਤੇਰੀ ਆਰਤੀ ਗਾਵਾਂ,
ਮੈਂ ਮੈਲੇ ਸ਼ਬਦ ਧੋ ਕੇ ਜੀਭ ਦੀ ਕਿੱਲੀ ਤੇ ਪਾ ਆਵਾਂ,
ਤੇ ਮੈਲੇ ਸ਼ਬਦ ਸੁੱਕਣ ਤੀਕ ਤੇਰੀ ਹਰ ਪੈੜ ਚੁੰਮ ਆਵਾਂ,
ਤੇਰੀ ਹਰ ਪੈੜ ਤੇ ਹੰਝੂ ਦਾ ਇੱਕ ਸੂਰਜ ਜਗਾ ਆਵਾਂ,
ਮੈਂ ਲੋਹਾ ਪੀਣ ਦੀ ਆਦਤ ਜ਼ਰਾ ਗੀਤਾਂ ਨੂੰ ਪਾ ਆਵਾਂ,
ਮੈਂ ਸ਼ਾਇਦ ਫੇਰ ਕੁੱਝ ਭੇਟਾ ਕਰਨ ਯੋਗ ਹੋ ਜਾਵਾਂ,
ਮੈਂ ਬੁਜ਼ਦਿਲ ਗੀਤ ਲੈ ਕੇ ਕਿਸ ਤਰ੍ਹਾਂ ਤੇਰੇ ਦੁਆਰ ਆਵਾਂ ,
ਮੈਂ ਕਿਹੜੇ ਸ਼ਬਦ ਦੇ ਬੂਹੇ ਤੇ ਮੰਗਣ ਗੀਤ ਅੱਜ ਜਾਵਾਂ,
ਮੇਰਾ ਹਰ ਗੀਤ ਬੁਜ਼ਦਿਲ ਹੈ ਮੈਂ ਕਿਹੜਾ ਗੀਤ ਅੱਜ ਗਾਵਾਂ।
-ਸ਼ਿਵ ਕੁਮਾਰ ਬਟਾਲਵੀ
Great
12/17/2021
12/07/2021
ਪਹਿਲਾਂ ਸਤਿ ਸ੍ਰੀ ਅਕਾਲ ਨੂੰ ਹੈਲੋ ਵਿੱਚ ਢਾਲਿਆ।।
ਫ਼ੇਰ ਅਸੀਂ ਪੱਗ ਨੂੰ ਟਰਬਨ ਬਣਾ ਲਿਆ।।
ਚਿੜੀ ਨਹੀਂ ਬੇਟਾ ਸਪੈਰੋ ਆਖਿਆ ਕਰ।।
ਤੀਰ ਦੇ ਨਿਸ਼ਾ ਨੂੰ ਐਰੋ ਆਖਿਆ ਕਰ।।
ਬਸਤਾ ਨੀ ਕਹਿਣਾ ਇਹ ਬੈਗ ਹੁੰਦਾ ਏ।।
ਟੇਡਾ ਮੇਡਾ ਨਹੀਂ ਜ਼ਿਗਜ਼ੈਗ ਹੁੰਦਾ ਏ।।
ਜਹਾਜ਼ ਨੂੰ ਪਲੇਨ ਕਹਿਣਾ ਗੱਡੀ ਨੂੰ ਟ੍ਰੇਨ ਕਹਿਣਾ।।
ਹਾਸੇ ਨੂੰ ਸਮਾਇਲ ਤੇ ਦਿਮਾਗ਼ ਨੂੰ ਬ੍ਰੇਨ ਕਹਿਣਾ।।
ਅੱਖਾਂ ਹੋਈਆਂ ਆਈਜ਼ ਤੇ ਨੱਕ ਹੁਣ ਨੋਜ਼ ਹੋਇਆ।।
ਕੁਲਫ਼ੀ ਆਈਸਕਰੀਮ ਤੇ ਗੁਲਾਬ ਰੈਡ ਰੋਜ਼ ਹੋਇਆ
ਫੁੱਟਾ ਸਕੇਲ ਹੋਇਆ ਤੇ ਪ੍ਰਕਾਰ ਕੰਪਾਸ ਬਈ।।
ਅਜੇ ਵੀ ਪੰਜਾਬੀ ਨੂੰ ਬਚਾਉਣ ਦੀ ਹੈ ਆਸ ਬਈ।।
ਸ਼ਾਰਪਨਰ ਬਣ ਗਏ ਕਲਮ-ਤਰਾਸ਼ ਬਈ।।
ਰਾਈਟ ਤੇ ਲੈਫ਼ਟ ਹੋਏ ਸੱਜੇ ਅਤੇ ਖੱਬੇ ਜੀ।।
ਬਣ ਗਏ ਜਮੈਟਰੀ ਡਰਾਇੰਗ ਵਾਲੇ ਡੱਬੇ ਜੀ।।
ਬੱਚੇ ਵੀ ਪੰਜਾਬੀ ਵਾਲਾ ਬੋਝ ਨੀ ਸਹਾਰਦੇ,
ਭਾਸ਼ਾ ਨੂੰ ਬਿਗ਼ਾਨੇ ਨਹੀਂ ਆਪਣੇ ਹੀ ਮਾਰਦੇ।।
ਬੱਚਾ ਜੇ ਪੰਜਾਬੀ ਬੋਲੇ ਸ਼ਾਨ ਸਾਡੀ ਘਟਦੀ,
ਪੰਜਾਬੀ ਨੂੰ ਏ ਖ਼ਤਰਾ ਤੇ ਜਾਨ ਸਾਡੀ ਘਟਦੀ!
Must Listen.
09/01/2021
1 september Pehla Parkash Divas of Guru Granth Sahib ji.
08/25/2021
After Mercedes Benz now UPS is also Featuring Sikhs in their Advertisement with the message to go global.
I am glad these big companies understand the value of embracing diversity.
Limited-Time Savings Experience better online shipping with UPS. Send and deliver packages faster and easier than ever. Customize and save the options you use most. Quote, pay, and get labels on ups.com.
08/25/2021
In Singapore, Two Sikh are Major Alvinder Singh and Astt Commissioner of police Ravinder Singh in security of President of Singapore.
In picture you can see America Vice President meeting with Singapore president.
ਸਿੰਘਾਪੁਰ ਦੇ ਰਾਸ਼ਟਰਪਤੀ ਦੇ ਦੋਨੋਂ ਅੰਗਰਕਸ਼ਕ ਸਿੱਖ ਸ. ਅਲਵਿੰਦਰ ਸਿੰਘ ਹੁਡਲ ਅਤੇ ਰਵਿੰਦਰ ਸਿੰਘ, ਚਿੱਤਰ ਵਿਚ ਅਮਰੀਕਾ ਦੀ ਉਪ ਰਾਸ਼ਟਰਪਤੀ ਭਾਰਤ ਮੂਲ ਦੇ ਕਮਲਾ ਅਤੇ ਸਿੰਘਾਪੁਰ ਦੀ ਰਾਸ਼ਟਰਪਤੀ ਨਾਲ ਗਲਬਾਤ ਕਰਦੇ ...
Click here to claim your Sponsored Listing.
Category
Contact the place of worship
Address
Washington D.C., DC