Mansa Post
News,Stories,Entertainment
31/12/2025
ਮਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੂੰ ਬੀਜੇਪੀ ਦਾ ਜਿਲਾ ਜਰਨਲ ਸਕੱਤਰ ਕੀਤਾ ਨਿਯੁਕਤ
08/08/2025
ਦੁੱਖਿਦ ਸੰਦੇਸ਼ :- ਅੱਜ ਮਿਤੀ 08-08-2025 ਨੂੰ ਭਗਵਾਨ ਦਾਸ (ਭਾਨਾ) ਤੇ ਪ੍ਰਵੀਨ ਕੁਮਾਰ ਦੇ ਪਿਤਾ ਸ਼੍ਰੀ ਮੰਗਤ ਰਾਏ (ਮਾਸਟਰ)ਅਕਾੱਵਾਲੀ ਵਾਲੇ ਜੀ ਅਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਸਵਰਗ ਸਿਧਾਰ ਗਏ ਹਨ। ਮੈਸ :ਸਾਧੂ ਰਾਮ ਮੰਗਤ ਰਾਏ ਦੁਕਾਨ ਨੰ 109 ਪੁਰਾਨੀ ਅਨਾਜ ਮੰਡੀ ਅਤੇ ਜਿਨ੍ਹਾਂ ਦਾ ਘਰ ਗਰੀਨ ਵੈਲੀ, ਕੋਠੀ ਨੰਬਰ 65 ਮਾਨਸਾ ਵਿਖੇ ਹੈ। ਘਰੋ ਚੱਲਣ ਦਾ ਸਮਾਂ 2:00 pm ਅਤੇ ਸ਼ਮਸ਼ਾਨ ਘਾਟ 2:30pm ਹੈ। ਪਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਅਪਣੇ ਚਰਨਾਂ ਵਿੱਚ ਸ਼ਾਂਤੀ ਦੇਣ ਅਤੇ ਪਰਿਵਾਰ ਵਾਲਿਆਂ ਨੂੰ ਇਹ ਭਾਣਾ ਮੰਨਣ ਲਈ ਬਲ ਬਖਸ਼ੇ। ਓਮ ਸ਼ਾਂਤੀ🙏🏻
27/03/2025
90 ਦਿਨਾਂ ਦੇ ਅੰਦਰ ਚਲਾਨ ਦਾ ਭੁਗਤਾਨ ਨਾ ਕਰਨ ਵਾਲੇ ਵਹੀਕਲ ਕੀਤੇ ਬਲੈਕਲਿਸਟ—ਆਰ.ਟੀ.ਓ.
ਮਾਨਸਾ, 27 ਮਾਰਚ
ਪੰਜਾਬ ਰਾਜ ਵਿੱਚ ਮੋਟਰ ਵਹੀਕਲ ਐਕਟ 1988 ਦੀ ਉਲੰਘਣਾਂ ਕਰਨ ਵਾਲੇ ਵਹੀਕਲਾਂ ਦੇ ਚਲਾਨ ਕੀਤੇ ਜਾਂਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਿਜਨਲ ਟਰਾਂਸਪੋਰਟ ਅਫ਼ਸਰ ਮਾਨਸਾ ਸ਼੍ਰੀ ਕਾਲਾ ਰਾਮ ਕਾਂਸਲ ਨੇ ਦੱਸਿਆ ਕਿ ਸੈਂਟਰਲ ਮੋਟਰ ਵਹੀਕਲ ਰੂਲਜ਼ 1989 ਦੇ ਅਧੀਨ ਸੈਕਸ਼ਨ 167 ਤਹਿਤ 90 ਦਿਨਾਂ ਦੇ ਅੰਦਰ—ਅੰਦਰ ਚਲਾਨ ਦਾ ਭੁਗਤਾਨ ਨਾ ਕਰਨ ਦੀ ਸੂਰਤ ਵਿੱਚ ਵਿਭਾਗ ਵੱਲੋਂ ਸਬੰਧਤ ਵਹੀਕਲਾਂ ਨੂੰ ਬਲੈਕਲਿਸਟ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਵਹੀਕਲ ਬਲੈਕਲਿਸਟ ਹੋਣ ਕਾਰਨ ਸਬੰਧਤ ਵਹੀਕਲ ਮਾਲਕ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਸੇਵਾ ਜਿਵੇਂ ਕਿ ਬੀਮਾ, ਪ੍ਰਦੂਸ਼ਣ, ਰਜਿਸਟ੍ਰੇਸ਼ਨ ਆਦਿ ਦਾ ਲਾਭ ਨਹੀਂ ਲੈ ਸਕਦਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਚਲਾਨ ਦੀ ਬਣਦੀ ਰਕਮ ਤੁਰੰਤ ਆਨਲਾਈਨ ਜਾਂ ਦਫ਼ਤਰ ਰਿਜਨਲ ਟਰਾਂਸਪੋਰਟ ਅਫ਼ਸਰ ਮਾਨਸਾ ਵਿਖੇ ਜਮ੍ਹਾ ਕਰਵਾਉਣ ਤਾਂ ਜੋ ਉਨ੍ਹਾਂ ਨੂੰ ਭਵਿੱਖ ਵਿੱਚ ਕਿਸੇ ਵੀ ਕਿਸਮ ਦੀ ਪ੍ਰੇ਼ਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਨੇਕੀ ਫਾਉਂਡੇਸ਼ਨ ਬੁਡਲਾਡਾ ਵੱਲੋਂ ਬੁਡਲਾਡਾ ਦੇ ਰਾਮ ਲੀਲਾ ਗਰਾਊਂਡ ਵਿੱਚ ਲਗਾਇਆ ਸ਼ਹੀਦੀ ਦਿਵਸ ਮੌਕੇ ਖੂਨਦਾਨ ਕੈਂਪ
ਪਿੰਡ ਮਾਖਾ ਚਹਿਲਾਂ ਵਿਖੇ 23 ਮਾਰਚ ਨੂੰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ
23/03/2025
ਪਿੰਡ ਮਾਖਾ ਚਹਿਲਾ ਵਿਖੇ 23 ਮਾਰਚ ਨੂੰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਇਸ ਮੌਕੇ ਡੀਐਸਪੀ ਪ੍ਰਿਤਪਾਲ ਸਿੰਘ ਸਰਪੰਚ ਹਰਪ੍ਰੀਤ ਕੌਰ ਚਹਿਲ ਅਤੇ ਸ਼ਹੀਦ ਭਗਤ ਸਿੰਘ ਯੁਵਕ ਸੇਵਾਵਾਂ ਐਂਡ ਸਪੋਰਟਸ ਕਲੱਬ ਦੇ ਪ੍ਰਧਾਨ ਕੁਲਬੀਰ ਸਿੰਘ ਚਹਿਲ ਅਤੇ ਮੈਡੀਕਲ ਪ੍ਰੈਕਟਿਸਨਰ ਐਸੋਸੀਏਸ਼ਨ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਅਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਉਹਨਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਚੱਲਣਾ ਚਾਹੀਦਾ ਹੈ ਉਥੇ ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਾ ਤਿਆਗ ਕੇ ਸਮਾਜ ਸੇਵੀ ਕੰਮਾ ਅਤੇ ਖੇਡਾਂ ਦੇ ਨਾਲ ਜੁੜਨਾ ਚਾਹੀਦਾ ਹੈ ਇਸ ਮੌਕੇ ਸਮਾਗਮ ਵਿੱਚ ਪਹੁੰਚੇ ਸਾਰੇ ਨੌਜਵਾਨਾਂ ਨੇ ਪ੍ਰਣ ਕੀਤਾ ਕਿ ਉਹ ਨਸ਼ੇ ਦੇ ਖਾਤਮੇ ਲਈ ਹਰ ਇੱਕ ਉਪਰਾਲਾ ਕਰਨਗੇ ਇਸ ਮੌਕੇ ਕੇਸਰ ਸਿੰਘ ਚਹਿਲ ਮਨਜੀਤ ਸਿੰਘ ਕਾਲਾ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਨ ਤੇ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਕਲੱਬ ਅਤੇ ਪੰਚਾਇਤ ਵੱਲੋਂ ਆਪਸੀ ਤਾਲਮੇਲ ਨਾਲ ਪਿੰਡ ਨੂੰ ਨਸ਼ੇ ਦੀ ਦਲ ਦਲ ਤੋਂ ਬਚਾ ਕੇ ਰੱਖਿਆ ਜਾਵੇਗਾ। ਇਸ ਮੌਕੇ ਮੈਂਬਰ ਜੋਗਿੰਦਰ ਸਿੰਘ,ਜਗਰੂਪ ਸਿੰਘ,ਅਮਰੀਕ ਸਿੰਘ,ਗੁਰਲਾਬ ਸਿੰਘ ਸਿੱਧੂ,ਸੰਪੂਰਨ ਸਿੰਘ,ਬਿੰਦਰ ਸਿੰਘ,ਸੁਖਪ੍ਰੀਤ ਸਿੰਘ,ਗੁਰਦੀਪ ਸਿੰਘ ਪੱਪੀ,ਸੂਰਜ ਪ੍ਰਕਾਸ਼,ਕਾਲਾ ਸਿੰਘ,ਮਿੱਠੂ ਸਿੰਘ ਫੌਜੀ,ਲੱਖਾ ਸਿੰਘ,ਨਾਇਬ ਸਿੰਘ,ਮਿੰਟੂ ਸਿੰਘ,ਪਰਵਿੰਦਰ ਸਿੰਘ,ਚੇਤ ਸਿੰਘ,ਕਰਮਜੀਤ ਸਿੰਘ,ਇਕਬਾਲ ਸਿੰਘ,ਕਾਕਾ ਸਿੰਘ,ਦਾਰਾ ਸਿੰਘ,ਨੀਟਾ ਸਿੰਘ,ਸੇਵਟ ਸਿੰਘ,ਸੁਖਚੈਨ ਸਿੰਘ ਰਾਣਾ ਚਹਿਲ,ਮਨਮੋਹਣ ਸਿੰਘ ਸਮੇਤ ਪਿੰਡ ਵਾਸੀ ਕਲੱਬ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ
23/03/2025
ਗਊਸ਼ਾਲਾ ਖੋਖਰ ਕਲਾ ਵਿਖੇ ਪਾਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ*
ਮਾਨਸਾ 23 ਮਾਰਚ
ਜ਼ਿਲ੍ਹਾ ਪਸ਼ੂ ਭਲਾਈ ਸੁਸਾਇਟੀ ਦੇ ਮੈਂਬਰਾਂ ਸੰਜੀਵ ਪਿੰਕਾ, ਪ੍ਰਵੀਨ ਟੋਨੀ ਸ਼ਰਮਾ ਅਤੇ ਅਸ਼ਵਨੀ ਜਿੰਦਲ, ਸੰਜੀਵ ਕੁਮਾਰ ਨੇ ਦੱਸਿਆ ਕਿ 21 ਮਾਰਚ 2025 ਦਿਨ ਸ਼ੁੱਕਰਵਾਰ ਨੂੰ ਗਊਸ਼ਾਲਾ ਖੋਖਰ ਕਲਾਂ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਦਾ ਪ੍ਰਕਾਸ਼ ਕਰਵਾਇਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਇਸੇ ਤਹਿਤ ਅੱਜ ਮਿਤੀ 23 ਮਾਰਚ 2025 ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਜਿਸ ਵਿੱਚ ਵੱਡੀ ਗਿਣਤੀ ਵਿੱਚ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਅਤੇ ਮਾਨਸਾ ਇਲਾਕਾ ਨਿਵਾਸੀਆਂ ਨੇ ਪਾਵਨ ਪਵਿੱਤਰ ਗੁਰਬਾਣੀ ਨੂੰ ਸਰਵਨ ਕੀਤਾ ਅਤੇ ਗੁਰੂ ਗ੍ਰੰਥ ਸਹਿਬ ਜੀ ਅੱਗੇ ਨਤਮਸਤਕ ਹੋਏ।
ਗਊਸ਼ਾਲਾ ਕਮੇਟੀ ਮੈਂਬਰ ਸੁਨੀਲ ਕੁਮਾਰ ਅਤੇ ਸੰਜੀਵ ਕੁਮਾਰ ਨੇ ਦੱਸਿਆ ਕਿ ਪਿਛਲੇ 10 ਸਾਲਾਂ ਤੋਂ ਇਸ ਜਗ੍ਹਾ ਤੇ ਪਸ਼ੂਧਨ ਦੀ ਸੇਵਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਦੇ ਸਹਿਯੋਗ ਸਦਕਾ ਇਸ ਸਮੇਂ 1350 ਤੋਂ ਵਧੇਰੇ ਪਸ਼ੂਧਨ ਦੀ ਸੇਵਾ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਭੋਗ ਉਪਰੰਤ ਗੁਰੂ ਕਾ ਲੰਗਰ ਭੂਸ਼ਣ ਮੱਤੀ ਦੀ ਟੀਮ ਬ੍ਰਜੇਸ਼ ਕੁਮਾਰ, ਚੰਦਨ ਗੁਪਤਾ, ਤਰਸੇਮ ਸੇਮਾ, ਸੋਨੂੰ ਰੱਲਾ, ਧਰੁੱਵ ਰੱਲਾ ਵੱਲੋਂ ਬਹੁਤ ਹੀ ਮਰਿਆਦਾ ਨਾਲ ਅਤੁੱਟ ਵਰਤਾਇਆ ਗਿਆ। ਇਸ ਮੌਕੇ ਪਸ਼ੂਧਨ ਦੀ ਸੇਵਾ ਲਈ ਦਾਨੀ ਸੱਜਣਾਂ ਵੱਲੋਂ ਦਿਲ ਖੋਲ੍ਹ ਕੇ ਦਾਨ ਕੀਤਾ ਗਿਆ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗਊ ਸੇਵਾ ਉਤਮ ਸੇਵਾ ਹੈ। ਇਸ ਲਈ ਆਪਣੇ ਜਨਮਦਿਨ, ਮੈਰਿਜ ਐਨੀਵਰਸਰੀ, ਮੌਕੇ ਜਰੂਰ ਦਾਨ ਕਰੋ ਅਤੇ ਪੁੰਨ ਦੇ ਭਾਗੀ ਬਣੋ।
ਸਮਾਜਸੇਵੀ ਸੰਦੀਪ ਗਰਗ ਜੀ ਦਾ ਵਿਸ਼ੇਸ਼ ਪ੍ਰਕਾਰ ਦੇ ਝੂਲੇ ਲਈ ਸਹਿਯੋਗੀ ਰਾਸ਼ੀ ਭੇਟ ਕਰਨ ਲਈ ਗਊਸ਼ਾਲਾ ਕਮੇਟੀ ਵਲੋਂ ਸਨਮਾਨ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਬੱਚਿਆਂ ਲਈ ਵਾਟਰ ਪਾਰਕ ਅਪ੍ਰੈਲ ਮਹੀਨੇ ਤੋਂ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਹੋਰ ਝੂਲੇ ਵੀ ਲਗਾਏ ਜਾਣਗੇ।
ਇਸ ਮੌਕੇ ਪ੍ਰਕਾਸ਼ ਜੈਨ, ਬਲਜੀਤ ਸ਼ਰਮਾ, ਸ਼ਾਮ ਲਾਲ, ਵਿਨੋਦ ਭੰਮਾ, ਵੀਨੂੰ, ਸਮੀਰ ਛਾਬੜਾ, ਰਾਕੇਸ਼ ਪੰਧੇਰ, ਜੈਪਾਲ ਗਰਗ, ਡਾ. ਵਿਕਾਸ ਸ਼ਰਮਾ, ਬਿੰਦਰਪਾਲ ਗਰਗ ਅਤੇ ਧੰਨਦੇਵ ਗਰਗ ਤੋੰ ਇਲਾਵਾ ਵੱਖ-ਵੱਖ ਸਭਾ-ਸੋਸਾਇਟੀਆਂ ਦੇ ਪ੍ਰਧਾਨ ਅਤੇ ਮੈਂਬਰ ਮੌਜੂਦ ਰਹੇ।
02/03/2025
ਰੋਟਰੈਕਟ ਕਲੱਬ ਮਾਨਸਾ ਰੋਇਲ ਸਿਟੀ ਵੱਲੋਂ 12 ਮਾਰਚ ਨੂੰ ਮਹਰੂਮ ਲਿਪਸੀ ਗਰਗ ਦੀ ਯਾਦ ਵਿੱਚ ਲਗਾਇਆ ਜਾਵੇਗਾ ਪੁਰਾਣੀ ਅਨਾਜ ਮੰਡੀ ਵਿਖੇ ਖੂਨਦਾਨ ਕੈਂਪ
ਮਾਨਸਾ ਦੀ ਪੁਰਾਣੀ ਅਨਾਜ ਮੰਡੀ ਵਿਖੇ ਮਾਨਸਾ ਦੀ ਮਹਰੂਮ ਧੀ ਲਿਪਸੀ ਗਰਗ ਦੀ ਯਾਦ ਵਿੱਚ 12 ਮਾਰਚ 2025 ਨੂੰ ਸਵੇਰੇ 9:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਲਗਾਇਆ ਜਾਵੇਗਾ ਖੂਨਦਾਨ ਕੈਂਪ
14/11/2024
🙏 ਸ਼ੋਕ ਸਮਾਚਾਰ🙏
ਬੜੇ ਹੀ ਦੁੱਖੀ ਹਿਰਦੇ ਨਾਲ ਦੱਸਿਆ ਜਾਂਦਾ ਹੈ ਕਿ ਸ਼੍ਰੀ ਸਨਾਤਨ ਧਰਮ ਸਭਾ ਦੇ ਸਕੱਤਰ ਸ਼੍ਰੀ ਬਿੰਦਰ ਪਾਲ ਗਰਗ ਜੀ ਅਤੇ ਸ਼੍ਰੀ ਭੂਸ਼ਨ ਗਰਗ ਜੀ ਦੇ ਮਾਤਾ *ਸ਼੍ਰੀਮਤੀ ਮਾਇਆ ਦੇਵੀ ਜੀ* ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।
ਉਹ ਮਿਤੀ 12-11-2024 ਦਿਨ ਮੰਗਲਵਾਰ ਨੂੰ ਅਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਪਰਮਾਤਮਾ ਦੇ ਚਰਨਾਂ ਵਿਚ ਲੀਨ ਹੋ ਗਏ ਜਿਨ੍ਹਾਂ ਦੀ ਅੰਤਿਮ ਅਰਦਾਸ ਮਿਤੀ 21-11-24 ਦਿਨ ਵੀਰਵਾਰ ਨੂੰ ਮਾਨਸਾ ਦੇ ਗਊਸ਼ਾਲਾ ਭਵਨ A ਬਲੋਕ ਵਿਖੇ ਰੱਖੀ ਗਈ ਹੈ
ਇਹਨਾਂ ਦਾ ਨਿਵਾਸ ਸੰਤ ਹੋਟਲ ਦੀ ਬੈਕ ਸਾਈਡ ਤੇ ਸੌਰਵ M .C. ਵਾਲੀ ਗਲੀ ਵਿੱਚ ਹੈ ਜੀ।
ਇਸ ਦੁੱਖ ਦੀ ਘੜੀ ਵਿੱਚ ਸਮੁੱਚੀ ਸਨਾਤਨ ਧਰਮ ਸਭਾ ਪ੍ਰਮਾਤਮਾ ਦੇ ਚਰਨਾਂ ਵਿਚ ਹੱਥ ਜੋੜ ਕੇ ਅਰਦਾਸ ਕਰਦੀ ਹੈ ਕਿ ਸਾਥੋਂ ਵਿਛੜੀ ਇਸ ਨੇਕ ਆਤਮਾ ਨੂੰ ਆਪਣੇ ਚਰਨਾਂ ਵਿੱਚ ਲਗਾਏ ਅਤੇ ਪਰਿਵਾਰ ਨੂੰ ਇਹ ਅਸਹਿ ਅਤੇ ਅਕਹਿ ਭਾਣਾ ਮੰਨਣ ਦਾ ਬਲ ਬਖਸ਼ੇ।
🙏 ॐ शान्ति 🙏
10/09/2024
ਪਾਵਰਕਾਮ ਦੇ ਕਰਮਚਾਰੀਆਂ ਵੱਲੋਂ ਪੰਜਾਬ ਭਰ ਦੇ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਤਿੰਨ ਦਿਨਾਂ ਸਮੂਹਿਕ ਛੁੱਟੀ ਕਰਕੇ ਪੰਜਾਬ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਮਾਨਸਾ ਵਿਖੇ ਵੀ ਪਾਵਰਕਾਮ ਦੇ ਕਰਮਚਾਰੀਆਂ ਵੱਲੋਂ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਤੇ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਹੋਰ ਵੀ ਤੇਜ ਹੋਣਗੇ।
10/09/2024
-ਮਾਨਸਾ ਦੇ ਸੀਵਰੇਜ ਪ੍ਰਬੰਧਾਂ ਦੀ ਖੁੱਲੀ ਪੋਲ
ਥੋੜੀ ਜਿਹੀ ਬਾਰਿਸ਼ ਹੋਣ ਤੇ ਮਾਨਸਾ ਸ਼ਹਿਰ ਹੋਇਆ ਜਲਥਲ ਬਾਜ਼ਾਰਾਂ ਵਿੱਚ ਭਰਿਆ ਪਾਣੀ
ਮਾਨਸਾ ਦੇ ਓਵਰ ਬ੍ਰਿਜ ਤੇ ਇੱਕ ਲੋਹੇ ਦੇ ਭਰੇ ਕੈਂਟਰ ਵਿੱਚ ਬਲੈਰੋ ਪਿਕਅਪ ਦੀ ਸਿੱਧੀ ਹੋਈ ਟੱਕਰ
Click here to claim your Sponsored Listing.
Category
Contact the public figure
Telephone
Address
Court Road Mansa
Mansa