Sukhdev singh Balewal

Sukhdev singh Balewal

Share

Social service

Photos from Sukhdev singh Balewal's post 09/04/2026
17/03/2026

ਡੇਰਾ ਰੋਡ ਤੋਂ ਗੁਰਦੁਆਰਾ ਨਿੱਕੇ ਘੁੰਮਣ ਸਾਹਿਬ ਨੂੰ ਜਾਣ ਵਾਲੀ ਸੜ੍ਹਕ ਪਿਛਲੇ ਕਈ ਦਿਨਾਂ ਤੋਂ ਤੋੜੀ ਗਈ ਹੈ। ਇਹ ਸੜਕ ਕਈ ਪਿੰਡਾਂ ਦੀ ਲਾਈਫਲਾਈਨ ਹੈ, ਪਰ ਅਧੂਰੇ ਕੰਮ ਕਾਰਨ ਲੋਕ ਬਹੁਤ ਪ੍ਰੇਸ਼ਾਨ ਹਨ। ਸਕੂਲੀ ਬੱਚੇ, ਬਿਮਾਰ ਮਰੀਜ਼, ਸਾਈਕਲ ਅਤੇ ਮੋਟਰਸਾਈਕਲ ਸਵਾਰ ਹਰ ਰੋਜ਼ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।

ਸਾਡੇ ਇਲਾਕੇ ਵੱਲੋਂ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਸ ਸੜਕ ਨੂੰ ਜਲਦੀ ਤੋਂ ਜਲਦੀ ਤਿਆਰ ਕਰਵਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ। 🙏🚧 ਰਵੀ ਰਣਜੋਧ ਸਿੰਘ ਬਿਜਲੀਵਾਲੀਆ Manu Mamrawa

01/02/2026

ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ ॥
ਕਨਕ ਕਟਿਕ ਜਲ ਤਰੰਗ ਜੈਸਾ ॥
ਸ੍ਰੀ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਸਮੁੱਚੀ ਸੰਗਤ ਨੂੰ ਲੱਖ-ਲੱਖ ਵਧਾਈਆਂ 🙏🏻
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਆਪ ਜੀ ਦੀ ਸਮੁੱਚੀ ਬਾਣੀ ਮਨੁੱਖਤਾ ਨੂੰ ਜਾਤ-ਪਾਤ ਦੇ ਵਿਤਕਰੇ ਅਤੇ ਕਰਮਕਾਂਡਾਂ ਤੋਂ ਮੁਕਤ ਕਰਕੇ ਅਕਾਲ ਪੁਰਖ ਦੀ ਬੰਦਗੀ ਕਰਨ ਦਾ ਸੰਦੇਸ਼ ਦਿੰਦੀ ਹੈ ।

Photos from Sukhdev singh Balewal's post 22/11/2024

ਸ੍ਰੀ ਗੁਰੂ ਨਾਨਕ ਦੇਵ ਜੀ ਦੇ 555 ਵੇਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਗੁਰੂ ਨਾਨਕ ਮੈਡੀਕਲ ਸੈਂਟਰ ਤਾਰਾਗੜ੍ਹ ਵਿਖੇ ਈਐਮਸੀ ਸੁਪਰ ਸਪੈਸ਼ਲਿਟੀ ਹਸਪਤਾਲ ਬਟਾਲਾ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਮੁਫਤ ਚੈੱਕ ਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ ।

06/11/2024

“ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ ਸ਼ਾਹਿ ਸ਼ਹਨਸ਼ਾਹ ਗੁਰੂ ਗੋਬਿੰਦ ਸਿੰਘ॥”

30/10/2024

ਸਾਕਾ ਪੰਜਾ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਪ੍ਰਣਾਮ। 🙏

#ਸਾਕਾਪੰਜਾਸਾਹਿਬ

27/09/2024

ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜੋਤੀ-ਜੋਤਿ ਪੁਰਬ ਮੌਕੇ ਸ਼ਰਧਾ ਤੇ ਸਤਿਕਾਰ ਸਹਿਤ ਪ੍ਰਣਾਮ 🙏🙏

16/09/2024

ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਗੁਰਿਆਈ ਪੁਰਬ ਦੀਆਂ ਲੱਖ ਲੱਖ ਵਧਾਈਆਂ 🙏

Photos from Sukhdev singh Balewal's post 08/07/2024

ਸ਼ਹੀਦੀ ਦਿਹਾੜਾ ਭਾਈ ਮਨੀ ਸਿੰਘ ਜੀ 🙏

26/06/2024

ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਵੱਲੋਂ ਸਿਰਜਿਆ ਸਿੱਖ ਕੌਮ ਦੇ ਸਰਵਉੱਚ ਅਤੇ ਪਵਿੱਤਰ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਜਣਾ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਵਧਾਈਆਂ। #

24/06/2024

ਸ਼ਹੀਦੀ ਦਿਹਾੜਾ ਬਾਬਾ ਬੰਦਾ ਸਿੰਘ ਜੀ ਬਹਾਦਰ
ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਥਾਪੜਾ ਪ੍ਰਾਪਤ ਕਰਕੇ ਜ਼ੁਲਮ ਦੇ ਵਿਰੁੱਧ ਸਰਹਿੰਦ ਦੀ ਇੱਟ ਨਾਲ ਇੱਟ ਖੜਕਾਈ। ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਸ਼ਹੀਦ ਕਰਨ ਵਾਲਿਆਂ ਨੂੰ ਸਜ਼ਾਵਾਂ ਦਿੱਤੀਆਂ ਤੇ ਸੁਤੰਤਰ ਸਿੱਖ ਰਾਜ ਸਥਾਪਿਤ ਕਰਕੇ ਨਾਨਕਸ਼ਾਹੀ ਸਿੱਕਾ ਚਲਾਇਆ। ਮੁਗ਼ਲ ਹਕੂਮਤ ਨੇ ਬਾਬਾ ਜੀ ਦੀਆਂ ਸਰਗਰਮੀਆਂ ਤੋਂ ਖ਼ਤਰਾ ਮਹਿਸੂਸ ਕਰਦਿਆਂ ਉਨ੍ਹਾਂ ਨੂੰ ਸਾਥੀ ਸਿੰਘਾਂ ਸਮੇਤ ਗੁਰਦਾਸ ਨੰਗਲ ਦੀ ਗੜ੍ਹੀ ਤੋਂ ਗ੍ਰਿਫ਼ਤਾਰ ਕਰਕੇ ਦਿੱਲੀ ਵਿੱਚ ਕੈਦ ਕੀਤਾ। ਸੱਤ ਸੌ ਦੇ ਕਰੀਬ ਉਨ੍ਹਾਂ ਦੇ ਸਾਥੀ ਸਿੰਘਾਂ ਨੂੰ ਵਾਰੀ-ਵਾਰੀ ਸ਼ਹੀਦ ਕਰਕੇ ਫਰਜ਼ੰਦ ਬਾਬਾ ਅਜੈ ਸਿੰਘ ਨੂੰ ਉਨ੍ਹਾਂ ਸਾਮ੍ਹਣੇ ਸ਼ਹੀਦ ਕਰ ਦਿੱਤਾ। ਅਖ਼ੀਰ ਮੁਗ਼ਲਾਂ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਅਣਮਨੁੱਖੀ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਸਾਥੀਆਂ ਦੀ ਸ਼ਹਾਦਤ ਸਦਕਾ ਸਿੰਘਾਂ ਨੇ 'ਸ਼ਬਦ-ਗੁਰੂ' ਦੀ ਓਟ ਨਾਲ ਅਠਾਰ੍ਹਵੀਂ ਸਦੀ ਦਾ ਸੰਘਰਸ਼ ਵਿੱਢਿਆ ਤੇ ਸਦੀ ਦੇ ਅਖ਼ੀਰ ਮੁੜ੍ਹ ਖ਼ਾਲਸਾ ਰਾਜ ਸਥਾਪਿਤ ਕੀਤਾ।

Sukhdev singh Balewal Social service

22/06/2024

ਜੰਮਿਆ ਪੂਤੁ ਭਗਤੁ ਗੋਵਿੰਦ ਕਾ ॥ ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ॥
ਪ੍ਰਕਾਸ਼ ਗੁਰਪੁਰਬ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ (ਹਾੜ ਵਦੀ 7 ਸੰਮਤ 1652 ਬਿਕਰਮੀ)
ਛੇਵੇਂ ਪਤਾਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਭਾਵ ਭਗਤੀ ਤੇ ਸ਼ਕਤੀ ਦੇ ਸੁਮੇਲ ਸਦਕਾ ਸੰਤ-ਸਿਪਾਹੀ ਪੈਦਾ ਕੀਤੇ। ਉਨ੍ਹਾਂ ਨੇ ਜ਼ੁਲਮ ਦੇ ਵਿਰੁੱਧ ਅਵਾਜ਼ ਬੁਲੰਦ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਕੀਤੀ। ਸਿੱਖਾਂ ਅੰਦਰ ਸ੍ਵੈਮਾਨ ਤੇ ਬੀਰ ਰਸ ਉਜਾਗਰ ਕਰਨ ਲਈ ਢਾਡੀ ਪਰੰਪਰਾ ਦੀ ਆਰੰਭਤਾ ਉਨ੍ਹਾਂ ਦੀ ਵਿਲੱਖਣ ਦੇਣ ਹੈ। ਛੇਵੇਂ ਪਾਤਸ਼ਾਹ ਜੀ ਨੇ ਸਿੱਖ ਇਤਿਹਾਸ ਦੀਆਂ ਪਹਿਲੀਆਂ ਚਾਰ ਪ੍ਰਮੁੱਖ ਜੰਗਾਂ ਲੜੀਆਂ। ਸਿੱਖੀ ਦੇ ਪ੍ਰਚਾਰ/ਪ੍ਰਸਾਰ ਲਈ ਦੂਰ-ਦੁਰੇਡੇ ਕੀਤੇ ਦੌਰੇ ਤੇ ਨਗਰਾਂ ਦੀ ਉਸਾਰੀ ਭਵਿੱਖ-ਮੁਖੀ ਯੋਜਨਾ ਸੀ। ਆਪ ਜੀ ਦੁਆਰਾ ਕੀਤੇ ਮਹਾਨ ਕਾਰਜਾਂ ਸਦਕਾ ਸਿੱਖ ਧਰਮ ਕਾਫੀ ਪ੍ਰਫੁਲਿਤ ਹੋਇਆ।

Want your public figure to be the top-listed Public Figure in Batala?
Click here to claim your Sponsored Listing.

Category

Telephone

Website

Address


Batala
143505