Swaaran S. Sallaria

Swaaran S. Sallaria

Share

Vice President ,AAM AADMI PARTY,PUNJAB
Chairman,The white Medical College & Hospital
& Salaria Jansewa Foundation,Pathankot

18/06/2026

NEET ਦੇ ਪੇਪਰ ਲੀਕ ਨੇ ਵਿਦਿਆਰਥੀਆਂ ਨੂੰ ਝਟਕਾ ਦਿੱਤਾ ਹੈ। ਸਵਾਲ ਇਹ ਨਹੀਂ ਕਿ ਟੈਲੀਗ੍ਰਾਮ ਬੰਦ ਹੋਵੇ ਜਾਂ ਨਾ ਹੋਵੇ, ਸਵਾਲ ਇਹ ਹੈ ਕਿ ਪੇਪਰ ਲੀਕ ਕਰਵਾਉਣ ਵਾਲੇ ਨੈੱਟਵਰਕ ਅਜੇ ਵੀ ਕਿਵੇਂ ਸਰਗਰਮ ਹਨ? ਕੀ ਭਾਜਪਾ ਸਰਕਾਰ ਦੇ ਲਈ ਦੇਸ਼ ਦੇ ਨੌਜਵਾਨਾਂ ਦੇ ਨਾਲੋਂ ਜ਼ਿਆਦਾ ਆਪਣੀ ਸਿਆਸਤ ਚਮਕਾਉਣਾ ਜ਼ਰੂਰੀ ਹੈ!

17/06/2026

ਪ੍ਰਧਾਨ ਮੰਤਰੀ ਜੀ, ਭਾਰਤ ਇੱਕ ਮਹਾਨ ਅਤੇ ਸ਼ਕਤੀਸ਼ਾਲੀ ਦੇਸ਼ ਹੈ। ਭਾਰਤੀ ਨਾਗਰਿਕਾਂ ਦੀ ਸੁਰੱਖਿਆ ਅਤੇ ਸਨਮਾਨ ਸਾਡੇ ਲਈ ਸਰਵਉੱਚ ਹੈ। ਅੱਜ ਦੁਨੀਆ ਨੂੰ ਇਹ ਸਪੱਸ਼ਟ ਸੰਦੇਸ਼ ਮਿਲਣਾ ਚਾਹੀਦਾ ਹੈ ਕਿ ਭਾਰਤ ਆਪਣੇ ਨਾਗਰਿਕਾਂ ਦੇ ਅਪਮਾਨ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ।

Photos from Swaaran S. Sallaria's post 17/06/2026

ਅੱਜ ਆਪਣੇ ਦਫ਼ਤਰ ਵਿਖੇ ਇਲਾਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਆਏ ਲੋਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਉਹਨਾਂ ਦੇ ਮਸਲਿਆਂ ਦੇ ਤੁਰੰਤ ਅਤੇ ਪਹਿਲ ਦੇ ਆਧਾਰ 'ਤੇ ਹੱਲ ਲਈ ਸੰਬੰਧਿਤ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ।

ਇਸ ਮੌਕੇ ਅਧਿਕਾਰੀਆਂ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਕਿ ਹਰ ਨਾਗਰਿਕ ਦਾ ਕੰਮ ਬਿਨਾਂ ਕਿਸੇ ਪਰੇਸ਼ਾਨੀ, ਦੇਰੀ ਜਾਂ ਖੱਜਲ-ਖੁਆਰੀ ਦੇ ਸਮੇਂ ਸਿਰ ਕੀਤਾ ਜਾਵੇ।

ਜਨਤਾ ਦੀ ਸੇਵਾ ਅਤੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਸਾਡੀ ਜ਼ਿੰਮੇਵਾਰੀ ਅਤੇ ਵਚਨਬੱਧਤਾ ਹੈ

17/06/2026

ਅੱਜ ਸੁਜਾਨਪੁਰ ਵਿਧਾਨ ਸਭਾ ਹਲਕੇ ਦੇ ਪਿੰਡ ਡਡਵਾਂ ਵਿਖੇ ਪੰਜਾਬ ਸਰਕਾਰ ਦੀ **ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ** ਅਧੀਨ ਸ਼ਰਧਾਲੂਆਂ ਨੂੰ ਪਵਿੱਤਰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।

ਇਹ ਯੋਜਨਾ ਸਾਡੇ ਬਜ਼ੁਰਗਾਂ ਅਤੇ ਸ਼ਰਧਾਲੂਆਂ ਲਈ ਪੰਜਾਬ ਸਰਕਾਰ ਵੱਲੋਂ ਇੱਕ ਸਰਾਹਣਯੋਗ ਉਪਰਾਲਾ ਹੈ, ਜਿਸ ਰਾਹੀਂ ਉਹ ਦੇਸ਼ ਦੇ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨ ਕਰਕੇ ਆਤਮਿਕ ਸ਼ਾਂਤੀ ਅਤੇ ਧਾਰਮਿਕ ਅਨੁਭਵ ਪ੍ਰਾਪਤ ਕਰ ਸਕਦੇ ਹਨ।

ਸਾਰੇ ਯਾਤਰੀਆਂ ਦੀ ਸੁਖਦ, ਸੁਰੱਖਿਅਤ ਅਤੇ ਮੰਗਲਮਈ ਯਾਤਰਾ ਲਈ ਅਰਦਾਸ ਕਰਦੇ ਹਾਂ। ਵਾਹਿਗੁਰੂ ਜੀ ਸਾਰਿਆਂ ਉੱਤੇ ਆਪਣੀ ਮਿਹਰ ਭਰੀ ਕਿਰਪਾ ਬਣਾਈ ਰੱਖਣ ਅਤੇ ਇਹ ਯਾਤਰਾ ਸਭ ਲਈ ਯਾਦਗਾਰ ਸਾਬਤ ਹੋਵੇ।

🙏 ਸੇਵਾ, ਸਮਰਪਣ ਅਤੇ ਲੋਕ ਭਲਾਈ ਲਈ ਪੰਜਾਬ ਸਰਕਾਰ ਹਮੇਸ਼ਾ ਵਚਨਬੱਧ ਹੈ।

16/06/2026

ਇਹ ਸਭ ਲੋਕਾਂ ਵੱਲੋਂ ਦਿੱਤਾ ਪਿਆਰ ਹੈ, ਜਿਸ ਦੀ ਬਦੌਲਤ ਸਮਾਜ ਵਿੱਚ ਮੇਰੀ ਇੱਕ ਪਹਿਚਾਣ ਬਣੀ ਹੈ।
ਤੁਹਾਡੇ ਸਭ ਦੇ ਇਸ ਬੇਅੰਤ ਪਿਆਰ ਅਤੇ ਸਤਿਕਾਰ ਲਈ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ।

16/06/2026

ਮੁੱਖ ਮੰਤਰੀ ਜੀ ਖ਼ਿਲਾਫ਼ ਵੀਡੀਓ ਨੂੰ ਆਧਾਰ ਬਣਾ ਕੇ ਭੰਡੀ ਪ੍ਰਚਾਰ ਮੁਹਿੰਮ ਚਲਾਈ ਜਾ ਰਹੀ ਹੈ। ਮੁੱਖ ਮੰਤਰੀ ਜੀ ਸਪੱਸ਼ਟ ਕਰ ਚੁੱਕੇ ਹਨ ਕਿ ਵੀਡੀਓ 'ਚ ਮੌਜੂਦ ਸ਼ਖ਼ਸ ਉਹ ਨਹੀਂ ਹਨ। ਪੰਜਾਬ ਦੇ ਹਿੱਤਾਂ ਦੇ ਫ਼ੈਸਲਿਆਂ ਤੋਂ ਬੌਖ਼ਲਾਏ ਲੋਕ ਸਿਆਸੀ ਹੱਥਕੰਡੇ ਵਰਤ ਰਹੇ ਹਨ, ਪਰ ਪੰਜਾਬ ਦੇ ਲੋਕ ਸੱਚ ਅਤੇ ਝੂਠ ਦਾ ਫ਼ਰਕ ਜਾਣਦੇ ਹਨ।

Photos from Swaaran S. Sallaria's post 16/06/2026

🚌🙏 ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਬੱਸ ਨੂੰ ਕੀਤਾ ਰਵਾਨਾ
🙏🚌

ਅੱਜ ਸੁਜਾਨਪੁਰ ਵਿਧਾਨ ਸਭਾ ਹਲਕੇ ਦੇ ਪਿੰਡ ਡਡਵਾਂ ਵਿਖੇ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਅਧੀਨ ਸ਼ਰਧਾਲੂਆਂ ਨੂੰ ਤੀਰਥ ਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।

ਇਹ ਯੋਜਨਾ ਸਾਡੇ ਬਜ਼ੁਰਗਾਂ ਅਤੇ ਸ਼ਰਧਾਲੂਆਂ ਲਈ ਇੱਕ ਵਿਸ਼ੇਸ਼ ਉਪਰਾਲਾ ਹੈ, ਜਿਸ ਰਾਹੀਂ ਉਹ ਵੱਖ-ਵੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰ ਸਕਦੇ ਹਨ। ਸਾਰਿਆਂ ਯਾਤਰੀਆਂ ਦੀ ਸੁਖਦ, ਸੁਰੱਖਿਅਤ ਅਤੇ ਮੰਗਲਮਈ ਯਾਤਰਾ ਲਈ ਅਰਦਾਸ ਕਰਦੇ ਹਾਂ। ਵਾਹਿਗੁਰੂ ਜੀ ਸਾਰੇ ਯਾਤਰੀਆਂ ਉੱਤੇ ਆਪਣੀ ਮਿਹਰ ਭਰੀ ਨਜ਼ਰ ਬਣਾਈ ਰੱਖਣ।

16/06/2026

ਮੇਰੇ ਸੁਜਾਨਪੁਰ ਹਲਕੇ ਦੇ ਸਮੂਹ ਨਿਵਾਸੀਆਂ ਨੂੰ ਬੇਨਤੀ ਹੈ ਕਿ ਜੇ ਕਿਸੇ ਵੀ ਸੱਜਣ ਦਾ ਕੋਈ ਕੰਮ ਰੁਕਿਆ ਹੋਇਆ ਹੈ ਜਾਂ ਕਿਸੇ ਸਰਕਾਰੀ/ਪ੍ਰਸ਼ਾਸਨਿਕ ਕੰਮ ਸਬੰਧੀ ਕੋਈ ਮੁਸ਼ਕਲ ਆ ਰਹੀ ਹੈ, ਤਾਂ ਬਿਨਾਂ ਕਿਸੇ ਝਿਜਕ ਦੇ ਮੇਰੇ ਨਾਲ ਸੰਪਰਕ ਕਰੋ।

ਮੈਂ ਹਰ ਰੋਜ਼ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ The White Medical College & Hospital ,Pathankot ਵਿਖੇ ਆਪਣੇ ਦਫ਼ਤਰ ਵਿੱਚ ਹਾਜ਼ਰ ਰਹਿੰਦਾ ਹਾਂ। ਜੇ ਮੇਰੇ ਕੋਲ ਕੋਈ ਅਧਿਕਾਰਕ ਮੀਟਿੰਗ ਜਾਂ ਹੋਰ ਜ਼ਰੂਰੀ ਕੰਮ ਨਾ ਹੋਵੇ, ਤਾਂ ਤੁਸੀਂ ਦਫ਼ਤਰ ਆ ਕੇ ਆਪਣੇ ਕੰਮ ਸਬੰਧੀ ਮਿਲ ਸਕਦੇ ਹੋ।

ਮੈਂ ਤੁਹਾਡੇ ਆਪਣੇ ਪਰਿਵਾਰ ਦਾ ਮੈਂਬਰ ਹਾਂ। ਹੱਕ ਨਾਲ ਮਿਲੋ, ਆਪਣੀ ਗੱਲ ਰੱਖੋ ਅਤੇ ਆਪਣੇ ਕੰਮ ਕਰਵਾਓ।

Want your public figure to be the top-listed Public Figure in Pathankot?
Click here to claim your Sponsored Listing.

Category

Telephone

Website

Address


Dalhousi Road
Pathankot
145001