Simran tejay

Simran tejay

Share

Contact information, map and directions, contact form, opening hours, services, ratings, photos, videos and announcements from Simran tejay, Arts and entertainment, Patiala.

23/05/2025

ਅਲਵਿਦਾ ਬਾਦਸ਼ਾਹੋ 🤍

ਬੱਦਲਾਂ ਵਾਂਗ ਨੇ ਗੱਜਦੇ ਬੰਦੇ।
ਵੱਸਣ ਕਿੱਸਰਾਂ ਅੱਜ ਦੇ ਬੰਦੇ।

ਤੂੰ ਜੇ ਪੱਲੂ ਕੀਤਾ ਹੁੰਦਾ
ਕੰਧਾਂ ਵਿਚ ਨਾ ਵੱਜਦੇ ਬੰਦੇ।

ਰੱਬਾ ਤੈਨੂੰ ਥੋੜ੍ਹ ਏ ਕਿਹੜੀ
ਤੈਥੋਂ ਵੀ ਨਹੀਂ ਰੱਜਦੇ ਬੰਦੇ।

ਕਸਮੇ ਮੰਜ਼ਿਲ ਮਿਲ ਜਾਣੀ ਸੀ
ਇਕ ਪਾਸੇ ਜੇ ਭੱਜਦੇ ਬੰਦੇ।

ਦੋਹਾਂ ਸਦੀਆਂ ਤੀਕਰ ਜੀਣਾ
ਚੱਜਦੇ ਸ਼ਿਅਰ ਤੇ ਚੱਜ ਦੇ ਬੰਦੇ।

~ ਤਜੱਮੁਲ ਕਲੀਮ

12/05/2025

ਤਖਤਾਂ 'ਤੇ ਜੇ ਦੁੱਕੀ-ਤਿੱਕੀ ਕਰ ਦਿੱਤੀ,
ਫੇਰ ਨਾ ਆਖਿਓ ਉੱਨੀ-ਇੱਕੀ ਕਰ ਦਿੱਤੀ,
ਦੌਲਤ-ਸ਼ੌਹਰਤ, ਰਿਸ਼ਤੇ-ਨਾਤੇ ਜੋੜਨ ਲਈ,
ਜ਼ਿੰਦਗੀ ਸਾਰੀ ਗੀਟੀ-ਗੀਟੀ ਕਰ ਦਿੱਤੀ,
ਵੱਡੇ ਬੰਦੇ, ਵੱਡੇ ਦਰ ਤੇ ਵੱਡੇ ਘਰ,
ਬੌਣੇ ਹੋ ਗਏ ਜਦ ਗੱਲ ਨਿੱਕੀ ਕਰ ਦਿੱਤੀ,
ਗੈਰ ਨਾ' ਕੀਤੀਆਂ ਉਹਦੀਆਂ ਮਿੱਠੀਆਂ ਗੱਲਾਂ ਨੇ,
ਸ਼ੱਕਰ ਵਰਗੀ ਜ਼ਿੰਦਗੀ ਫਿੱਕੀ ਕਰ ਦਿੱਤੀ,
ਤਾ-ਉਮਰ ਤਮੀਜ਼ 'ਚ ਰਹਿ ਬਚਾਈ ਦਾਗਾਂ ਤੋਂ,
ਔਲਾਦ ਨੇ ਮੈਲ਼ੀ ਅੱਜ ਪੱਗ ਚਿੱਟੀ ਕਰ ਦਿੱਤੀ,
ਕੁੱਲੀਓਂ ਮਹਿਲ ਬਣਾਇਆ ਇੱਕ ਮੁਹੱਬਤ ਨੇ,
ਨਫ਼ਰਤ ਨੇ ਇੱਕ ਜੰਨਤ ਮਿੱਟੀ ਕਰ ਦਿੱਤੀ।
🖋 ਤੇਜੇ

Want your establishment to be the top-listed Arts & Entertainment in Patiala?
Click here to claim your Sponsored Listing.

Website

Address


Patiala
147001