Dyal thoughts

Dyal thoughts

Share

ਰਸਤੇ ਬੜੇ ਲੰਮੇ ਨੇ,ਮੰਜ਼ਿਲ ਬੜੀ ਦੂਰ ਹੈ|
ਮਨ ਵਿੱਚ ਬੜੇ ਇਰਾਦੇ ਨੇ ,ਪਹੁੰਚਣਾ ਜ਼ਰੂਰ ਹੈ|
✍D.kaur

25/03/2026

Shout out to my newest followers! Excited to have you onboard! Jeeti Sidhu, Charnjit Singh, Gurinder Singh Sandhuan, Lakhwinder Kashyap Rajput, Kanwal Bajwa, Ram Lal Bhagat, Parminder Singh, Lok Awaz Morinda, Lucky Dhaliwal Dhaliwal, Swaran Singh, Ragi Baldev Singh Sodhi, Sohan Singh Assi, Manjit Boparai, Paramjit Singh, Sukhdev Singh Purewal, Balbir Singh, Kulwinder Kaur, Ravneet Nijjar, Gurdev Singh, Narinder Singh Uppal, ਦਰਸ਼ਨ ਸਿੰਘ ਵੜਵਾਲ, Balkar Singh Padda, Manjit Kaur, Gurbhej Singh Aulakh, Gurmail Singh, Guddu Virdevinder, Prabhjit Kahlon, Kuldeep Singh Deep, Surinder Kaur, Sher Singh Aulakh, Manmohan Singh, ਸੁਰਿੰਦਰ ਸਿੱਘ ਬਣਵੈਤ, Sukhjeet Singh Pappy Chahal, Gura Singh Gill, Jangir Kaur, Hardeep Singh Minhas, Harpal S Singh, Grewal Singh

25/03/2026

ਸੱਚ

ਸਦਾ ਸੱਚੋ ਸੱਚ ਬੋਲਾਂ ,
ਕੁਫ਼ਰ ਕਦੇ ਨਾ ਤੋਲਾਂ
ਸਦਾ ਦੁੱਖਾਂ ਨੂੰ ਮੈਂ ਫੋਲਾਂ,
ਆਪਣੀ ਧਰਤ ਮਾਂ ਦੇ, ਰੁੱਖਾਂ ਦੀਆਂ ਛਾਂਵਾਂ ਦੇ|
ਜਵਾਨੀ ਉਮਰੇ ਤੁਰੇ,ਪੁੱਤਾਂ ਦੀਆਂ ਮਾਂਵਾਂ ਦੇ|

, ਮੈਂ ਸਭ ਨੂੰ ਕਹਿੰਦੀ ਹਾਂ,
ਦੁੱਖ ਬੜੇ ਸਹਿੰਦੀ ਹਾਂ,
ਉੱਠਦੀ ਤੇ ਢਹਿੰਦੀ ਹਾਂ,
ਹਵਾਵਾਂ ਪੁਰੇ ਦੀਆਂ ਜਦੋਂ ਵਗਦੀਆਂ ਨੇ|
ਫਿਰ ਸੀਨੇ 'ਚ ਅੱਗਾਂ ਮਘਦੀਆਂ ਨੇ |

ਮੈਂ ਤੁਰਦੀ ਫਿਰਦੀ ਹਾਂ,
ਹਰ ਪਲ਼ ਕਿਰਦੀ ਹਾਂ,
ਖਲੋਵਾਂ ਤੇ ਗਿਰਦੀ ਹਾਂ,
ਵਾਅਦੇ ਕੌਲ ਇਕਰਾਰ ਸਾਰੇ ਟੁੱਟ ਗਏ|
ਸਿਖ਼ਰ ਦੁਪਹਿਰੇ ਅਸਮਾਨੋ ਤਾਰੇ ਟੁੱਟ ਗਏ |


l ਥਾਂ ਥਾਂ ਬੈਠੇ ਪਖੰਡੀ ਏ,
ਲੁਟੇਰਿਆਂ ਦੀ ਮੰਡੀ ਏ,
ਜੋਰਾਂ ਨਾਲ ਪ੍ਰੀਤ ਗੰਢੀ ਏ,
ਭੋਲੀ ਜਨਤਾ ਨੂੰ ਸ਼ਰੇਆਮ ਲੁੱਟਦੇ ਨੇ |
ਬਿਨ ਕਸੂਰੋਂ ਫੜ੍ਹ ਜੇਲਾਂ ਵਿੱਚ ਸੁੱਟਦੇ ਨੇ |

ਜ਼ਿੰਦਗੀ ਮਿਲੀ ਜੀਵਾਂਗੇ,
ਘੁੱਟ ਸਬਰ ਦੇ ਪੀਵਾਂਗੇ,
ਫਟ ਸੀਨੇ ਦੇ ਸੀਵਾਂਗੇ,
ਜ਼ਿੰਦਗੀ ਦੇ ਖੇਲ ਦੇ ਰੰਗ ਬੜੇ ਨਿਆਰੇ ਨੇ|
'ਦਿਆਲ 'ਨੂੰ ਲੱਗਦੇ ਬੜੇ ਜੋ ਪਿਆਰੇ ਨੇ|
✍️ ਦਿਆਲ ਕੌਰ ਪਵਾਤ

20/03/2026

ਸੂਹੀ ਫੁੱਲਕਾਰੀ

ਵੇ ਸੂਹੀ ਫੁੱਲਕਾਰੀ ਲੈ ਤੁਰਾਂ ਲੋਕੀ ਦੇਖਣ ਮੇਰੀ ਤੋਰ,,
ਤੋਰ ਮੇਰੀ ਨੂੰ ਦੇਖ ਕੇ ਰੁਕ ਗਏ ਬਾਗੀ ਬੈਠੇ ਮੋਰ,
ਵੇ ਸੂਹੀ ਫੁੱਲਕਾਰੀ ਲੈ ਤੁਰਾਂ, ਲੋਕੀਂ ਦੇਖਣ ਮੇਰੀ ਤੋਰ|

ਸੱਜਣਾਂ ਦੀ ਪੱਗ ਵਰਗਾ ਘੱਗਰਾ ਮੈਂ ਰੰਗਾਇਆ,
ਦੁਨੀਆਂ ਤੋਂ ਚੋਰੀ ਚੋਰੀ ਮੈਂ ਮੁਹੱਬਤਾਂ ਦਾ ਗੀਤ ਗਾਇਆ,
ਚੜਾਈ ਮੈਂ ਇਸ਼ਕ ਦੀ ਗੁੱਡੀ, ਪੱਕੀ ਮੈਂ ਪਾਵਾਂ ਡੋਰ|
ਵੇ ਸੂਹੀ ਫੁੱਲਕਾਰੀ ਲੈ ਤੁਰਾਂ, ਲੋਕੀਂ ਦੇਖਣ ਮੇਰੀ ਤੋਰ|

ਮਿਸਰੀ ਵਰਗੇ ਬੋਲ ਸੁਣਨ ਨੂੰ, ਰੂਹ ਹਰ ਦਮ ਤਰਸੇ,
ਕਦੋਂ ਵਸਲ ਦੀਆਂ ਤਿੱਥਾਂ ਆਵੇ, ਕਦੋਂ ਰਹਿਮਤ ਦਾ ਮੀਂਹ ਬਰਸੇ,
ਇਸ਼ਕ ਮੁਸ਼ਕ ਗੁੱਝੇ ਨਹੀਂ ਰਹਿੰਦੇ, ਪੈ ਨਾ ਜਾਵੇ ਕਿਤੇ ਸ਼ੋਰ
ਵੇ ਸੂਹੀ ਫੁੱਲਕਾਰੀ ਲੈ ਤੁਰਾਂ,ਲੋਕੀ ਦੇਖਣ ਮੇਰੀ ਤੋਰ,,
ਤੋਰ ਮੇਰੀ ਨੂੰ ਦੇਖ ਕੇ ਰੁੱਕ ਕੇ ਬਾਗੀ ਬੈਠੇ ਮੋਰ|

ਸ਼ਾਮਾਂ ਹੋਈਆਂ ਸੂਰਜ ਢਲਿਆ, ਢਲ ਗਿਆ ਪਰਛਾਵਾਂ,
ਵਿੱਚ ਅਸਮਾਨੀ ਤਾਰੇ ਚਮਕੇ, ਵਗਣ ਸੀਤ ਹਵਾਵਾਂ ,
ਰਾਹ ਉਡੀਕ ਹੋਈ ਕਮਲੀ 'ਦਿਆਲ ਦਾ' ਚੱਲੇ ਨਾ ਕੋਈ ਜੋਰ|
ਵੇ ਸੂਹੀ ਫੁੱਲਕਾਰੀ ਲੈ ਤੁਰਾਂ, ਲੋਕੀ ਦੇਖਣ ਮੇਰੀ ਤੋਰ,,
ਤੋਰ ਮੇਰੀ ਨੂੰ ਦੇਖ ਕੇ ਰੁੱਕ ਗਏ ਬਾਗ਼ੀ ਬੈਠੇ ਮੋਰ|
✍️ਦਿਆਲ ਕੌਰ ਪਵਾਤ

20/03/2026

ਜ਼ਿੰਦਗੀ ਦੇ ਸੁਨਹਿਰੀ ਪਲ

ਸਾਡੀਆਂ ਖੇਡਾਂ ,ਸਾਡੇ ਹੁੰਦੇ ਸੀ ਖਿਡਾਉਣੇ|
ਬਣ ਗਏ ਹੁਣ ਓਹ ਵੀ ਵਿਛੜੇ ਪ੍ਰਾਹੁਣੇ।

ਨਾ ਹੁਣ ਰਹੇ ਨਾ ਉਹ ਭੋਲੇ ਭਾਲੇ ਬੱਚੇ,
ਨਾ ਹੁਣ ਉਹ ਘਰ ਢਾਰੇ ਮਿਲਦੇ ਕੱਚੇ ।

ਨਾ ਹੁਣ ਪਿੱਠੂ ਵਰਗੀਆਂ ਖੇਡਾਂ ਰਹੀਆਂ।
ਨਾ ਹੁਣ ਰੌਣਕਾਂ ਵਾਲੀਆਂ ਗਲੀਆਂ ਰਹੀਆਂ।

ਗਲੀਆਂ ਵੀ ਹੁਣ ਪੱਕੀਆਂ ਹੋ ਗਈਆਂ ।
ਉਹ ਵੀ ਹੁਣ ਸਾਰੀਆਂ ਸੁੰਨੀਆਂ ਪਈਆਂ ।

ਨਾ ਉਹ ਰਹੇ. ਹੁਣ ਵਿਹੜੇ ਖੁੱਲ੍ਹੇ ਡੁੱਲ੍ਹੇ ।
ਨਾ ਹੁਣ ਵੇਖੀਂ ਅੱਗ ਮੱਚਦੀ,ਹਾਰੇ ਚੌਂਕੇ ਚੁੱਲ੍ਹੇ ।

ਵਿਹੜੇ ਦੀ ਚਾਰਦੀਵਾਰ ਪੱਕੀ ਬਣ ਗਈ,
ਉੱਤੇ ਕੰਡੇਦਾਰ ਤਾਰ ਸਾਰੀ ਕੰਧ ਤੇ ਲੱਗ ਗਈ|

ਨਾ ਹੁਣ ਨਿੱਮ,ਪਿੱਪਲ ਰਹੇ ਰੁੱਖ ਬਰੋਟੇ,
ਜਿੱਥੇ ਸਾਉਣ ਮਹੀਨੇ ਕੁੜੀਆਂ ਪੀਂਘਾਂ ਝੂਟੇ ?

ਪੀਂਘ ਪੁਲਾਂਗੜਾ ਖੇਡ ਖੇਡੀ ਨਾਲ ਚਲਾਕੀ ।
ਵੱਡੇ -ਵੱਡੇ ਰੁੱਖਾਂ 'ਤੇ ,ਚੜਦੇ ਮਾਰ ਪਲਾਕੀ ।

ਵਾਹ ਵਾਹ ਘੁੱਗੂ ਘਾਂਗੜੇ ਕੰਧਾਂ ਕੱਚੀਆਂ ਤੇ,
ਅੰਦਰੋਂ ਬਾਹਰੋਂ ਸਾਰੀਆਂ ਕਾਲੀਆਂ ਕਰਨੀਆਂ।

ਨਾ ਕੋਈ ਘਰਦਾ ਝਿੜਕੇ ਨਾ ਕੋਈ ਮਾਰੇ |
ਖੇਡਦੇ ਰਹਿੰਦੇ ਸੀ ਅਸੀਂ ਚੜ੍ਹਦੇ ਤਾਰੇ |

ਉੱਠ ਸਵੇਰੇ ਨ੍ਹਾ ਧੋ ਸਕੂਲ ਤੁਰ ਜਾਣਾ ।
ਘਰ ਆ ਕੇ ਸਾਰਾ ਕੰਮ ਮੁਕਾਉਣਾ ।

ਕਾਨੇ ਛਿਲ ਛਿਲ ਆਪੇ ਕਲਮਾਂ ਘੜਨੀਆਂ ।
ਸੁੰਦਰ -ਸੁੰਦਰ ਅਸਾਂ ਲਿਖਾਈਆਂ ਕਰਨੀਆਂ ।

ਕਿੱਧਰ ਗਈਆਂ ਹੁਣ ਉਹ ਮੌਜ ਬਹਾਰਾਂ ।
ਬੀਤੇ ਸਮੇਂ ਦਾ ਮੈ ਮੁੱਲ ਕਿਵੇਂ ਤਾਰਾਂ?

ਕਦੇ ਕਦੇ ਅਸੀਂ ਸੁਨ੍ਹੇ ਖੂਹਾਂ ਤੇ ਜਾਣਾ।
ਪਾਲ ਗੂੱਡੀ ਦਾ ਅਸਾਂ ਅਖਾੜਾ ਲਾਉਣਾ ।

ਅੱਧ -ਪਚੱਧਾ ਗੀਤ ਅਸੀਂ ਗਾਣਾ ।
ਲੁਕ ਲੁਕ ਵੇਖ ਲੋਕਾਂ ਨੇ ਮਖੌਲ ਉਡਾਉਣਾ |

ਅਖਾੜਾ ਛੱਡ ਕੇ ਅਸੀਂ ਉਥੋਂ ਨੱਸਣਾ|
ਆਪਸ ਵਿੱਚ ਅਸੀਂ ਖਿੜ ਖਿੜ ਹੱਸਣਾ|

ਕਦੇ ਪਿੱਠੂ ,ਕਦੇ ਛੂਣ ਛਮਾਹੀ , ਕਿੱਕਲੀ ਪਾਉਣੀ|
ਵੱਖ -ਵੱਖ ਖੇਡਾਂ ਦੀ ਵਾਰੀ ਵੀ ਨਹੀਂ ਆਉਣੀ |

ਦਿਨ ਮੁੱਕ ਜਾਂਣਾ, ਰਾਤ ਵੀ ਆ ਜਾਣੀ ।
ਤਾਰਿਆਂ ਦੀ ਛਾਵੇਂ ਖੇਡਣੀ ਛੂਣ ਛਿਮਾਣੀ |

ਮਾਪੇ ਆਵਾਜ਼ਾਂ ਮਾਰ -ਮਾਰ ਬੁਲਾਉਂਦੇ ।
ਫਿਰ ਦੌੜੇ ਭੱਜੇ ਡਰਦੇ ਘਰ ਨੂੰ ਆਉਂਦੇ ।

ਹੁਣ ਮਾਪੇ ਬੱਚਿਆਂ ਨੂੰ ਮੋਬਾਇਲ ਤੇ ਖਿਡਾਉਂਦੇ ।
'ਦਿਆਲ ' ਨੂੰ ਬਚਪਨ ਦੇ ਦਿਨ ਚੇਤੇ ਆਉਂਦੇ।
✍ਦਿਆਲ ਕੌਰ ਪਵਾਤ

19/03/2026

https://www.facebook.com/profile.php?id=100082750121905

Dyal thoughts ਰਸਤੇ ਬੜੇ ਲੰਮੇ ਨੇ,ਮੰਜ਼ਿਲ ਬੜੀ ਦੂਰ ਹੈ|
ਮਨ ਵਿੱਚ ਬੜੇ ਇਰਾਦੇ ਨੇ ,ਪਹੁੰਚਣਾ ਜ਼ਰੂਰ ਹੈ|
✍D.kaur

16/03/2026

ਮਾਂ ਦਾ ਪਿਆਰ. (ਗੀਤ )

ਮਾਂ ਜਦ ਘੁੱਟ ਕਲੇਜੇ ਲਾਵੇ ਨੀ|
ਮੈਨੂੰ ਸਾਰੇ ਦੁੱਖ ਭੁੱਲ ਜਾਵੇ ਨੀ |
ਹੱਸਦੇ ਵੱਸਦੇ ਰਹਿਣ ਵੀਰ ਮੇਰੇ |
ਖੁਸ਼ੀਆਂ ਸੱਭ ਉਹ ਪਾਵੇ ਨੀ |

ਮਾਵਾਂ ਤਾਂ ਹੁੰਦੀਆਂ ਮਾਵਾਂ ਵੇ|
ਰੁੱਖਾਂ ਵਰਗੀਆਂ ਠੰਡੀਆਂ ਛਾਵਾਂ ਵੇ|
ਪੇਕਿਆਂ ਤੋਂ ਆਵੇ ਸੀਤ ਹਵਾਵਾਂ ਵੇ|
ਕਦੇ ਵੀ 'ਵਾ ਤੱਤੀ ਨਾ ਆਵੇ ਨੀ,
ਮਾਂ ਜਦ ਘੁੱਟ ਕਲੇਜੇ ਲਾਵੇ ਨੀ|
ਮੈਨੂੰ ਸਾਰੇ ਦੁੱਖ ਭੁੱਲ ਜਾਵੇ ਨੀ|

ਮਾਂ ਬਿਨਾਂ ਸੁੰਨ੍ਹਾਂ ਜਾਪੇ ਵਿਹੜਾ ਵੇ|
ਫਿਰ ਵੀ ਲਾਵਾਂ ਕਦੇ ਕਦੇ ਮੈਂ ਗੇੜਾ ਵੇ|
ਮਾਂ ਦੇ ਵਿਹੜੇ ਰਹੇ ਸਦਾ ਖੇੜਾ ਵੇ|
ਮਾਂ ਦੀ ਥਾਂ ਨਾ ਕੋਈ ਪਾਵੇ ਨੀ,
ਮਾਂ ਜਦ ਘੁੱਟ ਕਲੇਜੇ ਲਾਵੇ ਨੀ|
ਮੈਨੂੰ ਸਾਰੇ ਦੁੱਖ ਭੁੱਲ ਜਾਵੇ ਨੀ|

ਚੜ੍ਹਦਾ ਸੂਰਜ ਰਹੇ ਸਵੇਰੇ ਵੇ|
ਖੁਸ਼ੀਆਂ ਰਹਿਣ ਵੀਰਾਂ ਦੇ ਡੇਰੇ ਵੇ|
ਸਦਾ ਵੱਸਦੇ ਰਹਿਣ ਵੀਰ ਮੇਰੇ ਵੇ|
ਵਿਹੜਾ ਮਾਂ ਦਾ ਸਦਾ ਰੁਸ਼ਨਾਵੇ ਨੀ,
ਮਾਂ ਜਦ ਘੁੱਟ ਕਲੇਜੇ ਲਾਵੇ ਨੀ|
ਮੈਨੂੰ ਸਾਰੇ ਦੁੱਖ ਭੁੱਲ ਜਾਵੇ ਨੀ|

ਮਾਂ ਵਰਗਾ ਬੂਟਾ ਹਰ ਵਿਹੜੇ ਹੋਵੇ ਵੇ|
ਮਾਂ ਦੀ ਯਾਦ ਵਿੱਚ ਨੈਣ ਨਾ ਰੋਵੇ ਵੇ|
ਦੁੱਖ ਵੇਲੇ ਮਾਂ ਸਿਰਾਣੇ ਆ ਖਲੋਵੇ ਵੇ |
' ਦਿਆਲ ਪਵਾਤ 'ਦੇ ਮਾਂ ਦੁੱਖ ਵੰਡਾਵੇ ਨੀ,
ਮਾਂ ਜਦ ਘੁੱਟ ਕਲੇਜੇ ਲਾਵੇ ਨੀ|
ਮੈਨੂੰ ਸਾਰੇ ਦੁੱਖ ਭੁੱਲ ਜਾਵੇ ਨੀ|

✍️ ਦਿਆਲ ਕੌਰ ਪਵਾਤ

15/03/2026

With Hardeep sidhu – I'm on a streak! I've been a top fan for 10 months in a row. 🎉

08/01/2026
16/08/2025

ਪ੍ਰਦੇਸ ਦਾ ਸਫ਼ਰ

ਪ੍ਰਦੇਸ ਜਾਣ ਦੀ ਲੱਗੀ ਬਿਮਾਰੀ,
ਬੜੀਆਂ ਸਾਲਾਹਾਂ ਇਧਰੋਂ-ਉਧਰੋਂ ਲਈਆਂ,
ਆਈਲਟ ਕਰਨ ਦੀ ਕਰੀ ਤਿਆਰੀ,
ਕੋਚਿੰਗ ਸੈਂਟਰ ਦੀ ਜਾਣ ਦੀ ਆਈ ਵਾਰੀ,
ਕਿਉਂ ਕਨੇਡਾ ਜਾਣ ਦੀ ਕਰੀ ਤਿਆਰੀ ?

ਦਿਨ ਰਾਤ ਅੰਗਰੇਜੀ ਬੋਲਣਾ ਸਿੱਖਦਾ,
ਪੜ੍ਹਨੀ ,ਬੋਲਣੀ, ਲਿਖਣੀਤੇ ਸੁਣਨੀ ਸਿੱਖਦਾ,
ਪੇਪਰ ਦਾ ਦਿਨ ਵੀ ਆਇਆ ਨੇੜੇ,
ਰੌਲਾ ਰੱਪਾ ਪੈ ਗਿਆ ਵਿਹੜੇ,
ਪੁੱਛਣ ਲੱਗੇ ਕਈ ਲਿਖਾਰੀ ?
ਕਿਉਂ ਕਨੇਡਾ ਜਾਣ ਦੀ ਕਰੀ ਤਿਆਰੀ ?

ਸਾਰੇ ਪਾਸੇ ਗੱਲਾਂ ਹੁੰਦੀਆਂ,
ਕੋਈ ਚੰਗਾ ਕੌਣ ਮਾੜਾ ਆਖੇ,
ਡਿਊਟੀ ਤੋਂ ਵੀ ਮੈਂ ਛੁੱਟੀ ਲੈ ਲਈ,
ਇੱਕ ਮਹੀਨਾਂ ਦੱਬ ਕੇ ਕਰੀ ਤਿਆਰੀ,
ਪੇਪਰ ਦੇਣ ਦੀ ਅੱਜ ਆਈ ਵਾਰੀ,
ਕਿਉਂ ਕਨੇਡਾ ਜਾਣ ਦੀ ਕਰੀ ਤਿਆਰੀ ?

ਰੱਬ ਨੂੰ ਧਿਆ ਕੇ ਮੈਂ ਪੇਪਰ ਪਾਇਆ,
ਕੁਝ ਦਿਨਾਂ ਵਿੱਚ ਨਤੀਜਾ ਆਇਆ,
ਮਨ-ਭਾਉਂਦੇ ਮੈਂ ਬੈਂਡ ਲਿਆਇਆ,
ਫਾਈਲ ਲਾਉਣ ਦੀ ਆਈ ਵਾਰੀ,
ਕਿਉਂ ਕਨੇਡਾ ਜਾਣ ਦੀ ਕਰੀ ਤਿਆਰੀ ?

ਪੁੱਛ ਪੁਛਾ ਕੇ ਏਜੰਟ ਲੱਭਿਆ,
ਸਾਰੀ ਵਾਰਤਾ ਖੋਲ ਸੁਣਾਈ,
ਲੱਖ ਰੁਪਈਆ ਫਾਇਲ ਦਾ ਲੈਣਾ,
ਬਾਕੀ ਫੀਸਾਂ ਤੁਹਾਡੀਆਂ ਲੱਗਣੀਆਂ,
ਫਾਇਲ ਜਮ੍ਹਾ ਕਰਾ ਕੇ ਬੜਾ ਖੁਸ਼ ਹੋਇਆ,
ਪਤਾ ਨਹੀਂ ਕਿਧਰੋਂ ਕਰੋਨਾ ਆਈ ਬਿਮਾਰੀ,
ਕਿਉਂ ਕਨੇਡਾ ਜਾਣ ਦੀ ਕਰੀ ਤਿਆਰੀ ?

ਬੱਸ ਹੁਣ ਮੇਰਾ ਕੰਮ ਵਿੱਚੇ ਲਟਕਾਇਆ,
ਦੋ ਸਾਲ ਕਰੋਨਾ ਨੇ ਲਾਇਆ,
ਲੋਕਾਂ ਨੇ ਪੁੱਛ -ਪੁੱਛ ਕੇ ਸੰਘ ਸੁਕਾਇਆ,
ਕੀ ਬਣਿਆ ਤੁਹਾਡੇ ਕੰਮ ਦਾ ਭਾਈ?
ਸੰਝ ਸਵੇਰੇ ਪੁੱਛਣ ਆਉਂਦੀ ਤਾਈ,
ਵਾਰ- ਵਾਰ ਪੁਲਿਸ ਇਨਕੁਆਰੀ ਆਈ,
ਸੁੱਖਾਂ ਸੁੁੱਖ ਸੁੁੱਖ ਸਾਡੀ ਆਈ ਵਾਰੀ,
ਕਿਉਂ ਕਨੇਡਾ ਜਾਣ ਦੀ ਕਰੀ ਤਿਆਰੀ ?

ਏਜੰਟ ਦੀ ਜਦ ਸਵੇਰੇ ਕਾਲ ਆਈ,
ਵੀਜ਼ਾ ਲੈ ਜਾਓ ਆਪਣਾ ਭਾਈ,
ਕਾਹਲ਼ੀ-ਕਾਹਲ਼ੀ ਟਿਕਟ ਬਣਾਈ,
ਮਿਲਣ ਸਾਨੂੰ ਆਏ ਭੈਣ- ਭਾਈ,
ਹੁਣ ਕਨੇਡਾ ਚੜ੍ਹਨ ਦੀ ਆਈ ਵਾਰੀ,
ਕਿਉਂ ਕਨੇਡਾ ਜਾਣ ਦੀ ਕਰੀ ਤਿਆਰੀ ?

ਬੜੇ ਚਾਈਂ-ਚਾਈਂ ਜਹਾਜ਼ ਚੜ੍ਹ ਗਏ,
ਵਿੱਚ ਕਨੇਡਾ ਜਾ ਪਏ ਵੜ ਗਏ|
ਕਨੇਡਾ ਜਾ ਬੜਾ ਪਛਤਾਇਆ,
ਅੰਦਰੋ- ਅੰਦਰੀ ਦਿਲ ਮੈਨੂੰ ਆਖੇ,
ਤੂੰ ਕਿਉਂ ਛੱਡ ਪੰਜਾਬ ਇਥੇ ਆਇਆ
ਰੋਂਦਾ ਦਾ ਰਿਹਾ ਰਾਤ. ਮੈਂ ਸਾਰੀ,
ਕਿਉਂ ਕਨੇਡਾ ਜਾਣ ਦੀ ਕਰੀ ਤਿਆਰੀ ?

ਕੁਝ ਦਿਨ ਅੰਦਰੋ-ਅੰਦਰੀ ਰੋਇਆ,
ਮੈਂ ਕਿਉਂ ਆਪਣਾ ਘਰ ਵਾਰ ਖੋਹਿਆ?
ਨਾ ਮਾਂ ਨੂੰ ਦੱਸਿਆ ਨਾ ਭਰਾ ਨੂੰ ਦੱਸਿਆ,
ਉਸ ਗੱਲਾਂ ਕਰ ਕੇ ਉੱਪਰੋਂ ਰੋਜ਼ ਮੈਂ ਹੱਸਿਆ,
ਬੱਸ ਠੀਕ ਠੀਕ ਸੱਭ ਗੱਲ ਦੱਸੀ ਸਾਰੀ|
ਕਿਉਂ ਕਨੇਡਾ ਜਾਣ ਦੀ ਕਰੀ ਤਿਆਰੀ ?

ਹੌਲੀ ਹੌਲੀ ਗੱਡੀ ਆਈ ਲੀਹ ਤੇ,
ਫਿਰ ਕੰਮ ਮਿਲਿਆ ਪ੍ਰਤੀ ਘੰਟਾ ਵੀਹ ਤੇ,
ਜਾ ਕੇ ਕੁਝ ਮਨ ਫਿਰ ਖੁਸ਼ ਹੋਇਆ,
ਹੁਣ ਸਾਡਾ ਪ੍ਰਦੇਸ਼ ਆਉਣਾ ਸਫ਼ਲ ਹੋਇਆ|
ਦਿਨਾਂ ਵਿੱਚ ਲੱਥੀ ਚੜੀ ਸੀ ਜੋ ਖ਼ੁਮਾਰੀ,
ਕਿਉਂ ਕਨੇਡਾ ਜਾਣ ਦੀ ਕਰੀ ਤਿਆਰੀ ?

' ਦਿਆਲ ' ਪੰਜਾਬ ਵਰਗਾ ਦੇਸ ਨਹੀਂ ਕੋਈ,
ਇਹ ਗੱਲ ਨਹੀਂ ਜਾਂਦੀ ਕਦੇ ਲਕੋਈ,
ਆਪਣੇ ਦੇਸ ਵਿੱਚ ਹੀ ਰੁਜ਼ਗਾਰ ਪਾਓ,
ਐਂਵੇ ਧੱਕੇ ਖਾਣ ਕਨੇਡਾ ਨਾ ਜਾਓ|
ਸਭ ਪਾਸੇ ਹੁਣ ਹੋਈ ਬੇਰੁਜ਼ਗਾਰੀ,
ਕਿਉਂ ਕਨੇਡਾ ਜਾਣ ਦੀ ਕਰੀ ਤਿਆਰੀ ?
✍️ ਦਿਆਲ ਕੌਰ. ਪਵਾਤ

01/06/2025

With Hardeep sidhu – I just got recognized as one of their top fans! 🎉

Want your public figure to be the top-listed Public Figure in Samrala?
Click here to claim your Sponsored Listing.

Category

Website

Address


Samrala