BJP Rupnagar

BJP Rupnagar

Share

BJP RUPNAGAR
Mission BJP Punjab

23/11/2025

ਕੇਂਦਰ ਸਰਕਾਰ ਵੱਲੋਂ ਕੇਂਦਰ ਸ਼ਾਸ਼ਿਤ ਪ੍ਰਦੇਸ਼ ਚੰਡੀਗੜ੍ਹ ਲਈ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਦਾ ਪ੍ਰਸਤਾਵ ਇਸ ਸਮੇਂ ਕੇਂਦਰ ਸਰਕਾਰ ਦੇ ਪੱਧਰ 'ਤੇ ਵਿਚਾਰ ਅਧੀਨ ਹੈ। ਇਸ ਪ੍ਰਸਤਾਵ 'ਤੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਹੈ।
ਇਸ ਪ੍ਰਸਤਾਵ ਵਿੱਚ ਕਿਸੇ ਵੀ ਤਰ੍ਹਾਂ ਚੰਡੀਗੜ੍ਹ ਦੇ ਸ਼ਾਸ਼ਨ ਅਤੇ ਪ੍ਰਸ਼ਾਸਕੀ ਪ੍ਰਬੰਧਾਂ ਜਾਂ ਪੰਜਾਬ ਜਾਂ ਹਰਿਆਣਾ ਨਾਲ ਚੰਡੀਗੜ੍ਹ ਦੇ ਰਵਾਇਤੀ ਸਬੰਧਾਂ ਨੂੰ ਬਦਲਣਾ ਸ਼ਾਮਲ ਨਹੀਂ ਹੈ। ਚੰਡੀਗੜ੍ਹ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਸਾਰੇ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਹੀ ਕੋਈ ਅੰਤਿਮ ਫੈਸਲਾ ਲਿਆ ਜਾਵੇਗਾ। ਇਸ ਮਾਮਲੇ 'ਤੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਕੇਂਦਰ ਸਰਕਾਰ ਦਾ ਸੰਸਦ ਦੇ ਆਉਣ ਵਾਲੇ ਸਰਦ ਰੁੱਤ ਸੈਸ਼ਨ ਵਿੱਚ ਇਸ ਸਬੰਧ ਵਿੱਚ ਕੋਈ ਬਿੱਲ ਪੇਸ਼ ਕਰਨ ਦਾ ਕੋਈ ਇਰਾਦਾ ਨਹੀਂ ਹੈ

Photos from BJP Rupnagar's post 02/11/2025

ਭਾਜਪਾ ਜ਼ਿਲ੍ਹਾ ਰੋਪੜ ਦੇ ਪ੍ਰਧਾਨ ਸਰਦਾਰ ਅਜੈਵੀਰ ਸਿੰਘ ਲਾਲਪੁਰਾ ਤੇ ਟੀਮ ਵਲੋਂ ਹਲਕਾ ਤਰਨ ਤਾਰਨ ਦੇ ਪਿੰਡ ਭੋਜੀਆਂ ਵਿੱਚ ਭਾਜਪਾ ਉਮੀਦਵਾਰ ਸ. ਹਰਜੀਤ ਸਿੰਘ ਸੰਧੂ ਦੇ ਹੱਕ ਵਿੱਚ ਡੋਰ ਟੂ ਡੋਰ ਪ੍ਰਚਾਰ ਕੀਤਾ।
ਪਿੰਡ ਵਾਸੀਆਂ ਨਾਲ ਮਿਲ ਕੇ ਭਾਜਪਾ ਦੀਆਂ ਨੀਤੀਆਂ ਤੇ ਪ੍ਰਧਾਨ ਮੰਤਰੀ ਸ਼੍ਰNarendra Modidi ਜੀ ਦੇ ਨੇਤ੍ਰਿਤਵ ਹੇਠ ਹੋ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦਿੱਤੀ।
ਪਿੰਡ ਭੋਜੀਆਂ ਦਾ ਮਾਹੌਲ ਭਾਜਪਾ ਦੇ ਹੱਕ ਵਿੱਚ ਤੇ ਲੋਕਾਂ ਵਿੱਚ ਜੋਸ਼ ਤੇ ਭਰੋਸਾ ਸਾਫ਼ ਨਜ਼ਰ ਆਇਆ। 🪷

Photos from BJP Rupnagar's post 05/10/2025

ਸੇਵਾ ਹੀ ਸੰਕਲਪ….
ਅੱਜ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਨੂੰ ਸਮਰਪਿਤ ਸੇਵਾ ਪੰਦਰਵਾੜੇ ਦੇ ਤਹਿਤ, ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਜੀ ਦੀ ਸੰਸਥਾ ਇੰਸਾਨੀਅਤ ਪਹਿਲਾਂ ਸੰਸਥਾ ਵਲੋਂ ਡਾਕਟਰ ਕੁਲਵੰਤ ਸਿੰਘ ਧਾਲੀਵਾਲ ਵਰਲਡ ਕੈਂਸਰ ਕੇਅਰ ਦੇ ਸਹਿਯੋਗ ਨਾਲ ਪਿੰਡ ਚਨੌਲੀ ਵਿੱਚ ਇੱਕ ਮੇਗਾ ਕੈਂਸਰ ਕੇਅਰ, ਅੱਖਾਂ ਤੇ ਸਿਹਤ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਕੈਂਪ ਵਿੱਚ 5 ਆਧੁਨਿਕ ਮੈਡੀਕਲ ਬੱਸਾਂ, ਦਰਜਨਾਂ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ਼ ਦੀ ਟੀਮ ਵੱਲੋਂ ਮੁਫ਼ਤ ਕੈਂਸਰ ਜਾਂਚ, ਅੱਖਾਂ ਦੀ ਜਾਂਚ ਅਤੇ ਆਮ ਸਿਹਤ ਜਾਂਚ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ।

Photos from BJP Rupnagar's post 18/09/2025

ਕੇਂਦਰੀ ਮੰਤਰੀ ਸ਼੍ਰੀ Ch. Krishan Pal Gurjar ਜੀ ਨੇ ਆਪਣੇ ਸਰਕਾਰੀ ਦੌਰੇ ਦੌਰਾਨ ਨੂਰਪੁਰ ਬੇਦੀ ਬਲਾਕ ਦੇ ਹੜ੍ਵ ਪ੍ਰਭਾਵਿਤ ਪਿੰਡ ਖੱਡ ਬਠਲੌਰ ਦਾ ਦੌਰਾ ਕੀਤਾ ਅਤੇ ਲੋਕਾਂ ਦੀ ਸਮੱਸਿਆਵਾਂ ਨੂੰ ਸੁਣਿਆ। ਇਸ ਮੌਕੇ ਉਹਨਾਂ ਖੱਡ ਦਾ ਵੀ ਨਿਰੀਖਣ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਵੀ ਉਹਨਾਂ ਨਾਲ ਸਨ ।

Photos from BJP Rupnagar's post 13/09/2025

ਕੇਂਦਰੀ ਰਾਜ ਮੰਤਰੀ ਡਾ. ਐਲ. ਮੁਰੂਗਨ ਨੇ ਨੰਗਲ ਦੇ ਇਤਿਹਾਸਕ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਦਾ ਦੌਰਾ ਕੀਤਾ ਅਤੇ ਸਤਲੁਜ ਦਰਿਆ ਦੇ ਤੇਜ਼ ਵਹਾਅ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ।

ਇਸ ਮੌਕੇ ਭਾਜਪਾ ਪੰਜਾਬ ਦੇ ਉਪ ਪ੍ਰਧਾਨ ਸ਼੍ਰੀ ਸੁਭਾਸ਼ ਸ਼ਰਮਾ ਅਤੇ ਜ਼ਿਲ੍ਹਾ ਪ੍ਰਧਾਨ ਸ਼੍ਰੀ ਅਜੈਵੀਰ ਸਿੰਘ ਲਾਲਪੁਰਾ ਵੀ ਮੌਜੂਦ ਸਨ।

Photos from BJP Rupnagar's post 13/09/2025

ਕੇਂਦਰੀ ਰਾਜ ਮੰਤਰੀ ਡਾ. ਐਲ. ਮੁਰੂਗਨ ਨੇ ਅੱਜ ਰੂਪਨਗਰ ਜ਼ਿਲ੍ਹੇ ਦੇ ਹਰੀਵਾਲ ਪਿੰਡ ਦਾ ਦੌਰਾ ਕੀਤਾ, ਜਿਸ ਵਿੱਚ ਸੁਭਾਸ਼ ਸ਼ਰਮਾ, ਸੂਬਾ ਉਪ ਪ੍ਰਧਾਨ ਭਾਜਪਾ ਪੰਜਾਬ ਸ਼ਾਮਲ ਸਨ।

ਭਾਜਪਾ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਖੁਦ ਟਰੈਕਟਰ ਚਲਾਇਆ ਅਤੇ ਮੰਤਰੀ ਨੂੰ ਪਿੰਡ ਲਿਆਂਦਾ।

ਡਾ. ਮੁਰੂਗਨ ਨੇ ਸਤਲੁਜ ਦੇ ਕੰਢੇ 'ਤੇ ਨੁਕਸਾਨੇ ਗਏ ਬੰਨ੍ਹ ਦਾ ਮੁਆਇਨਾ ਕੀਤਾ, ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਹਰ ਸੰਭਵ ਮਦਦ ਕਰੇਗੀ ਅਤੇ ਮੁਰੰਮਤ ਅਤੇ ਪੁਨਰ ਨਿਰਮਾਣ ਜਲਦੀ ਹੀ ਕੀਤਾ ਜਾਵੇਗਾ।

ਮੰਤਰੀ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਕਿੱਟਾਂ, ਰਾਸ਼ਨ ਅਤੇ ਚਾਰਾ ਵੰਡਿਆ ਅਤੇ ਸੰਗਤ ਨਾਲ ਪੰਜਾਬ ਅਤੇ ਕਿਸਾਨਾਂ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ।

05/09/2025

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਜੀ ਨੇ ਹਲਕਾ ਅਜਨਾਲਾ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਕੌਮੀ ਜਨਰਲ ਸਕੱਤਰ ਸ਼੍ਰੀ ਤਰੁਣ ਚੁੱਘ ਜੀ, ਕੇਂਦਰੀ ਰਾਜ ਮੰਤਰੀ ਸ.ਰਵਨੀਤ ਸਿੰਘ ਬਿੱਟੂ ਜੀ, ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ, ਸਾਬਕਾ ਰਾਜਸਭਾ ਮੈਂਬਰ ਸ਼੍ਰੀ ਸ਼ਵੇਤ ਮਲਿਕ ਜੀ, ਸੂਬਾ ਮੀਤ ਪ੍ਰਧਾਨ ਸ਼੍ਰੀ ਸੁਭਾਸ਼ ਸ਼ਰਮਾ ਜੀ, ਸੂਬਾ ਜਨਰਲ ਸਕੱਤਰ ਸ਼੍ਰੀ ਰਾਕੇਸ਼ ਰਾਠੌਰ ਜੀ, ਸਾਬਕਾ ਵਿਧਾਇਕ ਮਨਦੀਪ ਸਿੰਘ ਮੰਨਾ ਮੀਆਂਵਿੰਡ ਜੀ , ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ-1 ਪ੍ਰਧਾਨ ਸ.ਅਮਰਪਾਲ ਸਿੰਘ ਬੋਨੀ ਜੀ ਅਜਨਾਲਾ ਆਦਿ ਵੀ ਮੌਜੂਦ ਸਨ।

05/09/2025

‘ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਹੈ ਫ਼ਸਲਾਂ ਪੂਰੀ ਤਰਾਂ ਡੁੱਬੀਆਂ ਹੋਈਆ ਨੇ ਤੇ ਫ਼ਸਲਾਂ ਤੇ ਸੰਕਟ ਹੈ ਸਥਿਤੀ ਨੂੰ ਦੇਖਦੇ ਮਨ ਬਹੁਤ ਦੁਖੀ ਹੈ ਪਰ ਅਸੀ ਕਿਸਾਨਾਂ ਨੂੰ ਹੌਸਲਾ ਨਹੀਂ ਹਾਰਨ ਦੇਵਾਂਗੇ ਮਜ਼ਬੂਤੀ ਨਾਲ ਖੜੇ ਹਾਂ। Shivraj Singh Chouhann

05/09/2025

ਪੰਜਾਬ ‘ਤੇ ਆਏ ਇਸ ਹੜ੍ਹਾਂ ਦੇ ਸੰਕਟ ‘ਚ ਹਮੇਸ਼ਾ ਨਾਲ ਖੜ੍ਹੀ ਹੈ ਭਾਜਪਾ ਸਰਕਾਰ।

Photos from BJP Rupnagar's post 03/09/2025

ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਨੇ ਪੁਰਖਾਲੀ ਸਰਕਲ ਦੇ ਪਿੰਡ ਮਾਜਰੀ ਕਕੌਟ, ਜਿੱਥੇ ਖੱਡ ਵਿੱਚ ਹਿਮਾਚਲ ਪਾਸਿਓਂ ਆਏ ਤੇਜ਼ ਪਾਣੀ ਕਾਰਨ ਲੋਕਾਂ ਦੀ ਆਵਾਜਾਈ ਦਾ ਇੱਕ ਮਾਤਰ ਸਾਧਨ ਪੁੱਲ ਟੁੱਟ ਗਿਆ ਅਤੇ ਹੁਣ ਉੱਥੋਂ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਲੋਕ ਆਪਣੀ ਜਾਨ ਜੋਖਮ ਵਿੱਚ ਪਾ ਕੇ ਖੱਡ ਵਿੱਚੋੰ ਲੰਘਦੇ ਹਨ ਜਾਂ ਦੂਜਿਆਂ ਪਿੰਡਾਂ ਤੋਂ ਹੋ ਕੇ ਲੰਮਾ ਪੈਂਡਾ ਤੈਅ ਕਰਨ ਲਈ ਮਜਬੂਰ ਹਨ। ਪ੍ਰਸ਼ਾਸਨ ਨੂੰ ਅਪੀਲ ਹੈ ਕਿ ਜਲਦ ਤੋਂ ਜਲਦ ਇਸ ਪੁੱਲ ਦੀ ਉਸਾਰੀ ਕਰਵਾਈ ਜਾਵੇ ਤੇ ਲੋਕਾਂ ਨੂੰ ਫੌਰੀ ਰਾਹਤ ਦਿੱਤੀ ਜਾਵੇ।

Narendra Modi J.P.Nadda Amit Shah Bharatiya Janata Party (BJP) BJP Punjab Ajayvir Singh Lalpura

Photos from BJP Rupnagar's post 02/09/2025

ਲਗਾਤਾਰ ਮੀਂਹ ਨਾਲ ਪ੍ਰਭਾਵਿਤ ਜ਼ਿਲ੍ਹਾ ਰੂਪਨਗਰ ਦੇ ਲੋਹਗੜ੍ਹ ਫਿੱਢੇ ਵਿੱਚ ਜ਼ਿਲ੍ਹਾ ਪ੍ਰਧਾਨ ਸ. ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਭਾਜਪਾ ਅਤੇ ਹਿਊਮੈਨਿਟੀ ਫਰਸਟ ਦੀ ਟੀਮ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਤਰਪਾਲਾਂ ਵੰਡੀਆਂ ਗਈਆਂ।

Narendra Modi J.P.Nadda Amit Shah Bharatiya Janata Party (BJP) BJP Punjab

Photos from BJP Rupnagar's post 24/08/2025

ਅੱਜ ਜ਼ਿਲ੍ਹਾ ਪ੍ਰਧਾਨ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਭਾਜਪਾ ਜ਼ਿਲਾ ਰੋਪੜ ਵਲੋਂ ਸਰਦਾਰ ਫ਼ਤਿਹ ਜੰਗ ਸਿੰਘ ਬਾਜਵਾ ਜੀ ਦੀ ਮੌਜੂਦਗੀ ‘ਚ ਪਿੰਡ ਲਾਲਪੁਰ ਵਿਖੇ ਵਿਸ਼ੇਸ਼ ਸੇਵਾ ਕੈਂਪ ਲਗਾਉਣ ਮੌਕੇ ਪਿੰਡ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ। ਤਾਨਾਸ਼ਾਹੀ ਆਪ ਸਰਕਾਰ ਦੇ ਹੁਕਮਾਂ ‘ਤੇ ਸਰਦਾਰ ਬਾਜਵਾ ਅਤੇ ਅਜੈਵੀਰ ਸਿੰਘ ਲਾਲਪੁਰਾ ਸਮੇਤ ਭਾਜਪਾ ਦੇ ਜੁਝਾਰੂ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਹਰੀਪੁਰ ਚੌਂਕੀ ਵਿਖੇ ਲਿਆਂਦਾ ਗਿਆ
ਇਸ ਦੌਰਾਨ ਭਾਜਪਾ ਵਰਕਰਾਂ ਨੂੰ ਗ੍ਰਿਫ਼ਤਾਰ ਕਰਕੇ ਜਿਲ੍ਹੇ ਦੀਆਂ ਹੋਰ ਵੱਖ-ਵੱਖ ਚੌਂਕੀਆਂ ਵਿੱਚ ਲਿਆਂਦਾ ਗਿਆ

Narendra Modi J.P.Nadda Amit Shah Bharatiya Janata Party (BJP) BJP Punjab

Want your organization to be the top-listed Government Service in Rupnagar?
Click here to claim your Sponsored Listing.

Address


Rupnagar