Gsss Ralli

Gsss Ralli

Share

ਇੱਕ ਅਧਿਆਪਕ ਦੇਸ਼ ਦੇ ਭਵਿੱਖ ਦਾ ਨਿਰਮਾਤਾ ਹੁੰਦਾ ਹੈ ਅਤੇ ਦੇਸ਼ ਦਾ ਭਵਿੱਖ ਵਿਦਿਆਰਥੀ ਹੁੰਦੇ ਹਨ

Photos from Gsss Ralli's post 12/06/2026

ਬੜੇ ਦੁੱਖ ਦੀ ਗੱਲ ਹੈ ਕਿ ਕੱਲ੍ਹ ਰਾਤ ਆਏ ਤੇਜ਼ ਤੁਫਾਨ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਲੀ ਦੇ ਦੋ ਸੈੱਡ ਜਿਨ੍ਹਾਂ ਵਿੱਚੋਂ ਇੱਕ ਤਾਂ ਕੁੱਝ ਦਿਨ ਪਹਿਲਾਂ ਹੀ ਤਿਆਰ ਹੋਇਆ ਸੀ ਪੂਰੀ ਤਰ੍ਹਾਂ ਤਬਾਹ ਹੋ ਗਏ। ਕੁਦਰਤ ਅੱਗੇ ਇਨਸਾਨ ਬੇਬੱਸ ਹੈ।

Photos from Gsss Ralli's post 30/05/2026

ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਡਾ: ਨਾਇਬ ਸਿੰਘ ਲੈਕਚਰਾਰ ਪੰਜਾਬੀ ਜੀ ਦੀ ਅਗਵਾਈ ਵਿੱਚ ਅੱਜ ਸਸਸ ਰੱਲੀ ਵਿਖੇ ਮਾਪੇ ਅਧਿਆਪਕ ਮਿਲਣੀ ਆਯੋਜਿਤ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿਚ ਮਾਤਾ ਪਿਤਾ, ਸਮੂਹ ਗ੍ਰਾਮ ਪੰਚਾਇਤ, ਸਮੂਹ ਸਕੂਲ ਮੈਨੇਜਮੈਂਟ ਕਮੇਟੀ ਅਤੇ ਪਤਵੰਤੇ ਸੱਜਣ ਹਾਜ਼ਰ ਹੋਏ। ਮੀਟਿੰਗ ਵਿੱਚ ਪੰਜਾਬ ਸਰਕਾਰ ਦੀਆਂ ਸਿੱਖਿਆ ਖੇਤਰ ਵਿੱਚ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਗਿਆ। ਵੱਖ ਵੱਖ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਅਤੇ ਗ੍ਰਾਮ ਪੰਚਾਇਤ ਅਤੇ ਐਸ ਐਮ ਸੀ ਕਮੇਟੀ ਵੱਲੋਂ ਸਮੂਹ ਅਧਿਆਪਕ ਸਾਹਿਬਾਨ ਅਤੇ ਨਾਨ ਟੀਚਿੰਗ ਸਟਾਫ ਨੂੰ ਵੀ ਸਨਮਾਨਿਤ ਕੀਤਾ ਗਿਆ।

29/05/2026

ਜ਼ਰੂਰ ਆਉਣਾ ਜੀ

18/05/2026

ਬੜੇ ਮਾਣ ਦੀ ਗੱਲ ਹੈ ਕਿ ਵਿਕਸਤ ਭਾਰਤ ਬਿਲਡਾਥਨ 2025 ਤਹਿਤ ਪੂਰੇ ਭਾਰਤ ਵਿੱਚੋਂ ਚੁਣੇ ਗਏ ਸਕੂਲਾਂ ਵਿੱਚ ਜ਼ਿਲ੍ਹਾ ਮਾਨਸਾ ਵਿੱਚੋਂ ਸਸਸ ਰੱਲੀ ਦੀ ਚੋਣ ਹੋਈ ਹੈ। ਸਮੂਹ ਸਟਾਫ, ਇਸ ਪ੍ਰੋਜੈਕਟ ਦੇ ਨੋਡਲ ਮੈਡਮ ਜਗਵਿੰਦਰ ਕੌਰ ਸਾਇੰਸ ਮਿਸਟ੍ਰੈਸ ਅਤੇ ਇਸ ਨਾਲ ਸਬੰਧਿਤ ਵਿਦਿਆਰਥੀ‌ ਵਧਾਈ ਦੇ ਪਾਤਰ ਹਨ।

Photos from Gsss Ralli's post 14/05/2026

ਸਰਕਾਰੀ ਸਕੂਲ ਰੱਲੀ ਦੀਆਂ ਦਸਵੀਂ ਜਮਾਤ ਦੀਆਂ ਪ੍ਰਤਿਭਾਸ਼ਾਲੀ ਵਿਦਿਆਰਥਣਾਂ ਨੇ ਮੋਹਰੀ ਪ੍ਰਦਰਸ਼ਨ ਕਰਦਿਆਂ,
*ਦੀਸ਼ਿਕਾ ਸਿੰਗਲਾ ਨੇ ਪਹਿਲਾ,
*ਸੁਖਪ੍ਰੀਤ ਕੌਰ ਨੇ ਦੂਜਾ,
*ਅਮਨਦੀਪ ਕੌਰ ਅਤੇ *ਖੁਸ਼ਪ੍ਰੀਤ ਕੌਰ ਨੇ ਸਾਂਝੇ ਤੌਰ 'ਤੇ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ।

Photos from Gsss Ralli's post 13/05/2026

ਸਰਕਾਰੀ ਸਕੂਲ ਰੱਲੀ ਵਿਖੇ Mind Fullness Activity ਦੌਰਾਨ ਵਿਦਿਆਰਥੀਆਂ ਨੂੰ Meditation ਧਿਆਨ ਲਗਾਉਣ ਦਾ ਅਭਿਆਸ ਕਰਵਾਇਆ ਗਿਆ ਜੋ ਕਿ ਅਜੋਕੇ ਯੁੱਗ ਵਿੱਚ ਚਿੰਤਾ ਤੋਂ ਦੂਰ ਰਹਿਣ ਲਈ ਵਿਦਿਆਰਥੀਆਂ ਵਿਚ ਸਮਰੱਥਾ ਪੈਦਾ ਹੋਵੇ

13/05/2026

ਬਾਰਵੀਂ ਜਮਾਤ (2025-26) ਦਾ ਨਤੀਜਾ 100% ਆਉਣ ਤੇ ਸਾਰੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੂੰ ਬਹੁਤ ਬਹੁਤ ਮੁਬਾਰਕਾਂ ✌️

08/05/2026

*CONGRATULATIONS*
ਸਰਕਾਰੀ ਸਕੂਲ ਰੱਲੀ ਦੇ ਹੋਣਹਾਰ ਵਿਦਿਆਰਥੀ ਲਖਵੀਰ ਸਿੰਘ ਸਪੁੱਤਰ ਸ ਨਾਜਰ ਸਿੰਘ ਮਾਤਾ ਸਰਬਜੀਤ ਕੌਰ,
ਜਮਾਤ ਨੌਵੀਂ ਨੇ ਰਾਸ਼ਟਰੀ ਪੱਧਰ ਦੀ NMMS (National Means-cum-Merit Scholarship) ਦੀ ਪ੍ਰੀਖਿਆ ਪਾਸ ਕੀਤੀ l ਇੰਚਾਰਜ਼ ਅਧਿਆਪਕਾ ਸ਼੍ਰੀਮਤੀ ਚਰਨਪ੍ਰੀਤ ਕੌਰ ਅਤੇ ਸਕੂਲ ਸਟਾਫ ਦੀ ਅਗਵਾਈ ਵਿਚ ਬੱਚੇ ਨੇ ਸਕੂਲ, ਅਧਿਆਪਕਾਂ,ਮਾਪਿਆਂ ਅਤੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ l ਦੁਆ ਹੈ ਕਿ ਅਗਲੇਰੀ ਜ਼ਿੰਦਗੀ ਵਿੱਚ ਵੀ ਤਰੱਕੀ ਪ੍ਰਾਪਤ ਕਰੇ ਅਤੇ ਹੋਰ ਵਿਦਿਆਰਥੀਆਂ ਨੂੰ ਵੀ ਸੇਧ ਮਿਲੇਗੀ l

Photos from Gsss Ralli's post 08/05/2026

ਸਰਕਾਰੀ ਸਕੂਲ ਰੱਲੀ ਵਿਖੇ ਸ. ਗੁਰਪਾਲ ਸਿੰਘ ਵੋਕੇਸ਼ਨਲ ਮਾਸਟਰ ਦੀ ਅਗਵਾਈ ਵਿਚ ਵਿਦਿਆਰਥੀਆਂ ਵਲੋਂ ਕਿੱਤਾਮੁਖੀ ਸਿੱਖਿਆ ਨੂੰ ਦਰਸਾਉਂਦੀਆਂ ਗਤੀਵਿਧੀਆਂ ਕਰਵਾਈਆਂ ਜਿਸ ਨਾਲ ਬੱਚਿਆਂ ਨੇ ਅਸਲ ਜੀਵਨ ਵਿਚ ਕੰਮ ਆਉਣ ਵਾਲੇ ਕਿੱਤੇ ਅਤੇ ਰੋਜ਼ੀ ਕਮਾਉਣ ਦੇ ਢੰਗ ਤਰੀਕਿਆਂ ਬਾਰੇ ਜਾਣਕਾਰੀ ਹਾਸਲ ਕੀਤੀ! ਸਮੂਹ ਸਟਾਫ ਨੇ ਇਹਨਾਂ ਗਤੀਵਿਧੀਆਂ ਵਿੱਚ ਸ਼ਿਰਕਤ ਕੀਤੀ l

Photos from Gsss Ralli's post 08/05/2026

ਸ੍ਰੀ ਸ਼ਿਆਮ ਪਰਿਵਾਰ ਟਰੱਸਟ ਪੰਜਾਬ ਬੁਢਲਾਡਾ ਵੱਲੋਂ ਸ੍ਰੀ ਮੁਕੇਸ਼ ਕੁਮਾਰ ਸਸ ਮਾਸਟਰ ਦੀ ਪ੍ਰੇਰਨਾ ਸਦਕਾ ਸਸਸ ਰੱਲੀ ਦੇ ਸਾਰੇ ਵਿਦਿਆਰਥੀਆਂ ਲਈ ਪਾਣੀ ਪੀਣ ਵਾਲੀਆਂ ਬੋਤਲਾਂ ਅਤੇ ਗੁਲੂਕੋਜ਼-ਸੀ ਦੀਆਂ ਡੱਬੀਆਂ ਮੁੱਹਈਆ ਕਰਵਾਈਆਂ ਗਈਆਂ। ਸਮੂਹ ਸਟਾਫ ਅਤੇ ਬੱਚਿਆਂ ਵੱਲੋਂ ਇਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ।

Want your school to be the top-listed School/college in Budhlada?
Click here to claim your Sponsored Listing.

Category

Telephone

Website

Address


Ralli
Budhlada