Shayer Lally Apra -Page
Self Written Shayeri (ਆਪਣੀਆਂ ਮੌਲਿਕ ਰਚਨਾਵਾਂ)
ਰਹਿਣ ਵਾਲੇ (ਦੋਆਬਾ ਜਲੰਧਰ )
ਪੜ੍ਹਾਈ ( ਐਮ ਏ ਪੰਜਾਬੀ )
ਸ਼ੌਂਕ ਸ਼ਾਇਰੀ ਲਿਖਣਾ ਤੇ ਪੜ੍ਹਨਾ...
Wh :- 87278-00720
01/01/2026
ਸਾਰਿਆਂ ਨੂੰ ਨਵਾਂ ਸਾਲ ਮੁਬਾਰਕ !!
ਖੁਸ਼ੀਆਂ ਚਾਵਾਂ ਨਾਲ ਮੁਬਾਰਕ !!
ਮਾਰੂਥਲਾਂ ਨੂੰ ਪਾਣੀ ਮਿਲੇ !
ਪਾਤਰਾਂ ਨੂੰ ਕਹਾਣੀ ਮਿਲੇ!
ਨਾ ਵੰਡ ਕਿਸੇ ਨੂੰ ਕਾਣੀ ਮਿਲੇ!
ਰੂਹ ਨੂੰ ਰੂਹ ਦਾ ਹਾਣੀ ਮਿਲੇ!
ਆਪਣਿਆਂ ਦੀ ਭਾਲ ਮੁਬਾਰਕ !!
ਸਾਰਿਆਂ ਨੂੰ ਨਵਾਂ ਸਾਲ ਮੁਬਾਰਕ !!
ਆਸ਼ਕਾਂ ਨੂੰ ਮੁਹੱਬਤ ਮਿਲੇ!
ਮਹਿਨਤੀਆਂ ਨੂੰ ਬਰਕਤ ਮਿਲੇ!
ਘਮੰਡੀਆਂ ਨੂੰ ਲਿਆਕਤ ਮਿਲੇ!
ਸ਼ਕਲਾਂ ਅਕਲਾਂ ਨੂੰ ਇਜ਼ੱਤ ਮਿਲੇ!
ਇੱਜਤਾਂ ਅਣਖਾਂ ਹਰ ਹਾਲ ਮੁਬਾਰਕ !!
ਸਾਰਿਆਂ ਨੂੰ ਨਵਾਂ ਸਾਲ ਮੁਬਾਰਕ !!
ਮੁਸਾਫਿਰਾਂ ਨੂੰ ਮੰਜ਼ਿਲ ਮਿਲੇ !
ਦਿਲ ਲੱਭਦਿਆਂ ਨੂੰ ਦਿਲ ਮਿਲੇ!
ਅੱਖੀਆਂ ਨੂੰ, ਨਾ ਸਿੱਲ ਮਿਲੇ!
ਜੇ ਮਿਲੇ,ਮੁਸਕਾਉਂਦੀ ਮੁਸ਼ਕਿਲ ਮਿਲੇ!
ਡਿੱਗਿਆਂ ਨੂੰ ਨਵੀ ਚਾਲ ਮੁਬਾਰਕ !!
ਸਾਰਿਆਂ ਨੂੰ ਨਵਾਂ ਸਾਲ ਮੁਬਾਰਕ !!
ਦਰਦਾਂ ਨੂੰ ਟਕੋਰ - ਦਵਾਈ ਮਿਲੇ!
ਠਰੇ ਰਿਸ਼ਤਿਆਂ ਨੂੰ ਗਰਮਾਈ ਮਿਲੇ!
ਕੋਰੇ ਸਫ਼ਿਆਂ ਨੂੰ ਸਿਹਾਈ ਮਿਲੇ !
'ਲਾਲੀ' ਲਫ਼ਜ਼ਾਂ ਨੂੰ ਗਹਿਰਾਈ ਮਿਲੇ!
ਸ਼ਾਇਰਾਂ ਨੂੰ ਹੋਣ ਖ਼ਿਆਲ ਮੁਬਾਰਕ !!
ਸਾਰਿਆਂ ਨੂੰ ਨਵਾਂ ਸਾਲ ਮੁਬਾਰਕ !!
ਲਿਖਤੁਮ :- ਲਾਲੀ ਅੱਪਰਾ ( ਜਲੰਧਰ )
Wh :- 87278 -00720
27/12/2025
❤️❤️
ਕਦੇ ਕਦੇ,
ਰੁਕ ਹੀ ਜਾਂਦੇ ਜਾਂ ਸੰਭਲ ਹੀ ਜਾਂਦੇ,
ਜੋ ਆਉਂਦੇ #ਕਿਸੇ_ਦੇ_ਕਦਮ ਸਾਡੇ ਵੱਲ,
ਜਦੋਂ ਸੁਣ ਲੈਂਦੇ ਜਾਂ ਪੜ੍ਹ ਲੈਂਦੇ ਤੇ
ਇਹ ਵਾਕ, You Know,
I Am Already Married.. !
ਪਰ ਜਦੋਂ ਇਹ ਵਾਕ,
ਪੜ੍ਹਕੇ, ਕਹਿਕੇ,ਸੁਣਕੇ,ਸਮਝਕੇ ਵੀ,
ਕੀਤਾ ਜਾਂਦਾ ਸਭ #ਨਜ਼ਰਅੰਦਾਜ਼ !
ਫੇਰ " #ਨਜ਼ਰਾਂ' ਬਦਲ ਜਾਂਦੀਆਂ,
#ਅੰਦਾਜ਼' ਅੱਖਾਂ ਮੀਟ ਲੈਂਦੇ ਨੇ,
#ਨਜ਼ਰੀਏ ਗੁੰਮਰਾਹ ਹੋ ਜਾਂਦੇ ਨੇ !
ਜੋ ਗਲਤਾਨ ਹੋਈਆਂ ਹੋਣ,
ਤਰਾਂ ਤਰਾਂ ਦੇ ਸਵਾਦਾਂ ਚ,
ਫੇਰ ਉਹ ਸਰੀਰਕ #ਭੁੱਖਾਂ
ਕਰ ਦਿੰਦੀਆਂ ਨੇ ਤਾਰ ਤਾਰ,
ਹਰ ਰਸਮ ਨੂੰ #ਰਿਵਾਜ਼ ਨੂੰ !
ਪਰਿਵਾਰਾਂ ਨੂੰ #ਸਮਾਜ ਨੂੰ !
#ਲਾਵਾਂ ਨੂੰ, ਲਏ #ਫੇਰਿਆਂ ਨੂੰ !
#ਗੁਰੂਆਂ ਨੂੰ, #ਜਠੇਰਿਆਂ ਨੂੰ !
ਜਦੋਂ ਜਿਸਮਾਂ ਦਾ ਤੰਦੂਰ ਠੰਡਾ ਪੈਂਦਾ,
ਫੇਰ ਪਤਾ ਚੱਲਦਾ ਏ,
ਕਿ ਤੰਦੂਰ ਕੋਈ ਵੀ ਹੋਵੇ,
ਬਾਅਦ ਵਿੱਚ ਬਚਦੀ ਤਾਂ ਸਵਾਹ ਹੀ ਹੈ !
ਤੇ ਫੇਰ.....
ਫੇਰ ਕੀ...
ਫੇਰ ਹੁੰਦਾ ਨਾ ਨਾਲ ਕੋਈ ਸਤਿਕਾਰ !
ਨਾ ਸਿਹਰੇ ਵਾਲਾ ਤੇ ਨਾ ਪਰਿਵਾਰ !
ਨਾ ਉਹ ਜਿਸਮ ਦਾ ਦਾਅਵੇਦਾਰ !
ਜਦ ਹੋਣਾ ਪੈਂਦਾ ਏ ਖੱਜਲ ਖੁਆਰ !
ਉਦੋਂ ਹੀ ਚੇਤੇ ਆਉਂਦਾ ਫਰਕ ਤਾਂ,
I Am Already Married
I was also Married ਵਿਚਕਾਰ.... !!
ਲਿਖਤੁਮ :- ਲਾਲੀ ਅੱਪਰਾ (ਜਲੰਧਰ )
Wh 087278 00720
ਹਰ ਟੁੱਟੀ ਚੀਜ਼ ਬੇਕਾਰ ਨੀ ਹੁੰਦੀ
ਬੇਸ਼ਕ ਉਹ ਆਪ ਟੁੱਟੀ ਹੋਵੇ
ਪਰ ਕਦੇ ਕਦੇ ਬਹੁਤਿਆਂ ਨੂੰ
ਜੋੜ ਦਿੰਦੀ ਹੈ ਬਹੁਤਿਆਂ ਨਾਲ
ਕਦੇ ਸਮਾਂ ਸੀ,
ਜਦੋਂ ਦਿਲ ਟੁੱਟਿਆ ਸੀ |
ਫੇਰ ਸਮੇਂ ਨੇ,
ਦਰਦਾਂ ਨਾਲ ਜੋੜ ਦਿੱਤਾ ਸੀ
ਟੁੱਟੇ ਦਿਲ ਨੂੰ |
ਉਨ੍ਹਾਂ ਦਰਦਾਂ ਨੇ,
ਜੋੜ 'ਤਾ ਸੀ ਟੁੱਟੇ ਦਿਲ ਨੂੰ
ਬੜੇ ਖਿਆਲਾਂ,ਸੁਆਲਾਂ,
ਅਹਿਸਾਸਾਂ,ਜਜ਼ਬਾਤਾਂ ਨਾਲ |
ਉਨ੍ਹਾਂ ਜ਼ਜਬਾਤਾਂ ਦੇ ਡੂੰਘੇ ਸਾਗਰ ਨੇ,
ਅਹਿਸਾਸਾਂ ਦੇ ਸ਼ਾਂਤਮਈ ਵਹਿਣ ਨੇ,
ਜੋੜ ਦਿੱਤਾ ਸੀ ਕਲਮ ਨਾਲ ਮੈਨੂੰ |
ਕਲਮ ਨੇ ਵੀ ਆਪਣਾ ਫ਼ਰਜ਼ ਨਿਭਾਇਆ,
ਮੇਰੀ ਜਾਤ ਬਣਾਕੇ ਸ਼ਾਇਰੀ,
ਸਫ਼ਿਆਂ ਦੀ ਦੁਨੀਆ ਚ,
ਸਿਆਹੀ ਦੇ ਕਾਲੇ ਲਫਜਾਂ ਨਾਲ,
ਮੇਰੀ ਜਾਣ ਪਛਾਣ ਕਰਾਈ |
ਆਖਰ ਸ਼ਾਇਰੀ ਦੀ ਸਾਂਝ ਨੇ,
ਸ਼ਾਇਰੀ ਦੀ ਦੁਨੀਆ ਨੇ,
ਜੋੜ ਹੀ ਦਿੱਤਾ ਮੈਨੂੰ ਆਪ ਸਭ ਨਾਲ |
ਤੇ ਲਿਖਣ ਲੱਗ ਪਿਆ,
ਸਮਝਣ ਲੱਗ ਪਿਆ,
ਟੁੱਟੇ ਦਿਲਾਂ ਦੀ ਦਾਸਤਾਨ |
ਤੇ ਬੜਾ ਕੁਝ ਮੇਰੇ ਨਾਲ ਜੁੜਦਾ ਗਿਆ |
ਸੋ ਇਸੇ ਲਈ ਕਿਹਾ,
ਹਰ ਟੁੱਟੀ ਚੀਜ਼ ਬੇਕਾਰ ਨੀ ਹੁੰਦੀ,
ਬੇਸ਼ਕ ਉਹ ਆਪ ਟੁੱਟੀ ਹੋਵੇ,
ਪਰ ਕਦੇ ਕਦੇ ਬਹੁਤਿਆਂ ਨੂੰ,
ਜੋੜ ਦਿੰਦੀ ਹੈ ਬਹੁਤਿਆਂ ਨਾਲ ....!!!!
ਲਿਖਤ:-ਲਾਲੀ ਅੱਪਰਾ(ਜਲੰਧਰ)
87278-00720
ਨਕਾਬੀ ਚਿਹਰਿਆਂ ਚੋਂ, ਵਫ਼ਾ ਭਾਲਦੇ ਰਹੇ ||
ਸੌਦੇ ਕੀਤੇ ਘਾਟੇ ਦੇ, ਤੇ ਨਫ਼ਾ ਭਾਲਦੇ ਰਹੇ ||
ਅਸੀਂ ਗਏ ਸੀ ਲੱਭਣ,ਉਹਦੇ ਸ਼ਹਿਰੋਂ ਓਸਨੂੰ,
ਵਾਪਸੀ ਤੇ ਆਪਣਾ ਹੀ, ਪਤਾ ਭਾਲਦੇ ਰਹੇ ||
ਬੇਵਜ੍ਹਾ ਹੀ ਸਾਹਾਂ ਦਾ ਮਕਾਉਂਦੇ ਆਏ ਸਫ਼ਰ,
ਐਵੇ ਨਹੀਂਓ ਜੀਣੇ ਦੀ, ਵਜ੍ਹਾ ਭਾਲਦੇ ਰਹੇ ||
ਕਿਉਂ ਟੁੱਟੇ ਸ਼ੀਸ਼ੇ ਵਾਂਗੂ ਲਹੇ ਉਹਦੇ ਦਿਲ ਤੋਂ,
ਕਿਹੜੀ ਇਸ਼ਕ 'ਚ ਹੋਈ, ਖਤਾ ਭਾਲਦੇ ਰਹੇ ||
ਓਹਨੇ ਸਾਹਾਂ ਦੀ ਕਿਤਾਬ ਉੱਤੇ ਲਿਖਿਆ ਨਹੀਂ,
'ਲਾਲੀ' ਚਾਹਤ ਦਾ ਅਸੀਂ, ਸਫ਼ਾ ਭਾਲਦੇ ਰਹੇ ||
✍ ਲਿਖ਼ਤ :-ਲਾ ਲੀ ਅੱ ਪ ਰਾ✍《ਜਲੰਧਰ》
087278 00720
ਮਰਨ ਦੇ ਨਾਲੋ ਜੀਣਾ ਔਖਾ !!
ਜੀਣ ਦੇ ਨਾਲੋ ਮਰਨਾ ਔਖਾ !!
ਜੋ ਗ਼ਮਾਂ ਨੇ ਖਾਲੀਪਨ ਦਿੱਤਾ,
ਨਾਲ ਹਾਸਿਆਂ ਭਰਨਾ ਔਖਾ !!
ਧੋਖੇਬਾਜਾਂ ਦੀ ਦੁਨੀਆ ਵਿਚ,
ਯਕੀਨ ਕਿਸੇ ਤੇ ਕਰਨਾ ਔਖਾ !!
ਪੱਥਰਾਂ ਦੇ ਕਦਮਾਂ ਅੱਗੇ,
ਅਹਿਸਾਸ ਸ਼ੀਸ਼ੇ ਦਾ ਧਰਨਾ ਔਖਾ !!
ਜਲਦੇ ਨੇ ਕਈ ਬਿਨਾ ਅੱਗ ਤੋਂ,
ਲਿਖਿਆ ਕਿਸੇ ਦਾ ਜਰਨਾ ਔਖਾ !!
ਸੱਚ ਉਗਲਦੀ ਕਲਮ ਦਾ,
ਝੂਠਾਂ ਤੋਂ ਹੁਣ ਡਰਨਾ ਔਖਾ !!
ਨਕਾਬ ਚੜਿਆ ਚਿਹਰਾ ਕੋਈ,
ਵਾਂਗ ਕਿਤਾਬਾਂ ਪੜ੍ਹਨਾ ਔਖਾ !!
ਰੋਸਾ ਨਾ ਬੇਗਾਨੀ ਤੀਲ ਦਾ,
ਖੁਦ ਦੀ ਅੱਗ ਨਾ' ਸੜਨਾ ਔਖਾ !!
ਕੋਲ ਬੈਠਣ ਵਾਲਿਆਂ ਦਾ ਲਾਲੀ,
ਵਿਚ ਮੁਸੀਬਤਾਂ ਖੜਨਾ ਔਖਾ !!
ਪੌੜੀ ਬਣੋ, ਖੁਦ ਪਤਾ ਲੱਗੂ,
ਪੌਡਿਆਂ 'ਤੇ ਤਾਂ ਚੜਣਾ ਸੌਖਾ !!
(( ਪੌਡਿਆਂ = ਸਟੇਅਰਸ ))
ਲਿਖ਼ਤ :-✍ ਲਾਲੀ ਅੱਪਰਾ✍(ਜਲੰਧਰ)
87278-00720
Click here to claim your Sponsored Listing.
Category
Contact the business
Telephone
Website
Address
Jalandhar
144416