Road Wave Transport
Transportation Service Canada Usa
Hiring Class 1 ( A-Z ) Driver
◦ Looking for drivers with class 1 for cross border USA runs ( Alberta California/AZ ) Solo and team with minimum 6 month experience.
◦ Dedicated truck will be provided 2019-2024
◦ Good home time
◦ Single pick single drop most of times with no touch freight
All pick and drop paid, yard to yard work
◦ New drivers can team with a experienced driver
◦ Willing to pay company cheque
◦ Can start immediately after passing drug test
◦ Training provided.
◦ Person must be able to cross border
◦ Should have a valid passport with usa visa
◦ Knowledge of ELOG a essential but will provide you training as well
◦ TOP wages will be paid for the experienced drivers
◦ We can hire drivers with open work permit .Good miles good income
◦ For more info email - [email protected]
Road Wave Transport Transportation Service Canada Usa
01/11/2023
ਸ਼ਹਿਰ ਹਾਲੇ ਨੀਂਦ ਤੋਂ ਜਾਗਿਆ ਨੀ ਹੁੰਦਾ ' ਪਹਿਰ ਦਾ ਤੜਕਾ ਕਹਿ ਲੀਏ ਸੁੰਨੀਆਂ ਸੜਕਾਂ ਸੁੰਨੀਆਂ ਗਲੀਆਂ ਸੁੰਨੇ ਚੌਰਾਹਿਆਂ ਤੇ ਰਾਤ ਦੀ ਤਾਜ਼ੀ ਹੋਈ ਬਰਫ਼ਬਾਰੀ ਪਾਸਿਓਂ ਉੱਡ ਕੇ ਆਈ' ਦਿਨੇ ਚਲਦੇ ਟ੍ਰੈਫਿਕ ਨੇ ਮਿੱਧ ਕੇ ਮੁੱਤਰਾਲ ਬਣਾਈ ਬਰਫ ਨੂੰ ਸਾਫ ਕਰਦਾ ਬੁਲਡੋਜ਼ਰਨੁਮਾ ਟਰੱਕ ਜਿਹੜਾ ਮੂਹਰੇ ਲੱਗੇ ਕਰਾਹੇ ਨਾਲ ਬਰਫ਼ ਰਾਹ ਦੇ ਇੱਕ ਪਾਸੇ ਸਿੱਟਦਾ ਜਾਦਾਂ ਤੇ ਮਗਰਲੇ ਪਾਸੇ ਬਿਜਾਈ ਮਸ਼ੀਨ ਦੇ ਪੋਰ ਚੋਂ ਕਿਰਦੇ ਦਾਣਿਆਂ ਵਾਂਗੂ ਨੂਣ ਕੇਰਦਾ ਜਾਂਦਾ ਇਹਦੇ ਤੇ ਲੱਗੀਆਂ ਚਮਕਦਾਰ ਨੀਲੀਆਂ ਸੰਤਰੀ ਬੱਤੀਆਂ ਕਰਕੇ ਆਪਣੇ ਮੁੰਡਿਆਂ ਨੇ ਮੋਹ ਨਾਲ ਇਹਨਾਂ ਦਾ ਨਾ ਆਂਟੀ ਰੱਖਿਆ ਹੋਇਆ .... ਬਰਫ਼ਬਾਰੀ ਦੌਰਾਨ ਕੰਮ ਕਰਦੀਆਂ ਆਂਟੀਆਂ ਨੂੰ ਟਰੈਫਿਕ ਨਿਯਮਾਂ ਦੇ ਬੰਨਣ ਤੋਂ ਛੋਟ ਹੁੰਦੀ ਹੈ ... ... ਸ਼ਹਿਰ ਆਕੜਾਂ ਭੰਨਦਾ ਅਲਸਾਈ ਤੋਰ ਤੁਰਨ ਲਗਦਾ ਸਭ ਤੋਂ ਪਹਿਲਾਂ ਟਰੱਕਾਂ ਆਲੇ ਸੱਜਣ ਹੱਥਲ ਸਾਨ੍ਹ ਵਾਂਗੂ ਅਣਮੰਨੇ ਮਨ ਨਾਲ ਟਰੱਕਾਂ ਤੇ ਚੜਦੇ ਨੇ ... ਠੰਡਾ ਇੰਜਣ ਤੇਈਏ ਤਾਪ ਦੇ ਮਰੀਜ਼ ਵਾਂਗੂ ਕਿੰਨਾ ਚਿਰ ਕੰਬਦਾ ਰਹਿੰਦਾ .. ਗਿੱਲੇ ਬਾਲਣ ਦੀ ਅੱਗ ਵਾਂਗੂ ਹੌਲੀ ਹੌਲੀ ਸੇਕਾ ਫੜਦਾ ... ਲੋਕਲ ਡਰਾਈਵਰ ਡਿਸਪੈਚਰਾਂ ਦੇ ਸਰਵਣ ਪੁੱਤ ਬਣ ਹਰੀਆਂ ਸੰਤਰੀ ਲਾਲ ਬੱਤੀਆਂ ਦੇ ਇਸ਼ਾਰਿਆਂ ਤੇ ਨੱਚਣ ਲਗਦੇ ਨੇ ... ਤੇ ਲੰਬੇ ਰੂਟਾਂ ਆਲੇ ਕੂਹਣੀ ਜਿੰਨੇ ਲੰਮੇ ਗੱਤੇ ਦੇ ਗਲਾਸਾਂ ਨੂੰ ਜਿੰਨਾ ਚ' ਲੱਛੇ ਚਮਿਆਰ ਦੇ ਕੌਲੇ ਜਿੰਨਾ ਤਰਲ ਪਦਾਰਥ ਪੈਂਦਾ ' ਕੱਚੀ ਲੱਸੀ ਵਰਗੀ ਚਾਹ ਕੌਫ਼ੀ ਨਾਲ ਭਰ ਲੈਂਦੇ ਆ ਫ਼ੇਰ ਸਿਆਲਾਂ ਚ ਨਿਰੀ ਬਰਸੀਮ ਨਾਲ਼ ਡੱਕੀ ਮਹਿਂ ਜਿੰਨਾ ਮੂਤਦੇ ਆ ..... .. ਸ਼ਹਿਰ ਨੀਂਦ ਦੀ ਬੁੱਕਲ ਤਹਿ ਮਾਰ ਕੇ ਪਾਸੇ ਰੱਖ ਦਿੰਦਾ ਦਿਨ ਜਿਓਂ ਜਿਓਂ ਭਖਦਾ ਕਾਰਾਂ ਸੜਕਾਂ ਤੇ ਕੀੜੀਆਂ ਵਾਂਗੂ ਉੱਤਰ ਆਪਣੇ ਹਿੱਸੇ ਦੇ ਦਾਣੇ ਕੱਠੇ ਕਰਨ ਲੱਗਦੀਆਂ .... ਟਰੱਕ ਠਾਹਰਾਂ ਦੇ ਕਾਊਂਟਰਾਂ ਪਿੱਛੇ ਰੁਖਸਾਰਾਂ ਦੇ ਡਿਪਲ ਆਲ਼ੀਆਂ ਗੋਰੀਆਂ ਜਿੰਨ੍ਹਾ ਭੂਰੇ ਵਾਲਾਂ ਦਾ ਜੂੜਾ ਐਨ ਸਿਰ ਦੀ ਟੀਸੀ ਤੇ ਰੱਖ ਕੇ ਕੀਤਾ ਹੁੰਦਾ ਮੋਰਚੇ ਮੱਲ ਲੈਂਦੀਆਂ ਨੇ ... ਇਹਨਾਂ ਦਾ ਕੱਦ ਬੁੱਤ ਦੇਖਕੇ ਲੱਗਦਾ ਵੀ ਸੌਹਰੀਆਂ ਬੋਤੀ ਨੂੰ ਵੀ ਪੈਰਾਂ ਭਰ ਬਹਿ ਕੇ ਚੋਅ ਲੈਣ .... ਚਿਹਰਿਆਂ ਤੇ ਸਜਾਇਆ ਵਪਾਰਕ ਹਾਸਾ ਦੇਖਕੇ ਕਾਰੀਗਰ ਬੰਦਾ ਟਪਲਾ ਖਾ ਜੇ ਵੀ ਬੱਸ ਮੇਰੇ ਈ ਗਲ਼ ਚ ਜੈ ਮਾਲਾ ਪੈਣ ਲੱਗੀ ਆ ... ... ਕੈਨੇਡਾ ਤੇ ਥੱਲੇ ਨਾਲ਼ ਲਗਦੇ ਅਮਰੀਕੀ ਸੂਬਿਆਂ ਦਾ ਬਾਣੀਏ ਦੀ ਵਿਆਜ ਲਾ ਲਾ ਕੇ ਵਧਾਈ ਰਕਮ ਜਿੰਨ੍ਹਾਂ ਲੰਮਾ ਸਿਆਲ ਭਿਆਂ ਕਰਾ ਦਿੰਦਾ ਮੁੱਕਣ ਦਾ ਨਾ ਈ ਨੀ ਲੈਂਦਾ ... ਲੰਬੇ ਰੂਟ ਆਲੇ ਡ੍ਰਾਇਵਰਾਂ ਨੂੰ ਸਾਫ਼ ਸੜਕ ਦਸਹਿਰੇ ਆਲੇ ਦਿਨ ਤੇ ਗਰੜਫੰਗ ਦਿਸਣ ਵਾਂਗੂ ਕਦੇ ਈ ਦਿਸਦੀ ਆ ... ਲਾਲ ਨੀਲੇ ਡਿੱਪਰ ਮਾਰਦੀਆਂ ਐਂਟੀਆਂ ਈ ਸੜਕਾਂ ਦੀਆਂ ਮੇਲਣਾ ਬਣੀਆਂ ਹੁੰਦੀਆਂ ... ਰਾਤ ਦੇ ਖੈਤਾਨਾ ਚ ਡਿੱਗੇ ਟਰੱਕ ਕਾਰਾਂ ਨੂੰ ਦੇਖ ਕੇ ਮਾਂਵਾਂ ਦੇ ਛਿੰਦੇ ਗਿੱਟੇ ਲਿਬੇੜ ਜਾਂਦੇ ਆ .... ਨੇੜੇ ਹੋ ਕੇ ਦੇਖਿਆ ਬੰਦੇ ਨੂੰ ਆਬਦੇ ਹੱਡ ਗੋਡਿਆਂ ਨਾਲੋਂ ਵੱਧ ਫ਼ਿਕਰ ਓਸ ਖਰਚੇ ਦਾ ਹੁੰਦਾ ਜਿਹੜਾ ਡਿੱਚ ਚੋਂ ਬਾਹਰ ਕੱਢਣ ਤੇ ਆਉਦਾ ਤੇ ਮੁਰੰਮਤ ਹੋ ਕੇ ਟਰੱਕ ਮੁੜਨ ਤੱਕ ਕੰਮ ਛੁੱਟਦਾ ਦਿਨ ਮਰਦੇ ਆ ' ਐਨਾ ਦੁੱਖੀ ਤਾਂ ਅੱਗ ਨਾਲ ਮੱਚ ਕੇ ਸੁਆਹ ਹੋਈ ਕਣਕ ਦੇਖ ਕੇ ਜੱਟ ਨੀ ਹੁੰਦਾ ਉਹ ਵੀ ਚੌਹੀਂ ਪੰਜੀ ਦਿਨੀ ਨੁਕਸਾਨ ਭੁੱਲ ਅਗਲੀ ਫ਼ਸਲ ਦੀ ਤਿਆਰੀ ਚ ' ਲੱਗ ਜਾਂਦਾ ..... ਇੱਧਰ ਟੁੱਟਦੀਆਂ ਕਿਸਤਾਂ ਉਮਰਾਂ ਦੇ ਰੋਗ ਲਾ ਦਿੰਦੀਆਂ ... .. ਟਰੱਕਿੰਗ ਚ ਜਦੋ ਕੰਮ ਜੋਰਾਂ ਤੇ ਹੁੰਦਾ ਫੇਰ ਆਉਂਦੇ ਜਾਂਦੇ ਗਿੱਧਾ ਈ ਪੈਂਦਾ ਚੱਕ ਲੋ ਧਰ ਹੁੰਦੀ ਆ ... Shipper ਦੀ ਡੌਕ ਤੇ ਬੈਕ ਲਾ ਕੇ ਖੜਾ ਡਰਾਈਵਰ ਲਾਲ ਤੋਂ ਹਰੀ ਬੱਤੀ ਹੋਣ ਦੀ ਉਡੀਕ ਚ' ਐਂ ਸਿਸਤ ਬੰਨੀ ਬੈਠਾ ਹੁੰਦਾ ਜਿਵੇ ਬਿੱਲੇਮਾਰ ਕਿਸੇ ਖੱਡ ਚ ਸਮੱਧਰ ਜੀ ਕੁੱਤੀ ਬਾੜ ਕੇ ਬਾਹਰ ਟੰਬਾ ਧਲੀਰ ਕੇ ਖੜੇ ਹੁੰਦੇ ਆ ਵੀ ਕੁਸ਼ ਆ ਜੇ ਬਾਹਰ ਸਿਰੀ ਕੁੱਟ ਦੇਣੀ ਆ ... ਜਦੋਂ ਕੰਮ ਘਟਿਆ ਹੁੰਦਾ ਵਾਜੇ ਵੱਜ ਚੁੱਕੇ ਹੁੰਦੇ ਆ ਫੇਰ ਡ੍ਰਾਈਵਰ ਲੋਡ ਮਗਰ ਐਂ ਫਿਰਦੇ ਹੁੰਦੇ ਆ ਜਿਵੇ ਬਹਾਰ ਉੱਠੀ ਆਲੀ ਕੁੱਤੀ ਮਗਰ ਕੁੱਤਿਆਂ ਦਾ ਵੱਗ ਫਿਰਦਾ ਹੁੰਦਾ ਦਾਅ ਤਾਂ ਇੱਕ ਦਾ ਲੱਗਦਾ ਬਾਕੀ ਤਾਂ ਜੁੱਤੀ ਘਸਾਉਣ ਆਲੇ ਈ ਹੁੰਦੇ ਆ ... ਅੱਠ ਆਲੀ ਪੁਕਾਰ ਫੇਰ ਬਾਰਾਂ ਆਲੀ ਫੇਰ ਦੋ ਆਲੀ ਪੁਕਾਰ ਸੁਣ ਕੇ ਵੀ ਖਾਲੀ ਬੰਦਾ ਚਿਤੜ ਝਾੜ ਕੇ ਮੁੜ ਆਉਂਦਾ ... ... ਸ਼ਹਿਰ ਫੇਰ ਉਘਣ ਲਗਦਾ ਦਿਨ ਦੀ ਟੁੱਟ ਭੱਜ ਦਾ ਭੰਨਿਆ .... ਛੋਟੇ ਛੋਟੇ ਦਿਨਾ ਚ ਦਿਨ ਦੀਵੀ ਹਨੇਰਾ ਪੈ ਜਾਂਦਾ ..... ਪੰਛੀ ,ਪੰਖੇਰੂ ,ਕਾਮੇ ,ਰਾਹੀਂ ਪਾਂਧੀ ,ਦਫ਼ਤਰੀ ਬਾਬੂ ,ਬੰਦੇ ਬੁੜੀਆਂ ,ਬੱਚੇ ' ਦੀਵਾ ਬੱਤੀ ਬਲਦੇ ਈ ਘਰਾਂ ਨੂੰ ਪਰਤਣ ਲੱਗਦੇ ਨੇ ... ਟਰੱਕਾਂ ਆਲ਼ੇ ਜਿੰਨਾ ਦੀ ਉਡੀਕ ਮਤਰੇਏ ਪੁੱਤਾਂ ਵਾਂਗੂ ਕਿਸੇ ਨੂੰ ਨਹੀਂ ਹੁੰਦੀ ਕਿਸੇ ਲਾਹੇ ਮਾਲ ਦੀ ਗਿਣਤੀ ਕਰਾਉਦੇ ਜਾਂ ਲਦਾਏ ਮਾਲ ਦਾ ਕਾਗਜ਼ ਪੱਤਰ ਤਿਆਰ ਕਰਾਉਦੇ ELD* ਦੇ ਮੂੰਹ ਕੰਨੀ ਦੇਖਦੇ ਆ ਜਿਵੇ ਲੰਝੇ ਡੰਗ ਪਈ ਮੱਝ ਹੇਠਾਂ ਬਹਿ ਕੇ ਛਿੱਟੇ ਮਾਰਦੇ ਹੋਣ ਵੀ ਤੜਕੇ ਦੀ ਚਾਹ ਜੋਗਾ ਲਾਹ ਕੇਰਾਂ ਬਾਕੀ ਫੇਰ ਦੇਖੀ ਜਾਊ .... ਦਿਨ ਦੀ ਬਾਕੀ ਬਚਦੀ ਚਲਾਈ ਦੇ ਘੰਟਿਆਂ ਦਾ ਗੁਣਾਂ ਘਟਾਓ ਕਰ ਨਤੀਜਾ ਨਿਕਲਦਾ ' ਆ ਅੱਜ ਤਾਂ ਨੀ ਅੱਪੜਿਆ ਜਾਣਾ ਕੱਲ ਨੂੰ ਨੀ ਅੜਕਦੇ ' ਐਨਾ ਸੋਚ ਕੇ ਰਾਤ ਕੱਟਣ ਲਈ ਠੋਹੀ ਦੀ ਭਾਲ ਚ ਟਰੱਕ ਕਿਸੇ ਕੰਮ ਤੇ ਲੱਗੀ ਆਂਟੀ ਦੀ ਲੀਹ ਚ ਲੀਹ ਪਾਉਂਦਾ ਵਾਟ ਨੇੜੇ ਕਰਨ ਲਗਦਾ ..... (ELD = electronic logging device )
[ਚਲਦਾ]
*** ਗੁਰਸ਼ਰਨ ਸਿੰਘ ਸਿੱਧੂ ***
12/09/2022
Hiring Class 1 ( A-Z ) Driver
◦ Looking for drivers with class 1 for cross border USA runs ( Alberta California/AZ ) Solo and team with minimum 6 month experience.
•Looking for drivers AB-BC route with minimum 1 years mountain experience.
◦ Dedicated truck will be provided 2020-2022 cascadia Or Volvo 2019-2022
◦ Good home time
◦ Single pick single drop most of times with no touch freight
All pick and drop paid, yard to yard work
◦ New drivers can team with a experienced driver
◦ Willing to pay company cheque
◦ Can start immediately after passing drug test
◦ Training provided.
◦ Person must be able to cross border
( for usa runs ).
◦ Should have a valid passport with usa visa
( for usa runs ).
◦ Knowledge of ELOG a essential but will provide you training as well
◦ TOP wages will be paid for the experienced drivers
◦ We can hire drivers with open work permit .Good miles good income , pre approved LMIA available.
◦ For more info email - [email protected]
Call & Text Sukh- 403-966-3020
Simran- 587-968-6362
Thank You
ਕੱਲ ਇਕ ਡਰਾਇਵਰ ਯੂਨੀਅਨ ਵਾਲੇ ਵੀਰ ਦਾ ਫੋਨ ਆਇਆ ਬਈ ਅਜਕਲ ਟਰੱਕ ਸਟੌਪਾਂ ਤੇ ਆਪਣੇ ਭਾਈਚਾਰੇ ਦੇ ਬੰਦੇ ਹੁਣ ਜਿਆਦਾ ਹੁੰਦੇ ਨੇ, ਦੋ ਨੰਬਰ ਜਾਣ ਵੇਲੇ ਜਦ ਬੋਤਲ ਨਾਲ ਚੱਕਦੇ ਹਨ ਦੂਜੇ ਭਾਈਚਾਰਿਆਂ ਵਾਲੇ ਵੀ ਅਨਕੰਫਟੇਬਲ ਮਹਿਸੂਸ ਕਰਦੇ ਨੇ ਅਤੇ ਆਪਣੇ ਬੰਦੇ ਵੀ ਕਈ ਵਾਰੀ ਅੰਦਰ ਬੋਤਲਾਂ ਗਾਰਬੇਜ ਵਿਚ ਨਹੀ ਸੁੱਟਦੇ ਸੋ ਇਹ ਆਪਣੇ ਵਾਸਤੇ ਬਹੁਤ ਵਾਰ ਨਮੋਸ਼ੀ ਦਾ ਕਾਰਨ ਬਣ ਜਾਂਦਾ ਪਰ ਜਰੂਰਤ ਇਹ ਹਰ ਪੰਜਾਬੀ ਬੰਦੇ ਦੀ ਐ ।
ਸੋ ਜਦ ਹੁਣ ਏਨੀ ਗਿਣਤੀ ਚ ਆਪਣੇ ਬੰਦੇ ਇਸ ਕਿੱਤੇ ਵਿਚ ਹਨ ਤੁਸੀਂ ਟਰਾਂਸਪੋਟਰਾਂ ਨੂੰ ਕਹਿ ਕਹਾ ਕੇ ਟਰੱਕ ਸਟੌਪਾਂ ਦੇ ਟੋਇਲਟਾਂ ਵਿਚ ਫਾਊਨਟੇਨ ਵਾਲਾ ਸਿਸਟਮਂ ਲਵਾਉਣ ਨੂੰ ਕਹੋ ਕਿਉਂਕੇ ਸਾਡੀ ਤਾਂ ਸੁਣਦਾ ਕੋਈ ਨੀ, ਸਾਨੂੰ ਤਾਂ ਕਿਸੇ ਗਿਣਤੀ ਚ ਨੀ ਰੱਖਦਾ ਕੋਈ ਜਦਕੇ ਸਾਡੇ ਸਿਰ ਤੇ ਕੰਪਨੀਆਂ ਚਲ ਰਹੀਆਂ ਜਿੰਨਾ ਕਰਕੇ ਤੇਲ ਕੰਪਨੀਆਂ ਦਾ ਤੇਲ ਵੀ ਪੈਂਦਾ ਸੋ ਤੁਸੀਂ ਓਨਾ ਤੋਂ ਤੇਲ ਖਰੀਦਦੇ ਹੋ ਜੇਕਰ ਈਮੇਲਾਂ ਜਾਂ ਕਿਸੇ ਤਰੀਕੇ ਕਰੋਂਗੇ ਤਾਂ ਖੌਰੇ ਸਾਡੀ ਮੁਸ਼ਕਲ ਥੋਡੇ ਕੋਲੋਂ ਸੁਣ ਲੈਣ ਕਿਉਕੇ ਤੁਹਾਡੇ ਤੋਂ ਪੈਸਾ ਕਮਾਂਉਦੇ ਹਨ ਟਰੱਕ ਸਟੌਪਾਂ ਵਾਲੇ ।
ਖੈਰ ! ਦਾਸ ਨੇ ਕਿਹਾ ਕੇ ਬਾਕੀ ਤਾਂ ਵੱਡੀਆਂ ਗੋਰਿਆਂ ਦੀਆਂ ਕੰਪਨੀਆਂ ਨੇ ਪਰ ਐਸ ਟੈਂਮ ਆਪਣੇ ਭਾਈਚਾਰੇ ਵਾਲੇ BVD Petroleum ਦੇ ਸਭ ਤੋਂ ਵੱਡੇ ਗਾਹਕ ਹਨ BVD ਵਾਲੇ ਵੀ ਆਪਣੇ ਪੰਜਾਬੀ ਭਾਈਚਾਰੇ ਤੋਂ ਹਨ ਜੋ ਹਰ ਸੁੱਖ ਦੁੱਖ ਵਿਚ ਆਪਣੇ ਲੋਕਾਂ ਨਾਲ ਖੜਦੇ ਹਨ ਸੋ ਓਨਾ ਨੂੰ ਕਿਹਾ ਜਾ ਸਕਦਾ ਕੇ ਇਹ ਕੋਈ ਬਹੁਤਾ ਮਹਿਗਾਂ ਪਰੋਜੈਕਟ ਤਾਂ ਹੈਨੀ ਜੇਕਰ ਤੁਸੀਂ ਇਹ ਕੰਮ ਕਰ ਦਿਓ ਤਾਂ ਘੱਟੋ ਘੱਟ ਆਪਣੇ ਬੰਦੇ ਤੁਹਾਨੂੰ ਹੋਰ ਵੀ ਮਾਣ ਇੱਜਤ ਦੇਣਗੇ ਕਿਉਕੇ ਦੇਖਣ ਨੂੰ ਇਹ ਵਿਸ਼ਾ odd ਜਿਹਾ ਲਗਦਾ ਪਰ ਬੰਦੇ ਬਹੁਤ ਔਖੇ ਨੇ ਖਾਸਕਰ ਗੁਰਸਿੱਖ ਬੰਦਿਆਂ ਨੂੰ ਇਸਦੀ ਬਹੁਤ ਪਰੌਬਲ ਆਂਉਦੀ ਹੈ ।
ਦਾਸ ਨੂੰ ਪੜ੍ਹਦੇ ਤਾਂ ਬਹੁਤ ਵੱਡੇ ਵੱਡੇ ਲੋਕ ਨੇ ਆਪਣਾ ਏਡਾ ਕੰਮ ਹੈਨੀ ਕੇ ਬਾਬੜ ਕੇ ਕਹਿ ਸਕੀਏ, ਸੋ ਬੇਨਤੀ ਐ ਜੇ ਚਾਰ ਪੰਜ ਵੱਡੇ ਟਰਾਂਸਪੋਰਟਰ ਕਹਿਣ ਕੇ ਇਹ ਇਕ ਜਾਇਜ ਵੱਡੀ ਸਮੱਸਿਆ ਐ ਆਪਣੇ ਬੰਦਿਆਂ ਦੀ ਅਤੇ ਬੋਤਲਾਂ ਚੱਕੀ ਫਿਰਨ ਕਾਰਨ ਨਮੋਸ਼ੀ ਵੀ ਆਪਣੇ ਈ ਭਾਈਚਾਰੇ ਹਿੱਸੇ ਆਂਉਦੀ ਜਦ ਇਸ ਚੀਜ ਦਾ ਮਜਾਕ ਬਣਾਇਆ ਜਾਂਦਾ ਸੋ BVD ਆਲੇ ਬਾਈਆ ਨੇ ਦਸ ਮਿਲੀਅਨ ਦੀ ਡੋਨੇਸ਼ਨ ਕੀਤੀ ਐ ਓਨਟਾਰੀਓ ਮੈਡੀਕਲ ਨੂੰ ਜੇ ਏਧਰ ਚਾਲੀ ਪੰਜਾਹ ਹਜਾਰ ਡਾਲਰ ਨਾਲ ਆਪਣੇ ਸਾਰੇ ਕਨੇਡਾ ਦੇ ਟਰੱਕ ਸਟੌਪਾਂ ਤੇ ਇਹ ਸਹੂਲਤ ਦੇ ਦੇਣ ਤਾਂ ਡਰਾਇਵਰ ਥੋਨੂੰ ਯਾਦ ਕਰਿਆ ਕਰਨਗੇ ਕੇ ਆਪਣੇ ਬੰਦਿਆਂ ਵਾਸਤੇ ਇਸ ਛੋਟੀ ਜਿਹੀ ਪਰ ਵੱਡੀ ਨਮੋਸ਼ੀ ਵਾਲੀ ਸਮੱਸਿਆ ਤੋਂ ਨਿਜਾਤ ਦਵਾ ਸਕਣ, ਕਿਉਕੇਂ ਜੇ BVD ਵਾਲਿਆਂ ਕਰਤਾ ਤਾਂ ਹੋ ਸਕਦਾ ਦੂਜੇ ਵੀ ਇਸ ਬਾਰੇ ਸੋਚਣ ।
BRAR MOHINDERPAL
10/17/2022
" ਬਿੱਲੋ ਝੂਠ ਨਾ ਤੂੰ ਜਾਣੀ
ਆਖਾਂ ਗੱਲਾਂ ਸੱਚੀਆਂ "
ਕਾਲ ਦੇ ਚੱਕਰ ਚ ਬੰਨੀਆਂ ਰੁੱਤਾਂ ਆਪੋ ਆਪਣੀਆਂ ਵਾਰੀਆਂ ਲੈਂਦੀਆਂ ਰਹਿੰਦੀਆਂ ਨੇ ਮਨੁੱਖ ਮੌਸਮਾਂ ਨੂੰ ਕਦੇ ਮਾਣਦਾ ਕਦੇ ਇਹਨਾਂ ਨਾਲ ਲੜਦਾ ਘੁਲਦਾ ਸਮੇਂ ਦੇ ਹਾਣ ਦਾ ਬਣਨ ਦੇ ਚੱਕਰ ਚ ਭੁਰਦਾ ਰਹਿੰਦਾ ਹੈ .... ਉਮਰਾਂ ਦੇ ਪੰਨਿਆ ਦੀ ਵਹੀ ਸਾਲ ਦਰ ਸਾਲ ਚਿੱਤਰਗੁਪਤ ਪਲਟਦਾ ਰਹਿੰਦਾ ਸਾਹਾਂ ਦੀ ਭਾਰੀ ਹੁੰਦੀ ਰਹਿੰਦੀ ਪੰਡ ਇੱਕ ਦਿਨ ਖੁੱਲ ਕੇ ਖਿੰਡ ਜਾਂਦੀ ਆ ... ਲੰਬੇ ਰੂਟ ਦਾ ਡ੍ਰਾਈਵਰ ਨਿੱਤ ਦਾ ਮੁਸਾਫ਼ਿਰ ਚੋਗੇ ਦੀ ਭਰੀ ਚੁੰਜ ਲੈ ਕੇ ਪਰਤਣ ਦੀ ਆਸ ਚ ਘਰੋਂ ਨਿਕਲਦਾ ਪੰਜਵੇਂ ਦਿਨ ਦਾਲ ਵੀ ਪਾਣੀ ਛੱਡ ਜਾਂਦੀ ਆ ਦਹੀ ਰਿੜਕਿਆ ਜਾਂਦਾ ਤੇ ਦੇਹ ਟਰਾਲੀ ਚ ਪਾ ਕੇ ਘਰੇ ਲਿਆਉਣ ਆਲੀ ਹੋ ਜਾਂਦੀ ਆ ..... ਅਮਰੀਕਾ ਦੀਆਂ ਉਮਰ ਦੇ ਕੈਦੀ ਦੀ ਰਿਹਾਈ ਦੀ ਉਡੀਕ ਤੋਂ ਲੰਮੀਆਂ ਸੜਕਾਂ ਦਾ ਤਾਣਾ ਤਣਦਿਆਂ ਥੱਕ ਜਾਂਦਾ ... ਇੱਕ ਡ੍ਰਾਈਵਰ ਸਾਰੀ ਉਮਰ ਲਾ ਦੇ ਫੇਰ ਵੀ ਕੁਸ਼ ਹਿੱਸਾ ਈ ਦੇਖ ਸਕੁ ........ ਅਮਰੀਕੀ ਸੜਕਾਂ ਤੇ ਦੌੜਦੇ ਕੈਨੇਡੀਅਨ ਸੌ , ਇਕ ਸੌ ਪੰਜ ਦੀ ਗਤੀ ਤੇ ਬੰਨੇ ਟਰੱਕ ਸੱਜੀਆਂ ਲਾਈਨਾਂ ਚ ਦੱਬ ਕੇ ਰੱਖੇ ਜਾਂਦੇ ਨੇ ਜਿਵੇਂ ਬਿਹਾਰੀਆਂ ਦੀਆਂ ਝੋਪੜੀਆਂ ਚ ਰਸਦ ਵੰਡਣ ਆਏ ਢਿੱਡਲ ਸੇਠ ਦੇ ਅਰਦਲੀ ਨਿਆਣਿਆਂ ਨੂੰ ਦਬਕਾ ਮਾਰਦੇ ਨੇ 'ਪਿਛੇ ਹੋ ਕੇ ਬਹਿ ਜੋ' ਫੇਰ ਮਿਲੁ ਸੀਦਾ ਸਾਲੇ ਲਾਡ ਦੇ ..... ਜਿਵੇਂ ਜਿਵੇ ਬਾਰਡਰ ਲਾਂਘਿਆਂ ਤੋਂ ਥੱਲੇ ਨੂੰ ਉਤਰ ਕੇ ਖਿੰਡੀ ਜਾਂਦੇ ਆ ਓਵੇ ਓਵੇ ਕੱਲੇ ਰਹੀ ਜਾਂਦੇ ਆ .... ਲੰਮੇ ਬੂਥਾਂ ਆਲੇ ਪੀਟਰਬੈਲਟਾਂ ਚ ਐਸੇ ਘਿਰੇ ਹੁੰਦੇ ਆ ਜੈਸੇ ਬਹਾਰ ਉੱਠੀ ਆਲੀ ਕੁੱਤੀ ਕੁੱਤਿਆਂ ਨੇ ਘੇਰੀ ਹੋਵੇ .... ਜੇ ਕਿਸੇ ਆਪਣੇ ਤੋਂ ਵੀ ਗਰੀਬ ਨੂੰ ਪਾਸ ਕਰਦੇ ਸਮੇਂ ਲੰਬਾ ਸਮਾਂ ਰਾਹ ਨਾ ਦਿੱਤਾ ਜਾਵੇ ਬੋਲੀ ਉਂਗਲ ਦਿਖਾਉਂਦੇ ਨੀ ਚੜਾਉਣ ਤਾਈਂ ਜਾਂਦੇ ਆ ... ਅਮਰੀਕੀ freeway ਤੇ ਹਨੇਰੀਆਂ ਦੇ ਪੁੱਤ ਵਰੋਲਿਆ ਨਾਲ ਮੜਿਕਣਾ ਪੈਂਦਾ .... ... ਪੰਜਾਂ ਦਿਨਾਂ ਆਲੇ ਡਰਾਈਵਰ ਘਰੋਂ ਤੁਰਨ ਵੇਲੇ ਠੁਮ ਠੁਮ ਕਰਦੇ ਨੀ ਜਾਂਦੇ ਐਵੇ ਕੰਧਾਂ ਜੀਆਂ ਚ ਵੱਜੀ ਜਾਂਦੇ ਆ ਜਿਵੇ ਕਿਸੇ ਨੇ ਕੁਵੇਲੇ ਜੇ ਬਲਦ ਖੇਤ ਨੂੰ ਜੋੜਿਆ ਹੁੰਦਾ ਚਾਲ ਚ' ਭੋਰਾ ਈ ਬਰਕਤ ਨੀ ਹੁੰਦੀ .... ਮੁੜਨ ਆਲੇ ਦਿਨ ਮੂਤਣ ਦੀ ਵੀ ਘੌਲ ਕਰਦਾ ਬਿਨਾ ਪਿੰਡੇ ਨੂੰ ਪਰਾਣੀ ਲਾਏ ਬਿਨਾ ਪੂਛ ਨੂੰ ਵਟਾ ਦਿੱਤੇ ਲੀਹਾਂ ਪਾੜਦਾ ਤੁਰਿਆ ਆਉਂਦਾ ... ਘਰੇ ਰਾਜਰਾਣੀ ਨੂੰ ਫੋਨ ਤੇ ਹਦਾਇਤ ਕੀਤੀ ਹੁੰਦੀ ਆ ਮੇਰਾ ਆਟਾ ਵੀ ਗੁੰਨ੍ਹ ਲੀ ਅੱਜ ਨੀ ਅੱਟਕਦਾ ਘਰੇ ਆ ਕੇ ਖਾਉਂ ਤਵੇ ਤੋਂ ਲਹਿੰਦੀ .... ਘਰੇ ਮੁੜੇ ਤੋਂ ਪੰਘੂੜੇ ਚ ਪਿਆ ਬਾਲ ਡੌਰ ਭੌਰ ਹੋਇਆ ਸਿਆਣ ਕੱਢਦਾ ਕਿਤੇ ਜਾ ਕੇ ਰਾਜਰਾਣੀ ਤਸੱਲੀ ਦਿੰਦੀ ਆ ਪੁੱਤ ਤੇਰਾ ਡੈਡੀ ਜੀ ਆ ਫ਼ੇਰ ਬੱਚੇ ਦੇ ਮੂੰਹ ਤੇ ਹਾਸੀਆਂ ਆਉਂਦੀਆਂ .... .... ਇਹਨਾਂ ਬਿਜਲਈ ਰਫਤਾਰ ਨਾਲ ਵਗਦੀਆਂ ਸੜ੍ਹਕਾਂ ਤੇ ਅੱਖ ਖੜਾ ਕੇ ਡਰਾਈਵਰੀ ਹੁੰਦੀ ਆ ... ਸੜਕ ਕਿਨਾਰਿਆਂ ਤੇ ਚਮਕਦੇ ਹਦਾਇਤ ਫੱਟੇ ' drive sober or get pulled over ' ਬੰਦੇ ਨੂੰ ਠੋਕਰਦੇ ਰਹਿੰਦੇ ਆ ... ਟਰੱਕ ਕੰਪਨੀਆਂ ਵੱਲੋਂ ਟ੍ਰੇਲਰ ਦੇ ਪਿਛੇ ਲਾਏ How's my driving ਦੇ ਸਟਿੱਕਰ ਹੇਠ ਲਿਖਿਆ ਨੰਬਰ ਆਠੇ ਪਾਉਣ ਆਲੇ ਡ੍ਰਾਈਵਰ ਨੂੰ ਭੁਜੀਆ ਖਵਾਉਣ ਲਈ ਕਾਫੀ ਹੁੰਦਾ .... ਸੜਕਾਂ ਦੇ ਵਿਚਾਲੇ ਸਿਸਤ ਬੰਨੀ ਬੈਠੇ ਗੋਲ ਟੋਪਾਂ ਆਲ਼ੇ state trooper ਮਾੜੀ ਜੀ ਗ਼ਲਤੀ ਤੇ ਐਂ ਝਪਟਦੇ ਆ ਜਿਵੇਂ ਭੁੱਖਾ ਲਗੜ ਕਬੂਤਰੀ ਨੂੰ ਬੁੱਚ ਲੈਂਦਾ .... DOT* ਦੇ ਧਰਮ ਕੰਡੇ ਤੇ ਜਾਂਚ ਘਰਾਂ ਦੀਆਂ ਜਗਦੀਆਂ ਬੁਝਦੀਆਂ ਬੱਤੀਆਂ ਸੂਈ ਦੇ ਨਖਾਰੇ ਥਾਈਂ ਕੱਢ ਕੇ ਰੱਖਦੀਆਂ ਚਾਲਕ ਨੂੰ ...... ਸੜਕਾਂ ਦੇ ਜਾਲ ਨਾਲ ਵਿੰਨ੍ਹੀ ਅਮਰੀਕੀ ਧਰਤੀ ਤੇ ਇਹਨਾਂ ਸੜਕਾਂ ਤੇ ਦੌੜਦੇ ਘੁੱਟਾਂ ਭਰ ਕੇ ਤੇਲ ਪੀਣੇ ਵਹੀਕਲ ਤੇ ਇਹਨਾਂ ਦੇ ਜਰੀਏ ਦੌੜਦਾ ਇਥੋਂ ਦਾ ਅਰਥਚਾਰਾ .... ਇੱਥੇ ਸਭ ਕੁਸ਼ ਵੱਡਾ ਈ ਵੱਡਾ ਕਿਸੇ ਵੀ ਗੱਲ ਚ ਨਿੱਕਾ ਨੀ ਕੱਤਿਆ ਜਾਂਦਾ ਪਰ ਫੇਰ ਵੀ ਗਾਉਣ ਵਾਲਾ ਸਿਆਣੇ ਹਦਾਇਤਕਾਰ ਵਜੋਂ ਟੱਪਾ ਪੂਰਾ ਕਰਦਾ ਵਰਜਦਾ ਹੈ
' ਸੂਟ ਘੁਟਮੇ ਨਾ ਪਾਈਂ
ਰੂਪ ਸਾਣ ਤੇ ਨਾ ਲਾਈਂ
ਕੱਲੀ ਬਾਹਰ ਨੂੰ ਨਾ ਜਾਈਂ
ਤੇਰੇ ਰੂਪ ਦੀਆਂ ਪਿੰਡ ਚ' ਦੁਹਾਈਆਂ ਮੱਚੀਆਂ
ਬਿੱਲੋ ਝੂਠ ਨਾ ਤੂੰ ਜਾਣੀ ਆਖਾਂ ਗੱਲਾਂ ਸੱਚੀਆਂ ' (DOT - US Department of Transportation)
( ਚਲੋ ਚਾਲ ਚਲਦਾ )
*** Gursharan Sidhu ***
07/17/2022
#ਟਰੱਕਾਂ_ਵਾਲੇ_ਪਾਰਟ2
ਨਾਮ ਤਾਂ ਉਸਦਾ ' ਬਖਸ਼ੀਸ਼ ਸਿੰਘ " ਸੀ ਪਰ ਡਰਾਈਵਰੀ ਦੀ ਲਾਈਨ 'ਚ ਸਾਰੇ ਉਸਨੂੰ ' ਬਾਸ਼ਾ " ਹੀ ਕਹਿੰਦੇ ਸੀ..! ਪੂਰਾ ਚੰਟ ਡਰਾਈਵਰ ਤੇ ਸਕੀਮੀ..! ਕੇਰਾਂ ਬਾਸ਼ਾ ਟਰੱਕ ਲੈਕੇ ਕਲਕੱਤੇ ਨੂੰ ਜਾ ਰਿਹਾ ਸੀ ਤਾਂ ਰਾਸਤੇ 'ਚ ਬਿਹਾਰ ਕੋਈ ਵੱਡਾ ਅਫ਼ਸਰ ਟਰੱਕਾਂ ਨੂੰ ਘੇਰੀ ਖੜ੍ਹਾ..! ਚਾਲੀ-ਪੰਜਾਹ ਟਰੱਕ ਸਾਈਡ ਤੇ ਲੁਆਏ..! ਪਹਿਲਾਂ ਬਾਸ਼ੇ ਨੇ ਵੀ ਮਗਰੇ ਲਾਈਨ ਦੇ ਟਰੱਕ ਲਾ ਲਿਆ ਪਰ ਸ਼ੈਤਾਨ ਦਿਮਾਗ ਕਿੱਥੇ ਟਿਕਣ ਦੇਵੇ..! ਇੱਕ-ਇੱਕ ਕਰਕੇ ਸਾਰੇ ਕੱਪੜੇ ਲਾਹੇ ਤੇ ਅਲਫ਼ ਨੰਗਾਂ ਹੋਕੇ ਉਹਨੇ ਟਰੱਕ ਖਿੱਚਤਾ ਟਰੱਕਾਂ ਦੀ ਲੱਗੀ ਕਤਾਰ ਦੇ ਸੱਜੇ ਪਾਸੇ ਦੀ..!
---ਅੱਗੇ ਪਤੰਦਰ ਖੜੈ..! ਕਈਆਂ ਨੇ ਬਾਸ਼ੇ ਨੂੰ ਖਬਰਦਾਰ ਕੀਤਾ..!
ਬਾਸ਼ਾ ਲਾਪਰਵਾਹੀ ਨਾਲ ਤੁਰਿਆ ਗਿਆ..! ਹੁੱਡ ਤੇ ਬੈਠੇ ਉਹਦਾ ਕਲੀਂਡਰ ਤੇ ਟਰੱਕ ਸਿੱਖਣ ਆਇਆ ਪੇਂਡੂ
( ਜੋ ਪਹਿਲਾਂ ਹੀ ਉੱਪਰ ਚੜ੍ਹਾ ਦਿੱਤੇ ਸੀ ਪਤੰਦਰ ਨੇ ) ਵੀ ਸੋਚਣ ਕੀ ਜਦ ਸਾਰੇ ਟਰੱਕਾਂ ਵਾਲੇ ਖੜ੍ਹੇ ਨੇ ਫਿਰ ਇਹਦੇ ਕੀ ਭੂਤ ਸਵਾਰ ਹੋ ਗਿਆ..!
ਕੁਝ ਡਰਾਈਵਰ ਬਾਸ਼ੇ ਦੀ ਹੁੰਦੀ ਲਾਹ-ਪਾਹ ਵੇਖਣ ਲਈ ਗੱਡੀ ਦੇ ਮਗਰੇ ਹੋ ਤੁਰੇ..!
ਓਵਰ-ਟੇਕ ਕਰਕੇ ਆਉਦੀਂ ਤੁਰੀ ਗੱਡੀ ਨੂੰ ਰੋਕਣ ਲਈ ਸਿਪਾਹੀ ਨੇ ਮੂਹਰੇ ਹੋਕੇ ਡੰਡੇ ਦੇ ਇਸ਼ਾਰੇ ਨਾਲ ਸਾਈਡ ਤੇੇ ਲਾਓਣ ਲਈ ਇਸ਼ਾਰਾ ਕੀਤਾ..!
---ਹਮ ਠੀਕ ਨਹੀ ਹੈ..!" ਬਾਸ਼ੇ ਨੇ ਬਿਨਾਂ ਕਲੱਚ ਬਰੇਕ ਨੱਪੇ ਹੌਲੀ ਤੁਰੀ ਜਾਂਦੀ ਗੱਡੀ ਦੀ ਬਾਰੀ ਵਿੱਚੋਂ ਸਿਪਾਹੀ ਨੂੰ ਆਖਿਆ..!
---ਹਮ ਬੋਲਾ ਗਾੜੀ ਰੋਕੋ..!" ਸਿਪਾਹੀ ਹਰਖਿਆ..!
---ਅਰੇ ਹੌਲਦਾਰ ਜੀ ਹਮ ਠੀਕ ਨਹੀ ਹੈਂ..!" ਬਾਸ਼ੇ ਨੇ ਭੋਲ੍ਹਾ ਜੇਹਾ ਮੂੰਹ ਬਣਾਕੇਂ ਕਿਹਾ..!
---ਕਾ ਠੀਕ ਨਹੀ ਸਾਲਾ , ਨੀਚੇਂ ਉਤਰੋ..!" ਸਿਪਾਹੀ ਨੇ ਰੋਹਬ ਝਾੜੇਆ..!
---ਅਰੇ ਗਾਲੀ ਨਹੀ ਦੇਨਾਂ..! ਬੋਲ ਦੀਆ..!" ਬਾਸ਼ੇ ਨੇ ਅੱਖਾਂ ਵਿਖਾਈਆਂ..!
---ਨੀਚੇ ਉਤਰੋ..!"
---ਬੋਲਾ ਹਮ ਠੀਕ ਨਹੀਹੈ..!"
ਰੌਲ੍ਹਾ ਪੈ ਗਿਆ..! ਕੁਝ ਡਰਾਈਵਰ ਹੋਰ ਇਕੱਠੇ ਹੋ ਗਏ..!
ਟਰਾਂਸਪੋਰਟ ਅਫ਼ਸਰ ਵੀ ਆ ਗਿਆ..!
---ਅਰੇ ਕਿਆ ਬਾਤ ਹੈ..?" ਇਕੱਠ ਵੇਖਕੇ ਅਫ਼ਸਰ ਨੇ ਪੁੱਛਿਆ..!
---ਯੇਹ ਗਾੜੀ ਨਹੀ ਰੋਕਤਾ , ਨੀਚੇ ਉਤਰਨੇ ਕੋ ਬੋਲਾ ਨੀਚੇ ਨਹੀ ਉਤਰਤਾ..!" ਸਿਪਾਹੀ ਬੋਲਿਆ..!
---ਕਾਗਜ਼ ਨਿਕਾਲੋ..!" ਅਫ਼ਸਰ ਨੇ ਬਾਸ਼ੇ ਵੱਲ ਵੇਖਕੇ ਕਿਹਾ..!
---ਸਾਹਬ ਜੀ , ਹਮ ਠੀਕ ਨਹੀ ਹੈ..!" ਬਾਸ਼ੇ ਨੇ ਹੱਥ ਜੋੜੇ..!
---ਅਰੇ ਕਿਆ ਠੀਕ ਨਹੀ ਹੈ..?" ਅਫ਼ਸਰ ਨੇ ਬਾਰੀ ਨੂੰ ਹੱਥ ਪਾ ਲਿਆ..!
---ਸਾਹਬ ਜੀ ਖਿੜਕੀ ਨਹੀ ਖ੍ਹੋਲਣਾਂ ਜੀ , ਬੋਲਾ ਨਾ ਹਮ ਠੀਕ ਨਹੀ ਹੈ..!" ਬਾਸ਼ੇ ਨੇ ਰੋਣ ਵਰਗਾ ਮੂੰਹ ਬਣਾਂ ਲਿਆ..!
---ਨੀਚੇ ਉੱਤਰ ਸਾਲਾ..!" ਆਖਦਿਆ ਅਫ਼ਸਰ ਨੇ ਖਿੜਕੀ ਖ੍ਹੋਲੀ ਤਾਂ ਬਾਸ਼ੇ ਨੂੰ ਅਲਫ਼ ਨੰਗਾਂ ਬੈਠਾ ਵੇਖਕੇ
---'ਫੜਾਕ' ਦੇਣੇ ਫਿਰ ਬੰਦ ਕਰ ਦਿੱਤੀ..!
---ਤੁਮ ਸਾਲਾ..!" ਅਫ਼ਸਰ ਕੁਝ ਕਹਿ ਨਾ ਸਕਿਆ..!"
---ਪੀਛੇ ਸਭ ਕਪੜਾ ਚੋਰੀ ਹੋ ਗਿਆ ਜੀ , ਕਿਆ ਕਰੂ ਜੀ..!" ਬਾਸ਼ੇ ਨੇ ਫਿਰ ਹੱਥ ਜੋੜੇ..!
---ਬਾਗ ਸਾਲਾ..!" ਅਫ਼ਸਰ ਨੇ ਟਾਇਰ ਤੇ ਠੁੱਡਾ ਮਾਰਦਿਆ ਅਖੇਆ..!
ਬਾਸ਼ੇ ਨੇ ਗੇਅਰ ਲਾਇਆ ਤੇ ਪਰੇ ਹੁੰਦੇਂ ਸਾਰ ਚੀਕ ਮਾਰਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ..!
ਡਰਾਈਵਰਾਂ ਦੀ ਭੀੜ੍ਹ ਤਾੜ੍ਹੀਆਂ ਮਾਰਕੇ ਹੱਸ ਪਈ ਤੇ ਕਈਆਂ ਨੇ ਕਿਹਾ ---ਔਹ ਗਿਆ ---ਔਹ ਗਿਆ..!"
---ਬੜੀ ਕੁੱਤੀ ਸ਼ੈਅ ਆ ਬਾਸ਼ਾ..!" ਇੱਕ ਹੋਰ ਬੋਲਿਆ..!
ਬਾਸ਼ਾ ਪਲ ਪਲ ਦੂਰ ਹੁੰਦਾਂ ਜਾ ਰਿਹਾ ਸੀ..!
ਬਲਦੇਵ ਸਿੰਘ ਸੜਕਨਾਮਾ ਦੀ ਕਿਤਾਬ G.T ROAD ਵਿੱਚੋਂ
ਲੰਬੀ ਪਰ ਗਿਆਨ ਭਰਪੂਰ ਪੋਸਟ ।
ਪਰਸੋ ਟਿਕਟੋਕ ਤੇ ਇਕ ਮਸਲਾ ਚੱਲਿਆ ਫਲੈਟਬੈਡ ਤੇ ਤਰਪਾਲਾਂ ਪਾਉਣ ਦੇ ਮਸਲੇ ਅੰਗੂਂ, ਬੰਦਾ ਆਸਟਰੇਲੀਆ ਦੀਆਂ ਤਰੀਫਾ ਕਰਦਾ ਕਨੇਡਾ ਨੂੰ ਕੋਈ ਦੇਸ਼ ਹੀ ਨਾ ਗਿਣੇ ਬਲਕੇ ਭਾਈ ਸਾਹਬ ਕਹਿੰਦੇ ਪੀ ਆਰ ਸੌਖੀ ਕਰਕੇ ਕਨੇਡਾ ਤਬਾਹ ਹੋ ਗਿਆ 🤦♂️
ਖੈਰ ! ਸਭ ਤੋਂ ਪਹਿਲਾਂ ਤਾਂ ਆਹ ਸਬਰ ਸ਼ੁਕਰ ਵਾਲੇ ਬਰੋ ਪਾਸੇ ਰਹਿਓ ਕਿਉਕੇਂ ਇਹ ਕੈਪੀਟਲਿਸਟ ਦੇਸ਼ ਨੇ ਏਥੇ ਸਬਰ ਸ਼ੁਕਰ ਵਾਲਾ ਕੋਈ ਨੀ ਆਂਉਦਾ, ਸਬਰ ਸ਼ੁਕਰ ਤਾਂ ਦੋ ਰੋਟੀਆਂ ਸਿਰ ਤੇ ਛੱਤ ਅਤੇ ਸਾਦੇ ਕੱਪੜਿਆ ਚ ਆ ਜਾਂਦਾ ਜਿਹੜਾ ਵੀਹ ਪੱਚੀ ਲੱਖ ਲਾ ਕੇ ਏਨਾ ਦੇਸ਼ਾ ਚ ਆਉਣ ਵਾਲੇ ਨੂੰ ਪੰਜਾਬ ਚ ਵੀ ਮਿਲ ਸਕਦਾ ।
ਹੁਣ ਗਲ ਕੇ ਕਿਹੜਾ ਦੇਸ਼ ਰਹਿਣ ਲਈ ਵਧੀਆ ?
ਦੇਸ਼ ਓਹ ਰਹਿਣ ਲਈ ਵਧੀਆ ਹੁੰਦਾ ਜਿਥੇ ਤੁਸੀ ਆਪਣੇ ਸੁਫਨੇ ਪੂਰੇ ਕਰ ਸਕਦੇ ਹੋਵੋ, ਰਹਿਣ ਸਹਿਣ ਕਾਰੋਬਾਰ, ਘਰ ਸਸਤੇ ਹੋਣ । ਕਮਾਏ ਗਏ ਪੈਸੇ ਖਰਚਕੇ ਤੁਹਾਡੀ ਜੇਬ ਚ ਚਾਰ ਪੈਸੇ ਬਚਦੇ ਹੋਣ ਜਿਸ ਨਾਲ ਤੁਸੀਂ ਆਪਣੀਆ ਛੋਟੀਆਂ ਛੋਟੀਆਂ ਉਮੀਦਾਂ ਪੂਰੀਆ ਕਰ ਸਕਦੇ ਹੋਵੋ ।
ਆਪਣਾ ਬਹੁਤਾ ਮੁਲਖ ਟਰੱਕਾਂ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਐ ਅਤੇ ਰੇਂਜ ਰੋਵਰ ਗੱਡੀ ਨਾਲ ਚੰਗਾ ਘਰ ਉਸਦੀ ਵਧੀਆ ਜਿੰਦਗੀ ਹੈ ਅਜਕਲ ਦੇ ਹਿਸਾਬ ਨਾਲ ।
ਐਸ ਟੈਂਮ ਆਸਟਰੇਲੀਆ ਚ 2018 ਦੇ ਪੁਰਾਣੇ ਵੋਲਵੋ FH ਸੀਰੀਜ ਦਾ ਰੇਟ ਕੋਈ ਪੌਣੇ ਕ ਤਿੰਨ ਲੱਖ ਡਾਲਰ ਤੋਂ ਲੈ ਕੇ ਸਾਢੇ ਤਿੰਨ ਲੱਖ ਡਾਲਰ ਹੈ ਪਰ ਕਨੇਡਾ ਚ ਓਹੀ 2018 ਦਾ ਵੋਲਵੋ ਟਰੱਕ ਲੱਖ ਸਵਾ ਲੱਖ ਦਾ ਸੀ ਹੁਣ ਤੇਜੀ ਚ ਅਤੇ ਨਾਰਮਲ ਇਹ ਸੱਠ ਸੱਤਰ ਹਜਾਰ ਡਾਲਰ ਦਾ ਸੀ ਪਿਛਲੇ ਸਾਲ ।
ਰੇਂਜ ਰੋਵਰ ਸਪੋਰਟ ਕਨੇਡਾ ਚ 84000 ਤੋਂ ਸ਼ੁਰੂ ਹੋ ਕੇ 2.15 ਲੱਖ ਡਾਲਰ ਤਕ ਜਾਂਦੀ ਐ ਪਰ ਆਸਟਰੇਲੀਆ ਇਹ ਸ਼ੁਰੂ ਹੁੰਦੀ 1.40 ਲੱਖ ਡਾਲਰ ਤੋਂ ਅਤੇ ਤਿੰਨ ਲੱਖ ਡਾਲਰ ਤਕ ਚਲੀ ਜਾਂਦੀ ਹੈ ।
ਕਨੇਡਾ ਚ ਹਾਲੇ ਵੀ ਘਰਾਂ ਦੀਆਂ ਕੀਮਤਾ ਵੱਡੇ ਸ਼ਹਿਰਾਂ ਚ ਚਾਰ ਪੰਜ ਲੱਖ ਡਾਲਰ ਤਕ ਘੁੰਮ ਰਹੀਆਂ ਨੇ ਪਰ ਆਸਟਰੇਲੀਆ ਦੇ ਵੱਡੇ ਸ਼ਹਿਰਾਂ ਦੇ ਵਿਚ ਸੇਂਮ ਕਨੇਡੀਅਨ ਸਾਇਜ ਦੇ ਘਰਾਂ ਦੀ ਕੀਂਮਤ ਮਿਲੀਅਨ ਡਾਲਰ ਜਾਂ ਓਦੂਂ ਉੱਪਰ ਹੈ ।
ਸੋ ਕੁਲ ਮਿਲਾਕੇ ਇਹ ਕਹਿ ਦੇਣਾ ਬਈ ਆਸਟਰੇਲੀਆਂ ਚ ਮੈਕਡੋਨਲਡ ਤੇ 32 ਡਾਲਰ ਘੰਟੇ ਦੇ ਨੇ ਅਤੇ ਕਨੇਡਾ ਚ ਇਹ 13-14 ਡਾਲਰ ਨੇ ਨਾਲ ਗਲ ਨਹੀ ਨਿਬੜਦੀ ਬਲਕੇ ਮਸਲਾ ਐ ਕੇ 32 ਡਾਲਰ ਲੈ ਕੇ ਵੀ ਤੁਸੀਂ ਆਸਟਰੇਲੀਆਂ ਚ ਬਰੈਂਡ ਨਿਊ ਹਾਂਡਾ ਸਿਵੀਕ ਸੇਡਾਨ ਕਾਰ ਜੋ ਪੰਜਾਹ ਹਜਾਰ ਡਾਲਰ ਦੇ ਕਰੀਬ ਦੀ ਹੈ ਬੜੀ ਮੁਸ਼ਕਲ ਨਾਲ ਐਫੋਰਡ ਕਰਦੇ ਹੋ ਪਰ ਸੇਂਮ ਰੇਟ ਚ 14-15 ਡਾਲਰ ਘੰਟੇ ਤੇ ਕੰਮ ਕਰਨ ਵਾਲੇ 30-35 ਹਜਾਰ ਦੀ ਨਵੀਂ ਹਾਂਡਾ ਐਕਾਰਡ ਤੋਂ ਸਿਵਿਕ ਤੋਂ ਪਰੀਮੀਅਮ ਐ ਲਈ ਫਿਰਦੇ ਨੇ, ਨਾਲੇ ਤੇਲ ਦੇ ਰੇਟ ਲਗਭਗ ਅੱਧੇ ਹੁੰਦੇ ਕਨੇਡਾ ਚ ਆਸਟਰੇਲੀਆ ਨਾਲੋਂ, ਕਾਰਾਂ ਦੀ ਰਿਪੇਅਰ ਟਾਇਰ ਟੱਪਾ ਲੇਬਰ ਰੇਟ ਘੱਟ ਹੋਣ ਕਰਕੇ ਸਸਤੇ ਰਹਿੰਦੇ ਨੇ ।
ਮਸਲਾ ਡਾਲਰ ਕਿੰਨੇ ਬਣਦੇ ਓਹ ਨਹੀ ਬਲਕੇ ਮਸਲਾ ਐ ਤੁਹਾਡਾ ਜੀਵਣ ਪੱਧਰ ਕਿਥੇ ਜਿਆਦਾ ਉੱਚਾ ਹੁੰਦਾ ਤੁਹਾਡੀ ਹੱਡ ਭੰਨਵੀ ਕਮਾਈ ਦੇ ਖਰਚੇ ਪੈਸਿਆਂ ਨਾਲ ਬਾਕੀ ਜੇ ਗਲ ਮੌਸਮਂ ਦੀ ਐ ਤਾਂ ਫੇਰ ਤਾਂ ਪੰਜਾਬ ਚ ਕਿਤੇ ਵਧੀਆ ਮੌਸਮਂ ਸੀ ਇਹ ਕੋਈ ਬਹਾਨਾ ਨੀ ਬਣਦਾ ।
ਆਖਰਲੀ ਗਲ ਐ ਕੇ ਅਮਰੀਕਾ ਗੁਆਂਢ ਚ ਹੋਣ ਕਰਕੇ ਕਨੇਡਾ ਬਹੁਤ ਵੱਡੀ ਮਾਰਕੀਟ ਐ, ਸਸਤਾ ਹੈ । ਜਿੰਨੇ ਟਰੱਕ (109000 ਟਰੱਕ 2021 ਦੇ ਅੰਕੜਿਆ ਮੁਤਾਬਕ) ਆਸਟਰੇਲੀਆ ਚ ਚਲਦੇ ਏਨੇ ਤਾਂ (90000 ਲੋਡ ਰੋਜਾਨਾ) ਅਮਰੀਕਾ ਕਨੇਡਾ ਦੇ ਬਾਡਰਾਂ ਤੇ ਏਧਰੋਂ ਓਧਰ ਹੋ ਜਾਂਦੇ ਨੇ, ਜਿਹੜੇ ਡੋਮਿਸਟਿਕ ਚਲਦੇ ਓਹ ਤੇ ਵੱਖਰੇ ਨੇ । ਵੈਸੇ 7 ਲੱਖ ਤੋਂ ਉੱਪਰ ਟਰੱਕ ਨੇ ਕਨੇਡਾ ਵਿਚ, ਐਡੀ ਵੱਡੀ ਮਾਰਕੀਟ ਐ ਕਨੇਡਾ । ਸੋ ਭਾਈ ਨਾ ਬਹਿਸਿਆ ਕਰੋ ਲੈ ਦੇ ਕੇ ਕੱਲਾ ਮੌਸਮਂ ਈ ਮੌਸਮ ਐ ਤੇ ਮੌਸਮਂ ਨੂੰ ਕਿਹੜਾ ਚੋਵੀ ਘੰਟੇ ਤੁਸੀਂ ਧੁੱਪੇ ਬੈਠੇ ਰਹਿੰਨੇ ਓ ਜਾਂ ਠੰਡ ਚ ਬਾਰਾਂ ਮਹੀਨੇ ਚੋਵੀ ਦਿਨ ਸੈਰ ਤੇ ਰਹਿੰਨੇ ਓ, ਕਰਨਾ ਤਾਂ ਕੰਮ ਐ ਜਾਂ ਘਰੈ ਸੌਣਾ ਜ ਐ 🤪🤪
ਕਮ ਆਨ ਬੇਬੀ ਇਹ ਸੁਫਨੇ ਪੂਰੇ ਕਰਨ ਵਾਲਾ ਦੇਸ਼ ਐ, ਚਾਰਜਰਾਂ ਚਲੈਂਜਰਾਂ, ਜੀਪਾਂ, ਰੇਂਜਾ ਤਾਂ ਅੰਤਰਰਾਸ਼ਟਰੀ ਵਿਦਿਆਰਥੀ ਲੈ ਲੈਂਦੇ ਏਥੇ ਏਅਰਪੋਰਟ ਤੇ ਉੱਤਰਦੇ ।
Mohinderpal Singh Brar
07/13/2022
ਇੰਡੀਆ ਦੀ ਟਰੱਕਿੰਗ ਦੇ ਰੰਗਲੇ ਦਿਨ ਤੇ ਯਾਦਾ
ਰਾਜਸਥਾਨ ਦੇ ਟਿੱਬਿਆਂ (ਬੀਕਾਨੇਰ ਤੋਂ ਪੋਖਰਨ ਬਾੜਮੇਰ ਵੱਲ) ਚ ਦੂਰ ਛਿਪਦਾ ਲਾਲੀ ਬਖੇਰਦਾ ਸੂਰਜ ਵੱਖਰੀ ਹੀ ਦਿਲ ਟੁੰਬਵੀ ਕਲਾਅਕ੍ਰਿਤੀ ਬਣਾਉਂਦਾ ਆਪਣੇ ਆਖਰੀ ਪੰਧ ਵੱਲ ਜਾਂਦਾ ਨਜ਼ਾਰਾ ਪੇਸ਼ ਕਰਦਾ ਹੁੰਦਾ
ਤੰਦੂਰ ਜਿਸਨੇ ਸਾਰੀ ਰਾਤ ਕਿੰਨਿਆਂ ਹੀ ਸੜਕਾਂ ਦੇ ਰਾਹੀਆਂ ਦੇ ਢਿੱਡ ਭਰਨ ਲਈ ਤਿਆਰ ਹੋਣਾ, ਉਸ ਵਿੱਚ ਲੱਕੜਾਂ ਲਟ ਲਟ ਬਲ ਰਹੀਆਂ ਹੁੰਦੀਆਂ , ਢਾਬੇ ਵਾਲਾ ਮਾਲਕ ਸੰਧਿਆਂ ਵੇਲੇ ਦੀ ਧੂਫ ਬੱਤੀ ਲਾ ਰਿਹਾ ਹੁੰਦਾ ,
ਜਿਹੜੇ ਸਵੇਰ ਦਾ ਕੰਟਰੀ ਦਾ ਪਊਆ ਲਾਕੇ ਪਏ ਹੁੰਦੇ ਨੇ ਉਹ ਸਾਬਣ ਤੇ ਟੁੱਥ ਬਰੱਸ਼ ਵਾਲਾ ਡੱਬਾ ਚੱਕ ਹੌਦੀ ਵੱਲ ਨੂੰ ਚਾਲੇ ਪਾ ਰਹੇ ਹੁੰਦੇ ਨੇ
ਕਿਉਂਕਿ ਦਿਨੇ ਗਰਮੀ ਤੇ ਪੁਲਿਸ ਦੇ ਖ਼ਰਚੇ ਤੁਰਨ ਨੀ ਦਿੰਦੇ , ਏਸੇ ਕਰਕੇ ਰਾਤਾ ਨੂੰ ਟਾਇਰ ਦੋ ਮੀਲਾਂ ਤੱਕ ਗੂੰਜਦੇ ਸੁਣਦੇ ਹੁੰਦੇ ਨੇ,
ਸੰਧਿਆ ਵੇਲੇ ਆਕੇ ਰੁਕਦੇ ਟਰੱਕਾ ਦੇ ਲੈਦਰਾ ਵਿਚੋ ਨਿਕਲਦੀਆਂ ਚੀਕਾਂ ਮੰਤਰ ਮੁਗਧ ਕਰ ਰਹੀਆਂ ਹੁਦੀਆ,
ਦਿਨੇ ਗੱਡੀ ਚਲਾ ਥੱਕ ਕੇ ਰਬੜ ਦੇ ਬੁਣੇ ਮੰਜੇ ਤੇ ਫੱਟੇ ਦਾ ਸਰਹਾਣਾ ਲਾ ਲੱਕ ਸਿੱਧਾ ਕਰ ਜਿਹੜਾ ਸਵਰਗ ਦਾ ਅਹਿਸਾਸ ਹੁੰਦਾ ਬਿਆਨ ਕਰਨਾ ਮੁਸ਼ਕਿਲ ਏ,
ਸੈਕੰਡ ਡਰਾਇਵਰ ਜਾ ਨਵੇਂ ਸਿੱਖਾਂਦਰੂ ਜਿੰਨਾ ਨੇ ਟਰੱਕ ਤੇ ਰਾਤ ਲਾਉਣੀ ਹੁੰਦੀ , ਅਖਬਾਰ ਨਾਲ ਸੀਸੇ ਸਾਫ ਕਰ ਰਹੇ ਹੁੰਦੇ , ਸ਼ੀਸ਼ਾ ਸਾਫ ਕਰਨ ਨੂੰ ਸ਼ੀਸ਼ਾ ਬਣਾਉਣਾ ਕਹਿੰਦੇ ,
ਹਰ ਗੱਡੀ ਦੇ ਕੈਬਿਨ ਚ ਲਾਲ ਪੀਲੀਆ ਲਾਈਟਾਂ ਬਲ ਰਹੀਆਂ ਹੁੰਦੀਆਂ, ਸਵੇਰੇ ਸ਼ਾਮ ਲਾਈਟਾਂ ਜਗਾਉਣ ਨੂੰ ਜੋਤ ਜਗਾਉਣ ਬਰਾਬਰ ਸਮਝਿਆਂ ਜਾਂਦਾ , ਕਲੀਡਰ ਜਾ ਸੈਕੰਡ ਡਰਾਇਵਰ ਸਿਰ ਤੇ ਪਰਨਾ ਰੱਖ ਸੰਧਿਆਂ ਵੇਲੇ ਦੀ ਅਗਰਬੱਤੀ ਲਾ ਰਹੇ ਹੁੰਦੇ , ਕਿਸੇ ਕਿਸੇ ਗੱਡੀ ਚ ਰਹਿਰਾਸ ਦਾ ਪਾਠ ਚਲ ਰਿਹਾ ਹੁੰਦਾ
ਦਿਨ ਦੇ ਛਪਾਅ ਨਾਲ ਸਾਰੇ ਟਰੱਕ ਢਾਬਿਆਂ ਤੇ ਆ ਬਰੇਕ ਖਿੱਚਦੇ ,
ਤੇ ਨਾਲਦੇ ਨੂੰ ਕਹਿਣਾ ਸ਼ੀਸੇ ਬਣਾ ਮੱਲਾ ਲਾਈਟਾਂ ਬਣੀਆਂ ਤੋਂ ਛੱਡਾਂਗੇ ਦਿਨ ਚੜਦੇ ਨੂੰ ਸੂਰਤਗੜ ਪਾਰ ਦੇਣਾ , ਗੱਡੀ ਤੋਰਨ ਨੂੰ ਗੱਡੀਆਂ ਛੱਡਣਾ ਕਹਿੰਦੇ ,
ਰਮਲਾ ਵੀ ਗੀਤ ਵਿੱਚ ਕਹਿੰਦਾ ਹੁੰਦਾ ਕਿ ਜੱਟ ਆਉਂਦਾ ਸੀ ਪਚਾਸੀਆ ਤੇ ਛੱਡੀ ਨੀ,
ਬਾਹਰਲੇ ਮੁਲਕਾ ਵਿੱਚ ਸਿਰਫ ਤਰਪਾਲਾ ਪਾਉਣ ਨੂੰ ਲੈਕੇ ਬਹਿਸਣ ਵਾਲ਼ਿਆਂ ਨੂੰ ਤਾਂ ਪਤਾ ਤੱਕ ਨੀ ਹੋਣਾ ਲਾਈਟਾਂ ਬਣਨਾ ਕਿਸਨੂੰ ਕਹਿੰਦੇ ਨੇ ?
ਏਨੇ ਨੂੰ ਹਨੇਰਾ ਚਾਰ ਚੁਫੇਰੇ ਪਸਰ ਜਾਂਦਾ ਹੈ, ਢਾਬੇ ਦੀਆ ਟਿਊਬਾਂ ਦੁਧੀਆ ਚਾਨਣ ਬਿਖੇਰਨਾ ਸ਼ੁਰੂ ਕਰ ਦਿੰਦੀਆਂ ।ਤੇ ਵਾਜਾ ਵੱਜਣ ਲੱਗਦੀਆਂ ਨੇ , ਲੈ ਬਈ ਆਰਡਰ, ਉਂਨਾਂ ਟੈਮ ਪਿਆਜ਼ ਤੇ ਕਵਾਟਰ ਫੜਾਜਾ, ਕਿਉਂਕਿ ਰਾਤ ਨੂੰ ਟਰੱਕ ਤਾਂ ਸੈਕੰਡ ਡਰੈਵਰ ਜਾ ਕਲੀਡਰ ਨੇ ਚਲਾਉਣਾ ਹੁੰਦਾ ਸੀ ਤੇ ਡਰਾਇਵਰ ਸਾਹਬ ਨੇ ਪਊਆ ਲਾ ਨੀਂਦ ਲਾਹ ਕੇ ਦਿਨੇ ਮੋਰਚਾ ਸਾਂਭਣਾ ਹੁੰਦਾ
ਰਾਤ ਲਾਉਣ ਵਾਲੇ ਵੀ ਔਸ਼ਧੀ ਵਾਲਾ ਲਿਫ਼ਾਫ਼ਾ ਖੋਲ ਕੈਮ ਹੋ ਰਹੇ ਹੁੰਦੇ ,ਤੇ ਕਿਸੇ ਨਵੇਂ ਆਏ ਨੂੰ ਸਿੱਖਿਆਵਾਂ ਦੇ ਰਹੇ ਹੁੰਦੇ , ਵਿੱਚ ਵਿੱਚ ਉਸਤਾਦ ਦੀ ਗਵਾਹੀ ਵੀ ਪਵਾਉਦੇ ਕਿਸੇ ਗੱਲ ਤੇ ਕਿਉਂ ਬਾਈ ਸਹੀ ਗੱਲ ਆ ਕਿ ਨਹੀ,
ਕੋਈ ਪਊਆ ਲਾ ਪਰਸ਼ਾਦਾ ਛਕ ਚੌਕੀਦਾਰ ਨੂੰ ਟਾਇਮ ਲਿਖਾਉਣ ਲੱਗਾ ਹੁੰਦਾ ਕਿ ਏਨੇ ਵਜੇ ਸਵੇਰੇ ਜਗਾੱ ਦੇਵੀ,
ਏਨੇ ਨੂੰ ਲਾਈਟਾਂ ਬਣ ਜਾਂਦੀਆਂ ਤੇ ਉਸਤਾਦ ਹੋਰੀ ਬਿੱਲ ਦੇ ਪਿਛਲੇ ਬੈਂਡ ਤੇ ਜਾ ਸਵਾਰ ਹੁੰਦੇ , ਤੇ ਰਾਤ ਵਾਲੇ ਕੈਮ ਹੋ ਕਲੱਚ ਬਰੇਕ ਪੈਂਡਲਾਂ ਨੂੰ ਮੱਥਾ ਟੇਕ ਸਟਾਰਟ ਦਾ ਬਟਨ ਦੱਬ ਦਿੰਦੇ ਨੇ
ਪਾਲਕੀ ਦੇ ਹੇਠ ਬਣੇ ਖੰਡੇ ਵਿੱਚ ਦੀ ਠੰਡੇ ਹੋਏ ਟਿੱਬਿਆਂ ਵਿੱਚ ਦੀ ਆਉਂਦੀ ਹਵਾ ਏ ਸੀ ਨੂੰ ਫੇਲ ਕਰਦੀ, ਸਾਰੀ ਰਾਤ ਭੌਰ ਟਾਹਲੀਆਂ ਦੇ ਪੱਤ ਝਾੜਦੇ , ਰਮਲੇ ਸਦੀਕ ਹੋਰੀ ਸਾਥਣਾਂ ਨਾਲ ਕਲੋਲਾਂ ਕਰਦੇ ਮੱਠੀ ਮੱਠੀ ਅਵਾਜ ਚ
ਬਾਹਰਲੇ ਮੁਲਕ ਵਿੱਚ ਟਰੱਕ ਤਾਂ ਬਹੁਤ ਸੋਹਣੇ ਤੇ ਲਗਜਰੀ ਨੇ, ਪਰ ਟਰੱਕਿੰਗ ਚ ਇਡੀਆ ਵਾਲੀ ਟਰੱਕਿੰਗ ਦਾ ਇਕ ਵੀ ਰੰਗ ਹੈਨੀ
ਬਸ ਇਹੋ ਦੁਆ ਕਿ ਬਾਬਾ ਜੀ ਕਿਸੇ ਡਰੈਵਰ ਨੂੰ ਤੱਤੀ ਵਾਹ ਨਾ ਲੱਗੇ ,
ਪਾਣੀ ਵਾਲੀ ਦੂਰ ਤੱਕ ਫੈਲੀ ਲੈਕ ਦੀ ਫੋਟੋ ਖਿੱਚਦੇ ਸਮੇਂ ਅੱਜ ਸੁਰਤ ਕਈ ਸਾਲ ਪਿੱਛੇ ਚਲੀ ਗਈ ਭਾਫ਼ ਫਲੌਦੀ ਕਲੈਤ ਫਾਂਟੇ ਵੱਲ 🥰
“ਬਰਾੜ
04/01/2022
ਇਹਨਾ ਦੀ ਜਵਾਨੀ ਕਾਲੀ ਮੱਸਿਆ ਨੂੰ ਵੀ ਹੰਢਾਉਦੀ ਐ ਤੇ ਪੁੰਨਿਆ ਦਾ ਚਾਨਣ ਵੀ ਮਾਣਦੀ ਐ। ਕੁੱਲ ਦੁਨੀਆ ਲਈ ਬੇਜਾਨ ਸੜਕਾਂ ਇਹਨਾ ਨੂੰ ਬੋਲ ਕੇ ਮੰਜਲਾ ਦੇ ਰਾਹ ਦੱਸਦੀਆ ਨੇ।ਦਿੱਲੀਓ ਦੱਖਣ ਗਾਹੁੰਦੇ ਕਦੇ ਟਾਕੀ ਥਾਂਈ ਉੱਤੇ ਨੂੰ ਦੇਖਦੇ ਨੇ ਤਾ ਚਮਕਦਾ ਧਰੂ ਜਿਵੇ ਹੱਸ ਕੇ ਇਹਨਾ ਨੂੰ ਹੌਸਲਾ ਦੇ ਕੇ ਕਹਿੰਦਾ ਹੋਵੇ,"ਮੈ ਹੈਗਾ ਨਿੱਕੇ ਵੀਰ"।
ਸੂਰਜ ਦਾ ਸਰ੍ਹਾਣਾ ਲਾਈ ਜਦ ਸਾਰੀ ਦੁਨੀਆ ਕਾਲ਼ੀ ਰਾਤ ਦੀ ਰਜਾਈ ਲੈ ਕੇ ਘੂਕ ਸੁੱਤੀ ਪਈ ਹੁੰਦੀ ਐ ਤਾ ਤਾਰੇ ਜਿਵੇ ਇਹਨਾ ਨਾਲ ਹੱਸਣ ਖੇਡਣ ਲਈ ਚੜ੍ਹਦੇ ਐ। ਚੱਪਾ ਚੱਪਾ ਮਿਣੇ ਹੋਏ ਰਾਹਾਂ ਤੋ ਲੰਘਦੇ ਜਦ ਮੰਜਲ ਵੱਲ ਨੂੰ ਵਧ ਰਹੇ ਹੁੰਦੇ ਐ ਤਾ ਸੜਕ ਦੇ ਦੋਨੇ ਪਾਸੇ ਖੜੀਆ ਮਾਵਾਂ ਵਰਗੀਆਂ ਟਾਹਲੀਆ ਨਿਓ ਕੇ ਟੂਲ ਨਾਲ ਛੋਹ ਜਾਂਦੀਆ ਨੇ ਜਿਵੇ ਸਿਰ ਪਲੋਸ ਕੇ ਕਹਿੰਦੀਆ ਹੋਣ,"ਆ ਗਿਆ ਮੇਰਾ ਬੱਗਾ ਸ਼ੇਰ, ਜਿਉਦਾ ਰਹੁ"
ਕੋਹਲੀ ਅਰਗੇ ਸੈਂਚਰੀਆਂ ਮਾਰਦੇ ਐ, ਟੈਲੀਵੀਜਨ ਤੇ ਖਬਰਾਂ ਦੀ ਹੈੱਡਲਾਈਨ,"ਦੇਸ਼ ਕਾ ਸਿਰ ਊਚਾ ਕੀਆ ਟੀਮ ਨੇ" ਇੱਕ ਲਾਲ ਕਿਲੇ ਤੋ ਸੰਘ ਪਾੜਦਾ, ਲਾਈਵ ਟੈਲੀਕਾਸਟ,"ਹਮ ਕਿਸੀ ਸੇ ਕਮ ਨਹੀ" ਪਰ ਮੇਰੇ ਯਾਰ ਅਜਲੋ ਬੇਪਰਵਾਹ, ਲਗਾਤਾਰ ਚੱਲ ਸੋ ਚੱਲ।ਸੜਕਾ ਦੇ ਅਣਗੌਲੇ ਪੁੱਤ ਕਿਸੇ ਨੂੰ ਇਹਨਾ ਦੀ ਫਿਕਰ ਨੀ ਤੇ ਅਸੀ ਵੀ ਕਿਸੇ ਖੱਬੀ ਖਾਨ ਤੋ ਕੀ ਲੈਣਾ।
ਗੁਰੂਆਂ, ਪੀਰਾ, ਮਾਈਆਂ ਦੀਆ ਫੋਟੋਆ ਨਾਲੋ ਨਾਲ ਲਾਈਆਂ ਹੁੰਦੀਆ ਨੇ, ਰੱਬ ਥੋਡੇ ਅੱਡ ਹੋਣਗੇ। ਇਹਨਾ ਦੇ ਸਿਰ ਤੇ ਸਭ ਦਾ ਹੱਥ ਐ।ਚੰਗੇ ਉਸਤਾਦ ਚੰਡ ਕੇ ਭਾਖਿਆ ਕੱਢ ਦਿੰਦੇ ਐ "ਜਾਹ ਪੁੱਤ ਕਦੇ ਕਾਟੋ ਵੀ ਨੀ ਮਰੂ" ਪਰ ਕਈ ਵਾਰ ਅੱਖਾ ਬੰਦ ਕਰਕੇ ਟਾਇਰ ਹੇਠ ਆਏ ਦਰਵੇਸ਼ ਲਈ ਅਰਦਾਸ ਨਿਕਲਦੀ ਐ,"ਮਾਲਕਾ ਜਿਵੇ ਤੇਰੀ ਮਰਜੀ, ਚਰਾਸੀ ਕੱਟੀ ਗਈ"
ਸਾਡੇ ਬਾਈ ਓਹ ਨੀ ਹੈਗੇ ਜਿਹੜੀ ਤਸਵੀਰ ਗੀਤਾਂ ਨੇ ਬਣਾਤੀ ਲੋਕਾ ਦੇ ਮਨਾ ਚ।
ਮਖਮਲੀ ਗੱਦਿਆ ਤੇ ਬੈਠੇ ਪੈਸੇ ਪੈਸੇ ਪਿੱਛੇ ਝੂਰਦੇ ਸੇਠਾ ਤੋ ਕਿਤੇ ਉੁੱਤੇ ਨੇ ਸਾਡੇ ਬਾਈ। ਰਾਹੇ ਜਾਦਿਆ ਨੂੰ ਲੱਖ ਮੁਸੀਬਤਾ, ਕਦੇ ਚਲਾਨ ਕਦੇ ਓਵਰਲੋਡ, ਕਦੇ ਟਾਇਰ ਪਾਟ ਗਿਆ ਕਦੇ ਕਮਾਣੀਆ ਗਈਆ ਪਰ ਦਿਲਾ ਦੇ ਬਾਦਸ਼ਾਹ ਸੁਭਾਅ ਦੇ ਫੱਕਰ "ਚੱਲ ਜੋ ਓਹਦੀ ਮਰਜੀ" ਕਹਿ ਕੇ ਭਾਣਾ ਮੰਨ ਲੈਂਦੇ ਆ। ਇਹਨਾ ਨੂੰ ਪੁੱਛ ਕੇ ਦੇਖੀ ,"ਵੱਡਿਆ ਘੁਆਟੀ ਕਿੰਨੀ ਕ ਪੈ ਜਾਂਦੀ ਐ" ਕਦੇ ਨੀ ਕਹਿਣਗੇ ਬੀ ਬੰਦਾ ਆਕੜ ਜਾਦਾ ਸਟੇਰਿੰਗ ਤੇ ਬੈਠਾ ਸਗੋ ਡੱਬੀਆ ਆਲਾ ਪਰਨਾ ਕਾਲੇ ਜਲਸੇ ਤੇ ਮਾਰ ਕੇ ਕਹਿਣਗੇ "ਆਹ ਘੁਆਟੀ ਪਈ ਐ" ਐਥੇ ਮੁਲਖ ਵੀਹ ਮੀਲ ਕਾਰ ਚ ਸਹੁਰੇ ਜਾ ਆਵੇ ਆਉਦੀ ਸਾਰ ਲਿਟ ਜਾਂਦਾ।
ਇਹਨਾ ਦੀਆ ਗੱਲਾ ਗੀਤਾਂ ਚ ਨੀ ਹੈਗੀਆ,ਕਦੇ ਇਹਨਾ ਦੀਆਂ ਅੱਖਾਂ ਚ ਝਾਕ ਕੇ ਦੇਖੀ ਲੋਹੜੇ ਦੀਆ ਸੋਚਾਂ ਹੋਣਗੀਆਂ ਪਰ ਘਰਾਂ ਦੀਆਂ ਤੰਗੀਆ ਤੁਰਸ਼ੀਆ ਢਕਦੇ, ਦਿਲਾ ਦਿਆਂ ਚਾਵਾਂ ਨੂੰ ਨਿੱਕੀਆ ਨਿੱਕੀਆ ਬੋਲੀਆਂ ਨਾਲ ਮਾਣਦੇ ਫਿਕਰਾ ਨੂੰ ਲੰਮੀਆ ਹੇਕਾ ਨਾਲ ਉਡਾ ਦਿੰਦੇ ਨੇ।ਲੋਹੜੀਆਂ, ਈਦਾ, ਦੀਵਾਲੀਆਂ ਸੜਕਾ ਤੇ ਮਨਾਉਦੇ, ਕਿਸੇ ਦੇ ਬਨੇਰੇ ਤੇ ਜਗਦੇ ਦੀਵਿਆ ਨੂੰ ਦੇਖ ਕੇ ਪਿੰਡ ਪਰਿਵਾਰ ਦੀਆਂ ਸੁੱਖਾ ਮਨਾਉਦੇ ਤੁਰੇ ਜਾਦੇ ਐ।
ਜੇ ਹੋਰ ਸੁਣਨੀਆ ਨੇ ਕਦੇ ਇੰਜਣ ਆਲੀ ਸੀਟ ਤੇ ਬੈਠੀ ਸੱਜਾ ਹੱਥ ਡਰੈਵਰ ਸੀਟ ਦੀ ਢੋਹ ਤੇ ਰੱਖਕੇ, ਫਿਰ ਦੱਸਣਗੇ ਕਿਵੇ ਚੱਲਦੀ ਗੱਡੀ ਚੋ ਸੜਕ ਤੇ ਪਿਆ ਰੁਮਾਲ ਚੱਕੀਦੈ। ਕਦੇ ਇਹਨਾ ਦੇ ਦਿਲ ਚ ਝਾਕ ਕੇ ਦੇਖੀ, ਨੀਲੇ ਅਸਮਾਨ ਅਰਗੇ ਬੇਅੰਤ ਨੇ, ਕੁੱਲ ਧਰਤੀ ਜਿੱਡੇ ਖੁੱਲੇ। ਕਦੇ ਇਹਨਾ ਤੇ ਬੀਤੀਆ ਸੁਣਨੀਆ ਨੇ ਤਾ ਇਹਨਾ ਵਰਗਾ ਮਸਤ ਮੌਲਾ ਫਕੀਰ ਬਣਕੇ ਇਹਨਾ ਕੋਲ ਬੈਠੀਂ ਜਾਂ ਫਿਰ ਰੱਬ ਮੂਹਰੇ ਅਰਦਾਸ ਕਰੀ ਕਿ ਸੜਕਾਂ ਬੋਲਣ ਲੱਗ ਜਾਣ ਦਰਖਤ ਗੱਲਾਂ ਦੱਸਣ ਲੱਗ ਜਾਣ। ਫਿਰ ਦੇਖੀਂ ਇਹਨਾ ਦਾ ਜੋਗ ਕਿਸੇ ਪੂਰਨ ਨਾਲੋ ਘੱਟ ਨੀ ਲੱਗਣਾ, ਇਹਨਾ ਦੀ ਭਗਤੀ ਗੋਰਖ ਦੇ ਟਿੱਲੇ ਤੋ ਕਿਤੇ ਉੱਪਰ ਲੱਗੂ।ਜਦੋ ਇਹਨਾ ਦੇ ਦੁੱਖ ਤਕਲੀਫ ਮਹਿਸੂੂਸ ਕਰ ਹਟਿਆ ਫਿਰ ਇਹਨਾ ਦੇ ਹਸਦੇ ਚਿਹਰਿਆ ਵੱਲ ਦੇਖੀ। ਲੱਗੂਗਾ ਜਿਵੇ ਕਹਿੰਦੇ ਹੋਣ ,"ਓਹ ਇਹ ਕਿਹੜੀਆ ਗੱਲਾ ਨੇ ਨਿੱਕਿਆ, ਕਰਲਾਂਗੇ ਸੂਤ"
ਤੇਰਾ ਹੱਥ ਸਲੂਟ ਬਣਕੇ ਮੱਥੇ ਨਾਲ ਜਾ ਲੱਗੂ, ਤੈਨੂੰ ਆਪਣੇ ਆਪ ਚੋ "ਸਿਰ ਉੱਚਾ ਚੱਕੀ ਖੜਾ ਆਪਦਾ ਮੁਲਖ ਦਿਸੂ" ਤੇਰਾ ਇਹਨਾ ਨੂੰ ਜੱਫੀ ਪਾਉਣ ਨੂੰ ਜੀਅ ਕਰੂ ਤੇਰੇ ਮੂੰਹ ਚੋ ਆਪਣੇ ਆਪ ਨਿਕਲੂ,"ਮੇਰੇ ਯਾਰ ਕਿਸੇ ਤੋ ਘੱਟ ਨੀ"
✍ ਸੁਰਿੰਦਰ ਸਿੰਘ ਦਾਊਮਾਜਰਾ
01/24/2022
Looking Driver For Kenworth T680 Next Gen Manual 18 Speed
Note- Must Know Manual Gear Shifting
Must Have Valid Passport Or Usa Visa
◦ Looking for drivers with class 1 for cross border USA runs ( Alberta California/AZ ) Solo or team with minimum 1 year experience
◦ Dedicated truck brand new Kenworth T680 NEXT GENERATION 18 Speed
◦ Good home time
◦ Single pick single drop most of times with no touch freight
All pick and drop paid, yard to yard work
◦ Willing to pay company cheque
◦ Can start immediately after passing drug test
◦ Person must be able to cross border.
◦ Should have a valid passport with usa visa
◦ Knowledge of ELOG a essential but will provide you training as well
◦ TOP wages will be paid for the experienced drivers
◦ We can hire drivers with open work permit .Good miles good income
◦ For more info email - [email protected]
ROAD WAVE TRANSPORT
Call & Text Sukh- 403-966-3020
01/14/2022
ਅਮਰੀਕਾ ਜਾਣ ਵਾਲੇ ਕੈਨੇਡੀਅਨ ਟਰੱਕ ਡਰਾਈਵਰਾ ਨੂੰ 15 ਜਨਵਰੀ ਤੋਂ ਵਾਪਸ ਕੈਨੇਡਾ ਪਰਤਦੇ ਸਮੇਂ ਦੋ ਹਫਤਿਆ ਤੱਕ ਇਕਾਂਤਵਾਸ ਚ ਰਹਿਣਾ ਪਵੇਗਾ ਜੇਕਰ ਉਨਾਂ ਵੱਲੋ ਕਰੋਨਾ ਦੀਆਂ ਦੋਵੇ ਵੈਕਸੀਨ ਨਹੀ ਲਗਵਾਈਆਂ ਗਈਆਂ ਹਨ , ਫੈਡਰਲ ਸਰਕਾਰ ਨੇ ਕਿਹਾ ਹੈ ਕਿ ਇਹ ਨਿਯਮ ਪਹਿਲਾ ਤੋਂ ਤੈਅ ਸਮੇਂ ਮੁਤਾਬਕ 15 ਜਨਵਰੀ ਤੋਂ ਹੀ ਲਾਗੂ ਹੋਵੇਗਾ ਤੇ ਬੁੱਧਵਾਰ ਵਾਲੇ ਦਿਨ ਕੈਨੇਡੀਅਨ ਬਾਰਡਰ ਸਰਵਿਸ ਏਜੰਸੀ ਵੱਲੋ ਦਿੱਤੀ ਗਈ ਜਾਣਕਾਰੀ ਕਿ ਇਹ ਨਿਯਮ ਚ ਟਰੱਕ ਡਰਾਈਵਰਾ ਨੂੰ ਛੋਟ ਹੋਵੇਗੀ ਗਲਤੀ ਨਾਲ ਸਾਂਝੀ ਕਰ ਦਿੱਤੀ ਗਈ ਸੀ।
ਕੁਲਤਰਨ ਸਿੰਘ ਪਧਿਆਣਾ
Click here to claim your Sponsored Listing.
Category
Website
Address
Calgary, AB