Simranjit Kaur

Simranjit Kaur

Share

Advocate & Child Rights Activist
MA Pol. Sci. Simranjit kaur gill was born in gaunsgarh(ludhiana). (hons ) in political science and L.L.B.

(Hons.), LLB, PGD Criminal Justice, Human Rights
Former Member-Child Commission Punjab (SCPCR)
Founder-Fight For Right NGO & BBM she completed her school studies from government school gaunsgarh then went to chandigarh where she completed her M.A. from Punjab university chandigarh. during her time in the university she was the first female who emerged as Leader of Panjab University Chandigarh . th

22/05/2026

ਵੱਡੇ ਸੂਰਮੇ ਲੜਾਈ ਬਰਾਬਰ ਦੇ ਨਾਲ ਕਰ ਪਿਛੇ ਵਾਰ ਤਾਂ ਲੋਕ ਦੁਸ਼ਮਣ ਦੇ ਨੀ ਕਰਦੇ ਤੇ ਇਹ ਸੂਰਮਾ ਮਾਂ ਦੀ ਉਮਰ ਦੀ ਬੀਬੀ ਜੋ ਲੜਾਈ ਰੋਕ ਰਹੀ ਦੇ ਪਿਛੇ ਲੱਤ ਮਾਰ ਰਿਹਾ। ਸ਼ਰਮ ਕਰ ਇਹੋ ਜਿਹੀ ਤੇਰੀ ਮਰਦਾਨਗੀ

ਨੋਜੁਵਾਨ ਪੰਜਾਬ ਦੇ ਮਾਤਾ ਦੇ ਪਿੱਛੇ ਲੱਤ ਮਾਰਕੇ
ਆਪਣੇ ਆਪ ਨੂੰ ਯੋਧੇ ਸਮਝਦੇ ਨੇ।
ਲਾਅਨਤਾ ਇਹੋ ਜਿਹਿਆ ਤੇ,
ਸਾਡੀ ਕਿਸੇ ਟਿੱਪਰਾਂ ਵਾਲਿਆ ਨਾਲ ਦੁਸ਼ਮਣੀ ਨੀ ਪਰ ਜੇ ਉਹ ਸਾਡੀ ਧੀਆ ਭੈਣਾ ਨਾਲ ਏਦਾ ਕਰਨਗੇ ਬਖਸ਼ੇ ਨਹੀਂ ਜਾਣਗੇ।
ਮਸਲਾ “ਬੂਟ” ਵਿਖੇ ਚਲਦੀ ਗ਼ੈਰਕਾਨੂੰਨੀ ਖੱਡ ਦੇ ਟਿੱਪਰਾਂ ਵਾਲਿਆ ਨੇ ਜਦੋਂ ਸਕੂਲ ਬਸ ਦਾ ਰਾਹ ਰੋਕਿਆ ਤਾਂ ਲੋਕਾਂ ਨੇ ਵਿਰੋਧ ਕੀਤਾ ਤਾਂ ਹੋਏ ਝਗੜੇ ਤੋਂ ਬਾਅਦ ਸੁਖਵਿੰਦਰ ਸਿੰਘ ਦੇ ਘਰ ਤੇ ਏਨਾ ਹਮਲਾ ਬੋਲ ਦਿੱਤਾ ਅਤੇ ਔਰਤਾਂ ਬੱਚੇ ਸਭ ਨੂੰ ਬਰਾਬਰ ਲਿਆ, ਜਿਹਨਾਂ ਵਿਚੋ ਇੱਕ ਪੀਚ ਪਰਨੇ ਵਾਲੇ ਨੇ ਜਿਸਦਾ ਨਾਮ ਸਰਬਜੀਤ ਲਾਡੀ ਹੈ ਜਿਸ ਦੀ ਪਤਨੀ ਪਿੰਡ ਢੇਰੀ ਦੀ ਮੈਂਬਰ ਪੰਚਾਇਤ ਹੈ ਨੇ ਪਹਿਲਾਂ ਭਾਬੀ ਨੂੰ ਧੱਕਾ ਮਾਰਿਆ ਫਿਰ ਉਸ ਦੀ ਮਾਤਾ ਦੇ ਪਿਛੇ (ਨਿੱਜੀ) ਅੰਗ ਤੇ ਲੱਤ ਮਾਰੀ।
ਪਿਛਲੇ ਸਾਲ ਅਸੀ ਸਸਰਾਲੀ ਰੋਡ ਵਿਖੇ ਹੁੰਦੇ ਗ਼ੈਰਕਾਨੂੰਨੀ transportion ਵਿਰੁੱਧ ਲੜਕੇ ਟਿੱਪਰਾਂ ਵਾਲਿਆ ਨੂੰ ਸਬਕ ਸਿਖਾ ਚੁੱਕੇ ਹਾਂ ਤੇ ਹੁਣ ਦੂਜੀ ਧਿਰ ਨੇ ਲੋਕਾਂ ਨਾਲ ਬਦਸਲੂਕੀ ਸ਼ੁਰੂ ਕਰ ਦਿੱਤੀ ਤੇ ਅਸੀ ਹੁਣ ਇਸ ਬੂਟ ਖੱਡ ਵਾਲਿਆ ਵਿਰੁੱਧ ਵੀ ਡਟੇ ਹਾਂ ਫਿਰ ਬੇਸ਼ਕ ਇਹ ਮੇਰੇ ਜਾਣਕਰ ਹੋਣ, ਨਾਲ ਪੜਦੇ ਰਹੇ ਹੋਣ, ਜਦੋਂ ਗੱਲ ਲੋਕ ਹਿੱਤ ਦੀ ਹੁੰਦੀ ਹੈ ਤਾਂ ਅਸੀ ਮੈਂ ਸਿਰਫ ਲੋਕਾ ਨਾਲ ਖੜਦੇ ਹਾਂ। ਇਹ ਬਰਦਾਸ਼ ਨਹੀਂ ਕੀਤਾ ਜਾਵੇਗਾ। ਫਿਰ ਦੂਜੇ ਕੋਈ ਵੀ ਹੋਵੇ। ਸਰਕਾਰ ਹੋਵੇ, ਰਿਸ਼ਤੇਦਾਰ ਹੋਵੇ ਜਾਣਕਾਰ ਹੋਵੇ ਜਾਂ ਦੁਸ਼ਮਣ।

21/05/2026
21/05/2026

ਗਾਵਾਂ ਬਲਦ ਸੜਕਾ ਤੇ ਆਪ ਵੀ ਰੁੱਲ ਰਹੇ ਹਨ, ਅਤੇ ਲੋਕਾਂ ਨੂੰ ਵੀ ਮਾਰਦੇ ਹਨ, ਪਰ ਪੰਜਾਬ ਸਰਕਾਰ ਨੇ ਮਾਸੂਮ ਕੁੱਤੇ ਮਾਰਨੇ ਹਨ।
ਜਨਵਰ ਨੂੰ ਘਰਾਂ ਚ ਰੱਖ ਕੇ ਬਾਅਦ ਵਿੱਚ ਛੱਡ ਦਿੱਤਾ ਜਾਂਦਾ ਉਹ ਲੋਕ ਦੋਸ਼ੀ ਨਹੀੰ, ਕਸੂਰ ਤਾਂ ਜਨਵਰਾਂ ਦਾ ਹੈ ਫਿਰ ਉਹ ਗਾਵਾਂ ਹੋਣ ਜਾਂ ਕੁੱਤੇ। ਬਸ ਕੁੱਤੇ ਨੂੰ ਧਰਮ ਨਹੀਂ ਬਚਾ ਪਾ ਰਿਹਾ, ਪਰ ਗਾਵਾਂ ਲਈ ਧਰਮ ਦਾ ਆੜਾ ਹੈ।
ਸੱਭ ਤੋਂ ਖਤਰਨਾਕ ਜਨਵਰ ਇਨਸਾਨ ਨੇ ਸੱਭ ਦਾ ਜਿਉਣਾ ਔਖਾ ਕਰਤਾ ਕੁਦਰਤ ਨਾਲ ਖਿਲਵਾੜ ਕਰਤਾ, ਜੰਗਲਾਂ ਦਾ ਨਾਸ਼ ਕਰਤਾ, ਪਰ ਦੋਸ਼ੀ ਤਾਂ ਜਨਵਰ ਹਨ।

21/05/2026

ਜਦੋਂ ਤੱਕ CJI ਨੂੰ ਗਲਤੀ ਦਾ ਅਹਿਸਾਸ ਕਰਾਉਣ ਤੱਕ ਦੀ ਗੱਲ ਸੀ, ਉਦੋਂ ਤੱਕ ਇਹ ਕਾਕਰੋਚ ਮਖੋਲ ਠੀਕ ਸਨ ਪਰ ਜਿਵੇਂ ਲੋਕ ਪਾਗਲਾਂ ਵਾਂਗ CJP form fill ਕਰ ਰਹੇ ਹਨ ਉਹ ਚਿੰਤਾ ਦਾ ਵਿਸ਼ਾ ਹੈ ਕਿ ਕਿਵੇ ਸਾਡੇ ਲੋਕ ਵਹਾਅ ਨਾਲ ਵਹਿੰਦੇ ਨੇ ਪਰ ਇਸ ਤਰ੍ਹਾਂ ਕਦੇ ਬਦਲਾਅ ਨਹੀਂ ਆਉਂਦੇ। ਲੋਕ ਬੇਰੁਜ਼ਗਾਰ ਹਨ ਉਸ ਚ ਸਾਰਾ ਦੋਸ਼ ਸਿਸਟਮ ਦਾ ਵੀ ਨਹੀਂ ਹੈ, ਸਾਡਾ ਵੀ ਹੈ। ਕਿਉਕਿ ਤੇ ਜੋ ਮਿਹਨਤ ਕਰ ਰਹੇ ਹਨ ਬੇਸ਼ਕ ਘੱਟ ਕਮਾ ਰਹੇ ਹਨ ਪਰ ਉਹ ਬੇਰੁਜ਼ਗਾਰ ਨਹੀਂ ਹਨ। ਫਿਰ ਵਹਿਲੇ ਰਹਿਣ ਤੇ ਸਾਰਾ ਦਿਨ ਫੋਨ ਚਲਾਉਣ ਵਾਲੇ ਕੀ ਬਦਲਾਅ ਲਿਆਉਣਗੇ।
ਹਾਂ ਜਿਵੇਂ CJI ਨੇ ਕਿਹਾ ਕਿ ਕੁਝ ਬੇਰੁਜ਼ਗਾਰ ਵਕੀਲ ਵਹਿਲੇ ਹਨ, ਕੁਝ RTI Activist ਹਨ, ਕੁਝ media ਚ ਹਨ, ਕੁਝ social media ਤੇ ਹਨ ਤੇ ਬਾਕੀ ਕਾਰਕੁਨ ਹਨ, ਸਾਡੇ ਵਰਗੇ ਲੋਕਾਂ ਨੂੰ ਵੀ ਨਰਾਜ਼ਗੀ ਸੀ ਕਿਉਂਕਿ ਅਸੀ ਸਿਸਟਮ ਨੂੰ ਸਵਾਲ ਕਰਦੇ ਹਾਂ ਸਿਸਟਮ ਤੇ ਹਮਲਾ ਨਹੀਂ ਪਰ ਕੀ ਸਾਰੇ RTI Activist, Media and Social Media and other activists ਸੱਚੀ ਕੰਮ ਕਰਦੇ ਹਨ??? ਨਹੀਂ ਬਹੁਤ ਹਨ ਜੋ RTI ਪਾਕੇ blackmail ਕਰਦੇ ਹਨ, ਬਹੁਤ ਹਨ ਜੋ ਖਬਰਾਂ ਨਾਲ blackmail ਕਰਦੇ ਹਨ ਅਤੇ ਬਹੁਤ NGO ਦੇ ਨਾਮ ਤੇ ਪੈਸੇ ਹਜ਼ਮ ਕਰਦੇ ਹਨ, ਫਿਰ ਹਰ ਇੱਕ ਬਦਨਾਮ ਹੁੰਦਾ। ਲੋਕ ਸਿਸਟਮ ਕਾਨੂੰਨ ਸੱਭ ਸੱਭ ਨੂੰ ਇਕੋ ਰੱਸੇ ਲੈਂਦੇ ਹਨ, ਜਿਵੇਂ ਅਸੀ ਸਾਰੇ ਪੁਲਿਸ ਵਾਲਿਆ, ਜੱਜਾਂ, ਅਫਸਰਾਂ ਤੇ ਲੀਡਰਾਂ ਨੂੰ ਨਿੰਦਦੇ ਹਾਂ। ਪਰ ਸਾਰੇ ਦੋਸ਼ੀ ਨਹੀ ਹਨ ਨਾਂ ਸਾਡੇ ਵਿੱਚ ਨਾਂ ਉਹਨਾਂ ਵਿੱਚ।
ਪਰ ਕਾਕਰੋਚ ਦਾ ਏਨਾ ਕਰੇਜ ਚਿੰਤਾ ਦਾ ਵਿਸ਼ਾ ਹੈ ਕਿ ਨੌਜਵਾਨ ਪੜਾਈ ਅਤੇ ਕੰਮ ਨਾਲੋਂ ਸ਼ੋਸ਼ਲ ਮੀਡੀਆ ਲਈ ਪਾਗਲ ਹੈ। ਉਹ ਮਿਹਨਤ ਕਰਕੇ ਖੁਸ਼ ਨਹੀੰ, ਪੜਾਈ ਕਿਤਾਬਾਂ ਤੋਂ ਨਹੀਂ chatgpt ਤੋਂ ਹੋ ਰਹੀ।
ਅੱਜ 18M followers ਹਨ CJP ਦੇ ਪਰ ਜੇਕਰ ਉਹ ਸਾਰੇ ਫਿਕਰਮੰਦ ਹਨ ਕਿਉਂ ਨਹੀਂ ਬਦਲਾਅ ਲਈ ਜਮੀਨੀ ਪੱਧਰ ਤੇ ਕੰਮ ਕਰਦੇ ਕੀ ਸਾਰਾ ਬਦਲਾਅ ਬਸ online ਹੀ ਆਉਣਾ??? ਕੀ ਅਸੀ ਬਸ ਸ਼ੋਸ਼ਲ ਮੀਡੀਆ ਯੋਗੇ ਰਹਿ ਗਏ????
ਜਾਗਰੂਕਤਾ ਜਰੂਰੀ, ਲੜਨਾ ਜਰੂਰੀ ਹੈ, ਮਕਸਦ ਲਈ, ਵਿਕਾਸ ਲਈ ਕੰਮ ਕਰਨਾ ਜ਼ਰੂਰੀ ਹੈ ਪਰ online ਦਾ ਪਾਗਲਪਣ ਖਤਰਨਾਕ ਹੈ ਕਿ ਸਾਡਾ ਵਿਵੇਕ ਸਿਰਫ ਸ਼ੋਸ਼ਲ ਮੀਡੀਆ ਤੱਕ ਰਹਿ ਗਿਆ।

21/05/2026

ਸਾਲ ਪੁਰਾਣੀ ਇੱਕ ਮਿੱਠੀ ਯਾਦ-
ਸਾਂਝ ਦਰਦਾਂ ਨਾਲ ਪਾਈ ਸੀ, ਨਾਂ ਜਿੰਦਗੀ ਏਵੇਂ ਗਵਾਈ ਸੀ,
ਹਰ ਮੁਸ਼ਕਿਲ ਨੂੰ ਸਰ ਕਰਨ ਨੂੰ ਜਿੰਦਗੀ ਕਹਿੰਦੇ ਨੇ,
ਮਰਦੇ ਹੋਏ ਵੀ ਮੁਸਕੁਰਾਉਣ ਨੂੰ ਜਿੰਦਗੀ ਕਹਿੰਦੇ
ਮੁਸ਼ਕਿਲ ਹੀ ਤਾਂ ਮੰਜਿਲ ਦੀ ਪਹਿਲੀ ਪੋੜੀ ਏ,
ਰੁੱਕਣਾ ਨਹੀਂ ਬਸ ਚਲਦੇ ਰਹਿ, ਜਿੰਦਗੀ ਪਹਿਲਾ ਥੋੜੀ ਏ,
ਸ਼ਿਕਾਇਤ ਤੋਂ ਪਹਿਲਾ, ਹੇਠਾਂ ਦੇਖੀ, ਤੂੰ ਕਰਮਾਂ ਵਾਲਾ ਏ,
ਕਈ ਕੋਲ ਤਾਂ ਛੱਤ ਨਹੀਂ ਤੂੰ ਤਾਂ ਫਿਰ ਵੀ ਕੋਠੀਆਂ ਵਾਲਾ ਏ,
ਕਈ ਕੋਲ ਨਾਂ ਦਾਲ ਖਾਣ ਨੂੰ, ਤੇਰੇ ਪੱਕਦੇ ਮੰਨ ਨਵੇਂ,
ਤੂੰ ਕੱਖਾ ਤੋਂ ਹੈ, ਕਿਹੜੇ ਦੁੱਖ ਤੋਂ ਇਹ ਕਵੇਂ।
ਉਹ ਸਬਰ ਤੂੰ ਕਰਨਾ ਸਿਖ ਯਾਰਾ,
ਕਈ ਕੋਲ ਨੂੰ ਹੱਥ ਪੈਰ ਤੂੰ ਤਾਂ ਹੈ ਸਾਰੇ ਦਾ ਸਾਰਾ।

20/05/2026

Every battle is easy if we are united

Photos from Simranjit Kaur's post 19/05/2026

We strongly Condemn the brutal and heinous attack on our brother Gagandeep Jammu.

Such incidents have been occurring upon our legal fraternity and still no stringent steps are being taken to protect the lives of each and every single Advocate and till date the legal fraternity has witnessed a disturbing rise in incidents involving physical assault, intimidation, and threats to life.
All those who try to harm or attack an , just don't think we are weak rather we become more stronger because we all are United.
We appreciate that not only our Executive Committee but also the members of our Bar reached at the spot and stood with .

We are officers of the Court and our safety is responsibility of State.

I still remember how happy we were yesterday in the afternoon when, two gem of our legal fraternity and PU alumni (UILS) were exchanging keys of the responsibility of HCBA, it was farewell as well as celebration of New Bar Association, but in the evening this horrible incident happened, we will not tolerate such attacks.
We all are together united against such atrocities.

ਅਸੀ ਹਾਈ ਕੋਰਟ ਦੇ ਸਾਰੇ ਵਕੀਲ ਸਾਡੇ ਭਰਾ ਵਕੀਲ ਅਤੇ ਸਾਬਕਾ ਸੈਕਟਰੀ ਗਗਨ ਜੰਮੂ ਤੇ ਹੋਏ ਹਮਲੇ ਦੀ ਨਿੰਦਾ ਕਰਦੇ ਹਾਂ ਅਤੇ ਪੰਜਾਬ ਸਰਕਾਰ ਨੂੰ ਪੁਛਦੇ ਹਾਂ ਕਿ ਜੇਕਰ ਵਕੀਲਾਂ ਸੁਰੱਖਿਅਤ ਨਹੀਂ ਤਾਂ ਦੱਸ ਸਕਦੇ ਹੋ ਏਥੇ ਸੁਰੱਖਿਅਤ ਕੋਣ ਹੈ??

Want your public figure to be the top-listed Public Figure in Mohali?
Click here to claim your Sponsored Listing.

Category

Telephone

Address


Mohali
140307