Sukhdev Singh APH.
Contact information, map and directions, contact form, opening hours, services, ratings, photos, videos and announcements from Sukhdev Singh APH., Motivational Speaker, .
ਬੇਬੇ ਬਾਪੂ ਨਾਲ ਖ਼ੁਸ਼ੀ ਦੇ ਪਲ
🔘🔘. ਗਿਆਨ ਦਾ ਕੀੜਾ 🔘🔘
🔷🔷 ਗਿਆਨ ਇੱਕ ਐਸੀ ਸ਼ੈਅ ਹੈ ਜਿਸ ਨੂੰ ਮਿਲ ਜਾਂਦਾ ਹੈ ਉਸ ਦੇ ਅੰਦਰ ਟਿਕਣ ਦੀ ਥਾਂ ਉਸ ਦੇ ਆਸ-ਪਾਸ ਦੇ ਲੋਕਾਂ ਤੇ ਵਰਸਣਾ ਸ਼ੁਰੂ ਹੋ ਜਾਂਦਾ ਹੈ । ਜਦੋਂ ਕੋਈ ਨਵੀਂ ਗੱਲ ਪੜਦਾ, ਸੁਣਦਾ ਜਾਂ ਦੇਖਦਾ ਹੈ ਜਿਹੜੀ ਗੱਲ ਦਾ ਉਸ ਨੂੰ ਪਤਾ ਨਹੀਂ ਹੁੰਦੀ ਤੇ ਉਸ ਨੂੰ ਚੰਗੀ ਲਗਦੀ ਹੈ । ਫਿਰ ਅਸੀਂ ਉਹ ਗਿਆਨ ਆਸੇ ਪਾਸੇ ਸਾਰਿਆਂ ਨੂੰ ਦੇਣ ਲੱਗ ਜਾਂਦੇ ਹਾਂ , ਜਿਨ੍ਹਾਂ ਨੂੰ ਜ਼ਰੂਰਤ ਵੀ ਨਹੀਂ ਹੁੰਦੀ ਜਾਂ ਜਿਨ੍ਹਾਂ ਦਾ ਮਹੌਲ ਉਹ ਸਮਝ ਲੈਣ ਵਾਲਾ ਨਹੀਂ ਹੁੰਦਾ , ਸਭ ਨੂੰ ਧੱਕੇ ਨਾਲ ਉਹ ਗਿਆਨ ਪਰੋਸਦੇ ਹਾਂ ਤੇ ਆਪਣੇ ਆਪ ਨੂੰ ਮਹੱਤਵਪੂਰਨ ਮਹਿਸੂਸ ਕਰਵਾਉਂਦੇ ਹਾਂ।
🔷🔷 ਜਦੋੰ ਕਿ ਜਿਹੜਾ ਗਿਆਨ ਤੁਸੀਂ ਲਿਆ ਹੈ ਉਹ ਸਿਰਫ ਤੁਹਾਡੇ ਲਈ ਕੀਮਤੀ ਹੋ ਸਕਦਾ ਹੈ । ਤੁਹਾਨੂੰ ਜ਼ਰੂਰਤ ਸੀ , ਤੁਹਾਡੇ ਕੋਲ ਮਹੌਲ ਸੀ ਤਾਂ ਤੁਹਾਨੂੰ ਉਹ ਗੱਲਾਂ ਸਮਝ ਆ ਗਈਆਂ। ਪਰ ਅਸੀਂ ਆਪ ਸਮਝ ਕੇ ,ਆਪਣੇ ਅੰਦਰ ਉਸ ਗਿਆਨ ਨੂੰ ਟਿਕਾ ਕੇ ਜ਼ਿੰਦਗੀ ਵਿੱਚ ਹੰਢਾਉਣ ਦੀ ਥਾਂ, ਓਹੀ ਗਿਆਨ ਦੂਜਿਆਂ ਨੂੰ ਵੰਡਣ ਦੀ ਕਾਹਲ ਕਰਕੇ ਆਪਣੇ ਆਪ ਨੂੰ ਮਹੱਤਵਪੂਰਨ ਸਮਝਣ ਦਾ ਵਹਿਮ ਪਾਲਦੇ ਰਹਿੰਦੇ ਹਾਂ । ਜਦੋਂ ਕਿ ਸਾਡੀ ਜ਼ਿੰਦਗੀ ਵਿੱਚ ਉਸ ਗਿਆਨ ਨੇ ਕੋਈ ਅਸਰ ਨਹੀਂ ਕੀਤਾ ਹੁੰਦਾ। ਅਸੀਂ ਦੂਜਿਆਂ ਤੇ ਉਸ ਗਿਆਨ ਨੂੰ ਥੋਪ ਕੇ ਉਹਨਾਂ ਨੂੰ ਧੱਕੇ ਨਾਲ ਸਿਆਣੇ ਬਣ ਕੇ ਵਿਚਰਨ ਲਈ ਪ੍ਰੇਰਦੇ ਹਾਂ ।
🔵🔵 ਜਦੋਂ ਕਿ ਸਾਨੂੰ ਮਿਲਿਆ ਗਿਆਨ , ਸਾਨੂੰ ਸਮਝ ਆਈ ਗੱਲ ,ਸਾਡੇ ਲਈ ਮਹੱਤਵਪੂਰਨ ਹੁੰਦੀ ਹੈ। ਉਸ ਨਾਲ ਆਪਣੀ ਜ਼ਿੰਦਗੀ ਨੂੰ ਸੋਹਣਾ ਤੇ ਸੌਖਾਲਾ ਬਣਾਉਣਾ ਹੁੰਦਾ ਹੈ। ਅਸੀਂ ਗਿਆਨ ਲੈਕੇ ਇਹ ਸਿੱਖਣਾ ਹੁੰਦਾ ਹੈ ਕਿ
to deal with people??
ਜਦੋਂ ਕਿ ਅਸੀਂ ਲੋਕਾਂ ਨੂੰ ਗਿਆਨ ਦੇਕੇ ਕਹਿੰਦੇ ਹਾਂ ਕਿ ਤੁਸੀਂ ਮੇਰੇ ਨਾਲ ਵਧੀਆ ਵਿਹਾਰ ਕਰੋ।
⚫⚫ ਤੁਹਾਨੂੰ ਮਿਲਿਆ ਗਿਆਨ ਦੂਜਿਆਂ ਲਈ ਤੁਹਾਡੇ ਫਰਜ਼ ਦੱਸਣ ਲਈ ਹੋਣਾ ਚਾਹੀਦਾ ਹੈ ਨਾ ਕਿ ਤੁਹਾਡੇ ਹੱਕ , ਤਾਂ ਹੀ ਉਸ ਗਿਆਨ ਦੇ ਕੋਈ ਅਰਥ ਹਨ।
🔶🔶 ਸਾਡੇ ਲੋਕਾਂ ਦੀ ਸਮੱਸਿਆ ਇਹ ਹੈ ਕਿ ਅਸੀਂ ਗਿਆਨ ਲੈ ਕੇ ਸਿਰਫ ਦੂਜਿਆਂ ਤੋਂ ਹੱਕ ਸਮਝ ਲੈਂਦੇ ਹਾਂ ਤੇ ਦੁਖੀ ਹੁੰਦੇ ਰਹਿੰਦੇ ਹਾਂ ਕਿ ਉਹ ਆਪਣੇ ਮੇਰੇ ਪ੍ਰਤੀ ਬਣਦੇ ਫ਼ਰਜ਼ ਕਿਉਂ ਨਹੀਂ ਪੂਰੇ ਕਰਦੇ । ਜਦੋਂ ਕਿ ਗਿਆਨ ਤੁਸੀਂ ਲਿਆ ਹੈ ਇਸ ਲਈ ਜੇਕਰ ਤੁਸੀਂ ਆਪਣੇ ਦੂਸਰਿਆਂ ਪ੍ਰਤੀ ਬਣਦੇ ਫਰਜ਼ ਪੂਰੇ ਕਰੋਗੇ ਤਾਂ ਹੀ ਗਿਆਨ ਦੇ ਕੋਈ ਅਰਥ ਹਨ। ਨਹੀਂ ਤਾਂ ਇਸ ਤੁਹਾਡੇ ਲਏ ਗਿਆਨ ਨੇ ਤੁਹਾਨੂੰ ਵੀ ਦੁਖੀ ਕਰਨਾ ਤੇ ਤੁਹਾਡੇ ਆਲੇ ਦੁਆਲੇ ਨੂੰ ਵੀ।
✍️ ਜਸਵੀਰ ਸਿੰਘ ਕਾਤਰੋਂ
ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ
Jarur pahuncho g