Fire Brigade Batala
Contact information, map and directions, contact form, opening hours, services, ratings, photos, videos and announcements from Fire Brigade Batala, Government Organization, Anarkali Road, Opp: Subash Park, Batala.
20/10/2025
ਅੱਗ ਦੀ ਘਟਨਾ ਬਟਾਲਾ (20/10/2025 - ) ਰਾਧਾ ਕ੍ਰਿਸ਼ਨ ਕਲੋਨੀ, ਬਟਾਲਾ ਚ ਕਾਬਾੜੀਏ ਦੀ ਦੁਕਾਨ ਨੂੰ ਲੱਗੀ ਬਹੁਤ ਭਿਆਨਕ ਅੱਗ,
17/10/2025
ਦੀਵਾਲੀ ਅਤੇ ਤਿਉਹਾਰਾਂ ਮੌਕੇ ਫਾਇਰ ਬ੍ਰਿਗੇਡ ਵਿਖੇ ਮੀਟਿੰਗ
ਆਓ ਗਰੀਨ ਤੇ ਕਲੀਨ ਦੀਵਾਲੀ ਮਨਾਈਏ : ਨੀਰਜ ਸ਼ਰਮਾਂ
ਬਟਾਲਾ, 17 ਅਕਤੂਬਰ ( ) ਵਿਕਰਮਜੀਤ ਸਿੰਘ ਪਾਂਥੇ ਕਮਿਸ਼ਨਰ, ਨਗਰ ਨਿਗਮ ਬਟਾਲਾ ਦੀ ਹਦਾਇਤਾਂ ਅਨੁਸਾਰ, ਦੀਵਾਲੀ ਅਤੇ ਹੋਰ ਤਿਉਹਾਰਾਂ ਦੇ ਮੱਦੇਨਜ਼ਰ ਸਟੇਸ਼ਨ ਇੰਚਾਰਜ ਨੀਰਜ ਸ਼ਰਮਾਂ ਦੀ ਅਗਵਾਈ ਵਿਚ ਫਾਇਰ ਬ੍ਰਿਗੇਡ ਸਟੇਸ਼ਨ ਵਿਖੇ ਅੱਗ ਸੁਰੱਖਿਆ ਪ੍ਰਤੀ ਮੀਟਿੰਗ ਕੀਤੀ ਗਈ, ਜਿਸ ਵਿਚ ਫਾਇਰ ਅਫ਼ਸਰ, ਫਾਇਰ ਫਾਈਟਰ ਅਤੇ ਸਟਾਫ ਨੇ ਹਿੱਸਾ ਲਿਆ।
ਇਸ ਮੌਕੇ ਸਟੇਸ਼ਨ ਇੰਚਾਰਜ ਨੀਰਜ ਸ਼ਰਮਾਂ ਨੇ ਸ਼ਹਿਰ ਨਿਵਾਸੀਆ ਨੂੰ ਅਪੀਲ ਕੀਤੀ ਕਿ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾ ਅਨੁਸਾਰ ਦਿੱਤੇ ਸਮੇ ਸ਼ਾਮ 8.00 ਵਜੇ ਤੋਂ ਰਾਤ 10.00 ਵਜੇ ਤੰਕ ਹੀ ਗਰੀਨ ਪਟਾਕੇ ਚਲਾਏ ਜਾਣ।
ਛੋਟੇ ਬੱਚਿਆਂ ਨੂੰ ਪਟਾਕਿਆਂ ਦੀ ਰੋਸ਼ਨੀ ਅਤੇ ਅਵਾਜ ਤੋਂ ਦੂਰ ਰੱਖਿਆ ਜਾਵੇ। ਪਟਾਕਿਆਂ ਨੂੰ ਹੱਥ ਵਿੱਚ ਫੜ ਕੇ ਨਾ ਚਲਾਇਆ ਜਾਵੇ। ਦੀਵਾਲੀ ਤਿਉਹਾਰ ਦੇ ਦਿਨਾਂ ਵਿੱਚ ਆਪਣੇ ਘਰਾਂ ਅਤੇ ਘਰ ਦੀਆਂ ਛੱਤਾਂ ਉੱਤੇ ਕੋਈ ਵੀ ਵੈਸਟ ਸਮਾਨ ਕਬਾੜ ਨਾ ਰੱਖਿਆ ਜਾਵੇ। ਦੀਵਾਲੀ ਤਿਉਹਾਰ ਦੇ ਦਿਨਾਂ ਵਿੱਚ ਆਪਣੀ ਕਾਰੋਬਾਰੀ, ਬਿਲਡਿੰਗਾਂ ਤੇ ਘਰਾਂ ਵਿੱਚ ਬਣੇ ਮੰਦਰਾਂ ਵਿੱਚ ਪੂਜਾ ਕਰਨ ਤੋਂ ਮਗਰੋ ਜੋਤਾਂ ਨੂੰ ਬੁਝਾਂ ਦਿੱਤਾ ਜਾਵੇ।
ਕਮੀਰੀਸਲ ਅਦਾਰਿਆਂ ਵਿੱਚ ਕੋਈ ਵੀ ਗੈਸ ਤੇਲ ਜਾਂ ਹੋਰ ਜ਼ਲਣਸ਼ੀਲ਼ ਕੈਮੀਕਲ ਖੁੱਲੇ ਵਿੱਚ ਨਾ ਸਟੋਰ ਕੀਤਾ ਜਾਵੇ। ਨਾਲ ਹੀ ਅੱਗ ਬੂਝਾਊ ਯੰਤਰਾਂ ਦਾ ਇੰਤਜਾਮ ਕੀਤਾ ਜਾਵੇ, ਹੋ ਸਕੇ ਤਾਂ ਪਾਣੀ ਰੇਤਾ ਦਾ ਪ੍ਰਬੰਧ ਕਰਕੇ ਰੱਖਿਆ ਜਾਵੇ। ਸ਼ਹਿਰ ਦੇ ਤੰਗ ਬਜ਼ਾਰਾਂ ਵਿਚ ਪਟਾਕਿਆ ਦੇ ਸਟਾਲ ਨਾ ਲਗਾਏ ਜਾਣ ।
ਪ੍ਰਸ਼ਾਸ਼ਨ ਵਲੋ ਮਨਜੂਰਸ਼ੁਦਾ ਥਾਂ ‘ਤੇ ਪਟਾਖੇ ਲਗਾਏ ਜਾਣ। ਜੇਕਰ ਕਿਸੇ ਅਣਗਿਹਲੀ ਕਾਰਣ ਅੱਗ ਲੱਗ ਜਾਵੇ ਤਾਂ ਤੁਰੰਤ ਫਾਇਰ ਬ੍ਰਿਗੇਡ ਸਟੇਸ਼ਨ ਬਟਾਲਾ 01871-240101, 91157-96801 ਨੂੰ ਸੂਚਿਤ ਕੀਤਾ ਜਾਵੇ।
ਉਨ੍ਹਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਵਾਤਾਵਰਣ ਦੀ ਸਾਂਭ ਸੰਭਾਲ ਕਰਦੇ ਹੋਏ ਗਰੀਨ ਤੇ ਕਲੀਨ ਦੀਵਾਲੀ ਤੇ ਹੋਰ ਤਿਉਹਾਰ ਮਨਾਏ ਜਾਣ। ਫੋਟੋ ਕੈਪਸ਼ਨ : ਪੱਤਰਕਾਰਾਂ ਨੂੰ ਜਾਣਕਾਰੀ ਸਾਝੀ ਕਰਦੇ ਹੋਏ ਸਟੇਸ਼ਨ ਇੰਚਾਰਜ ਨੀਰਜ ਸ਼ਰਮਾਂ ਤੇ ਹੋਰ ਸਟਾਫ
22/09/2025
ਅੱਜ ਮਿਤੀ 22/09/2025 ਬਟਾਲਾ : Star Electro World ( ਸਟਾਰ ਇਲੈਸਟਰੋਵਰਲਡ ) ਮਾਡਲ ਟਾਊਨ ਬਟਾਲਾ ਨੇੜੇ ਭੁਲੇਰ ਪੈਲੇਸ, Electronic Appliances ਨੂੰ ਲੱਗੀ ਭਿਆਨਕ ਅੱਗ,,,🔥
ਫਾਇਰ ਬ੍ਰਿਗੇਡ ਬਟਾਲਾ ਨੂੰ ਤਰੁੰਤ ਅੱਗ ਦੀ ਜਾਣਕਾਰੀ ਮਿਲਦਿਆ ਸਾਰ ਹਰਕਤ ਚ ਆ ਕੇ ਉਸ ਅੱਗ ਤੇ ਕਾਬੂ ਪਾ ਲਿਆ ਗਿਆ ਅਤੇ ਆਸਪਾਸ ਦੇ ਇਲਾਕਿਆ ਦਾ ਨੁਕਸਾਨ ਹੋਣ ਤੋਂ ਬਚਾਇਆ !
ਫਾਇਰ ਬ੍ਰਿਗੇਡ ( ਫਾਇਰ ਸਟਾਫ )
ਨਗਰ ਨਿਗਮ ਬਟਾਲਾ !
01871 - 240101
9115796801
02/09/2025
02/09/2025
02/09/2025
ਗੁਰਦੁਆਰਾ ਸ੍ਰੀ ਕੰਧ ਸਾਹਿਬ ਜੀ ਵਿਖੇ ਤਾਇਨਾਤ ਫਾਇਰਮੈਨਾਂ ਦੀਆਂ 24 ਘੰਟੇ ਸੇਵਾਵਾਂ ਬਹੁਤ ਵਧੀਆ ਅਤੇ ਸੁਚਜੇ ਢੰਗ ਨਾਲ ਨਿਭਾਉਣ ‘ਤੇ ਮੈਨੇਜ਼ਰ ਸਾਹਿਬਾਨ ਵਲੋ ਵੀ ਧੰਨਵਾਦ ਕਰਦੇ ਹੋਏ ਸਨਮਾਨਤ ਕੀਤਾ ਗਿਆ।
01/09/2025
ਮਿਤੀ : 31/08/2025 ਫਤਹਿਗੜ੍ਹ ਚੂੜੀਆਂ, ਟਾਇਰਾ ਵਾਲੀ ਦੁਕਾਨ ਨੂੰ ਲੱਗੀ ਅੱਗ 🔥
ਫਾਇਰ ਬ੍ਰਿਗੇਡ 🚒 ਬਟਾਲਾ ਵਲੋਂ ਤੁਰੰਤ ਜਾ ਕੇ ਅੱਗ ਤੇ ਕਾਬੂ ਪਾਇਆ ਗਿਆ,,,,,ਵੱਡੀ ਘਟਨਾ ਹੋਣ ਦੇ ਅੰਜਾਮ ਨੂੰ ਰੋਕਿਆ
Click here to claim your Sponsored Listing.
Category
Website
Address
Anarkali Road, Opp: Subash Park
Batala