Dr Ravjot Singh

Dr Ravjot Singh

Share

MLA Shamchaurasi assembly
Cabinet Minister Punjab

Photos from Dr Ravjot Singh's post 10/06/2026

ਚੋਣ ਪ੍ਰਚਾਰ ਕਸਬਾ ਸ਼ਾਮ ਚੁਰਾਸੀ ਵਿਖੇ ….

Photos from Dr Ravjot Singh's post 10/06/2026

ਕਸਬਾ ਸ਼ਾਮ ਚੁਰਾਸੀ ਵਿਖੇ ਐਮ.ਸੀ. ਚੋਣਾਂ ਦੇ ਮੱਦੇਨਜ਼ਰ ਸਾਥੀਆਂ ਸਮੇਤ Door to Door

Photos from Dr Ravjot Singh's post 10/06/2026

ਸਾਡੇ ਹਲਕੇ ਦੇ ਬਹੁਤ ਹੀ ਸਤਿਕਾਰਯੋਗ ਹਰਪ੍ਰੀਤ ਸਿੰਘ ਜੀ ਨੂੰ 'ਰਾਮਗੜ੍ਹੀਆ ਭਲਾਈ ਬੋਰਡ' ਦਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ 'ਤੇ ਤਹਿ ਦਿਲੋਂ ਬਹੁਤ-ਬਹੁਤ ਮੁਬਾਰਕਾਂ!

10/06/2026

ਜਦੋਂ ਮਿਹਨਤ ਇੱਕੋ ਜਿਹੀ ਹੋਵੇ, ਨਤੀਜੇ ਇੱਕੋ ਜਿਹੇ ਹੋਣ, ਤਾਂ ਮਾਣ-ਸਨਮਾਨ ਵੀ ਇੱਕੋ ਜਿਹਾ ਹੋਣਾ ਚਾਹੀਦਾ ਹੈ।

ਮਾਨ ਸਰਕਾਰ ਨੇ ਪ੍ਰੀਖਿਆਵਾਂ ਵਿੱਚ ਬਰਾਬਰ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇੱਕੋ ਰੈਂਕ ਦੇਣ ਦਾ ਫ਼ੈਸਲਾ ਕਰਕੇ ਸਿੱਖਿਆ ਪ੍ਰਣਾਲੀ ਵਿੱਚ ਨਿਆਂ ਦੀ ਨਵੀਂ ਮਿਸਾਲ ਕਾਇਮ ਕੀਤੀ ਹੈ। ਪੁਰਾਣੀ ਰੈਂਕਿੰਗ ਪ੍ਰਣਾਲੀ ਕਾਰਨ ਕਈ ਵਾਰ ਵਿਦਿਆਰਥੀਆਂ ਨੂੰ ਮਾਨਸਿਕ ਤਣਾਅ ਅਤੇ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਸੀ, ਪਰ ਹੁਣ ਇਹ ਫ਼ੈਸਲਾ ਉਨ੍ਹਾਂ ਨੂੰ ਇਹ ਭਰੋਸਾ ਦੇਵੇਗਾ ਕਿ ਉਨ੍ਹਾਂ ਦੀ ਮਿਹਨਤ ਦਾ ਸਹੀ ਅਤੇ ਨਿਰਪੱਖ ਮੁਲਾਂਕਣ ਹੋਵੇਗਾ।

Photos from Dr Ravjot Singh's post 10/06/2026

ਸਾਡੇ ਸਤਿਕਾਰਯੋਗ ਕਸਬਾ ਹਰਿਆਣਾ ਤੋਂ ਕਮਲ ਜੀ ਦੇ ਪਿਤਾ ਜੀ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ। ਅੱਜ ਉਹਨਾਂ ਦੇ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।

10/06/2026

ਮਾਨ ਸਰਕਾਰ ਨੇ ਪੰਜਾਬ ਦੀ ਨਵੀਂ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਇੱਕ ਨਵੀਂ ਸੋਚ ਨੂੰ ਜਨਮ ਦਿੱਤਾ ਹੈ। ਜਿਹੜੇ ਪਿੰਡ 70 ਸਾਲਾਂ ਤੱਕ ਖੇਡ ਮੈਦਾਨਾਂ ਦੀ ਸਹੂਲਤ ਤੋਂ ਵਾਂਝੇ ਰਹੇ, ਉੱਥੇ ਸਿਰਫ਼ 4 ਸਾਲਾਂ ਵਿੱਚ ਖੇਡ ਮੈਦਾਨ ਤਿਆਰ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਅਤੇ ਤੰਦਰੁਸਤ ਭਵਿੱਖ ਵੱਲ ਅੱਗੇ ਵਧਣ ਦਾ ਮੌਕਾ ਦਿੱਤਾ ਗਿਆ ਹੈ। ਖੇਡਾਂ ਨੂੰ ਉਤਸ਼ਾਹਿਤ ਕਰਨਾ ਹੀ ਪੰਜਾਬ ਦੇ ਸੁਨਹਿਰੇ ਭਵਿੱਖ ਦੀ ਮਜ਼ਬੂਤ ਨੀਂਹ ਹੈ।

Photos from Dr Ravjot Singh's post 10/06/2026

ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਅਪਾਰ ਕਿਰਪਾ ਅਤੇ ਓਟ ਆਸਰੇ ਸਦਕਾ, ਅੱਜ ਕਸਬਾ ਹਰਿਆਣਾ ਦੇ ਪਵਿੱਤਰ ਗੁਰੂ ਘਰ ਵਿਖੇ ਨਵੀਂ ਇਮਾਰਤ ਦੇ ਨਿਰਮਾਣ ਕਾਰਜ ਦੇ ਤਹਿਤ ਲੈਂਟਰ ਪਾਉਣ ਦਾ ਸ਼ੁੱਭ ਕਾਰਜ ਬੜੀ ਸ਼ਰਧਾ, ਉਤਸ਼ਾਹ ਅਤੇ ਭਾਵਨਾ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ।
​ਗੁਰੂ ਸਾਹਿਬ ਜੀ ਦੀਆਂ ਇਲਾਹੀ ਖੁਸ਼ੀਆਂ ਅਤੇ ਸਮੂਹ ਸਾਧ-ਸੰਗਤ ਦੇ ਵੱਡਮੁੱਲੇ ਸਹਿਯੋਗ ਨਾਲ ਇਹ ਪਵਿੱਤਰ ਸੇਵਾ ਨਿਰੰਤਰ ਅੱਗੇ ਵਧ ਰਹੀ ਹੈ।

09/06/2026

ਲੋਕਾਂ ਦੀਆਂ ਲੋੜਾਂ ਨੂੰ ਤਰਜ਼ੀਹ ਦਿੰਦਿਆਂ ਮਾਨ ਸਰਕਾਰ ਵੱਲੋਂ ਪੰਜਾਬ ਦੀ ਜਨਤਕ ਆਵਾਜਾਈ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਅੱਜ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਜੀ ਦੇ ਵੱਲੋਂ 19 ਨਵੀਆਂ ਵਾਲਵੋ ਬੱਸਾਂ ਨੂੰ ਸੇਵਾ ਵਿੱਚ ਸ਼ਾਮਿਲ ਕੀਤਾ ਗਿਆ, ਜਦਕਿ ਕੁੱਲ 1156 ਬੱਸਾਂ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਸਮਰਪਿਤ ਕੀਤੀਆਂ ਜਾ ਰਹੀਆਂ ਹਨ। ਵਿਕਾਸ ਦਾ ਸਫ਼ਰ ਹੁਣ ਹੋਰ ਤੇਜ਼ੀ ਨਾਲ ਅੱਗੇ ਵਧੇਗਾ।

09/06/2026

ਸੀਡ ਗਰਾਂਟ ਸਮਾਰੋਹ ਵਿੱਚ ਸੰਬੋਧਨ ਕਰਦਿਆਂ CM ਮਾਨ ਨੇ ਕਿਹਾ ਕਿ ਨਵੀਨਤਾ ਸਿਰਫ਼ ਵਿਚਾਰਾਂ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ, ਸਗੋਂ ਉਨ੍ਹਾਂ ਨੂੰ ਅਮਲ ਵਿੱਚ ਲਿਆਉਣ ਲਈ ਮਜ਼ਬੂਤ ਸਹਿਯੋਗ ਅਤੇ ਮੌਕੇ ਵੀ ਮਿਲਣੇ ਚਾਹੀਦੇ ਹਨ। ਇਸ ਮੌਕੇ ਉਨ੍ਹਾਂ ਨੇ ਇੱਕ ਜਰਮਨ ਵਿਅਕਤੀ ਦੀ ਮਦਦ ਦੌਰਾਨ ਪੰਜਾਬੀਆਂ ਵੱਲੋਂ ਲਗਾਏ ਗਏ ਜੁਗਾੜ ਦਾ ਕਿੱਸਾ ਸਾਂਝਾ ਕਰਦਿਆਂ ਪੰਜਾਬੀਆਂ ਦੀ ਸੂਝ-ਬੂਝ, ਹਿੰਮਤ ਅਤੇ ਸਮੱਸਿਆਵਾਂ ਦਾ ਹੱਲ ਲੱਭਣ ਦੀ ਵਿਲੱਖਣ ਸਮਰੱਥਾ ਨੂੰ ਉਜਾਗਰ ਕੀਤਾ।

Want your public figure to be the top-listed Public Figure in Hoshiarpur?
Click here to claim your Sponsored Listing.

Category

Telephone

Website

Address


Model Town
Hoshiarpur