Punjabvision.com
Celebrating Punjabi music, movies, and culture. Visit us for Punjabi Movie/Music Reviews, Box Office Reports and other Hot News. https://twitter.com/punjabvision
Punjab Vision the ultimate Punjabi Cinema portal, showing latest Punjabi film reviews and many more related to Punjabi Films.
05/14/2026
ਓਰਲੈਂਡੋ ਦੀ ਧਰਤੀ 'ਤੇ Diljit Dosanjh ਦਿਲਜੀਤ ਦਾ ਜਾਦੂ ਅਤੇ ਸਾਡੀ ਸੌੜੀ ਸੋਚ ਦਾ ਇਮਤਿਹਾਨ
ਮੈਨੂੰ ਓਰਲੈਂਡੋ ਵਿੱਚ ਰਹਿੰਦਿਆਂ ਦੋ ਦਹਾਕੇ ਬੀਤ ਗਏ ਹਨ। ਇਨ੍ਹਾਂ 20 ਸਾਲਾਂ ਵਿੱਚ ਇੱਥੇ ਪੰਜਾਬੀ ਸੱਭਿਆਚਾਰਕ ਪ੍ਰੋਗਰਾਮਾਂ ਦਾ ਨਾਂ-ਨਿਸ਼ਾਨ ਬਹੁਤ ਘੱਟ ਰਿਹਾ ਹੈ। ਜੇਕਰ ਕਦੇ ਕੋਈ ਕਲਾਕਾਰ ਆਇਆ ਵੀ, ਤਾਂ ਉਹ ਅਕਸਰ ਛੋਟੇ-ਮੋਟੇ ਕਲੱਬਾਂ ਵਿੱਚ ਗਾ-ਵਜਾ ਕੇ ਚਲਾ ਜਾਂਦਾ ਸੀ। ਪਰ ਅੱਜ ਜੋ ਨਜ਼ਾਰਾ 'ਕਿਆ ਸੈਂਟਰ' (Kia Center) ਵਿੱਚ ਦੇਖਣ ਨੂੰ ਮਿਲਿਆ, ਉਹ ਕਿਸੇ ਕਰਾਮਾਤ ਤੋਂ ਘੱਟ ਨਹੀਂ ਸੀ। ਜਿੱਥੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਮਿਲਾ ਕੇ ਸਾਡੀ ਪੰਜਾਬੀ ਆਬਾਦੀ ਮਸਾਂ 3500 ਦੇ ਕਰੀਬ ਹੈ, ਉੱਥੇ ਇੱਕ ਪੰਜਾਬੀ ਗੱਭਰੂ ਨੇ ਹਜ਼ਾਰਾਂ ਦੀ ਭੀੜ ਇਕੱਠੀ ਕਰਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ। ਇਹ ਸਿਰਫ਼ ਇੱਕ ਸ਼ੋਅ ਨਹੀਂ ਸੀ, ਇਹ ਸਾਡੀ ਮਾਂ-ਬੋਲੀ ਦੀ ਵਿਸ਼ਵ ਪੱਧਰ 'ਤੇ ਜਿੱਤ ਸੀ।
ਪਰ ਅਫ਼ਸੋਸ, ਜਿੱਥੇ ਦਿਲਜੀਤ ਦੁਸਾਂਝ ਸਾਡੀ ਬੋਲੀ ਅਤੇ ਪੱਗ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਮਾਣ ਦਿਵਾ ਰਿਹਾ ਹੈ, ਉੱਥੇ ਸਾਡਾ ਆਪਣਾ ਬੌਧਿਕ ਅਤੇ ਨੈਤਿਕ ਪੱਧਰ ਇੰਨਾ ਗਿਰ ਗਿਆ ਹੈ ਕਿ ਅਸੀਂ ਆਪਣੇ ਹੀ ਹੀਰਿਆਂ ਦਾ ਜੀਣਾ ਹਰਾਮ ਕਰਨ 'ਤੇ ਉਤਾਰੂ ਹਾਂ। ਸ਼ੋਅ ਦੇ ਬਾਹਰ ਦਾ ਦ੍ਰਿਸ਼ ਦੇਖ ਕੇ ਮਨ ਬਹੁਤ ਦੁਖੀ ਹੋਇਆ। ਸੜਕ ਦੇ ਦੂਜੇ ਪਾਸੇ ਮਸਾਂ ਪੰਜ ਕੁ ਬੰਦੇ ਝੰਡੇ ਲੈ ਕੇ ਖੜ੍ਹੇ ਸਨ ਅਤੇ ਉਸ ਕਲਾਕਾਰ ਨੂੰ 'ਕੌਮ ਦਾ ਗੱਦਾਰ' ਕਹਿ ਕੇ ਨਾਅਰੇਬਾਜ਼ੀ ਕਰ ਰਹੇ ਸਨ, ਜਿਸ ਨੇ ਸਟੇਜ ਤੋਂ ਪੰਜਾਬ ਅਤੇ ਸਿੱਖੀ ਦੇ ਮਸਲਿਆਂ ਨੂੰ ਜਿੰਨੀ ਦਲੇਰੀ ਨਾਲ ਚੁੱਕਿਆ, ਸ਼ਾਇਦ ਹੀ ਕਿਸੇ ਹੋਰ ਨੇ ਕੀਤਾ ਹੋਵੇ।
ਜਦੋਂ ਮੈਂ ਉੱਥੋਂ ਲੰਘਿਆ ਤਾਂ ਝੰਡਾ ਚੁੱਕੀ ਇੱਕ ਸੱਜਣ ਨੇ ਮੇਰੀ ਪੱਗ ਵੱਲ ਦੇਖ ਕੇ ਤਨਜ਼ ਕਸਦਿਆਂ ਕਿਹਾ, "ਸਿੱਖ ਕੌਮ ਦੇ ਗੱਦਾਰ ਪੱਗਾਂ ਚ ਸਿਰ ਫਸਾਈ ਬੈਠੇ ਹਨ।" ਮੈਥੋਂ ਰਿਹਾ ਨਾ ਗਿਆ ਅਤੇ ਮੈਂ ਪੁੱਛ ਲਿਆ ਕਿ ਕੀ ਉਹ ਮੇਰੀ ਗੱਲ ਕਰ ਰਹੇ ਹਨ ਜਾਂ ਆਪਣੀ? ਵਿਰੋਧ ਦਾ ਕਾਰਨ ਪੁੱਛਣ 'ਤੇ ਪਤਾ ਲੱਗਾ ਕਿ ਉਨ੍ਹਾਂ ਕੋਲ ਕੋਈ ਠੋਸ ਦਲੀਲ ਨਹੀਂ ਸੀ, ਬੱਸ ਪੁਰਾਣੀਆਂ ਗੱਲਾਂ ਨੂੰ ਫੜੀ ਬੈਠੇ ਸਨ। ਕਹਿੰਦੇ ਨੇ "ਅਮਿਤਾਭ ਬੱਚਨ ਦੇ ਪੈਰੀਂ ਪਿਆ ਸੀ।" ਭਾਈ, ਸਤਿਕਾਰ ਕਰਨਾ ਸਾਡੇ ਪੰਜਾਬੀ ਸੱਭਿਆਚਾਰ ਦਾ ਹਿੱਸਾ ਹੈ, ਗੱਦਾਰੀ ਨਹੀਂ। ਜੇ ਕਿਸੇ ਬਜ਼ੁਰਗ ਕਲਾਕਾਰ ਦਾ ਸਤਿਕਾਰ ਕਰਨਾ ਗੁਨਾਹ ਹੈ, ਤਾਂ ਫਿਰ ਤੁਹਾਡੀ 'ਅਣਖ' ਦੀ ਪਰਿਭਾਸ਼ਾ ਹੀ ਸ਼ਾਇਦ ਉਲਟੀ ਹੈ।
ਜਦੋਂ ਮੈਂ ਉਨ੍ਹਾਂ ਨੂੰ ਦਿਲਜੀਤ ਵੱਲੋਂ ਸਟੇਜ 'ਤੇ ਉਠਾਏ ਗਏ ਪੰਜਾਬ ਦੇ ਦਰਦ ਬਾਰੇ ਪੁੱਛਿਆ, ਤਾਂ ਉਨ੍ਹਾਂ ਦਾ ਜਵਾਬ ਸੀ ਕਿ ਅਸੀਂ 'ਬ੍ਰੇਨ-ਵਾਸ਼' ਹੋਏ ਭੇਡਾਂ ਦੇ ਵੱਗ ਹਾਂ।
ਹੈਰਾਨੀ ਦੀ ਗੱਲ ਇਹ ਹੈ ਕਿ ਇਹ ਲੋਕ ਜੋ 400 ਕਿਲੋਮੀਟਰ ਡਰਾਈਵ ਕਰਕੇ ਸਿਰਫ਼ 'ਵਿਰੋਧ ਦਾ ਫ਼ਰਜ਼' ਪੂਰਾ ਕਰਨ ਆਏ ਸਨ, ਉਹ ਕਦੇ ਗੁਰਦੁਆਰੇ ਜਾਂ ਸਥਾਨਕ ਕਮਿਊਨਿਟੀ ਵਿੱਚ ਨਜ਼ਰ ਨਹੀਂ ਆਉਂਦੇ। ਬੱਸ ਝੰਡਿਆਂ ਚ ਡੰਡੇ ਫਸਾ ਕੇ ਤੇ ਗਾਲਾਂ ਕਢ ਕੇ ਕੌਮ ਦੀ ਸੇਵਾ ਕਰ ਰਹੇ ਹਨ।
ਸੋਚਣ ਵਾਲੀ ਗੱਲ ਇਹ ਹੈ:
ਕੀ ਅਸੀਂ ਇੰਨੇ ਨਸ਼ੁਕਰੇ ਹੋ ਗਏ ਹਾਂ ਕਿ ਜੋ ਬੰਦਾ ਸਾਡੀ ਪਛਾਣ ਨੂੰ ਕੌਚੈਲਾ (Coachella) ਤੋਂ ਲੈ ਕੇ ਹਾਲੀਵੁੱਡ ਤੱਕ ਲੈ ਗਿਆ, ਅਸੀਂ ਉਸ ਦਾ ਸਾਥ ਦੇਣ ਦੀ ਬਜਾਏ ਉਸ ਦੀਆਂ ਲੱਤਾਂ ਖਿੱਚੀਏ?
ਕੀ 4-5 ਬੰਦਿਆਂ ਦਾ ਨਫ਼ਰਤ ਭਰਿਆ ਮਿਸ਼ਨ ਸਾਡੀ ਸਾਰੀ ਕੌਮ ਦੀ ਅਗਵਾਈ ਕਰੇਗਾ?
Brainwash ਕੌਣ ਹੈ? ਦਿਲਜੀਤ ਸਟੇਜ 'ਤੇ ਖੜ੍ਹ ਕੇ ਲੱਖਾਂ ਗੋਰਿਆਂ-ਕਾਲਿਆਂ ਨੂੰ "ਪੰਜਾਬੀ" ਬੋਲਣ ਲਾ ਰਿਹਾ ਹੈ, ਤੇ ਇਹ ਪੰਜ ਬੰਦੇ ਸੜਕ 'ਤੇ ਖੜ੍ਹੇ ਹੋ ਕੇ ਆਪਣਿਆਂ ਨੂੰ ਹੀ "ਭੇਡਾਂ" ਕਹਿ ਰਹੇ ਹਨ। ਅਸਲ ਵਿੱਚ ਬ੍ਰੇਨ-ਵਾਸ਼ ਉਹ ਨਹੀਂ ਜੋ ਹਜ਼ਾਰਾਂ ਦੀ ਭੀੜ ਵਿੱਚ ਸਵਾਦ ਲੈ ਰਿਹਾ ਹੈ, ਬ੍ਰੇਨ-ਵਾਸ਼ ਉਹ ਹੈ ਜੋ ਨਫ਼ਰਤ ਦੀ ਐਨਕ ਲਾ ਕੇ ਦੁਨੀਆ ਨੂੰ ਦੇਖ ਰਿਹਾ ਹੈ।
ਇਹਨਾਂ 'ਸੂਰਮਿਆਂ' ਨੂੰ ਸ਼ਾਇਦ ਇਹ ਨਹੀਂ ਪਤਾ ਕਿ ਹਾਥੀ ਜਦੋਂ ਆਪਣੀ ਮਸਤ ਚਾਲੇ ਨਿਕਲਦਾ ਹੈ, ਤਾਂ ਪਿੱਛੇ ਸ਼ੋਰ ਮਚਾਉਣ ਵਾਲਿਆਂ ਦੀ ਕੋਈ ਬੁੱਕਤ ਨਹੀਂ ਹੁੰਦੀ। ਜਿਹੜਾ ਬੰਦਾ ਪੰਜਾਬੀਅਤ ਨੂੰ 'ਕਿਆ ਸੈਂਟਰ' ਵਰਗੇ ਵੱਡੇ ਸਟੇਡੀਅਮਾਂ ਤੱਕ ਲੈ ਗਿਆ, ਉਹ ਤੁਹਾਡੇ ਪੰਜ ਝੰਡਿਆਂ ਨਾਲ ਗੱਦਾਰ ਨਹੀਂ ਬਣ ਜਾਂਦਾ, ਸਗੋਂ ਤੁਹਾਡੀ ਸੋਚ ਦੀ ਕੰਗਾਲੀ ਜ਼ਰੂਰ ਜੱਗ-ਜ਼ਾਹਿਰ ਹੋ ਜਾਂਦੀ ਹੈ।
ਦੋਸਤੋ, ਇਹ ਸਮਝਣ ਦੀ ਲੋੜ ਹੈ ਕਿ ਇਹ ਲੋਕ ਕਿਸ ਦੇ ਇਸ਼ਾਰੇ 'ਤੇ ਅਤੇ ਕਿਸ ਮਿਸ਼ਨ 'ਤੇ ਨਿਕਲੇ ਹੋਏ ਹਨ। ਜੇਕਰ ਅਸੀਂ ਅੱਜ ਆਪਣੇ ਅਸਲੀ ਕਲਾਕਾਰਾਂ ਅਤੇ ਮਾਂ-ਬੋਲੀ ਦੇ ਸੇਵਕਾਂ ਦੀ ਕਦਰ ਨਾ ਕੀਤੀ, ਤਾਂ ਸ਼ਾਇਦ ਆਉਣ ਵਾਲੀਆਂ ਨਸਲਾਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ। ਦਿਲਜੀਤ ਨੇ ਅੱਜ ਓਰਲੈਂਡੋ ਵਿੱਚ ਸਿਰਫ਼ ਗਾਇਆ ਨਹੀਂ, ਸਗੋਂ ਇਹ ਸਾਬਤ ਕੀਤਾ ਹੈ ਕਿ ਪੰਜਾਬੀਅਤ ਦਾ ਝੰਡਾ ਹੁਣ ਦੁਨੀਆ ਦੇ ਸਭ ਤੋਂ ਵੱਡੇ ਮੰਚਾਂ 'ਤੇ ਝੂਲ ਰਿਹਾ ਹੈ।
ਸ਼ੋਅ ਦੇ ਅਖੀਰ ਵਿੱਚ ਜਦੋਂ ਦਿਲਜੀਤ ਨੇ ਭਰੇ ਮਨ ਨਾਲ ਇਹ ਸ਼ਬਦ ਕਹੇ ਕਿ, "ਮੇਰੇ ਵਰਗੇ ਸਿੰਗਰ ਆਉਂਦੇ ਜਾਂਦੇ ਰਹਿਣਗੇ, ਪਰ ਸਾਡੀ ਬੋਲੀ ਤੇ ਪੰਜਾਬੀਅਤ ਦਾ ਸੂਰਜ ਕਦੀ ਅਸਤ ਨਹੀਂ ਹੋਵੇਗਾ," ਤਾਂ ਲੂ ਕੰਡੇ ਖੜ੍ਹੇ ਹੋ ਗਏ। ਇਹ ਬੋਲ ਉਨ੍ਹਾਂ ਸਾਰੇ ਲੋਕਾਂ ਲਈ ਕਰਾਰਾ ਜਵਾਬ ਸਨ ਜੋ ਉਸ ਦੀ ਨੀਅਤ 'ਤੇ ਸ਼ੱਕ ਕਰਦੇ ਹਨ।
ਇੱਕ ਕਲਾਕਾਰ ਜਦੋਂ ਸਫਲਤਾ ਦੇ ਉਸ ਮੁਕਾਮ 'ਤੇ ਪਹੁੰਚ ਕੇ ਵੀ ਆਪਣੇ ਆਪ ਨੂੰ 'ਤਿਣਕਾ' ਸਮਝਦਾ ਹੈ ਅਤੇ ਆਪਣੀ ਬੋਲੀ ਨੂੰ 'ਸੂਰਜ', ਤਾਂ ਸਮਝ ਲਓ ਕਿ ਉਹ ਬ੍ਰੇਨ-ਵਾਸ਼ ਨਹੀਂ, ਸਗੋਂ ਆਪਣੀਆਂ ਜੜ੍ਹਾਂ ਨਾਲ ਡੂੰਘਾ ਜੁੜਿਆ ਹੋਇਆ ਹੈ। ਓਰਲੈਂਡੋ ਦੀ ਉਸ ਰਾਤ ਨੇ ਇਹ ਸਾਬਤ ਕਰ ਦਿੱਤਾ ਕਿ ਵਿਰੋਧ ਕਰਨ ਵਾਲੇ ਚਾਹੇ 400 ਕਿਲੋਮੀਟਰ ਤੋਂ ਆਉਣ ਜਾਂ 4000 ਤੋਂ, ਉਹ ਪੰਜਾਬੀਅਤ ਦੇ ਇਸ ਚੜ੍ਹਦੇ ਸੂਰਜ ਨੂੰ ਕਦੇ ਅਸਤ ਨਹੀਂ ਕਰ ਸਕਦੇ। ਸਵਾਦ ਆ ਗਿਆ ਅੱਜ ਇਹ ਦੇਖ ਕੇ ਕਿ ਸਾਡਾ ਸੱਭਿਆਚਾਰ ਹੁਣ ਸਿਰਫ਼ ਪੰਜਾਬ ਤੱਕ ਸੀਮਤ ਨਹੀਂ, ਸਗੋਂ ਪੂਰੀ ਦੁਨੀਆ ਦੀ ਸਾਂਝੀ ਵਿਰਾਸਤ ਬਣ ਚੁੱਕਾ ਹੈ।
ਵਿਰੋਧ ਕਰਨ ਵਾਲਿਆਂ ਨੂੰ ਸ਼ਰਮ ਨਾਲ ਡੁੱਬਣ ਦੇ ਨਾਲ ਨਾਲ, ਆਪਣੇ ਅੰਦਰ ਝਾਤੀ ਮਾਰਨ ਦੀ ਵੀ ਲੋੜ ਹੈ, ਤੇ ਸਾਨੂੰ ਵੀ ਇਹਨਾਂ ਕਾਲੀਆ ਬਿੱਲੀਆਂ ਨੂੰ ਪਛਾਣ ਕੇ ਦੁਰਕਾਰਨਾ ਬਣਦਾ ਹੈ,,,ਸਿਆਣਿਆ ਨੇ ਸਹੀ ਕਿਹਾ ਹੈ ਕਿ ਕੁਝ ਲੋਕ ਡੰਡੇ ਦੇ ਪੀਰ ਹੁੰਦੇ ਹਨ,,,ਜਿੰਨਾਂ ਚਿਰ ਅਸੀਂ ਇਹਨਾਂ ਦੇ ਝੰਡਿਆਂ ਚੋਂ ਡੰਡੇ ਕਢ ਕੇ ਬਾਹਰ ਨੀ ਸੁੱਟਦੇ, ਉਨ੍ਹਾਂ ਚਿਰ ਨੀ ਇਹਨਾਂ ਨੂੰ ਅਕਲ ਆਉਣੀ... ਇਹਨਾਂ ਦਾ ਸੰਘਰਸ਼ ਹੁਣ ਸੰਘਰਸ਼ ਨਹੀਂ ਰਿਹਾ ਪੂਰੀ ਕੌਮ ਲਈ ਨਮੋਸ਼ੀ ਦਾ ਕਾਰਣ ਬਣ ਰਿਹਾ ਹੈ।
ਜਗੀਰ ਸਿੰਘ ਗੜਗੱਜ
Orlando
[email protected]
05/14/2026
🌟 ਓਰਲੈਂਡੋ (Orlando) ਵਿੱਚ ਇਤਿਹਾਸ ਰਚਿਆ ਗਿਆ! 🌟
ਕੀ ਤੁਸੀਂ ਜਾਣਦੇ ਹੋ ਕਿ ਓਰਲੈਂਡੋ ਵਰਗੇ ਸ਼ਹਿਰ ਵਿੱਚ, ਜਿੱਥੇ ਪੰਜਾਬੀ ਭਾਈਚਾਰਾ ਬਹੁਤ ਸੀਮਤ ਗਿਣਤੀ ਵਿੱਚ ਹੈ, ਉੱਥੇ 18,000 ਤੋਂ ਵੱਧ ਲੋਕਾਂ ਦਾ ਇਕੱਠ ਹੋਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ?
ਅੰਕੜਿਆਂ ਦੀ ਨਜ਼ਰ ਤੋਂ:
ਸੀਮਤ ਪੰਜਾਬੀ ਵਸੋਂ: ਪੂਰੇ ਫਲੋਰਿਡਾ ਵਿੱਚ ਪੰਜਾਬੀ ਮੂਲ ਦੇ ਲੋਕਾਂ ਦੀ ਗਿਣਤੀ ਲਗਭਗ 2,500 ਤੋਂ 3,000 ਦੇ ਕਰੀਬ ਹੀ ਮੰਨੀ ਜਾਂਦੀ ਹੈ।
ਫਿਰ 18,000 ਦਾ ਇਕੱਠ ਕਿਵੇਂ ਹੋਇਆ? 🤔
ਇਹ ਸਿਰਫ਼ ਇੱਕ ਕੰਸਰਟ ਨਹੀਂ ਸੀ, ਸਗੋਂ ਇਹ ਦਿਲਜੀਤ ਦੋਸਾਂਝ ਦੀ ਗਲੋਬਲ ਪਹੁੰਚ ਦਾ ਸਬੂਤ ਹੈ!
ਦੂਰ-ਦੂਰ ਤੋਂ ਪਹੁੰਚੇ ਪ੍ਰਸ਼ੰਸਕ: ਫਲੋਰਿਡਾ ਦੇ ਕੋਨੇ-ਕੋਨੇ ਅਤੇ ਗੁਆਂਢੀ ਰਾਜਾਂ ਤੋਂ ਲੋਕ ਖਾਸ ਤੌਰ 'ਤੇ ਓਰਲੈਂਡੋ ਪਹੁੰਚੇ।
ਸਰਬਸਾਂਝਾ ਪਿਆਰ: ਦਿਲਜੀਤ ਨੂੰ ਸੁਣਨ ਵਾਲੇ ਸਿਰਫ਼ ਪੰਜਾਬੀ ਹੀ ਨਹੀਂ, ਸਗੋਂ ਵੱਡੀ ਗਿਣਤੀ ਵਿੱਚ ਸਾਊਥ ਇੰਡੀਅਨ, ਗੁਯਾਨੀਜ਼ (Guyanese) ਅਤੇ ਹੋਰ ਭਾਈਚਾਰਿਆਂ ਦੇ ਲੋਕ ਵੀ ਸਨ।
ਪੰਜਾਬੀਅਤ ਦਾ ਡੰਕਾ: ਇੱਕ ਅਜਿਹੇ ਸ਼ਹਿਰ ਵਿੱਚ ਜਿੱਥੇ ਸਾਡੀ ਗਿਣਤੀ ਘੱਟ ਹੈ, ਉੱਥੇ Kia Center ਨੂੰ 'Sold Out' ਕਰਨਾ ਇਹ ਦਰਸਾਉਂਦਾ ਹੈ ਕਿ ਅੱਜ ਪੰਜਾਬੀ ਸੰਗੀਤ ਕਿਸੇ ਸਰਹੱਦ ਦਾ ਮੋਹਤਾਜ ਨਹੀਂ।
ਇਹ ਇਕੱਠ ਦੱਸਦਾ ਹੈ ਕਿ ਜਦੋਂ ਕਲਾ ਵੱਡੀ ਹੋਵੇ, ਤਾਂ ਦੂਰੀਆਂ ਅਤੇ ਗਿਣਤੀਆਂ ਕੋਈ ਮਾਇਨੇ ਨਹੀਂ ਰੱਖਦੀਆਂ!
ਕੰਸਰਟ ਦਾ ਲਿੰਕ ਕੁਮੈਂਟਾਂ ਚ ਪਾ ਰਹੇ ਹਾਂ
Diljit Dosanjh Diljit Dosanjh Fans Club
05/13/2026
ਅੱਜ ਕੱਲ ਯੋਗਰਾਜ ਸਿੰਘ ਦੀ ਕਿਸੇ ਵੈਬ ਸੀਰੀਜ਼ ਦੀ ਇੱਕ ਕਲਿੱਪ ਬੜੀ ਵਾਇਰਲ ਹੋ ਰਹੀ ਹੈ, ਜਿਸਦੇ ਵਾਰੇ ਇਹ ਪ੍ਰਚਾਰਿਆ ਜਾ ਰਿਹੈ ਕੇ ਉਹ ਔਰਤਾਂ ਪ੍ਰਤੀ ਕਿਹੋ ਜਿਹੀ ਸੋਚ ਰੱਖਦਾ ਹੈ।
ਇਨ੍ਹਾਂ ਪੋਸਟਾਂ ਨਾਲ਼ ਜਾਂ ਇਸ ਵੈਬ ਸੀਰੀਜ਼ ਦੇ ਇਸ ਡਾਇਲਾਗ ਨਾਲ਼ ਯੋਗਰਾਜ ਸਿੰਘ ਦੀ ਸੋਚ ਦਾ ਨਹੀਂ ਪਤਾ ਲਗਦਾ ਲੇਕਿਨ ਸਾਡੇ ਪੰਜਾਬੀਆਂ ਦੇ ਮਾਨਸਿਕ ਦੀਵਾਲੀਏਪਨ ਦਾ ਜਰੂਰ ਪਤਾ ਲਗਦਾ।
ਭਵਿੱਖ ਵਿਚ ਜਦੋਂ ਸੰਸਾਰ ਮਨੁੱਖੀ ਸੋਚ ਦੇ ਨਿਘਾਰ ਨੂੰ ਮਾਪਣਾ ਹੋਇਆ ਤਾਂ ਪੰਜਾਬੀਆਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਅਧਾਰ ਬਣਾਇਆ ਕਰਨਗੇ।
ਯੋਗਰਾਜ ਸਿੰਘ ਦੀ ਪਹਿਚਾਣ ਇੱਕ ਅਦਾਕਾਰ ਦੇ ਤੌਰ ਤੇ ਹੈ ਅਤੇ ਬਤੌਰ ਅਦਾਕਾਰ ਉਸਨੇ ਵੰਨ ਸੁਵੰਨੇ ਕਿਰਦਾਰ ਕੀਤੇ ਹਨ। ਉਹ ਜੱਗੇ ਡਾਕੂ ਵਰਗਾ ਲੋਕ ਨਾਇਕ ਵੀ ਬਣਿਆ ਅਤੇ ਸਿਕੰਦਰਾ ਫਿਲਮ ਵਿਚ ਆਪਣੀ ਨੂੰਹ ਨਾਲ਼ ਜਬਰਦਸਤੀ ਕਰਨ ਵਾਲ਼ਾ ਦਰਿੰਦਾ ਵੀ ਬਣਿਆ। ਮਾਹੌਲ ਠੀਕ ਵਿਚ ਉਸਨੇ ਆਪਣੀ ਕਾਮਿਕ ਟਾਈਮਿੰਗ ਵੀ ਦਿਖਾਈ।
ਇੱਕ ਅਦਾਕਾਰ ਦਾ ਧਰਮ ਨੂੰ ਹੁੰਦਾ ਕੇ ਉਸਨੂੰ ਜੋ ਕਿਰਦਾਰ ਮਿਲ਼ੇ ਉਸਨੂੰ ਜੀਅ ਜਾਨ ਨਾਲ਼ ਨਿਭਾਏ, ਚਾਹੇ ਉਹ ਹਾਂ ਪੱਖੀ ਹੋਵੇ ਜਾਂ ਨਾਂਹ ਪੱਖੀ।
ਲੇਕਿਨ ਬਤੌਰ ਦਰਸ਼ਕ ਅਸੀਂ ਕਿੱਡੇ ਉੱਜਡ ਹੋ ਗਏ ਹਾਂ ਕੇ ਕਿਸੇ ਦੇ ਪਰਦੇ ਉਪਰ ਨਿਭਾਏ ਕਿਰਦਾਰ ਨੂੰ ਅਸਲ ਜ਼ਿੰਦਗੀ ਨਾਲ਼ ਜੋੜਕੇ ਦੇਖਣ ਲੱਗ ਜਾਂਦੇ ਹਾਂ, ਜਦੋਂ ਕੇ ਅਜਿਹਾ ਸੋਚਣਾ ਵੀ ਹਾਸੋ ਹੀਣਾ ਅਤੇ ਮੂਰਖਤਾ ਭਰਿਆ ਹੈ।
ਜੇ ਆਪਾਂ ਹਿੰਦੀ ਫ਼ਿਲਮਾਂ ਦੀ ਗੱਲ ਕਰੀਏ ਤਾਂ ਅਮਰੀਸ਼ ਪੁਰੀ ਪ੍ਰੇਮ ਚੋਪੜਾ, ਰਣਜੀਤ ਨੇ ਪਤਾ ਨਹੀਂ ਕਿੰਨੀਆਂ ਨੂੰ ਹੀਰੋਇਨ ਨਾਲ਼ ਬਲਾਤਕਾਰ ਕਰਨ ਦੇ ਕਿਰਦਾਰ ਕੀਤੇ ਤਾਂ ਕੀ ਇਹ ਮੰਨਿਆ ਜਾਵੇ ਉਹ ਸੱਚ ਵਿਚ ਅਜਿਹੇ ਹੀ ਸਨ।
ਦਿਲਜੀਤ ਦੋਸਾਂਝ ਸਾਡੇ ਸਾਹਮਣੇ ਹੈ , ਉਸਨੇ ਖਾੜਕੂ ਆਖ ਮਾਰੇ ਮੁੰਡਿਆਂ ਦੀਆਂ ਲਾਸ਼ਾ ਲੱਭਣ ਵਾਲ਼ੇ ਜਸਵੰਤ ਸਿੰਘ ਖਾਲੜਾ ਦਾ ਕਿਰਦਾਰ ਵੀ ਕਰਿਆ ਅਤੇ ਖਾੜਕੂਆਂ ਹੱਥੋਂ ਮਾਰੇ ਚਮਕੀਲੇ ਦਾ ਕਿਰਦਾਰ ਵੀ ਕਰਿਆ। ਇੱਕ ਕਿਰਦਾਰ ਨਾਲ਼ ਨਾ ਉਹ ਚਮਕੀਲਾ ਹੋ ਗਿਆ ਨਾ ਉਹ ਖਾਲੜਾ ਹੋ ਗਿਆ, ਉਹ ਦਿਲਜੀਤ ਸੀ ਅਤੇ ਦਿਲਜੀਤ ਹੀ ਰਹੇਗਾ, ਇਸੇ ਤਰਾਂ ਯੋਗਰਾਜ ਸਿੰਘ ਨੇ ਸਿਕੰਦਰਾ ਫਿਲਮ ਵਿਚ ਆਪਣੀ ਨੂੰਹ ਨੂੰ ਹੱਥ ਪਾਇਆ ਸੀ ਤਾਂ ਇਸਦਾ ਮਤਲਬ ਇਹ ਨਹੀਂ ਕੇ ਉਹ ਯੁਵਰਾਜ ਸਿੰਘ ਦੀ ਘਰਵਾਲੀ ਨੂੰ ਉਸੇ ਨਜ਼ਰ ਨਾਲ਼ ਦੇਖੇ, ਇਸੇ ਤਾਂ ਉਸਦੇ ਇਸ ਵੈੱਬ ਸੀਰੀਜ਼ ਵਿਚ ਨਿਭਾਏ ਕਿਰਦਾਰ ਕਰਕੇ ਉਸਨੂੰ ਮਾੜਾ ਬੋਲਣਾਂ ਬਿਲਕੁਲ ਗ਼ਲਤ ਹੈ।
ਔਰ ਇੱਕ ਗੱਲ ਹੋਰ ਕੇ ਇਹ ਆਖ ਦੇਣਾ ਕੇ ਉਸਨੇ ਦੋ ਮਹੀਨੇ ਪਹਿਲਾਂ ਅੰਮ੍ਰਿਤ ਛੱਕਿਆ ਤੇ ਅੱਜ ਉਹ ਔਰਤਾਂ ਵਾਰੇ ਐਦਾਂ ਕਿਉਂ ਬੋਲਦਾ ਆਖਣ ਤੋਂ ਪਹਿਲਾਂ ਕਿਸੇ ਫਿਲਮ ਜਾਂ ਵੈੱਬ ਸੀਰੀਜ਼ ਦੇ ਨਿਰਮਾਣ ਵਾਰੇ ਥੋੜੀ ਜਾਣਕਾਰੀ ਲਵੋ ਕੇ ਕੋਈ ਫਿਲਮ ਜਾਂ ਵੈੱਬ ਸੀਰੀਜ਼ ਦਾ ਨਿਰਮਾਣ ਤਿੰਨ ਪੜਾਅ ਵਿਚ ਹੁੰਦਾ, ਪ੍ਰੀ ਪ੍ਰੋਡਕਸ਼ਨ, ਸ਼ੂਟਿੰਗ ਫੇਰ ਪੋਸਟ ਪ੍ਰੋਡਕਸ਼ਨ। ਇਸ ਸਾਰੇ ਕੰਮ ਨੂੰ ਕਈ ਵਾਰ ਸਾਲ ਤੱਕ ਦਾ ਸਮਾਂ ਲੱਗ ਜਾਂਦਾ।
ਅੱਜ ਰਿਲੀਜ਼ ਹੋਈ ਕੋਈ ਫਿਲਮ ਜਾਂ ਵੈੱਬ ਸੀਰੀਜ਼ ਕਿੰਨੇ ਮਹੀਨੇ ਪਹਿਲਾਂ ਬਣੀ ਸੀ ਇਸਦੀ ਜਾਣਕਾਰੀ ਲਏ ਬਿਨਾਂ ਦੋ ਮਹੀਨੇ ਪਹਿਲਾਂ ਅੰਮ੍ਰਿਤ ਛੱਕਣ ਦੀਆਂ ਗੱਲਾਂ ਕਰਨਾ ਬਿਲਕੁਲ ਬਚਕਾਨਾ ਹੈ। ਅਜਿਹੇ ਲੋਕਾਂ ਦੀ ਅਕਲ ਤੇ ਸਿਰਫ ਤਰਸ ਕੀਤਾ ਜਾ ਸਕਦਾ ਹੈ।
ਸੋਨੂੰ ਮੰਗਲ਼ੀ ਦੀ ਵਾਲ ਤੋਂ
ਧੰਨਵਾਦ ਸਹਿਤ
05/12/2026
ਅਖੌਤੀ ਖਾਲਿਸਤਾਨੀਆਂ ਨੂੰ ਸਵਾਲ
ਇਸ ਬਾਰੇ ਕਿਉਂ ਨੀਂ ਬੋਲਦੇ???
ਕਿਉਂ ਨੀ ਬਣਾਉਂਦੇ ਸਿੱਖ ਇਨਸਾਫ਼ ਮੋਰਚਾ?
ਆਪਣੇ ਚਿੱਤੜਾਂ ਚ ਝੰਡੇ ਫਸਾ ਕੇ ਤੁਹਾਨੂੰ ਕੁਝ ਵੀ ਹਾਸਿਲ ਨਹੀਂ ਹੋਣ ਵਾਲਾ...
ਬਾਬਾ ਬੜਬੋਲਾ
******"***"*"*"***
ਜਥੇਦਾਰ ਜਗਤਾਰ ਸਿੰਘ ਹਵਾਰੇ ਹੋਣਾ ਨੇ ਮਾਂ ਦੇ ਆਖ਼ਰੀ ਦਰਸ਼ਨਾਂ ਵਾਸਤੇ 29 ਸਾਲ ਬਾਅਦ ਪੈਰੋਲ ਮੰਗੀ ਹੈ। ਇੱਕ ਮਾਂ ਦਾ ਪੁੱਤਰ ਨਾਲ ਮਿਲਣ ਹੋਣਾ ਚਾਹੀਦਾ ਹੈ ਮਾਂ ਨੂੰ ਰੱਬ ਦਾ ਦੂਜਾ ਰੂਪ ਮੰਨਿਆ ਜਾਂਦਾ ਹੈ। ਅਤੇ ਰੱਬ ਤੋਂ ਕਿਸੇ ਵੀ ਮਨੁੱਖ ਨੂੰ ਦੂਰ ਰੱਖਣਾ ਗੁਨਾਹ ਹੈ। ਜਿਸ ਦੀ ਹਾਅ ਸ਼ਾਇਦ ਪੀੜੀਆਂ ਤੱਕ ਪਿੱਛਾ ਨਾ ਛੱਡੇ। ਪਰ ਸਿੱਖ ਕੌਮ ਨੂੰ ਇੱਥੋਂ ਤੱਕ ਲਿਆਉਣ ਵਾਲੇ ਸਾਡੇ ਆਪਣੇ ਹੀ ਸਨ ਜਿੰਨਾ ਦੇ ਪੱਗਾਂ ਵਿੱਚ ਸਿਰ ਫਸੇ ਰਹੇ ਅਤੇ ਉਹ ਸਾਨੂੰ ਆਪਣੇ ਆਪ ਨੂੰ ਸਿੱਖ ਮਹਿਸੂਸ ਕਰਵਾਉਂਦੇ ਰਹੇ। ਅੱਜ 29 ਸਾਲ ਗੁਜ਼ਰ ਜਾਣ ਬਾਅਦ ਵੀ ਉਹੀ ਗੱਦਾਰ ਫਿਰ ਖਲੋਤੇ ਹੋਏ ਹਨ ਅੰਮਿ੍ਤਪਾਲ ਦੇ ਵਿਰੋਧ ਵਿੱਚ ਜੋ ਜਥੇਦਾਰ ਹਵਾਰੇ ਦੇ ਵਿਰੋਧੀ ਸਨ ਉਹੀ ਅੰਮਿ੍ਤਪਾਲ ਦੇ ਵਿਰੋਧੀ ਹਨ। ਜਥੇਦਾਰ ਹਵਾਰੇ ਦਾ ਪਿਤਾ ਪਿਛਲੇ 3 ਸਾਲਾਂ ਤੋਂ ਮੋਹਾਲੀ ਬੈਠਾ ਹੋਇਆ ਮੋਰਚਾ ਲਗਾਕੇ ਕੇ ਮੇਰੇ ਪੁੱਤਰ ਨੂੰ ਪੈਰੋਲ ਦਿਉ ਪਰ ਪੱਗਾਂ ਵਿੱਚ ਫਸੇ ਸਿਰਾਂ ਦੇ ਗੱਦਾਰਾ ਕਰਕੇ ਮਸਲਾ ਅਟਕਿਆ ਹੋਇਆ ਹੈ। ਜਥੇਦਾਰ ਹਵਾਰੇ ਨੂੰ ਬਰੀ ਕਰਨਾ ਚਾਹੀਦਾ ਹੈ। ਸਭ ਨੂੰ ਰਲ ਮਿਲਕੇ ਹਾਂਅ ਦਾ ਨਾਹਰਾ ਮਾਰਨ ਦੀ ਲੋੜ ਹੈ। ਅਤੇ ਸਿੱਖਾਂ ਨੂੰ ਏਸੀ ਰਾਜਨੀਤਕ ਧਿਰ ਚਾਹੀਦੀ ਹੈ ਜੋ ਆਪਣਾ ਖੁਦ ਦਾ ਘਰ ਭਰਨਾ ਛੱਡਕੇ ਕੇਂਦਰ ਸਰਕਾਰ ਨਾਲ ਟੇਬਲ ਉੱਤੇ ਬੈਠਕੇ ਬੰਦੀ ਸਿੰਘਾ ਦੀ ਰਿਹਾਈ ਦੀ ਗੱਲ ਕਰੇ। ਮੋਦੀ ਕੇਂਦਰ ਵਿੱਚ 2014 ਤੋਂ ਕਾਬਜ ਹੈ ਕਿਉਂਕਿ ਉਸਦੀ ਕੌਮ ਉਸਦੇ ਨਾਲ ਹੈ। ਪਰ ਸਿੱਖਾਂ ਵਿੱਚ ਇਸ ਤਰਾਂ ਨਹੀਂ ਹੁੰਦਾ ਸਿੱਖ ਆਪਣਾ ਭਰਾ ਨੂੰ ਹੀ ਮਾਰ ਛੱਡਦੇ ਹਨ ਲੱਤਾਂ ਖਿੱਚਦੇ ਹਨ ਫੋਕੀਆਂ ਚੌਧਰਾ ਭਾਲਦੇ ਹਨ ਆਪਣਾ ਘਰ ਭਰਨ ਤੱਕ ਦੀ ਦੌੜ ਲਗਾਉਂਦੇ ਹਨ ਪਰ ਸਿੱਖਾਂ ਨੂੰ ਐਸੀ ਇੱਕ ਧਿਰ ਇਸ ਵਕਤ ਆਰਜੀ ਤੌਰ ਉੱਤੇ ਚਾਹੀਦੀ ਹੈ ਜੋ ਘੱਟ ਤੋ ਘੱਟ ਮਾਂ ਵਾਲਾ ਕਲਾਵਾ ਦੇ ਸਕੇ।ਧੰਨਵਾਦ
ਕਾਪੀ
05/12/2026
ਗਾਣੇ — ਬੰਦ!
ਭੰਗੜਾ — ਬੰਦ!
ਗਿੱਧਾ, ਬੋਲੀਆਂ, ਲੋਕ-ਗੀਤ — ਸਭ ਬੰਦ!
ਸੱਭਿਆਚਾਰਕ ਪ੍ਰੋਗਰਾਮ — ਬਿਲਕੁਲ ਬੰਦ!
ਅਲਾਹੁਣੀਆਂ ਬੰਦ
ਸਿੱਠਣੀਆਂ ਬੰਦ
ਦਲੀਲਾਂ — ਬੰਦ!
ਰੱਖੜੀ ਬੰਦ
ਦੁਸਹਿਰਾ ਬੰਦ
ਦੀਵਾਲੀ ਬੰਦ
ਹੋਲੀ ਬੰਦ
ਤੀਆਂ ਬੰਦ
ਮੋਨੇ-ਘੋਨੇ — ਬੰਦ!
ਗੁਰਦਾਸ ਮਾਨ ਬੰਦ
ਦਿਲਜੀਤ ਬੰਦ
ਮੂਸੇਵਾਲਾ ਬੰਦ
ਦੀਪ ਸਿੱਧੂ ਬੰਦ
ਅੰਮ੍ਰਿਤਪਾਲ ਬੰਦ
ਹੱਸਣਾ, ਰੋਣਾ, ਹੱਗਣਾ, ਮੂਤਣਾ — ਏਹ ਵੀ ਬੰਦ!
ਤੂੰ ਵੀ ਬੰਦ, ਮੈਂ ਵੀ ਬੰਦ!
ਜਿਊਣਾ ਬੰਦ, ਇੱਥੋਂ ਤੱਕ ਕਿ ਮਰਨਾ ਵੀ ਬੰਦ!
ਸਮਝ ਨੀ ਆਉਂਦੀ ਇਹਨਾਂ ਅਕਲ ਦੇ ਅੰਨ੍ਹਿਆਂ ਨੂੰ ਕਿ ਆਹ ਕਿਹੋ ਜਿਹਾ ਖਾਲਿਸਤਾਨ ਬਣਾਉਣਾ ਚਾਹੁੰਦੇ ਆ? ਅਸਲ ਵਿੱਚ ਤਾਂ ਤੁਸੀਂ ਆਪ ਸਟੇਟ ਦੇ ਵਰਤੇ ਹੋਏ 'ਸੰਦ' ਬਣੇ ਬੈਠੇ ਓ! ਇਹਨਾਂ ਲੱਕੜਦੀਨਾਂ ਨੂੰ ਇੰਨੀ ਕੁ ਸੁਰਤ ਵੀ ਹੈਨੀ ਕਿ ਕੀਹਦਾ ਵਿਰੋਧ ਕਰਨਾ ਤੇ ਕੀਹਦੀ ਪਿੱਠ 'ਤੇ ਖੜ੍ਹਨਾ!
ਓ ਭਰਾਵੋ, ਲੈ ਲਓ ਜਿੱਥੇ ਮਿਲਦਾ ਥੋਨੂੰ ਤੁਹਾਡਾ ਖਾਲਿਸਤਾਨ, ਪਰ ਘੱਟੋ-ਘੱਟ ਸਾਨੂੰ ਤਾਂ ਸਾਡੇ ਹਿਸਾਬ ਨਾਲ ਜੀਅ ਲੈਣ ਦਿਓ! ਦੁਨੀਆ ਕਿੱਥੋਂ ਦੀ ਕਿੱਥੇ ਪਹੁੰਚ ਗਈ, ਤੇ ਇਹ ਅਜੇ ਵੀ ਆਪਣੀ ਮੂਰਖਾਂ ਦੀ ਦੁਨੀਆ 'ਚੋਂ ਬਾਹਰ ਨੀ ਨਿਕਲੇ! 🤬
ਜੇ ਕਿਸੇ ਨੇ ਗੱਲ ਕਰਨੀ ਤਾਂ ਬੰਦਿਆ ਵਾਂਗੂ ਕਰੇ,,,ਭੌਕਣ ਵਾਲਿਆਂ ਲਈ ਮੈਂ ਵੀ ਡਾਂਗ ਰੱਖੀ ਹੋਈ ਆ ਫੇ ਨਾਂ ਕਿਹੋ ਦੱਸਿਆ ਨੀ,,,
ਬਾਬਾ ਬੜਬੋਲਾ
05/12/2026
ਅਗਲੇ ਦੀ ਇਕ ਨਜ਼ਰ ਪਾਉਣ ਲਈ 50,000 ਲੋਕ ਅਰੀਨਾ ਅੰਦਰ ਉਸਦੇ ਨਾਲ ਝੂਮ ਰਹੇ ਸਨ । ਕਦੇ ਸੋਚਿਆ ਨਹੀਂ ਸੀ ਕਿ ਕੋਈ ਪੰਜਾਬੀ ਸੋਲੋ ਆਰਟਿਸਟ ਏਡਾ ਵੱਡਾ ਕਾਨਸਰਟ ਕਰੇਗਾ ।
ਏਧਰ ਬਾਹਰ ਖੜੇ ਨਾਖੁਸ਼ ਪ੍ਰਜਾਤੀ ਦੇ ਲੋਕ ਨਾਹਰੇ ਲਾ ਰਹੇ ਸੀ ਅਖੈ ਦੀਪੇ ਹੇਰਾਂ ਵਾਲੇ ਦੀ ਸੋਚ ਤੇ , ਪਹਿਰਾ ਦਿਆਂਗੇ ਠੋਕ ਕੇ ।
ਮੈ ਪਹਿਲਾ ਤਾ ਹੈਰਾਨ ਹੋਇਆ ਕਿ ਇਹ ਕਹੀ ਕੀ ਜਾਂਦੇ ??
ਫਿਰ ਮੈਨੂੰ ਯਾਦ ਆਇਆ ਕਿ ਦੀਪੇ ਹੇਰਾਂ ਵਾਲੇ ਨੇ ਚਮਕੀਲੇ ਨੂੰ ਮਾਰਿਆ ਸੀ ਇਹ ਕਹਿ ਰਹੇ ਉਸਦੀ ਸੋਚ ਤੇ ਅਸੀਂ ਪਹਿਰਾ ਦੇਣਾ ।
ਮਤਲੱਬ ਤਾਂ ਇਹੋ ਬਣਦਾ ਕਿ ਅਸੀਂ ਦਿਲਜੀਤ ਦਾ ਕਤਲ ਕਰਾਂਗੇ ???
ਜੇ ਇਹ ਨਹੀਂ ਤਾਂ ਦੀਪੇ ਹੇਰਾਂ ਵਾਲੇ ਦੀ ਹੋਰ ਸੋਚ ਕਿਹੜੀ ਸੀ ਕਿਹੜੀ ਉਹ ਕਿਤਾਬ ਲਿਖਕੇ ਗਿਆ ਜਿਸ ਨਾਲ ਸਿੱਖੀ ਨੂੰ ਚਾਰ ਚੰਨ ਲੱਗ ਗਏ ?
ਉਸਦੀ ਕੁਆਲੀਫਿਕੇਸ਼ਣ ਇਹੋ ਕਿ ਉਸਨੇ ਅਮਰ ਸਿੰਘ ਚਮਕੀਲਾ ਅਤੇ ਉਸਦੀ ਗਰਭਵਤੀ ਪਤਨੀ ਨੂੰ ਕਤਲ ਕੀਤਾ ਸੀ ਜਿਸ ਕਰਕੇ ਉਸਦੇ ਪੇਟ ਅੰਦਰ ਉਸਦਾ ਬੱਚਾ ਵੀ ਮਰ ਗਿਆ ਸੀ ।
ਇਹਨਾ ਲਈ ਇਹ ਕੌਮੀ ਕਾਰਜ ਸੀ ਪਰ ਅਸਲੀਅਤ ਵਿਚ ਇਹ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਕਰਾਈਮ ਸੀ ।
ਇਸਤੋ ਇਲਾਵਾ ਦੀਪੇ ਹੇਰਾਂ ਵਾਲੇ ਨੇ ਕਿਹੜੀ ਇਬਾਰਤ ਲਿਖੀ ਹੈ ਜਿਸ ਕਰਕੇ ਉਸਦੀ ਸੋਚ ਤੇ ਪਹਿਰਾ ਦੇਣ ਲਈ ਬੰਦੇ ਸ਼ਿਕਾਗੋ ਵਿੱਚ ਕਮਰਕੱਸੇ ਬੰਨੀ ਖੜੇ ਹਨ ।
ਹੈਰਾਨੀ ਦੀ ਗੱਲ ਹੈ ਮਰ ਚਮਕੀਲਾ ਵੀ ਗਿਆ ਅਤੇ ਦੀਪਾ ਵੀ ਅੱਜ ਲੋਕਾਂ ਨੂੰ ਯਾਦ ਕੌਣ ਹੈ ਇੱਕ ਦੇ ਜੀਵਨ ਤੇ ਫਿਲਮਾਂ ਬਣ ਰਹੀਆਂ ਮੇਲੇ ਲੱਗ ਰਹੇ ਹਨ ਅਤੇ ਦੂਜੇ ਬਾਰੇ ਕਿਸੇ ਨੂੰ ਪਤਾ ਨਹੀਂ ਕਿ ਉਹ ਕੌਣ ਸੀ ।
ਜਿਸ ਬੰਦੇ ਬਾਰੇ ਲੋਕ ਨਹੀਂ ਜਾਣਦੇ ਉਸਦੀ ਸੋਚ ਤੇ ਪਹਿਰੇ ਦੇਣ ਦੀਆਂ ਗੱਲਾਂ ਹੋ ਰਹੀਆਂ ਹਨ ।
✍️ਪਰਗਟਜੀਤ ਸੰਧੂ
ਪਹਿਲਾਂ ਮੈਂ ਸੋਚਦਾ ਸੀ ਕਿ ਸਿਰਫ਼ ਮੋਦੀ ਭਗਤਾਂ ਦਾ IT Cell ਹੀ ਗਾਲੀ-ਗਲੋਚ ਵਿੱਚ ਮਾਹਰ ਹੈ, ਪਰ ਹੁਣ ਪੰਨੂ ਦੇ ਸਮਰਥਕ ਵੀ ਉਹਨਾਂ ਦੇ ਬਰਾਬਰ ਖੜ੍ਹੇ ਹਨ। ਦਲੀਲ ਇਹਨਾਂ ਨੂੰ ਆਉਂਦੀ ਨਹੀਂ ਅਤੇ ਗੁਰਬਾਣੀ ਦੀ ਮਰਯਾਦਾ ਨਾਲ ਇਹਨਾਂ ਦਾ ਕੋਈ ਲੈਣਾ-ਦੇਣਾ ਨਹੀਂ ਲੱਗਦਾ। ਇਹ ਸਿੱਖੀ ਗੁਣਾਂ ਤੋਂ ਸੱਖਣੀ ਕੋਈ 'ਪਲਾਂਟ ਕੀਤੀ ਹੋਈ ਪਨੀਰੀ' ਮਹਿਸੂਸ ਹੁੰਦੇ ਹਨ।
ਮੈਂ ਖੁਦ ਦੋ-ਚਾਰ ਸਾਲ ਇਹਨਾਂ ਦੇ ਨਾਲ ਰਹਿ ਕੇ ਦੇਖਿਆ ਹੈ, ਇਸੇ ਲਈ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਹ ਲੋਕ ਪੂਰੇ ਸੰਘਰਸ਼ ਨੂੰ ਲੀਹੋਂ ਲਾਹੁਣ ਵਾਲੇ ਸਾਬਤ ਹੋ ਰਹੇ ਹਨ। ਇਹਨਾਂ ਕੋਲ ਨਾ ਕੋਈ ਦੂਰ-ਅੰਦੇਸ਼ੀ ਹੈ ਅਤੇ ਨਾ ਹੀ ਕੋਈ ਸਾਰਥਕ ਏਜੰਡਾ। ਗੁਰਪਤਵੰਤ ਪੰਨੂ ਦੀ ਸੰਸਥਾ ਦਾ ਅਸਲ ਮੁੱਦਿਆਂ ਨਾਲ ਕੋਈ ਵਾਸਤਾ ਨਹੀਂ; ਇਹ ਸਿਰਫ਼ ਝੰਡੇ ਚੁੱਕ ਕੇ ਇੱਧਰ-ਉੱਧਰ ਕੁੱਤੇ ਭਕਾਈ ਕਰਦੇ ਹਨ, ਜਿਸ ਦਾ ਕੌਮ ਨੂੰ ਕੋਈ ਫਾਇਦਾ ਹੋਣ ਦੀ ਬਜਾਏ ਨੁਕਸਾਨ ਹੀ ਹੋ ਰਿਹਾ ਹੈ।
ਇੱਥੇ ਮੈਂ ਇੱਕ ਗੱਲ ਸਾਫ਼ ਕਰ ਦੇਣੀ ਚਾਹੁੰਦਾ ਹਾਂ ਕਿ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ, ਇਹ ਸਿਰਫ਼ ਪੰਨੂ ਦੇ ਉਹ 'ਚੇਲੇ' ਹਨ ਜੋ ਬਿਨਾਂ ਕਿਸੇ ਸੋਚ-ਸਮਝ ਜਾਂ ਦੂਰ-ਅੰਦੇਸ਼ੀ ਦੇ ਸਿਰਫ਼ ਮਾਹੌਲ ਖ਼ਰਾਬ ਕਰ ਰਹੇ ਹਨ।
*ਰੋਇਲ ਪਟਿਆਲਵੀ ਦੀ ਕੰਧ ਤੋਂ
05/08/2026
ਕੱਲ੍ਹ ਇੱਕ ਖਬਰ ਉੜੀ ਕਿ ਬਾਲੀਵੁੱਡ ਅਦਾਕਾਰ ਸ਼ਕਤੀ ਕਪੂਰ ਦੀ ਮੌਤ ਹੋ ਗਈ । ਸਾਡੀਆਂ ਸੋਸ਼ਲ ਮੀਡੀਆ ਦੀਆਂ ਭੇਡਾਂ ਦੀ ਆਦਤ ਹੈ ਕਿ ਇੱਕ ਜਿੱਧਰ ਨੂੰ ਹੋ ਤੁਰੀ ਬਾਕੀ ਵੀ ਓਧਰ ਨੂੰ ਮੂੰਹ ਚੁੱਕ ਦਬੀੜ ਚੱਕ ਦਿੰਨੀਆਂ । ਬਿਨਾਂ ਪੁਸ਼ਟੀ ਕਰੇ ਹਰੇਕ ਐਰੇ ਗੈਰੇ ਨੇ ਇਹ ਖ਼ਬਰ ਸਾਂਝੀ ਕਰ ਛੱਡੀ । ਜਦੋਂ ਸ਼ਕਤੀ ਸਾਬ ਨੇ ਇਹ ਖਬਰਾਂ ਤੱਕੀਆਂ ਤਾਂ ਉਹ ਚੀਖ ਚੀਖ ਕੇ ਆਖ ਰਹੇ ਨੇ ਕਿ ਭਰਾਵੋ “ਅਭੀ ਮੈਂ ਜ਼ਿੰਦਾ ਹੂੰ । ਪਰ ਸਾਡੇ ਲੋਕ ਕਿੱਥੇ ਮੰਨਦੇ ਨੇ , ਉਹ ਅਜੇ ਵੀ ਉਹਨਾਂ ਦੇ ਦਿਹਾਂਤ ਦੀ ਖ਼ਬਰ ਸਾਂਝ ਕਰੀ ਜਾ ਰਹੇ ਨੇ । ਇਸ ਸੱਭ ਨੂੰ ਤੱਕ ਕੇ ਮੈਨੂੰ ਆਪਣੇ ਦੋਸਤ ਦੀ ਸੁਣਾਈ ਗੱਲ ਚੇਤੇ ਆ ਗਈ ।
ਉਹ ਕਹਿੰਦਾ ਸਾਡਾ ਰਿਸ਼ਤੇਦਾਰ ਮੱਘਰ ਕੁਝ ਦਿਨਾਂ ਤੋਂ ਢਿੱਲਾ ਸੀ । ਉਹਦੇ ਵਾਰੇ ਖਬਰ ਉੱਡ ਗਈ ਕਿ ਉਹ ਮਰ ਗਿਆ। ਜਦੋਂ ਦੂਜੇ ਪਿੰਡ ਰਹਿੰਦੇ ਉਹਦੇ ਯਾਰ ਬੇਲੀ ਮੱਖਣ ਸਿਹੁੰ ਨੂੰ ਇਹ ਖਬਰ ਮਿਲੀ ਤਾਂ ਉਹਨੂੰ ਡਾਢਾ ਦੁੱਖ ਹੋਇਆ ।
ਥੋੜੇ ਦਿਨ ਬਾਅਦ ਉਹ ਮੱਘਰ ਦਾ ਅਫ਼ਸੋਸ ਕਰਨ ਉਹਦੇ ਘਰ ਪਹੁੰਚ ਗਿਆ । ਅੱਗੋਂ ਮੱਘਰ ਨੂੰ ਸਹੀ ਸਲਾਮਤ ਦੇਖਕੇ ਮੱਖਣ ਬੜਾ ਹੈਰਾਂਨ ਹੋਇਆ । ਕਹਿੰਦਾ “ਯਾਰ ਮੈਂ ਤਾਂ ਸੁਣਿਆ ਸੀ ਤੂੰ ਪੂਰਾ ਹੋ ਗਿਆ , ਪਰ ਤੂੰ ਤਾਂ ........”
“ਦੇਖ ਲਾ ਤੇਰੇ ਸਾਹਮਣੇਂ ਖੜਾਂ ਜਿਉਂਦਾ ਜਾਗਦਾ “ ਮੱਘਰ ਬੋਲਿਆ ।
“ ਯਾਰਾ ਓ ਤਾਂ ਠੀਕ ਆ ਪਰ ਜਿਸ ਬੰਦੇ ਨੇ ਮੈਨੂੰ ਤੇਰੇ ਬਾਰੇ ਦੱਸਿਆ ਸੀ , ਝੂਠ ਉਹ ਵੀ ਨੀ ਬੋਲਦਾ”
05/08/2026
ਨਫ਼ਰਤ ਦਾ ਬੰਡਲ ਹਮੇਸ਼ਾ ਛੋਟਾ ਹੁੰਦਾ ਹੈ
ਫਿਲਮ ਨਿਰਮਾਤਾ ਅਤੇ ਨਿਰਦੇਸ਼ਕ ਬੀ.ਆਰ. ਚੋਪੜਾ ਨੇ ਆਪਣੇ ਟੀਵੀ ਸੀਰੀਅਲ "ਮਹਾਭਾਰਤ" ਲਈ ਕਹਾਣੀ ਲਿਖਣ ਲਈ ਡਾ. ਰਾਹੀ ਮਾਸੂਮ ਰਜ਼ਾ ਨੂੰ ਕਿਹਾ ਸੀ, ਪਰ ਡਾ ਰਜ਼ਾ ਨੇ ਕੁਛ ਨਿੱਜੀ ਕਾਰਨਾਂ ਕਰਕੇ ਸਕ੍ਰਿਪਟ ਲਿਖਣ ਤੋਂ ਇੰਨਕਾਰ ਕਰ ਦਿੱਤਾ ਸੀ। ਕਿਹਾ ਜਾਂਦਾ ਹੈ ਕਿ ਅਗਲੇ ਦਿਨ ਅਖਬਾਰ ਵਿਚ ਇਹ ਖਬਰ ਛਪ ਗਈ ਸੀ।
ਹਜ਼ਾਰਾਂ ਲੋਕਾਂ ਨੇ ਚੋਪੜਾ ਸਾਹਿਬ ਨੂੰ ਚਿੱਠੀਆਂ ਲਿਖ ਕੇ ਪੁੱਛਿਆ: ਕੀ ਤੁਹਾਨੂੰ ਇੱਕ ਮੁਸਲਮਾਨ ਹੀ ਮਿਲਿਆ "ਮਹਾਭਾਰਤ" ਦੀ ਪਟਕਥਾ ਲਿਖਣ ਲਈ?ਚੋਪੜਾ ਸਾਹਬ ਨੇ ਸਾਰੇ ਪੱਤਰ ਮਾਸੂਮ ਰਜ਼ਾ ਸਾਹਬ ਨੂੰ ਭੇਜ ਦਿੱਤੇ। ਚਿੱਠੀਆਂ ਦਾ ਸੰਗ੍ਰਹਿ ਦੇਖ ਕੇ ਮਾਸੂਮ ਰਜ਼ਾ ਨੇ ਚੋਪੜਾ ਸਾਹਬ ਨੂੰ ਕਿਹਾ ਕਿ "ਮਹਾਭਾਰਤ" ਦੀ ਸਕ੍ਰਿਪਟ ਹੁਣ ਮੈਂ ਹੀ ਲਿਖਾਂਗਾ, ਕਿਉਂਕਿ ਮੈਂ ਗੰਗਾ ਦਾ ਪੁੱਤਰ ਹਾਂ।
ਜਦੋਂ ਰਾਹੀ ਮਾਸੂਮ ਰਜ਼ਾ ਨੇ ਟੀਵੀ ਸੀਰੀਅਲ ''ਮਹਾਭਾਰਤ'' ਦੀ ਸਕ੍ਰਿਪਟ ਲਿਖੀ ਤਾਂ ਉਨ੍ਹਾਂ ਦੇ ਘਰ ਚਿੱਠੀਆਂ ਦੇ ਅੰਬਾਰ ਲੱਗ ਗਏ। ਲੋਕਾਂ ਨੇ ਡਾਕਟਰ ਰਾਹੀ ਮਾਸੂਮ ਰਜ਼ਾ ਦੀ ਖੂਬ ਤਾਰੀਫ ਕੀਤੀ ਅਤੇ ਢੇਰ ਸਾਰੀਆਂ ਅਸੀਸਾਂ ਦਿੱਤੀਆਂ।
ਰਜ਼ਾ ਸਾਬ ਨੇ ਓਹਨਾਂ ਚਿੱਠੀਆਂ ਦੇ ਕਈ ਬੰਡਲ ਬਣਾਏ ਤੇ ਆਪਣੀ ਮੇਜ਼ ਦੇ ਕੋਲ ਸਜਾ ਦਿੱਤੇ, ਪਰ ਇੱਕ ਬਹੁਤ ਹੀ ਛੋਟਾ ਬੰਡਲ ਮੇਜ਼ ਦੇ ਆਲ਼ੇ ਦੁਆਲ਼ੇ ਸਜੇ ਬਾਕੀ ਸਾਰੇ ਬੰਡਲਾਂ ਤੋਂ ਵੱਖਰਾ ਰੱਖ ਦਿੱਤਾ। ਜਦੋਂ ਕਿਸੇ ਨੇ ਰਜ਼ਾ ਸਾਬ ਨੂੰ ਇਸ ਛੋਟੇ ਬੰਡਲ ਨੂੰ ਬਾਕੀ ਬੰਡਲਾਂ ਤੋਂ ਦੂਰ ਰੱਖਣ ਦਾ ਦਾ ਕਾਰਨ ਪੁੱਛਿਆ ਤਾਂ ਰਜ਼ਾ ਸਾਹਿਬ ਨੇ ਜਵਾਬ ਦਿੱਤਾ " ਇਹ ਉਹ ਚਿੱਠੀਆਂ ਹਨ ਜਿਨ੍ਹਾਂ ਵਿੱਚ ਮੈਨੂੰ ਗਾਲ੍ਹਾਂ ਲਿਖੀਆਂ ਗਈਆਂ ਹਨ"।
ਕੁਝ ਹਿੰਦੂ ਗੁੱਸੇ ਵਿਚ ਹਨ ਕਿ ਤੁਸੀਂ ਮੁਸਲਮਾਨ ਹੋ ਕੇ "ਮਹਾਭਾਰਤ"' ਦੀ ਪਟਕਥਾ ਲਿਖਣ ਦੀ ਹਿੰਮਤ ਕਿਵੇਂ ਕੀਤੀ? ਤੇ ਵਿੱਚ ਕੁੱਝ ਮੁਸਲਮਾਨ ਵੀ ਨਰਾਜ਼ ਹਨ ਕਿ ਇੱਕ ਮੁਸਲਮਾਨਾ ਹੋਕੇ ਤੁਸੀਂ ਹਿੰਦੂ ਗਰੰਥ ਦੀ ਪਟਕਥਾ ਲਿਖਣ ਦਾ ਦੁੱਸਸਾਹਸ ਕਿਵੇਂ ਕੀਤਾ?
ਰਾਹੀ ਸਾਹਬ ਨੇ ਕਿਹਾ:- ਚਿੱਠੀਆਂ ਦਾ ਇਹ "ਛੋਟਾ ਬੰਡਲ" ਅਸਲ ਵਿੱਚ ਮੈਨੂੰ ਹਿੰਮਤ ਦਿੰਦਾ ਹੈ ਕਿ ਦੇਸ਼ ਵਿੱਚ ਮਾੜੇ ਲੋਕ ਸਿਰਫ਼ ਮੁੱਠੀ ਭਰ ਹੀ ਹਨ। ਉਨ੍ਹਾਂ ਕਿਹਾ ਕਿ ਯਾਦ ਰੱਖਣ ਵਾਲੀ ਗੱਲ ਇਹ ਹੈ ਕਿ: - ਅੱਜ ਵੀ ਨਫ਼ਰਤ ਫੈਲਾਉਣ ਵਾਲਿਆਂ ਦਾ "ਬੰਡਲ", ਪਿਆਰ ਵਾਲੇ "ਬੰਡਲ" ਨਾਲੋਂ ਬਹੁਤ ਛੋਟਾ ਹੈ।
ਇਹ ਕਹਾਣੀ ਸਿਰਫ਼ ਰਾਹੀ ਮਾਸੂਮ ਰਜ਼ਾ ਸਾਹਿਬ ਦੀ ਹੀ ਨਹੀਂ, ਸਗੋਂ ਹਰ ਉਸ ਕਲਾਕਾਰ ਦੀ ਹੈ ਜੋ ਸਰਹੱਦਾਂ ਅਤੇ ਨਫ਼ਰਤਾਂ ਤੋਂ ਪਾਰ ਜਾ ਕੇ ਮੁਹੱਬਤ ਦਾ ਹੋਕਾ ਦਿੰਦਾ ਹੈ। ਅੱਜ ਜਦੋਂ ਅਸੀਂ ਦਿਲਜੀਤ ਦੋਸਾਂਝ ਨੂੰ ਦੁਨੀਆ ਦੇ ਵੱਡੇ ਮੰਚਾਂ 'ਤੇ ਹਜ਼ਾਰਾਂ ਦੀ ਗਿਣਤੀ ਮੋਹਰੇ ਪੰਜਾਬੀਅਤ ਦਾ ਪਰਚਮ ਲਹਿਰਾਉਂਦੇ ਦੇਖਦੇ ਹਾਂ, ਤਾਂ ਕੁਝ 'ਢਾਈ ਟੋਟਰੂ' ਉੱਥੇ ਵੀ ਨਫ਼ਰਤ ਦੀਆਂ ਚਿੱਠੀਆਂ ਲਿਖਣ ਬੈਠ ਜਾਂਦੇ ਹਨ।
ਪਰ ਯਾਦ ਰੱਖਣਾ, ਜਿਵੇਂ ਡਾ. ਰਜ਼ਾ ਨੇ ਕਿਹਾ ਸੀ, "ਨਫ਼ਰਤ ਦਾ ਬੰਡਲ ਹਮੇਸ਼ਾ ਪਿਆਰ ਦੇ ਬੰਡਲ ਨਾਲੋਂ ਛੋਟਾ ਹੁੰਦਾ ਹੈ।
05/08/2026
ਬੰਦੇ ਬਣੋ ਬੰਦੇ
Click here to claim your Sponsored Listing.
Category
Contact the business
Telephone
Website
Address
Edmonton, AB