Paramjit Samrala
Shiromani Akali Dal ⚖️
Working committee member SAD
District President (Ludhiana rural - 2)
Halka Incharge Samrala
12/05/2026
ਆਪਣਾ ਸ਼ਹਿਰ, ਤੁਹਾਡਾ ਸਾਥ, ਸਭ ਦਾ ਵਿਕਾਸ
ਅੱਜ ਸਮਰਾਲਾ ਦੇ ਵਾਰਡ ਨੰ: 4 ਤੋਂ ਸਮੁੱਚੇ ਵਰਕਰ ਸਹਿਬਾਨਾਂ ਨਾਲ ਸ਼੍ਰੀਮਤੀ ਪਰਮਜੀਤ ਕੌਰ ਪਤਨੀ ਮਾਸਟਰ ਅਮਰੀਕ ਸਿੰਘ ਜੀ ਦੇ ਗ੍ਰਹਿ ਵਿਖੇ ਪਰਮਜੀਤ ਸਿੰਘ ਢਿੱਲੋਂ ਜੀ ਦੀ ਅਗਵਾਈ ਵਿੱਚ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਸਬੰਧੀ ਭਵਿੱਖ ਦੀਆਂ ਰਣਨੀਤੀਆਂ 'ਤੇ ਡੂੰਘੀ ਵਿਚਾਰ-ਚਰਚਾ ਕਰਦੇ ਹੋਏ ਮੀਟਿੰਗ ਹੋਈ।
ਪਰਮਜੀਤ ਕੌਰ ਜੀ ਨੇ ਇਸ ਵਾਰਡ ਤੋਂ ਪਾਰਟੀ ਪ੍ਰਚਾਰ ਦੀ ਜ਼ਿੰਮੇਵਾਰੀ ਸਾਂਭਦੇ ਹੋਏ ਕਿਹਾ ਕਿ ਅਸੀਂ ਵਰਕਰ ਅਤੇ ਆਗੂ ਪੂਰੇ ਉਤਸ਼ਾਹ ਤੇ ਜੋਸ਼ ਨਾਲ ਸਾਰੇ ਇੱਕਜੁੱਟ ਹੋਕੇ ਆਉਣ ਵਾਲੀਆਂ MC (ਨਗਰ ਕੌਂਸਲ) ਚੋਣਾਂ ਪੂਰੀ ਮਜ਼ਬੂਤੀ ਨਾਲ ਲੜਾਂਗੇ। ਹਰ ਇੱਕ ਵਰਕਰ ਸ਼ਹਿਰ ਦੀ ਨੁਹਾਰ ਬਦਲਣ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਬੁਲੰਦ ਕਰਨ ਲਈ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹੈ।
12/05/2026
ਸਰਹਿੰਦ ਫ਼ਤਿਹ ਦਿਵਸ ਮੌਕੇ ਸਰਹਿੰਦ ਫ਼ਤਿਹ ਕਰਨ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਸਮੂਹ ਸ਼ਹੀਦ ਸਿੰਘਾਂ ਦੀ ਬਹਾਦਰੀ ਨੂੰ ਸਾਦਰ ਪ੍ਰਣਾਮ।
ਸਮੂਹ ਸੰਗਤ ਨੂੰ ਸਰਹਿੰਦ ਫ਼ਤਿਹ ਦਿਵਸ ਦੀ ਲੱਖ-ਲੱਖ ਵਧਾਈ।
11/05/2026
ਆਪਣਾ ਸ਼ਹਿਰ, ਤੁਹਾਡਾ ਸਾਥ, ਸਭ ਦਾ ਵਿਕਾਸ
ਆਉਣ ਵਾਲੀਆਂ ਸਮਰਾਲਾ ਨਗਰ ਕੌਂਸਲ ਚੋਣਾਂ ਦੇ ਸੰਦਰਭ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ: ਦਲਜੀਤ ਸਿੰਘ ਚੀਮਾ ਜੀ ਪਾਰਟੀ ਦਫ਼ਤਰ, ਸਮਰਾਲਾ ਵਿਖੇ ਉਚੇਚੇ ਤੌਰ ਤੇ ਪਹੁੰਚੇ। ਉਹਨਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ।
ਇਸ ਮੌਕੇ ਉਹਨਾਂ ਨਾਲ ਕੌਂਸਲ ਚੋਣਾਂ ਸਬੰਧੀ ਤਿਆਰੀਆਂ ਤੇ ਵਿਓਂਤਬੰਧੀਆਂ ਬਾਰੇ ਬਹੁਤ ਸਾਰਥਕ ਗੱਲਬਾਤ ਹੋਈ। ਇੱਕ ਸੀਨੀਅਰ ਆਗੂ ਦੇ ਤਜ਼ੁਰਬੇ ਤੋਂ ਮਿਲੀ ਸਿੱਖਿਆ/ਵਿਚਾਰ ਚਰਚਾ ਚੰਗੇ ਨਤੀਜਿਆਂ ਲਈ ਹੌਂਸਲਾ ਦਿੰਦੀ ਹੈ।
ਸਮਰਾਲਾ ਸ਼ਹਿਰ ਸਮੇਤ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਟੀਮ ਇਹਨਾਂ ਚੋਣਾਂ ਲਈ ਬਹੁਤ ਹੀ ਉਤਸ਼ਾਹਿਤ ਹੈ। ਨਿਸ਼ਚਿਤ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਕਾਸਮੁੱਖੀ ਏਜੰਡੇ ਤੇ ਸ਼ਹਿਰ ਵਾਸੀ ਡਟਕੇ ਮੋਹਰ ਲਗਾਉਣਗੇ!!!
11/05/2026
ਆਪਣਾ ਸ਼ਹਿਰ, ਤੁਹਾਡਾ ਸਾਥ, ਸਭ ਦਾ ਵਿਕਾਸ 🙏
ਨਗਰ ਕੌਂਸਲ ਸਮਰਾਲਾ ਦੀਆਂ ਚੋਣਾਂ ਸਬੰਧੀ ਅਹਿਮ ਵਿਚਾਰ-ਵਟਾਂਦਰਾ।
ਵਾਰਡ ਨ. 1 ਸਮਰਾਲਾ ਵਿਖੇ ਨਗਰ ਕੌਂਸਲ ਸਮਰਾਲਾ ਦੀਆਂ ਆਉਣ ਵਾਲੀਆਂ ਚੋਣਾਂ ਦੇ ਸਬੰਧ ਵਿੱਚ ਮੀਟਿੰਗ ਕੀਤੀ ਗਈ। ਇਸ ਮੌਕੇ ਚੋਣ ਰਣਨੀਤੀ ਅਤੇ ਵਾਰਡ ਦੇ ਵਿਕਾਸ ਬਾਰੇ ਵਿਸਥਾਰਪੂਰਵਕ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ।
10/05/2026
ਦੁਨੀਆਂ ਭਰ ਦੀਆਂ ਸਾਰੀਆਂ ਮਾਂਵਾਂ ਨੂੰ "ਮਾਂ ਦਿਵਸ" ਦੀਆਂ ਬਹੁਤ-ਬਹੁਤ ਵਧਾਈਆਂ।
09/05/2026
ਆਪਣੇ ਹੱਕਾਂ ਲਈ ਜੂਝ ਰਹੀ ਜੱਥੇਬੰਦੀ ਮਿਊਂਸਪਲ ਮੁਲਾਜ਼ਮ ਐਕਸ਼ਨ ਕਮੇਟੀ ਵੱਲੋਂ ਸੂਬੇ ਭਰ ਵਿੱਚ ਧਰਨਾ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਕੱਚੇ ਮੁਲਾਜ਼ਮ ਪੱਕੇ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨੀ ਤੇ ਹੋਰ ਆਪਣੀਆਂ ਹੱਕੀ ਮੰਗਾਂ ਦੀ ਰਾਖੀ ਲਈ ਸਮਰਾਲਾ ਨਗਰ ਕੌਂਸਲ ਦਫ਼ਤਰ ਵਿਖੇ ਵੀ ਕੁੱਝ ਦਿਨਾਂ ਤੋਂ ਸਾਡੇ ਮਾਣਯੋਗ ਮੁਲਾਜ਼ਮ ਸਹਿਬਾਨ ਧਰਨੇ ਤੇ ਬੈਠੇ ਹਨ।
ਅੱਜ ਧਰਨੇ ਤੇ ਪਹੁੰਚ ਉਹਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਆਮ ਆਦਮੀ ਪਾਰਟੀ ਕਾਬਜ਼ ਪੰਜਾਬ ਸਰਕਾਰ ਤੋਂ ਮੰਗ ਕਰਦਾਂ ਹਾਂ ਕਿ ਪਹਿਲ ਦਾ ਆਧਾਰ ਤੇ ਇਹਨਾਂ ਮੁਲਾਜ਼ਮਾਂ ਦੇ ਮਸਲੇ ਦਾ ਹੱਲ ਹੋਵੇ।
ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਇਸ ਗੱਲ ਦਾ ਮੁਦੱਈ ਰਿਹਾ ਹੈ ਕਿ ਮੁਲਾਜ਼ਮ ਵਰਗ ਤੋਂ ਜੇ ਅਸੀਂ ਚੰਗੀਆਂ ਸੇਵਾਵਾਂ ਦੀ ਆਸ ਕਰਦੇ ਹਾਂ, ਤਾਂ ਉਹਨਾਂ ਦੇ ਹੱਕਾਂ ਦੀ ਰਾਖੀ ਲਈ ਵੀ ਸਰਕਾਰ ਵੱਲੋਂ ਭਰੋਸੇਯੋਗਤਾ ਬਹਾਲ ਹੋਣੀ ਚਾਹੀਦੀ ਹੈ। ਇਸੇ ਲਈ ਅਕਾਲੀ ਸਰਕਾਰਾਂ ਸਮੇਂ ਪਹਿਲ ਦੇ ਆਧਾਰ ਤੇ ਸੁਣਵਾਈ ਹੁੰਦੀ ਰਹੀ ਹੈ।
09/05/2026
ਪਿੰਡ ਚਾਵਾਂ ਤੋਂ ਸਾਡੇ ਸਤਿਕਾਰਯੋਗ ਸ. ਗੁਲਜ਼ਾਰ ਸਿੰਘ ਜੀ ਦੇ ਸਪੁੱਤਰ ਸੁਖਦੀਪ ਸਿੰਘ ਦੇ engagement ceremony ਦੀ ਖੁਸ਼ੀ ਵਿੱਚ ਸਤਿਕਾਰ banquet ਹਾਲ ਖੰਨਾ ਵਿਖ਼ੇ ਪਰਿਵਾਰਕ ਪ੍ਰੋਗਰਾਮ ਤੇ ਹਾਜ਼ਰੀ ਭਰੀ। ਪ੍ਰਮਾਤਮਾ ਪਰਿਵਾਰ 'ਤੇ ਮਿਹਰ ਭਰਿਆ ਹੱਥ ਰੱਖਣ।
08/05/2026
"ਆਪਣਾ ਸ਼ਹਿਰ, ਤੁਹਾਡਾ ਸਾਥ, ਸਭਦਾ ਵਿਕਾਸ"
ਅੱਜ ਸਮਰਾਲਾ ਵਾਰਡ ਨ. 1 ਤੋਂ ਸੁਰੇਸ਼ ਕੁਮਾਰ, ਟੋਨੀ, ਰਾਮਦੀਪ ਸਿੰਘ, ਇੰਦਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਸਨੀ ਬੈਂਸ, ਅਯਾਨ ਬੈਂਸ, ਰਾਮ ਬੈਂਸ, ਜਤਿੰਦਰ ਗਿੱਲ, ਰੋਹਿਤ ਬੈਂਸ, ਵਿਨੋਦ ਬੈਂਸ, ਸ਼ਿਵ ਬੈਂਸ, ਸ਼ਾਮਲਾਲ ਬੈਂਸ ਜੀ ਨੇ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ। ਉਹਨਾਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ ਤੇ ਬੀਬੀ ਕੁਲਜੀਤ ਕੌਰ ਜੀ ਪਤਨੀ ਅਰਸ਼ਦੀਪ ਸਿੰਘ ਰਾਏ ਜੀ ਨੂੰ ਵਾਰਡ ਨ. 1 ਤੋਂ ਜਿੰਮੇਵਾਰੀ ਦਿੱਤੀ ਉਮੀਦ ਕਰਦੇ ਹਾ ਆਉਣ ਵਾਲੀਆਂ ਸਮਰਾਲਾ ਨਗਰ ਕੌਂਸਲ ਚੋਣਾਂ ਲਈ ਡੱਟਕੇ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਗੇ।
06/05/2026
ਮਾਛੀਵਾੜਾ ਸਾਹਿਬ ਤੋਂ ਸ਼੍ਰੀਮਤੀ ਲੱਛਮੀ ਦੇਵੀ ਜੀ ਦੇ ਅਤਿਮ ਅਰਦਾਸ 'ਚ ਗਰੁੱੜ ਪੁਰਾਣ ਪਾਠ ਮੌਕੇ ਹਾਜ਼ਰੀ ਲਵਾਈ ਅਤੇ ਵਿਛੜੀ ਰੂਹ ਨੂੰ ਯਾਦ ਕਰਦੇ ਹੋਏ ਪਰਿਵਾਰ ਦਾ ਦੁੱਖ ਵੰਡਾਇਆ।
🙏
06/05/2026
ਅੱਜ ਚਹਿਲਾਂ ਕਲੋਨੀ ਤੋਂ ਪਿਛਲੇ ਦਿਨੀ ਸ. ਹਰਜੀਤ ਸਿੰਘ ਜੀ ਆਪਣੀ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ ਅੱਜ ਇਸ ਦੁੱਖ ਦੀ ਘੜੀ ਵਿੱਚ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਵਿਛੜੀ ਰੂਹ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਸਕੇ ਸਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਦੀ ਅਰਦਾਸ ਕੀਤੀ।
🙏
05/05/2026
ਪਿੰਡ ਸਲੌਦੀ ਸਿੰਘਾਂ ਦੀ ਤੋਂ ਪਿਛਲੇ ਦਿਨੀ ਸ. ਦਿਲਬਾਗ ਸਿੰਘ ਮਾਨ ਜੀ ਆਪਣੀ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ ਅੱਜ ਇਸ ਦੁੱਖ ਦੀ ਘੜੀ ਵਿੱਚ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਵਿਛੜੀ ਰੂਹ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਸਕੇ ਸਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਦੀ ਅਰਦਾਸ ਕੀਤੀ।
🙏
Click here to claim your Sponsored Listing.
Category
Contact the public figure
Telephone
Website
Address
Samrala