United Sikh Nation
United Sikh Nation is an non profit registered organization dedicated to uplift the life's of all in the light of Sri Guru Granth Sahib's teachings.
Eh suno then share
11/19/2017
We the United Sikh Nation condemn the unjustified, unlawful detention of Sikh youth by Punjab Police in Punjab, India.
We call upon Amensty International USA and other Human Rights organizations of world to stand with Sikh minority over this issue and save Sikh youth from extra judicial executions by Indian law enforcement.
We live together and die together but will not submit to oppression!
United Sikh Nation
ਜਿਸ ਨੂੰ ਹਿੰਦੂ ਇਸਤਰੀਆਂ ਸ਼ਰਧਾ ਨਾਲ ਰੱਖਦੀਆਂ ਹਨ ਅਤੇ ਸਾਰਾ ਦਿਨ ਅੰਨ ਨਹੀਂ ਖਾਂਦੀਆਂ, ਪਰ ਸਾਡੇ ਵਾਲੀਆਂ ਵੀ ਫਿਰ ਕਿਥੋਂ ਘੱਟ ਰਹਿਣ...? ਵਰਤ...|
ਗੁਰੂ ਅਰਜਨ ਸਾਹਿਬ ਜੀ ਦਾ ਹੁਕਮ ਹੈ...
ਏਕਾਦਸੀ ਨਿਕਟਿ ਪੇਖਹੁ ਹਰਿ ਰਾਮ ॥
ਇੰਦ੍ਰੀ ਬਸਿ ਕਰਿ ਸੁਣਹੁ ਹਰਿ ਨਾਮ ॥
ਮਨਿ ਸੰਤੋਖੁ ਸਰਬ ਜੀਅ ਦਇਆ ॥
ਇਨ ਬਿਧਿ ਬਰਤੁ ਸੰਪੂਰਨ ਭਇਆ ॥
( ਮ: ੫, ਪੰਨਾ 299 )
ਭਾਵ ਪ੍ਰਮਾਤਮਾ ਨੂੰ ਸਦਾ ਆਪਣੇ ਨੇੜੇ ਵੱਸਦਾ ਵੇਖੋ, ਆਪਣਿਆ ਇੰਦ੍ਰਿਆਂ ਨੂੰ ਕਾਬੂ ਵਿੱਚ ਰੱਖ ਕੇ ਪ੍ਰਮਾਤਮਾ ਦਾ ਨਾਮ ਸੁਣਿਆ ਕਰੋ | ਮਨ ਵਿੱਚ ਸੰਤੋਖ ਧਾਰ ਕੇ ਸਭ ਜੀਵਾਂ ਤੇ ਦਇਆ ਕਰਨ ਨਾਲ ਇਹ ਏਕਾਦਸੀ ਦਾ ਵਰਤ ਕਾਮਯਾਬ ਹੋ ਜਾਂਦਾ ਹੈ |
( ਯਾਦ ਰੱਖੋ ਕੁਝ ਨਹੀਂ ਹੋਣਾ ਭੁੱਖੇ ਰਹਿਣ ਨਾਲ )
ਅੰਨੁ ਨ ਖਾਹਿ ਦੇਹੀ ਦੁਖੁ ਦੀਜੈ ॥ ਬਿਨੁ ਗੁਰ ਗਿਆਨ ਤ੍ਰਿਪਤਿ ਨਹੀਂ ਥੀਜੈ ॥ ( ਪੰਨਾ 905 )
ਭਾਵ ਅਪਣੇ ਸਰੀਰ ਨੁੰ ਭੁਖਿਆਂ ਰੱਖ ਕੇ ਵਾਧੂ ਕਸ਼ਟ ਦੇਣਾ, ਇਹ ਕੇਵਲ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਦੇ ਗਿਆਨ ਦੀ ਘਾਟ ਹੋਣ ਕਰਕੇ ਹੀ ਹੈ, ਇਸ ਪ੍ਰਕਾਰ ਮਨ ਸੰਤੁਸ਼ਟ ਨਹੀਂ ਹੋ ਸਕਦਾ |
ਜੇ ਵਰਤ ਰੱਖਣਾ ਹੀ ਹੈ ਤਾਂ ਗੁਰਬਾਣੀ ਵਲੋਂ ਦਿੱਤੀ ਸੇਧ ਅਨੁਸਾਰ, ਵਿਸ਼ੇ-ਵਿਕਾਰਾਂ ਤੋਂ ਬੱਚਣ ਲਈ ਖੰਡੇ ਦੀ ਪਾਹੁਲ ਛੱਕ ਕੇ, ਬੱਜਰ ਕੁਰਹਿਤਾਂ ਦਾ ਤਿਆਗ ਕਰੋ...?
ਅੱਖਾਂ, ਕੰਨਾਂ, ਪੈਰਾਂ ਨੂੰ ਗੁਰਮਤਿ ਗਿਆਨ ਦੇ ਰਸਤੇ ਉਪਰ ਚੱਲਣਾ ਸਿਖਾਉ...?
ਗੁਰਮਤਿ ਸਿਧਾਂਤਾਂ ਦੀ ਸੰਗਲੀ ਪਾ ਕੇ ਕਦਮਾਂ ਨੂੰ ਡੇਰਿਆਂ ਵੱਲ ਜਾਣ ਤੋਂ ਰੋਕੋ...?
ਇਹ ਅਸਲੀ ਵਰਤ ਹਨ ਜੀ |
ਮੇਰਿਉ ਭੈਣੋ ਇਹ ਵਰਤ ਰੱਖੋ ਜੇ ਰੱਖਣਾ ਹੀ ਹੈ, ਜਿਸ ਨਾਲ ਜੀਵਨ ਸਵਰਗ ਬਣੇਗਾ ਅਤੇ ਸਦਾ ਲਈ ਜੀਵਨ ਵਿੱਚ ਖੁਸ਼ੀਆਂ ਖੇੜੇ...|
ਅਮਰਪ੍ਰੀਤ ਸਿੰਘ ਗੁੱਜਰਵਾਲ
9465566666
ਦੁਨੀਆ ਦੇ ਰੰਗੀਨ ਸ਼ਹਿਰ ਵਿੱਚ ਮੋਤਾਂ ਦੀ ਖ਼ਬਰ ਸੁਣ ਹਰ ਇਕ ਦਾ ਮਨ ਕੁਰਲਾ ਉੱਠਿਆ ਹੈ । ਮਾਨਵਤਾ ਦੇ ਭਲੇ ਦੀ ਗੱਲ ਕਰਦਿਆਂ ਗੁਰੂ ਸਾਹਿਬ ਦੀਆਂ ਸਿਖਿਆਂਵਾਂ ਤੇ ਚੱਲਦੇ ਅਸੀ ਵਾਹਿਗੁਰੂ ਜੀ ਦਾ ਭਾਣਾ ਮੰਨਦੇ ਹਾਂ । ਵਿੱਛੜੀਆਂ ਰੂਹਾਂ ਦੇ ਪਰਿਵਾਰਾਂ ਲਈ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਉਹਨਾਂ ਸਾਰਿਆ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੀ ।
ਵਾਹਿਗੁਰੂ ਜੀ ਸੱਭ ਦਾ ਭਲਾ ਕਰੋ ਜੀ ।
ਬੇਨਤੀ:
ਕਈ ਸ਼ਹਿਰਾਂ ਵਿੱਚ ਕੱਲ ਨੂੰ ਸਕੂਲ ਸ਼ੁਰੂ ਹੋ ਰਹੇ ਹਨ । ਕਿਰਪਾ ਕਰਕੇ ਬੱਚਿਆਂ ਨੂੰ ਸੜਕ ਤੇ ਵੇਖ ਕੇ ਤੁਸੀਂ ਕਾਰ ਜਾਂ ਟਰੱਕ ਹੋਲੀ ਕਰ ਲੈਣਾ ਜੀ ।
ਜੇ ਕੋਈ ਸਕੂਲ ਬੱਸ ਤੁਹਾਡੇ ਰਾਹ ਵਿੱਚ ਖੜੀ ਬੱਚੇ ਉਤਾਰ ਰਹੀ ਹੈ ਤਾਂ ਤੁਸੀ ਵੀ ਉਸੇ ਦਿਸ਼ਾ ਵਿੱਚ ਜਾ ਰਹੇ ਹੋ ਤਾਂ ਤੁਹਾਡਾ ਰੁਕਣਾ ਜ਼ਰੂਰੀ ਹੈ । ਜੇਕਰ ਨਹੀਂ ਵੀ ਪੱਕਾ ਪਤਾ ਤਾਂ ਵੀ ਰਕਣ ਚ ਕੋਈ ਗਲਤੀ ਨਹੀਂ ਹੈ ਿੲਸ ਵਿੱਚ ਬੱਚਿਆਂ ਦੀ ਸੁਰਖਿਆ ਹੀ ਯਕੀਨੀ ਹੈ ।
ਤੁਹਾਡੇ ਬੱਚੇ ਸਾਡੇ ਬੱਚੇ, ਸਾਰਿਆਂ ਦੀ ਸੁਰਖਿਆ ਸਾਡੀ ਸਾਰਿਆਂ ਦੀ ਸੁਰੱਖਿਆ ।
ਧੰਨਵਾਦ ।
09/04/2017
Texas 'ਚ ਆਏ ਹੜ੍ਹਾਂ ਦੌਰਾਨ ਸਿੱਖ ਜਥੇਬੰਦੀਆਂ ਵਲੋਂ ਕੀਤੀ ਜਾ ਰਹੀ ਮਦਦ || ਹਰਸ਼ਿੰਦਰ ਸਿੰਘ || ਕੁਲਦੀਪ ਸਿੰਘ 03 Sep 2017 || Texas 'ਚ ਆਏ ਹੜ੍ਹਾਂ ਦੌਰਾਨ ਸਿੱਖ ਜਥੇਬੰਦੀਆਂ ਵਲੋਂ ਕੀਤੀ ਜਾ ਰਹੀ ਮਦਦ ਸੰਬੰਧੀ ਹਰਸ਼ਿੰਦਰ ਸਿੰਘ ਨਾਲ ਗੱਲਬਾਤ || ਮੇਜ਼ਬਾਨ ਕੁਲਦੀਪ ਸਿੰਘ
Click here to claim your Sponsored Listing.
Category
Contact the organization
Website
Address
98021
10/08/2022
10/07/2022