Patialae Da Google

Patialae Da Google

Share

The reason of making this page to explore the Patiala city
famous villages of the Patiala City and

Photos from Patialae Da Google's post 01/01/2026

ਅਚਾਨਕ ਇਹ ਡੇਅਰੀ ਦਿਖੀ, ਭੀੜ ਦੇਖ ਕੇ ਜਗਿਆਸਾ ਹੋਈ ਕੇ ਚਲੋ ਦੁੱਧ ਪੀ ਕੇ ਦੇਖ ਲਈਏ ਕੀ ਖ਼ਾਸ ਹੈ, ਬਿਲਕੁਲ ਖੀਰ ਵਰਗਾ ਸੁਆਦ, ਦੇਸੀ ਸ਼ੱਕਰ ਵਾਲਾ ਦੁੱਧ। ਸੋਚਿਆ ਐਡਰੈੱਸ ਸ਼ੇਅਰ ਕਰ ਦੇਈਏ -
"ਨਿਸ਼ਾਨ ਮਿਲਕ ਡੇਅਰੀ, ਗੁਰਬਖਸ਼ ਕਲੋਨੀ, 13 ਨੰਬਰ ਗਲੀ ਦੇ ਸਾਹਮਣੇ, Near ਗੁਰੂ ਨਾਨਕ ਨਗਰ, ਪਟਿਆਲਾ।"
→ ਦੇਸੀ ਸ਼ੱਕਰ, ਖਜ਼ੁਰਾਂ ਤੇ ਕੇਸਰ ਵਾਲਾ ਦੁੱਧ, ਗ਼ੁਲਾਬ ਦੀਆਂ ਪੱਤੀਆਂ, ਮਲਾਈ ਤੇ ਕਈ ਤਰ੍ਹਾ ਦੇ ਸੁੱਕੇ ਮੇਵੇ। 50₹ ਦਾ ਕੁੱਲੜ ਤੇ 70₹ ਵਾਲਾ ਕੁੱਲੜ੍ਹ ਵੀ ਮਿਲੇਗਾ। ਸੁਆਦ ਹੀ ਆ ਗਿਆ ਪੀ ਕੇ।
👉🏻 ਕਈ ਸਾਲ ਪਹਿਲਾਂ ਅੰਮ੍ਰਿਤਸਰ ਪੀਤਾ ਸੀ ਇਹੋ ਜਿਹਾ ਦੁੱਧ, ਤੇ ਹੁਣ ਪਟਿਆਲੇ ਵੀ ਮਿਲੇਗਾ ਓਹੀ ਸੁਆਦ ਤੇ ਹੈਲਥੀ ਮਿਲਕ। ਸਰਦੀ ਤੋਂ ਬਚਣ ਲਈ ਬਹੁਤ ਚੰਗਾ, ਤੇ ਬੱਚਿਆਂ ਲਈ ਤਾਂ ਬਹੁਤ ਹੀ ਫਾਇਦੇਮੰਦ। ਤਾਕਤ ਨਾਲ ਭਰਪੂਰ ਦੁੱਧ। ਇੱਕ ਵਾਰ ਪੀ ਕੇ ਦੇਖੋ ਜੀ, ਖੁਦ ਹੀ ਦਿਲ ਕਰੇਗਾ ਕੇ ਸਭ ਨੂੰ ਦੱਸੀਏ।

08/10/2025

ਨਹੀਂ ਰਿਹਾ ਵੀਰ ਰਾਜਵੀਰ ਜਵੰਧਾ 😢😢😢😓😓😓 RIP 🙏🏻🙏🏻🙏🏻🙏🏻

08/09/2025

ਆਹ ਵੀਡੀਓ ਦੇਖੋ, ਇਹ ਕਿਹੋ ਜਿਹੇ ਲੋਕ ਨੇ, ਕੇਹੋ ਜਹੀ ਮਾਨਸਿਕਤਾ ਇਹਨਾ ਦੀ। ਜਾਨਵਰ ਬੁੱਧੀ। ਇਨਸਾਨੀਅਤ ਦੇ ਨਾਮ ਤੇ ਕਲੰਕ ਨੇ ਇਹ ਲੋਕ। ਕੋਈ ਵੀ ਚੰਗਾ ਇਨਸਾਨ ਕਦੇ ਵੀ ਦੂਸਰਿਆਂ ਨੂੰ ਮਾਰਨ ਦੀ ਗੱਲ ਕਰ ਕੇ ਐਨਾ ਖੁਸ਼ ਨਹੀਂ ਹੋ ਸਕਦਾ। ਇਹ ਕਿਵੇਂ ਖੁਸ਼ ਹੋ ਰਹੇ ਨੇ ਤੇ ਕਹਿ ਰਹੇ ਨੇ "ਸਾਰੇ ਗੇਟ ਇਕ ਵਾਰ ਚ ਹੀ ਖੋਲ ਦਿਓ, ਨਾ ਰਹੇਗਾ ਬਾਂਸ ਨਾ ਬਜੇਗੀ ਬਾਂਸੁਰੀ"। ਚਲੋ ਸਾਰੇ ਗੇਟ ਇਕੱਠੇ ਖੋਲ ਦਿਓ, ਤਾਂ ਵੀ ਪੰਜਾਬ ਆਪਣਾ ਬਚਾਅ ਜਿਵੇਂ ਕਿਵੇਂ ਕਰ ਕੇ ਕਰ ਹੀ ਲਈ ਤੇ ਦੁਬਾਰਾ ਫਸਲਾਂ ਵੀ ਉਗਾ ਲਉ। ਪੰਜਾਬ ਨੇ ਪਹਿਲਾਂ ਵੀ ਬਹੁਤ ਵਾਰੀ ਇਹੋ ਜਿਹੇ ਤੇ ਇਸਤੋਂ ਵੀ ਬੁਰੇ ਹਾਲਾਤਾਂ ਦਾ ਸਾਹਮਣਾ ਕੀਤਾ ਹੋਇਆ।

https://www.facebook.com/share/r/19N8BkFqqM/

30/08/2025

ਵਿਦਿਅਰਥੀਆਂ ਦੀਆਂ ਬਣਾਈਆਂ ਅਸਾਇਨਮੈਂਟਾਂ ਤਾਂ ਐਵੈਂ ਸੁੱਟੀਆਂ ਅਕਸਰ ਹੀ ਦੇਖਦੇ ਸੀ, ਪਰ ਇਹ ਮਹਾਨ ਕੋਸ਼ ਨੂੰ ਮਿੱਟੀ ਚ ਦਬਾਉਣ ਦਾ ਕੋਈ ਕਾਰਨ ਨਹੀਂ ਸਮਝ ਆ ਰਿਹਾ, ਤੇ ਬਹੁਤ ਦੁੱਖ ਵੀ ਹੋ ਰਿਹਾ ਇਹ ਦੇਖ ਕੇ। ਪੰਜਾਬੀ ਯੂਨੀਵਰਸਟੀ ਵਿੱਚ ਬਹੁਤ ਵੱਡੀ ਲਾਇਬ੍ਰੇਰੀ ਹੈ, ਜੇ ਓਥੇ ਜਗ੍ਹਾ ਨਹੀਂ ਬਚੀ ਸੀ ਰੱਖਣ ਦੀ ਤਾਂ ਮੂਫ਼ਤ ਚ ਵਿਦਿਅਰਥੀਆਂ ਚ ਵੰਡ ਦਿੰਦੇ ਜਾ ਹੋਰ ਲਾਇਬ੍ਰੇਰੀਆਂ ਨੂੰ ਦੇ ਦਿੰਦੇ। ਐਵੇਂ ਮਿੱਟੀ ਚ ਦੱਬਣਾ... ਕੋਈ ਵੱਡਾ ਕਾਰਨ ਲੱਗ ਰਿਹਾ।

30/08/2025

ਤੁਹਾਨੂੰ ਕੀ ਲਗਦਾ ਕਿ ਪੰਜਾਬੀ ਯੂਨੀਵਰਸਿਟੀ ਵਾਲਿਆਂ ਦੀ ਇਹ ਕਰਤੂਤ ਦੇ ਪਿੱਛੇ ਕੀ ਕਾਰਨ ਜਾ ਸਾਜਿਸ਼ ਹੋ ਸਕਦੀ ਹੈ ??

Want your organization to be the top-listed Non Profit Organization in Patiala?
Click here to claim your Sponsored Listing.

Telephone

Website

Address


Leela Bhawan
Patiala
147001