Prem Kumar Arora
ਹਲਕਾ ਮਾਨਸਾ ਤੋ ਸ਼੍ਰੋਮਣੀ ਅਕਾਲੀ ਦਲ
21/06/2026
ਕਰੋ ਯੋਗ,ਰਹੋ ਨਿਰੋਗ' ਦੇ ਸੰਦੇਸ਼ ਨਾਲ ਅੱਜ ਮਾਨਸਾ-ਭੀਖੀ ਹਲਕੇ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਭ ਨੂੰ ਯੋਗ ਦਿਵਸ ਦੀਆਂ ਲੱਖ-ਲੱਖ ਵਧਾਈਆਂ। 🙏🌿
12/06/2026
ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਂਡ ਮਾਣਯੋਗ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਜੀ, ਸਰਦਾਰ ਬਲਵਿੰਦਰ ਸਿੰਘ ਭੂੰਦੜ ਜੀ ਅਤੇ ਸਮੁੱਚੀ ਲੀਡਰਸ਼ੀਪ ਵੱਲੋਂ ਹਲਕਾ ਮਾਨਸਾ ਵਿੱਚ ਨੌਜਵਾਨਾਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਨੂੰ ਪਾਰਟੀ ਨਾਲ ਜੋੜਨ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਦੇ ਮੰਤਵ ਨਾਲ ਕੀਤੀਆਂ ਨਿਯੁਕਤੀਆਂ ਲਈ ਮੈਂ ਦਿਲੋਂ ਧੰਨਵਾਦ ਕਰਦਾ ਹਾਂ।
ਮੈਂ ਜਸਵਿੰਦਰ ਸਿੰਘ ਲਾਡੀ ਬਰਾੜ ਜੀ ਨੂੰ ਯੂਥ ਵਿੰਗ ਹਲਕਾ ਮਾਨਸਾ ਦੇ ਪ੍ਰਧਾਨ, ਸ੍ਰ. ਮਨਜੀਤ ਸਦਿਓੜਾ ਜੀ ਨੂੰ ਬੀ.ਸੀ. ਵਿੰਗ ਹਲਕਾ ਮਾਨਸਾ ਦੇ ਪ੍ਰਧਾਨ ਅਤੇ ਸ੍ਰ. ਮੇਲਾ ਸਿੰਘ ਬੱਪਿਆਣਾ ਜੀ ਨੂੰ ਐੱਸ.ਸੀ. ਵਿੰਗ ਹਲਕਾ ਮਾਨਸਾ ਦੇ ਪ੍ਰਧਾਨ ਨਿਯੁਕਤ ਹੋਣ 'ਤੇ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।
ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਤਿੰਨੇ ਆਗੂ ਆਪਣੀ-ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ, ਇਮਾਨਦਾਰੀ ਅਤੇ ਸਮਰਪਣ ਭਾਵਨਾ ਨਾਲ ਨਿਭਾਉਂਦੇ ਹੋਏ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਮੈਂ ਇੱਕ ਵਾਰ ਫਿਰ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਾ ਹਾਂ ਅਤੇ ਨਵ-ਨਿਯੁਕਤ ਪ੍ਰਧਾਨਾਂ ਨੂੰ ਉਨ੍ਹਾਂ ਦੇ ਸਫਲ ਕਾਰਜਕਾਲ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।
08/06/2026
ਹਲਕਾ ਮਾਨਸਾ ਦੇ ਵਪਾਰੀ ਵਿੰਗ ਦੇ ਪ੍ਰਧਾਨ ਵਜੋਂ ਸ੍ਰੀ ਆਸ਼ੂ ਬਾਂਸਲ ਜੀ (eden garden ਅਤੇ ਬਾਬਰ ਸਵੀਟਸ ਵਾਲੇ) ਦੀ ਨਿਯੁਕਤੀ ਹੋਣ 'ਤੇ ਦਿਲੋਂ ਵਧਾਈਆਂ। ਇਸ ਮਹੱਤਵਪੂਰਨ ਜ਼ਿੰਮੇਵਾਰੀ ਲਈ ਸ਼੍ਰੋਮਣੀ ਅਕਾਲੀ ਦਲ ਦੀ ਹਾਈ ਕਮਾਂਡ, ਸਰਦਾਰ ਸੁਖਬੀਰ ਸਿੰਘ ਬਾਦਲ ਜੀ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਜੀ ਦਾ ਤਹਿ ਦਿਲੋਂ ਧੰਨਵਾਦ।
ਸਾਨੂੰ ਪੂਰਾ ਵਿਸ਼ਵਾਸ ਹੈ ਕਿ ਆਸ਼ੂ ਬਾਂਸਲ ਜੀ ਆਪਣੀ ਮਿਹਨਤ, ਲਗਨ ਅਤੇ ਤਜਰਬੇ ਨਾਲ ਵਪਾਰੀ ਵਰਗ ਦੀ ਆਵਾਜ਼ ਨੂੰ ਹੋਰ ਮਜ਼ਬੂਤੀ ਨਾਲ ਉਠਾਉਣਗੇ ਅਤੇ ਪਾਰਟੀ ਨੂੰ ਨਵੀਆਂ ਬੁਲੰਦੀਆਂ ਤੱਕ ਲੈ ਕੇ ਜਾਣਗੇ।
ਆਸ਼ੂ ਬਾਂਸਲ ਜੀ ਨੂੰ ਇਸ ਨਵੀਂ ਜ਼ਿੰਮੇਵਾਰੀ ਲਈ ਬਹੁਤ-ਬਹੁਤ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ।
03/06/2026
ਸੁਵਿਧਾ ਕੇਂਦਰਾਂ ਦੇ ਕੰਪਿਊਟਰ ਆਪਰੇਟਰ ਸਾਥੀਆਂ ਦੀਆਂ ਜਾਇਜ਼ ਮੰਗਾਂ ਦੇ ਸਮਰਥਨ ਵਿੱਚ ਧਰਨੇ ਵਿੱਚ ਸ਼ਿਰਕਤ ਕੀਤੀ। ਮਾਨਯੋਗ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਵੱਲੋਂ ਲੋਕਾਂ ਨੂੰ ਸਰਕਾਰੀ ਸੇਵਾਵਾਂ ਇੱਕੋ ਛੱਤ ਹੇਠ ਮੁਹੱਈਆ ਕਰਵਾਉਣ ਦੇ ਸੁਪਨੇ ਨਾਲ ਸੁਵਿਧਾ ਕੇਂਦਰਾਂ ਦੀ ਸ਼ੁਰੂਆਤ ਕੀਤੀ ਗਈ ਸੀ, ਪਰ ਮੌਜੂਦਾ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਇਹ ਪ੍ਰੋਜੈਕਟ ਆਪਣੀ ਅਸਲ ਪਹਿਚਾਣ ਗੁਆ ਰਿਹਾ ਹੈ।
ਪ੍ਰਾਈਵੇਟ ਕੰਪਨੀਆਂ ਨੂੰ ਠੇਕੇ ਦੇ ਕੇ ਕੰਪਿਊਟਰ ਆਪਰੇਟਰਾਂ ਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਆਪਰੇਟਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾਵੇ, ਨੌਕਰੀ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਤੁਰੰਤ ਮੰਨਿਆ ਜਾਵੇ।
ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਮੁਲਾਜ਼ਮਾਂ ਅਤੇ ਆਮ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦਾ ਰਿਹਾ ਹੈ ਅਤੇ ਅੱਗੇ ਵੀ ਕਰਦਾ ਰਹੇਗਾ।
02/06/2026
ਨਗਰ ਕੌਂਸਲ ਮਾਨਸਾ ਚੋਣਾਂ 2026 ਦੇ ਨਤੀਜਿਆਂ ਨੂੰ ਸਿਰ ਮੱਥੇ ਮੰਨਦਿਆਂ ਅੱਜ ਸਮੂਹ ਉਮੀਦਵਾਰਾਂ ਅਤੇ ਪਾਰਟੀ ਵਰਕਰਾਂ ਸਮੇਤ ਗੁਰਦੁਆਰਾ ਸਿੰਘ ਸਭਾ ਮਾਨਸਾ ਵਿਖੇ ਨਤਮਸਤਕ ਹੋ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕੀਤਾ। ਲੋਕਤੰਤਰ ਵਿੱਚ ਲੋਕਾਂ ਦਾ ਫ਼ੈਸਲਾ ਸਰਵੋਪਰੀ ਹੁੰਦਾ ਹੈ ਅਤੇ ਅਸੀਂ ਹਮੇਸ਼ਾ ਮਾਨਸਾ ਸ਼ਹਿਰ ਦੀ ਤਰੱਕੀ, ਵਿਕਾਸ ਅਤੇ ਲੋਕ ਸੇਵਾ ਲਈ ਵਚਨਬੱਧ ਰਹਾਂਗੇ। ਸਮੂਹ ਵੋਟਰਾਂ, ਸਮਰਥਕਾਂ ਅਤੇ ਵਰਕਰਾਂ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਸਾਡੇ ਉੱਤੇ ਭਰੋਸਾ ਜਤਾਇਆ। 🙏
"ਮੇਰੇ ਕੋਲ ਆਪਣੇ ਸ਼ਹਿਰ ਅਤੇ ਮਾਨਸਾ ਜ਼ਿਲ੍ਹੇ ਦੇ ਵਾਸੀਆਂ ਦਾ ਧੰਨਵਾਦ ਕਰਨ ਲਈ ਸ਼ਬਦ ਘੱਟ ਪੈ ਰਹੇ ਹਨ। ਮਾਨਸਾ ਜ਼ਿਲ੍ਹੇ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਜਿੰਨਾ ਪਿਆਰ, ਸਤਿਕਾਰ ਅਤੇ ਭਰੋਸਾ ਦਿੱਤਾ ਹੈ, ਉਸ ਦਾ ਅੰਦਾਜ਼ਾ ਸੂਬੇ ਦੀਆਂ ਏਜੰਸੀਆਂ ਵੀ ਨਹੀਂ ਲਗਾ ਸਕੀਆਂ। ਜ਼ਿਲ੍ਹਾ ਪਰਿਸ਼ਦ ਅਤੇ ਹੋਰ ਚੋਣਾਂ ਵਿੱਚ ਲੋਕਾਂ ਨੇ ਸਾਡੇ ਹੱਕ ਵਿੱਚ ਖੁੱਲ੍ਹ ਕੇ ਫ਼ਤਵਾ ਦਿੱਤਾ। ਅਤੇ ਹੁਣ ਐਮਸੀ ਦੀਆਂ ਇਲੈਕਸ਼ਨਾਂ ਵਿੱਚ ਸਾਨੂੰ ਪੰਜ ਸੀਟਾਂ ਸਪੱਸ਼ਟ ਤੌਰ 'ਤੇ ਮਿਲੀਆਂ ਅਤੇ ਜੇਕਰ ਦੋ ਸੀਟਾਂ 'ਤੇ ਦਖ਼ਲਅੰਦਾਜ਼ੀ ਨਾ ਕੀਤੀ ਜਾਂਦੀ ਤਾਂ ਇਹ ਗਿਣਤੀ ਸੱਤ ਤੱਕ ਪਹੁੰਚ ਸਕਦੀ ਸੀ।
ਖੈਰ, ਮਾਲਕ ਦੀ ਮੇਹਰ ਹੈ। ਸਰਕਾਰ ਦਾ ਜ਼ੋਰ, ਤਾਕਤ ਅਤੇ ਤਰੀਕੇ ਆਪਣੀ ਥਾਂ ਹਨ, ਪਰ ਲੋਕਾਂ ਦੇ ਪਿਆਰ ਅਤੇ ਵਿਸ਼ਵਾਸ ਤੋਂ ਵੱਡੀ ਕੋਈ ਤਾਕਤ ਨਹੀਂ ਹੁੰਦੀ।
ਮੈਂ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਵਜੋਂ ਮਾਨਸਾ ਜ਼ਿਲ੍ਹੇ ਦੇ ਹਰ ਇੱਕ ਵੋਟਰ, ਸਮਰਥਕ ਅਤੇ ਸ਼ੁਭਚਿੰਤਕ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ। ਤੁਹਾਡੇ ਪਿਆਰ ਅਤੇ ਭਰੋਸੇ ਦੀ ਡੂੰਘਾਈ ਨੂੰ ਕੋਈ ਵੀ ਨਹੀਂ ਮਾਪ ਸਕਦਾ। ਇਹ ਸਨੇਹਾ ਅਤੇ ਵਿਸ਼ਵਾਸ ਸਾਡੇ ਲਈ ਹਮੇਸ਼ਾ ਪ੍ਰੇਰਣਾ ਦਾ ਸਰੋਤ ਬਣਿਆ
ਨਗਰ ਕੌਂਸਲ ਚੋਣਾਂ ਮੌਕੇ ਸਮੂਹ ਸ਼ਹਿਰ ਵਾਸੀਆਂ ਨੂੰ ਨਿਮਰ ਅਪੀਲ ਹੈ ਕਿ ਲੋਕਤੰਤਰ ਦੇ ਇਸ ਤਿਉਹਾਰ ਵਿੱਚ ਵੱਧ ਚੜ੍ਹ ਕੇ ਹਿੱਸਾ ਲਓ, ਸ਼ਾਂਤਮਈ ਅਤੇ ਭਰਾਤਰੀਕ ਮਾਹੌਲ ਵਿੱਚ ਆਪਣੇ ਕੀਮਤੀ ਵੋਟ ਦਾ ਇਸਤੇਮਾਲ ਕਰੋ ਅਤੇ ਤੱਕੜੀ ਦੇ ਨਿਸ਼ਾਨ ਨੂੰ ਭਾਰੀ ਬਹੁਮਤ ਨਾਲ ਕਾਮਯਾਬ ਬਣਾਓ।
20/05/2026
ਅੱਜ ਮਾਨਸਾ ਨਗਰ ਕੌਂਸਲ ਚੋਣਾਂ ਲਈ ਵੱਖ ਵੱਖ ਵਾਰਡਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਅਤੇ ਅਕਾਲੀ ਵਰਕਰਾਂ ਨੇ ਸ਼ਮੂਲੀਅਤ ਕਰਕੇ ਭਰਵਾਂ ਸਮਰਥਨ ਦਿੱਤਾ।
ਸੰਗਤ ਨੂੰ ਪੁਰਜੋਰ ਅਪੀਲ ਕੀਤੀ ਕਿ ਇਮਾਨਦਾਰ, ਮਿਲਣਸਾਰ ਅਤੇ ਲੋਕਾਂ ਦੇ ਦੁੱਖ-ਸੁੱਖ ਵਿੱਚ ਹਮੇਸ਼ਾ ਖੜ੍ਹਨ ਵਾਲੀ ਉਮੀਦਵਾਰ ਨੂੰ ਆਪਣਾ ਕੀਮਤੀ ਵੋਟ ਪਾਕੇ ਭਾਰੀ ਬਹੁਮਤ ਨਾਲ ਕਾਮਯਾਬ ਬਣਾਇਆ ਜਾਵੇ।
ਆਓ ਮਿਲ ਕੇ ਵਾਰਡ ਦੇ ਵਿਕਾਸ, ਤਰੱਕੀ ਅਤੇ ਲੋਕ ਸੇਵਾ ਲਈ ਤੱਕੜੀ ਦੇ ਨਿਸ਼ਾਨ ਨੂੰ ਜਿਤਾਈਏ।
20/05/2026
ਵਾਰਡ ਨੰਬਰ 07 ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰੁਪਿੰਦਰ ਕੌਰ ਪਤਨੀ ਦਵਿੰਦਰ ਸਿੰਘ ਢਿੱਲੋਂ ਦੇ ਚੋਣ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਅਤੇ ਅਕਾਲੀ ਵਰਕਰਾਂ ਨੇ ਸ਼ਮੂਲੀਅਤ ਕਰਕੇ ਭਰਵਾਂ ਸਮਰਥਨ ਦਿੱਤਾ।
ਸੰਗਤ ਨੂੰ ਪੁਰਜੋਰ ਅਪੀਲ ਕੀਤੀ ਕਿ ਇਮਾਨਦਾਰ, ਮਿਲਣਸਾਰ ਅਤੇ ਲੋਕਾਂ ਦੇ ਦੁੱਖ-ਸੁੱਖ ਵਿੱਚ ਹਮੇਸ਼ਾ ਖੜ੍ਹਨ ਵਾਲੀ ਉਮੀਦਵਾਰ ਨੂੰ ਆਪਣਾ ਕੀਮਤੀ ਵੋਟ ਪਾਕੇ ਭਾਰੀ ਬਹੁਮਤ ਨਾਲ ਕਾਮਯਾਬ ਬਣਾਇਆ ਜਾਵੇ।
ਆਓ ਮਿਲ ਕੇ ਵਾਰਡ ਦੇ ਵਿਕਾਸ, ਤਰੱਕੀ ਅਤੇ ਲੋਕ ਸੇਵਾ ਲਈ ਤੱਕੜੀ ਦੇ ਨਿਸ਼ਾਨ ਨੂੰ ਜਿਤਾਈਏ।
Click here to claim your Sponsored Listing.
Category
Website
Address
Mansa
151505