Post Media .com.MR
plz share itt
27/07/2024
ਦੇਸ਼ ਦੇ ਕਲਾਮ ਨੂੰ ਦੇਸ਼ ਦਾ ਸਲਾਮ।
ਅੱਜ ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਮਹਾਨ ਵਿਗਿਆਨੀ ਡਾ.ਏ.ਪੀ.ਜੇ ਅਬਦੁਲ ਕਲਾਮ ਸਾਹਿਬ ਦੀ ਬਰਸੀ ਹੈ। ਉਨ੍ਹਾਂ ਨੇ ਮਿਜ਼ਾਈਲਾਂ ਦੀ ਕਾਢ ਕੱਢੀ ਇਸ ਲਈ ਉਨ੍ਹਾਂ ਨੂੰ ਮਿਜ਼ਾਈਲ ਮੈਨ ਵੀ ਕਿਹਾ ਜਾਂਦਾ ਹੈ।
ਉਨ੍ਹਾਂ ਦਾ ਜਨਮ 15 ਅਕਤੂਬਰ 1931 ਨੂੰ ਹੋਇਆ ਸੀ ਅਤੇ ਅੱਜ ਦੇ ਦਿਨ 27 ਜੁਲਾਈ 2015 ਨੂੰ ਸ਼ਿਲਾਂਗ ਵਿਖੇ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ। ਉਨ੍ਹਾਂ ਨੂੰ ਬੱਚਿਆਂ ਦੇ ਪਿਆਰੇ ਪ੍ਰਧਾਨ ਵਜੋਂ ਹਮੇਸ਼ਾ ਯਾਦ ਕੀਤਾ ਜਾਵੇਗਾ।
ਇਕ ਸ਼ਬਦ ਇਹਦੇ ਲਈ ਲਿਖੋ ।
26/07/2024
ਚੰਗੇ ਕੰਮਾਂ ਨੂੰ ਵੀ ਸ਼ੇਅਰ ਕਰਿਆ ਕਰੋ ਯਰ।।
26/07/2024
ਇਹ ਫੋਟੋ ਸੇਵ ਕਰਕੇ ਰੱਖੋ ਅਤੇ ਅੱਗੇ ਵੀ ਸ਼ੇਅਰ ਕਰੋ ਕਿਸੇ ਦਾ ਭਲਾ ਹੋ ਸਕੇ🙏🏻🙏🏻🙏🏻🙏🏻🙏🏻
26/07/2024
ਇਹ IAS ਪੂਜਾ ਖੇਡਕਰ ਹੈ, ਇਸਨੇ ਅਸਿਸਟੈਂਟ ਕੁਲੈਕਟਰ ਵਜੋਂ ਜੁਆਇਨ ਕਰਨਾ ਸੀ, ਇਸ ਤੋਂ ਪਹਿਲਾਂ ਹੀ ਉਸਨੇ ਇੱਕ ਬਿਲਡਰ ਤੋਂ ਔਡੀ ਕਾਰ ਲਈ, ਉਸ 'ਤੇ ਲਾਲ ਬੱਤੀ ਲਗਾਈ, ਇਸਦੇ ਸ਼ੌਂਕ ਏਨੇ ਵੱਡੇ ਸੀ ਕਿ ਇਸਨੇ RTO 'ਤੇ ਦਬਾਅ ਪਾ ਕੇ 0001 ਦਾ ਵੀ.ਆਈ.ਪੀ. ਨੰਬਰ ਵੀ ਲੈ ਲਿਆ, ਇੰਨਾ ਹੀ ਨਹੀਂ ਉਸ ਨੇ ਦਬਾਅ ਪਾ ਕੇ ਉਸ ਦੇ ਸੀਨੀਅਰ ਅਧਿਕਾਰੀ ਅਜੈ ਮੋਰੇ ਦਾ ਚੈਂਬਰ ਵੀ ਜ਼ਬਰਦਸਤੀ ਆਪਣੇ ਕਬਜ਼ੇ 'ਚ ਲੈ ਲਿਆ, ਜਦ ਇਸਦੀ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਹੁਣ ਨਵੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਕਿ ਉਸ ਨੇ ਜਾਅਲੀ OBC ਤੇ ਜਾਅਲੀ ਅਪੰਗਤਾ ਦਾ ਸਰਟੀਫਿਕੇਟ ਦਾ ਇਸਤਮਾਲ ਕੀਤਾ ਹੈ। ਦਿੱਲੀ ਏਮਜ਼ ਨੇ ਉਸ ਨੂੰ 6 ਵਾਰ ਮੈਡੀਕਲ ਲਈ ਬੁਲਾਇਆ, ਉਹ ਹਰ ਵਾਰ ਬਹਾਨੇ ਬਣਾਉਂਦੀ ਰਹੀ, ਫਿਲਹਾਲ ਉਸ ਦੀ ਸਿਖਲਾਈ ਰੱਦ ਕਰ ਦਿੱਤੀ ਗਈ ਹੈ ਅਤੇ ਜਾਂਚ ਹੋਣ ਤੱਕ ਉਸ ਨੂੰ ਵਾਪਸ ਮਸੂਰੀ ਅਕੈਡਮੀ ਬੁਲਾਇਆ ਗਿਆ ਹੈ। UPSC ਵਰਗੀਆਂ ਸੰਸਥਾਵਾਂ ਵੀ ਹੁਣ ਸ਼ੱਕ ਦੇ ਘੇਰੇ ਵਿੱਚ ਆ ਰਹੀਆਂ ਹਨ, ਸਾਰੇ IAS, IPS, OBC, SC ਸਰਟੀਫਿਕੇਟ, EWS ਸਰਟੀਫਿਕੇਟ, PH ਸਰਟੀਫਿਕੇਟ ਜੋ IAS, IPS ਬਣ ਗਏ ਹਨ, ਜੋ ਰੋਜ਼ਾਨਾ motivational ਗਿਆਨ ਦਿੰਦੇ ਸਨ, ਨੇ ਜਾਂ ਤਾਂ ਆਪਣੇ ਖਾਤੇ ਬੰਦ ਕਰ ਦਿੱਤੇ ਹਨ ਜਾਂ ਪ੍ਰਾਈਵੇਟ ਕਰ ਲਏ ਹਨ।
ਇਸ ਦੇਸ਼ ਵਿੱਚ ਬਿਨਾਂ ਕਿਸੇ ਮਿਹਨਤ ਦੇ ਸਭ ਕੁਝ ਪ੍ਰਾਪਤ ਕੀਤਾ ਜਾ ਸਕਦਾ ਹੈ, ਸਿਰਫ ਤੁਹਾਡੀ ਜਾਂ ਤੁਹਾਡੇ ਪਿਤਾ ਦੀ ਪਹੁੰਚ ਉੱਪਰ ਤਕ ਹੋਣੀ ਚਾਹੀਦਾ ਹੈ।
26/07/2024
ਆ ਗਈਆਂ ਕੱਠੀਆਂ ਹੋ ਸਭ ਧੀਆਂ
ਲਾਈਆਂ ਵਿੱਚ ਪਿੜਾਂ ਦੇ ਤੀਆਂ
ਕਿਧਰੇ ਪਿੱਪਲੀਂ ਪੀਘਾਂ ਪਈਆਂ
ਕਈ ਭੱਜ ਵਿਚ ਗਿੱਧੇ ਵੜ ਗਈਆਂ
ਹਾਸੇ ਠੱਠੇ ਰੌਣਕ ਮੇਲੇ
ਹੋਏ ਨਾਲ ਸਬੱਬੀਂ ਮੇਲੇ
ਪਿੰਡ ਦੀਆਂ ਜੂਹਾਂ ਨਿਉਂ ਨਿਉਂ ਆਖਣ
ਆਓ ਜੀ ਆਇਆਂ ਨੂੰ ਬਹਾਰਾਂ ਨੂੰ
ਕਾਹਦਾ ਸਾਉਣ ਮਹੀਨਾ ਚੜਿਆ
ਚੜੵ ਗਿਆ ਚਾਅ ਮੁਟਿਆਰਾਂ ਨੂੰ
ਪੈਂਦੀ ਕਿੱਕਲੀ ਉੱਡਣ ਪਰਾਂਦੇ
ਦਿਲ ਦੇ ਵੇਗ ਨਾ ਸਾਂਭੇ ਜਾਂਦੇ
ਘੱਗਰਾ ਘੁੰਮ ਧਰਤ ਨੂੰ ਹੂੰਝੇ
ਅੰਬਰ ਨਾਲ ਗਿੱਧੇ ਦੇ ਗੂੰਜੇ
ਹਸਦੀਆਂ ਫਿਰਨ ਮਸਤ ਮੁਟਿਆਰਾਂ
ਰੋਕਣ ਕਿਵੇਂ ਮਲਾਰਾਂ ਨੂੰ
ਕਾਹਦਾ ਸਾਉਣ ਮਹੀਨਾ ਚੜਿਆ
ਚੜੵ ਗਿਆ ਚਾਅ ਮੁਟਿਆਰਾਂ ਨੂੰ
ਨੈਣੀਂ ਸੁਰਮਾ ਬਾਹੀਂ ਚੂੜੇ
ਚੜੵ ਗਏ ਰੰਗ ਮਹਿੰਦੀ ਦੇ ਗੂੜੇ
ਕੁਝ ਨੇ ਕੁੜੀਆਂ ਸੱਜ ਵਿਆਹੀਆਂ
ਸਾਉਣ ਮਹੀਨੇ ਪੇਕੀ ਆਈਆਂ
ਮਿਲਦੀਆਂ ਪਾ ਗਲਵੱਕੜੀ ਸਖੀਆਂ
ਪੂਰੇ ਕਰਨ ਕਰਾਰਾਂ ਨੂੰ
ਕਾਹਦਾ ਸਾਉਣ ਮਹੀਨਾ ਚੜਿਆ
ਚੜੵ ਗਿਆ ਚਾਅ ਮੁਟਿਆਰਾਂ ਨੂੰ
ਗੱਲਾਂ ਮੁੱਕਣ ਨਾ ਕਿਤੇ ਮੁਕਾਈਆਂ
ਸਿਰ ਘਣਘੋਰ ਘਟਾ ਚੜੵ ਆਈਆਂ
ਹੱਸ ਨੱਚ ਖੇਡ ਘਰਾਂ ਨੂੰ ਮੁੜੀਆਂ
ਸੁੱਖਾਂ ਸੁਖਦੀਆਂ ਰਾਹੀਂ ਤੁਰੀਆਂ
ਦਾਤਿਆ ਸਦਾ ਰੱਖੀ ਤੂੰ ਖਿੜੀਆਂ
ਮਾਪਿਆਂ ਦੀਆਂ ਗੁਲਜ਼ਾਰਾਂ ਨੂੰ
ਕਾਹਦਾ ਸਾਉਣ ਮਹੀਨਾ ਚੜਿਆ
ਚੜੵ ਗਿਆ ਚਾਅ ਮੁਟਿਆਰਾਂ ਨੂੰ
✍️ ਜਸਵਿੰਦਰ ਸਿੰਘ ਸਿੱਧੂ ਦੀ ਕੰਧ ਤੋਂ
26/07/2024
ਦਿਉ ਵਧਾਈਆਂ ਭੈਣ ਨੂੰ।।।
Click here to claim your Sponsored Listing.
Category
Telephone
Website
Address
Batala