Gursewak singh Rajan
Pharmacist and lecturer
26/10/2025
Functional Groups
17/10/2025
Q1
16/10/2025
ਕਣਕ ਦੀ ਫ਼ਸਲ ਨੂੰ ਪੋਟਾਸ਼ ਖਾਦ ਦੀ ਜ਼ਰੂਰਤ ਕਿਉਂ?
ਪੋਟਾਸ਼, ਜਿਸਨੂੰ ਪੋਟਾਸ਼ੀਅਮ ਵੀ ਕਿਹਾ ਜਾਂਦਾ ਹੈ,ਇੱਕ ਜ਼ਰੂਰੀ ਖੁਰਾਕੀ ਤੱਤ ਹੈ ਜੋਂ ਕਣਕ ਦੀ ਫਸਲ ਦੇ ਵਿਕਾਸ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਪੋਟਾਸ਼ ਖੁਰਾਕੀ ਬਾਜ਼ਾਰ ਵਿਚ ਉਪਲਬਧ ਮਿਉਰਟ ਆਫ ਪੋਟਾਸ਼ 60% ਜਾਂ ਸਲਫੇਟ ਆਫ ਪੋਟਾਸ਼ ਤੋਂ ਪ੍ਰਾਪਤ ਹੁੰਦੀ ਹੈ। ਇਸ ਤੋਂ ਇਲਾਵਾ ਖੰਡ ਮਿਲ ਦੀ ਰਹਿੰਦ ਖੁੰਹਦ ਜਾਂ ਖੇਤੀਬਾੜੀ ਰਹਿੰਦ-ਖੂੰਹਦ ਤੋਂ ਪ੍ਰਾਪਤ ਜੈਵਿਕ ਰੂਪਾਂ ਵਿਚੋਂ ਵੀ ਪੋਟਾਸ਼ ਪ੍ਰਾਪਤ ਹੁੰਦੀ ਹੈ। ਪੋਟਾਸ਼ ਖਾਦ ਫਸਲ ਦੀ ਪੈਦਾਵਾਰ, ਗੁਣਵੱਤਾ, ਸੁਆਦ ਨੂੰ ਵਧਾਉਂਦੀ ਹੈ, ਅਤੇ ਸਾਰੀਆਂ ਕਿਸਮਾਂ ਦੇ ਪੌਦਿਆਂ ਲਈ ਜ਼ਰੂਰੀ ਹੈ।
ਪੰਜਾਬ ਵਿੱਚ ਹਰੀ ਕ੍ਰਾਂਤੀ ਨੇ ਇੱਕ ਉੱਚ ਉਤਪਾਦਕ ਝੋਨੇ-ਕਣਕ ਫ਼ਸਲੀ ਚੱਕਰ ਨੂੰ ਉਤਸ਼ਾਹਿਤ ਕੀਤਾ, ਇਹ ਦੋਵੇਂ ਫਸਲਾਂ ਮਿੱਟੀ ਵਿਚੋਂ ਵੱਡੀ ਮਾਤਰਾ ਵਿੱਚ ਪੋਟਾਸ਼ੀਅਮ ਲੈਂਦੀਆਂ ਹਨ ਪ੍ਰੰਤੂ ਕਿਸਾਨਾਂ ਵਲੋਂ ਯੂਰੀਆ, ਡੀ ਏ ਪੀ ਤੋਂ ਇਲਾਵਾ ਪੋਟਾਸ਼ੀਅਮ ਖਾਦ ਦੀ ਵਰਤੋਂ ਨਹੀਂ ਕੀਤੀ ਜਾਂਦੀ।
ਅਸੰਤੁਲਿਤ ਖਾਦਾਂ ਦੀ ਵਰਤੋਂ ਕਰਨ ਨਾਲ ਪੰਜਾਬ ਦੀ ਮਿੱਟੀ ਵਿਚ ਪੋਟਾਸ਼ ਦੀ ਘਾਟ ਦਿਨੋ ਦਿਨ ਵਧਦੀ ਜਾ ਰਹੀ ਹੈ । ਪਿਛਲੇ ਕਈ ਸਾਲਾਂ ਤੋਂ, ਪੰਜਾਬ ਦੀ ਮਿੱਟੀ ਵਿੱਚ ਕਾਫ਼ੀ ਪੋਟਾਸ਼ੀਅਮ ਭੰਡਾਰ ਮੰਨਿਆ ਜਾਂਦਾ ਸੀ। ਆਮ ਕਰਕੇ ਜ਼ਿਆਦਾਤਰ ਕਿਸਾਨਾਂ ਵੱਲੋਂ ਨਾਈਟ੍ਰੋਜਨ ਅਤੇ ਫਾਸਫੋਰਸ (P) ਖਾਦਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਜਦਕਿ ਅਤੇ ਪੋਟਾਸ਼ੀਅਮ (K) ਖਾਦ ਦੀ ਵਰਤੋਂ ਬਹੁਤ ਘੱਟ ਕੀਤੀ ਜਾਂਦੀ ਹੈ।
ਜੇਕਰ ਮਿੱਟੀ ਵਿਚ ਵਧ ਰਹੀ ਪੋਟਾਸ਼ ਦੀ ਘਾਟ ਦੇ ਕਾਰਨ ਦੇਖੀਏ ਤਾਂ ਮੁੱਖ ਕਾਰਨ ਜਿਵੇਂ ਝੋਨੇ ਕਣਕ ਫ਼ਸਲੀ ਚੱਕਰ, ਫ਼ਸਲੀ ਰਹਿੰਦ ਖੁੰਹਦ ਨੂੰ ਅੱਗ ਲਗਾ ਕੇ ਸਾੜਨਾ,ਅਸੰਤੁਲਿਤ ਖਾਦਾਂ ਦੀ ਵਰਤੋਂ , ਮਹਿੰਗੀ ਹੋਣਾ ,ਜਾਣਕਾਰੀ ਦੀ ਘਾਟ ਹਨ । ਝੋਨੇ ਅਤੇ ਕਣਕ ਦੀ ਕਟਾਈ ਤੋਂ ਬਾਅਦ, ਕਿਸਾਨ ਅਕਸਰ ਅਗਲੀ ਫਸਲ ਲਈ ਖੇਤ ਨੂੰ ਜਲਦੀ ਤਿਆਰ ਕਰਨ ਲਈ ਫਸਲਾਂ ਦੀ ਰਹਿੰਦ-ਖੂੰਹਦ ਨੂੰ ਹਟਾ ਦਿੰਦੇ ਹਨ ਜਾਂ ਅੱਗ ਲਗਾ ਕੇ ਸਾੜ ਦਿੰਦੇ ਹਨ। ਝੋਨੇ ਦੀ ਪਰਾਲੀ ਵਿੱਚ ਪੋਟਾਸ਼ੀਅਮ ਖੁਰਾਕੀ ਤੱਤ ਵੱਡੀ ਮਾਤਰਾ ਵਿਚ ਹੁੰਦੀ ਹੈ,ਜਿਸ ਨੂੰ ਪਰਾਲੀ ਹਟਾਉਣ ਜਾਂ ਸਾੜਨ ਨਾਲ ਇਹ ਜ਼ਰੂਰੀ ਪੌਸ਼ਟਿਕ ਤੱਤ ਮਿੱਟੀ ਵਿੱਚ ਵਾਪਸ ਨਹੀਂ ਜਾਂਦਾ ਜਿਸ ਨਾਲ ਮਿੱਟੀ ਵਿਚ ਪੋਟਾਸ਼ ਦੀ ਘਾਟ ਹੋ ਜਾਂਦੀ ਹੈ।
ਪੋਟਾਸ਼ ਦੇ ਮੁੱਖ ਕੰਮ:
ਰੋਗ ਪ੍ਰਤੀਰੋਧ ਵਧਾਉਣਾ*: ਪੋਟਾਸ਼ ਖਾਦ ,ਪੌਦਿਆਂ ਨੂੰ ਬਿਮਾਰੀਆਂ ਅਤੇ ਕੀੜਿਆਂ ਦੇ ਹਮਲਿਆਂ ਦਾ ਵਿਰੋਧ ਕਰਨ ਵਿੱਚ ਮਦਦ ਕਰਦਾ ਹੈ, ਸਮੁੱਚੀ ਸਿਹਤ ਨੂੰ ਉਤਸ਼ਾਹਿਤ ਕਰਦਾ ਹੈ।
*ਜੜ੍ਹਾਂ ਦੇ ਵਾਧੇ ਨੂੰ ਉਤਸ਼ਾਹਿਤ ਕਰਨਾ*: ਇਹ ਮਜ਼ਬੂਤ ਅਤੇ ਸਿਹਤਮੰਦ ਜੜ੍ਹ ਪ੍ਰਣਾਲੀਆਂ ਦੇ ਵਿਕਾਸ ਵਿੱਚ ਸਹਾਇਤਾ ਕਰਦਾ ਹੈ, ਬਿਹਤਰ ਪੌਸ਼ਟਿਕ ਤੱਤਾਂ ਨੂੰ ਗ੍ਰਹਿਣ ਕਰਨ ਵਿੱਚ ਸਹਾਇਤਾ ਕਰਦਾ ਹੈ।
*ਪਾਣੀ ਦੇ ਸੰਤੁਲਨ ਨੂੰ ਨਿਯਮਤ ਕਰਨਾ*: ਪੋਟਾਸ਼ ਸਟੋਮੈਟਾ ( ਪੱਤੇ ਦੀ ਸਤ੍ਹਾ ਜਾਂ ਪੌਦੇ ਦੇ ਡੰਡੀ ਵਿੱਚ ਬਹੁਤ ਛੋਟਾ ਛੇਕ ਜੋ ਗੈਸਾਂ ਨੂੰ ਅੰਦਰ ਅਤੇ ਬਾਹਰ ਜਾਣ ਦਿੰਦਾ ਹੈ) ਦੇ ਖੁੱਲਣ ਅਤੇ ਬੰਦ ਹੋਣ ਨੂੰ ਨਿਯੰਤਰਣ ਕਰਦਾ ਹੈ, ਵਾਸ਼ਪੀਕਰਨ ਦਾ ਪ੍ਰਬੰਧਨ ਕਰਦਾ ਹੈ ਅਤੇ ਪੌਦਿਆਂ ਨੂੰ ਸੋਕੇ ਦਾ ਸਾਹਮਣਾ ਕਰਨ ਵਿੱਚ ਮਦਦ ਕਰਦਾ ਹੈ।
*ਪ੍ਰਕਾਸ਼ ਸੰਸ਼ਲੇਸ਼ਣ ਕਿਰਿਆ ਵਿਚ ਮਦਦ ਕਰਕੇ ਸਿਹਤਮੰਦ ਪੌਦਿਆਂ ਦੇ ਵਿਕਾਸ ਵਿੱਚ ਯੋਗਦਾਨ ਪਾਉਂਦਾ ਹੈ।
*ਫਸਲ ਦੀ ਗੁਣਵੱਤਾ ਵਿੱਚ ਸੁਧਾਰ ਹੁੰਦਾ ਹੈ ਜਿਸ ਨਾਲ ਉਪਜ ਦਾ ਮੁੱਲ ਵਧੀਆ ਮਿਲਦਾ ਹੈ ।
ਪੋਟਾਸ਼ ਦੀ ਵਰਤੋਂ :
*ਮਿੱਟੀ ਦੀ ਜਾਂਚ*: ਪੋਟਾਸ਼ ਦੀ ਘਾਟ ਦਾ ਪਤਾ ਲਗਾਉਣ ਲਈ ਮਿੱਟੀ ਦੀ ਜਾਂਚ ਕਰਵਾਓ ਅਤੇ ਉਸ ਅਨੁਸਾਰ ਪੋਟਾਸ਼ ਦੀ ਵਰਤੋਂ ਕਰੋ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਣਕ ਦੀ ਫ਼ਸਲ ਵਿਚ ਪੋਟਾਸ਼ ਖਾਦ ਦੀ ਸਿਫਾਰਸ਼ ਮਿੱਟੀ ਪਰਖ ਦੀ ਰਿਪੋਰਟ ਦੇ ਆਧਾਰ ਤੇ ਕਰਨ ਦੀ ਸਿਫਾਰਸ਼ ਕੀਤੀ ਜਾਂਦਾ ਹੈ । ਜੇਕਰ ਮਿੱਟੀ ਵਿਚ ਪੋਟਾਸ਼ ਦੀ ਘਾਟ ਹੈ ਤਾਂ 20 ਕਿਲੋ ਮਿਉਰਟ ਆਫ ਪੋਟਾਸ਼ ,ਕਣਕ ਦੀ ਬਿਜਾਈ ਸਮੇਂ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ ਪ੍ਰੰਤੂ ਗੁਰਦਾਸਪੁਰ,ਪਠਾਨਕੋਟ ਅਤੇ ਹੋਰ ਨੀਮ ਪਹਾੜੀ ਜ਼ਿਲਿਆਂ ਵਿਚ 40 ਕਿਲੋ ਪੋਟਾਸ਼ ਪ੍ਰਤੀ ਏਕੜ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ।
ਪੋਟਾਸ਼ ਦੀ ਭੂਮਿਕਾ ਦੀ ਮਹੱਤਤਾ ਨੂੰ ਦੇਖਦਿਆਂ ਹਰੇਕ ਕਿਸਾਨ ਨੁੰ ਝੋਨੇ ਦੀ ਫ਼ਸਲ ਨੂੰ ਪੋਟਾਸ਼ ਖਾਦ ਵਰਤਣੀ ਚਾਹੀਦੀ ਹੈ। ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਪੋਟਾਸ਼ 60% ਹੀ ਖਰੀਦਣੀ ਹੈ, ਨਾਂ ਕਿ ਗੋਲੀ ਵਾਲੀ ਕਿਉਂਕਿ ਗੋਲੀ ਵਾਲੀ ਪੋਟਾਸ਼ ਮਹਿੰਗੀ ਪੈਂਦੀ ਹੈ । ਡੀ ਏ ਪੀ ਦੀ ਬਿਜਾਏ ਝੋਨੇ ਦੀ ਫ਼ਸਲ ਵਿਚ ਪੋਟਾਸ਼ ਦੀ ਵਰਤੋਂ ਨੂੰ ਪਹਿਲ ਦਿਓ। ਜੇਕਰ ਕਣਕ ਜਾਂ ਹਾੜ੍ਹੀ ਦੀ ਫ਼ਸਲ ਨੂੰ ਡੀ ਏ ਪੀ ਖਾਦ ਪਾਈ ਹੋਵੇ ਤਾਂ ਝੋਨੇ ਦੀ ਫ਼ਸਲ ਨੂੰ ਡੀ ਏ ਪੀ ਖਾਦ ਪਾਉਣ ਦੀ ਜ਼ਰੂਰਤ ਨਹੀਂ।
Copy.
07/10/2025
The Nobel Week 2025 is going to start today. And for Physics, remember the date - 7 October. Here, I have an interesting Nobel Prize Fact about the special women who won the physics prize. The most surprising thing is that, only 5 women won till date (out of 226 physics Nobel laureates). For your information, Only one woman, , has been honoured twice (one for physics, one for chemistry). One more interesting thing, each woman only ever received a quarter share of the (physics) prize except L'Huillier, who, in 2023, received a one-third share. Let's take a glance:-
1) Marie Salomea Skłodowska Curie - She was the first woman to win a Nobel Prize. The 1903 Nobel Prize in Physics was divided, one half awarded to & the other half jointly to and Marie Curie, in recognition of the extraordinary services they have rendered by their joint researches on the radiation phenomena discovered by Professor Henri Becquerel.
2) Maria Goeppert Mayer - She was the first woman to win the Nobel Prize for physics. She shared the 1963 Nobel physics Prize for the discoveries concerning nuclear structure.
3) Donna Theo Strickland - She is a professor at the University of Waterloo in Ontario, Canada and pioneer in the field of pulsed lasers. She shared the 2018 Nobel physics Prize for their method of generating high-intensity, ultra-short optical pulses.
4) Andrea Mia Ghez - She is an American astrophysicist and professor at the University of California. She shared the 2020 Nobel physics Prize for the discovery of a supermassive compact object at the centre of our galaxy.
5) Anne Geneviève L'Huillier - She is a French physicist and professor of atomic physics at Lund University, Sweden. She received the 2023 Nobel physics Prize for experimental methods that generate attosecond pulses of light for the study of electron dynamics in matter.
07/10/2025
ਨਾ ਮੀਟ ਖਾਣ ਵਾਲੇ ਪਾਪੀ ਹੁੰਦੇ ਹਨ ਤੇ ਨਾ ਹੀ ਨਾ ਖਾਣ ਵਾਲੇ ਪੁੰਨ ਆਤਮਾ , ਸਾਡਾ ਭੋਜਨ ਸਾਡੀਆਂ ਭੰਗੋਲਿਕ ਪ੍ਰਸਥਿਤੀਆਂ ਤਹਿ ਕਰਦੀਆਂ ਹਨ,
07/10/2025
ਦੀਪਕ ਜੈਤੋਈ ਸਾਹਿਬ ਦਾ ਇੱਕ ਗੀਤ ਜਿਸਨੂੰ ਲੋਕਗੀਤ ਵਰਗਾ ਰੁਤਬਾ ਹਾਸਿਲ ਹੈ
ਧੀਆਂ ਕਰ ਚੱਲੀਆਂ ਸਰਦਾਰੀ ....
ਚਾਰ ਦਿਨ ਮੌਜਾਂ ਮਾਣ ਕੇ , ਲਾ ਕੇ ਸੁੱਖਾਂ ਦੇ ਸਮੁੰਦਰਾਂ 'ਚ ਤਾਰੀ
ਆਹ ਲੈ ਮਾਏਂ ਸਾਂਭ ਕੁੰਜੀਆਂ, ਧੀਆਂ ਕਰ ਚੱਲੀਆਂ ਸਰਦਾਰੀ
ਡਾਰ ਵਿੱਚੋਂ ਕੂੰਜ ਵਿਛੜੀ, ਉੱਡੀ ਜਾਂਦੀ ਵੀ ਵਿਚਾਰੀ ਕੁਰਲਾਵੇ
ਧੀਆਂ, ਗਊਆਂ, ਕਾਮਿਆਂ ਦੀ ਕੋਈ ਪੇਸ਼ ਨਾ ਅੰਮੜੀਏ ਜਾਵੇ
ਕੱੱਲ੍ਹ ਤੱਕ ਰਾਜ ਕਰਿਆ, ਅੱਜ ਖੁੱਸ ਗਈ ਹਕੂਮਤ ਸਾਰੀ
ਆਹ ਲੈ ਮਾਏਂ ਸਾਂਭ ਕੁੰਜੀਆਂ...
ਅੱਛਾ ! ਸੁਖੀ ਵਸੇ ਅੰਮੀਏਂ, ਮੇਰੇ ਰਾਜੇ ਬਾਬਲ ਦਾ ਖੇੜਾ
ਅਸੀਂ ਕਿਹੜਾ ਨਿੱਤ ਆਵਣਾ , ਸਾਡਾ ਵੱਜਣਾ ਸਬੱਬ ਨਾਲ ਗੇੜਾ
ਧੀਆਂ ਪਰਦੇਸਣਾਂ ਦੀ, ਹੁੰਦੀ ਚਿੜੀਆਂ ਦੇ ਵਾਂਗ ਉਡਾਰੀ
ਆਹ ਲੈ ਮਾਏਂ ਸਾਂਭ ਕੁੰਜੀਆਂ...
ਬਾਪੂ ਤੇਰੇ ਪਿਆਰ ਸਦਕਾ , ਅਸੀਂ ਰੱਜ ਰੱਜ ਪਹਿਨਿਆਂ ਹੰਢਾਇਆ
ਪੱਗ ਤੇਰੀ ਰੱਖੀ ਸਾਂਭ ਕੇ, ਇਹਨੂੰ ਦਾਗ਼ ਨਹੀਂ ਹਵਾ ਜਿੰਨਾਂ ਲਾਇਆ
ਇੱਕ ਰਾਤ ਹੋਰ ਰੱਖ ਲੈ, ਜਾਵਾਂ ਬਾਬਲਾ ਤੇਰੇ ਬਲਿਹਾਰੀ
ਆਹ ਲੈ ਮਾਏਂ ਸਾਂਭ ਕੁੰਜੀਆਂ...
ਵੀਰਾ ਵੇ ਮੁਰੱਬੇ ਵਾਲ਼ਿਆ, ਤੈਨੂੰ ਭਾਗ ਪ੍ਰਮੇਸ਼ਰ ਲਾਵੇ
ਅੱਛਾ ! ਭਾਬੀ ਮਾਫ਼ ਕਰ ਦੇਈਂ, ਸਾਡੇ ਐਵੇਂ ਸੀ ਕੂੜ ਦੇ ਦਾਅਵੇ
ਅੱਗੇ ਤਾਂ ਮੈਂ ਜਿੱਤਦੀ ਰਹੀ, ਅੱਜ ਤੂੰ ਜਿੱਤ ਗਈ ਮੈਂ ਹਾਰੀ
ਆਹ ਲੈ ਮਾਏਂ ਸਾਂਭ ਕੁੰਜੀਆਂ...
ਆਓ ਸਈਓ ! ਆਓ ! ਮਿਲ ਲਓ ! ਮੁੜ ਕੱਠਿਆਂ ਸਬੱਬ ਨਾਲ ਬਹਿਣਾ
ਤੁਸੀਂ ਵੀ ਤਾਂ ਮੇਰੇ ਵਾਂਗਰਾਂ ਸਦਾ ਬੈਠ ਨਾ ਜੈਤੋ ਦੇ ਵਿਚ ਰਹਿਣਾ
ਵੱਡੀਆਂ ਮਿਜਾਜਾਂ ਵਾਲ਼ੀਓ! ਤੁਹਾਡੀ ਚਾਰ ਕੁ ਦਿਨਾਂ ਦੀ ਸਰਦਾਰੀ
ਆਹ ਲੈ ਮਾਏਂ ਸਾਂਭ ਕੁੰਜੀਆਂ...
ਚਾਰ ਦਿਨ ਮੌਜਾਂ ਮਾਣ ਕੇ , ਲਾ ਕੇ ਸੁੱਖਾਂ ਦੇ ਸਮੁੰਦਰਾਂ 'ਚ ਤਾਰੀ
ਆਹ ਲੈ ਮਾਏਂ ਸਾਂਭ ਕੁੰਜੀਆਂ, ਧੀਆਂ ਕਰ ਚੱਲੀਆਂ ਸਰਦਾਰੀ
Click here to claim your Sponsored Listing.
Category
Contact the public figure
Telephone
Website
Address
Batala
143505