ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ

ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ

Comments

wahe guru ji
"ﮐﺮﺗﺎﺭﭘﻮﺭ ﭘﺲ ﭘﺮﺩﮦ ﮐﮩﺎﻧﯽ"

ﺟﺐ 72 ﺳﺎﻟﻮﮞ ﺳﮯ ﺑﮭﺎﺭﺗﯽ
ﺳﮑﮭﻮﮞ
ﮐﯽ ﻭﯾﺰﮮ ﮐﮯ ﺳﺎﺗﮫ ﭘﺎﮐﺴﺘﺎﻥ ﻣﯿﮟ
ﺁﻣﺪ ﻭ
ﺭﻓﺖ ﺟﺎﺭﯼ ﮨﮯ ﺗﻮ ﭘﮭﺮ ﺑﺎﻗﯽ ﺑﺎﺭﮈﺭ
ﺑﻨﺪ
ﮐﺮﮐﮯ ﮐﺮﺗﺎﺭﭘﻮﺭ ﺑﻐﯿﺮ ﺷﺮﻁ ﻭﯾﺰﺍ
ﮐﮭﻮﻟﻨﺎ
ﮐﯿﺎ ﻣﻌﻨﯽ ﺭﮐﮭﺘﺎ ﮨﮯ؟
ﺟﻮﺍﺏ ! ﻭﺍﻗﻌﯽ ﺳﮑﮫ ﺗﻮ ﻭﯾﺰﺍ ﮐﮯ
ﺫﺭﯾﻌﮧ ﭘﺎﮐﺴﺘﺎﻥ ﺁﺳﮑﺘﮯ ﺗﮭﮯ ﻟﯿﮑﻦ
ﺍﺳﺮﺍﺋﯿﻠﯽ ﯾﮩﻮﺩﯼ ﭘﺎﮐﺴﺘﺎﻥ ﻧﮩﯿﮟ
ﺁﺳﮑﺘﮯ ﮨﯿﮟ ﮐﯿﻮﻧﮑﮧ ﻣﻮﺟﻮﺩﮦ
ﯾﮩﻮﺩﯼ ﺍﯾﺠﻨﭧ ﺣﮑﻮﻣﺖ ﺍﺳﺮﺍﺋﯿﻞ
ﮐﻮ ﺗﺴﻠﯿﻢ ﮐﺮﻭﺍﻧﮯ ﻣﯿﮟ ﻧﺎﮐﺎﻡ ﮨﻮﺋﯽ
ﺗﻮ ﮐﺮﺗﺎﺭﭘﻮﺭ ﺍﺳﺮﺍﺋﯿﻠﯽ ﯾﮩﻮﺩﯾﻮﮞ
ﮐﯿﻠﺌﮯ ﮐﮭﻮﻻ ﮔﯿﺎ ﺗﺎﮐﮧ ﺍﺳﺮﺍﺋﯿﻠﯽ
ﯾﮩﻮﺩﯼ ﮐﺮﺗﺎﺭ ﭘﻮﺭ ﺳﮯ ﺳﮑﮫ ﺑﻦ ﮐﺮ
ﺑﻐﯿﺮ ﭘﺎﺳﭙﻮﺭﭦ ﺍﻭﺭ ﻭﯾﺰﮮ ﮐﮯ
ﭘﺎﮐﺴﺘﺎﻥ ﻣﯿﮟ ﺩﺍﺧﻞ ﮨﻮﺳﮑﯿﮟ ﺍﻭﺭ
ﻣﮩﻨﮕﮯ ﺩﺍﻣﻮﮞ ﭘﺎﮐﺴﺘﺎﻧﯽ ﺯﻣﯿﻨﯿﮟ
ﺧﺮﯾﺪ ﮐﺮ ﭘﺎﮐﺴﺘﺎﻥ ﮐﮯ ﺍﻧﺪﺭ ﯾﮩﻮﺩﯼ
ﺭﯾﺎﺳﺖ ﺑﻨﺎ ﮐﺮ ﺍﻗﻮﺍﻡ ﻣﺘﺤﺪﮦ ﮐﯽ
ﺣﻤﺎﯾﺖ ﺣﺎﺻﻞ ﮐﺮﮐﮯ ﭘﺎﮐﺴﺘﺎﻧﯽ
ﻣﺴﻠﻤﺎﻧﻮﮞ ﺳﮯ ﻓﻠﺴﻄﯿﻨﯽ
ﻣﺴﻠﻤﺎﻧﻮﮞ ﻭﺍﻻ ﺑﺮﺗﺎﺅ ﮐﺮﺳﮑﯿﮟ ﺍﻭﺭ
ﺍﭘﻨﮯ ﺍﮨﺪﺍﻑ ﺣﺎﺻﻞ ﮐﺮﺳﮑﯿﮟ
ਕਰਤਾਰਪੁਰ ਸਾਹਿਬ ਗੁਰੂ ਨਾਨਕ ਦੇਵ ਜੀ ਜਨਮ ਭੁਮੀ 550ਪ੍ਰਕਾਸ ਪੁਰਬ ਹੈ ਸਿੱਖ ਕੌਮ ਦਾ ਵੀ ਜਨਮ 550 ਕਰਤਾਰਪੁਰ ਸਾਹਿਬ ਸਿੱਖ ਕੌਮ ਦੇ ਪਹਿਲੇ ਗੁਰੂ ਸਿੱਖ ਕੋਮ ਦੇ ਜਨਮ ਦਾਤਾ ਗੁਰੂ ਨਾਨਕ ਦੇਵ ਸਨ
D

https://www.youtube.com/channel/UCWi1YQEW7k9Vr8PvbjsgR_g ਬਲਿਹਾਰੀ ਕੁਦਰਤਿ ਵਸਿਆ॥ ਤੇਰਾ ਅੰਤੁ ਨ ਜਾਈ ਲਖਿਆ॥

Operating as usual

21/02/2021

ਜੇ ਤੇਰਾ ਦਿੱਤਾ ਖਾਵਾਂ, ਫਿਰ ਕਿਉਂ ਨਾ ਸ਼ੁਕਰ ਮਨਾਵਾਂ।
#ਵਾਹਿਗੁਰੂਜੀ #satnamwaheguruੴ #WaheguruJi #kartarpursahib⛳

21/02/2021

ਮਾਂ-ਬੋਲੀ ਦਿਵਸ ਦੀਆਂ ਮੁਬਾਰਕਾਂ ..

ਜੋ ਵੀ ਭੁੱਲਣਾ ਭੁੱਲੇ,ਪਰ ਮਾਂ-ਬੋਲੀ ਯਾਦ ਰਹੇ !
ਰਹਿੰਦੀ ਦੁਨੀਆਂ ਤੱਕ ਪੰਜਾਬੀ ਜਿੰਦਾਬਾਦ ਰਹੇ !!
#punjabi

20/02/2021

ਲਛਮਣ ਸਿੰਘ ਨੇ ਲਹੂ ਦੇ ਨਾਲ ਧੋਤੇ
ਜਿਹੜੇ ਪਾਪ ਨਰੈਣੂ ਮਹੰਤ ਕਰ ਗਿਆ

ਸਾਕਾ ਨਨਕਾਣਾ ਸਾਹਿਬ ਦੌਰਾਨ ਜੰਡ ਨਾਲ ਬੰਨ੍ਹ ਕੇ ਜਿਉਂਦੇ ਸਾੜੇ ਗਏ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲੀ ਦੀ ਸ਼ਹਾਦਤ ਨੂੰ ਕੋਟਾਨਿ ਕੋਟ ਪ੍ਰਣਾਮ।
#nankanasahib⛳ #pakistan #sikh

20/02/2021

20 ਫਰਵਰੀ ਦਾ ਇਤਿਹਾਸ
ਸਾਕਾ ਨਨਕਾਣਾਂ ਸਾਹਿਬ
ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਜੋ ਗੁਰੂ ਨਾਨਕ ਸਾਹਿਬ ਦਾ ਜਨਮ ਅਸਥਾਨ ਹੈ, ਦਾ ਪ੍ਰਬੰਧ ਸੰਨ 1920 ਵਿੱਚ ਮਹੰਤ ਨਰਾਇਣ ਦਾਸ ਚਲਾਉਂਦਾ ਸੀ, ਜਿਹੜਾ ਸਾਰੀ ਮਹੰਤ ਸ਼੍ਰੇਣੀ ਵਿਚੋਂ ਅਤਿ ਦਰਜੇ ਦਾ ਸ਼ਰਾਬੀ ਅਤੇ ਭੈੜੇ ਆਚਰਣ ਵਾਲਾ ਸੀ। ਉਸ ਨੇ ਪਵਿੱਤਰ ਗੁਰਧਾਮ ਨੂੰ ਅਯਾਸ਼ੀ ਦਾ ਅੱਡਾ ਬਣਾਇਆ ਹੋਇਆ ਸੀ। ਉਸ ਨੇ 1917 ਈ. ਵਿੱਚ ਗੁਰਦੁਆਰੇ ਦੀ ਹਦੂਦ ਅੰਦਰ ਵੇਸਵਾ ਦਾ ਨਾਚ ਕਰਾਇਆ। ਗੁਰਦੁਆਰੇ ਦੀ ਹਦੂਦ ਅੰਦਰ ਸ਼ਰ੍ਹੇਆਮ ਸ਼ਰਾਬ ਦਾ ਦੌਰ ਚਲਦਾ ਰਹਿੰਦਾ ਸੀ ਅਤੇ ਉਸ ਦੇ ਚੇਲੇ ਖ਼ਤਰਨਾਕ ਹੱਦ ਤਕ ਵਿਗੜੇ ਹੋਏ ਸਨ। ਸੰਨ 1918 ਨੂੰ ਇੱਕ ਰਿਟਾਇਰਡ ਸਿੰਧੀ ਅਫਸਰ ਆਪਣੇ ਪਰਵਾਰ ਸਮੇਤ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਨੂੰ ਆਇਆ ਤਾਂ ਰਾਤ ਸਮੇਂ ਉਸ ਦੀ 13 ਸਾਲਾ ਲੜਕੀ ਦਾ ਮਹੰਤ ਦੇ ਇੱਕ ਚੇਲੇ ਨੇ ਬਲਾਤਕਾਰ ਕੀਤਾ। ਉਸੇ ਸਾਲ ਹੀ ਪੂਰਨਮਾਸ਼ੀ ਨੂੰ ਜ਼ਿਲ੍ਹਾ ਲਾਇਲਪੁਰ ਦੇ ਜੜ੍ਹਾਂ ਵਾਲੇ ਇਲਾਕੇ ਦੀਆਂ ਛੇ ਬੀਬੀਆਂ ਗੁਰਦੁਆਰੇ ਦੇ ਦਰਸ਼ਨਾਂ ਨੂੰ ਆਈਆਂ ਤਾਂ ਮਹੰਤ ਦੇ ਚੇਲਿਆਂ ਨੇ ਉਨ੍ਹਾਂ ਦਾ ਵੀ ਇਹੋ ਹਸ਼ਰ ਕੀਤਾ। ਜਦ ਕੁਝ ਸਿੱਖਾਂ ਨੇ ਮਹੰਤ ਕੋਲ ਇਸ ਗੱਲ ਦਾ ਰੋਸ ਕੀਤਾ ਤਾਂ ਅੱਗੋਂ ਉਸ ਨੇ ਇਹ ਕਿਹਾ ਕਿ ਗੁਰਦੁਆਰਾ ਸਾਡੀ ਨਿੱਜੀ ਦੁਕਾਨ ਹੈ, ਇਥੇ ਤੁਸੀਂ ਆਪਣੀਆਂ ਇਸਤਰੀਆਂ ਨੂੰ ਨਾ ਭੇਜਿਆ ਕਰੋ। ਇਸ ਮਹੰਤ ਦੀ ਵਧ ਰਹੀ ਗੁੰਡਾਗਰਦੀ ਨੂੰ ਵੇਖਦੇ ਹੋਏ 26 ਜਨਵਰੀ 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ ਇਹ ਗੁਰਮਤਾ ਪਾਸ ਕੀਤਾ ਗਿਆ ਕਿ 4, 5 ਅਤੇ 6 ਮਾਰਚ 1921 ਈ. ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਸਿੱਖ ਪੰਥ ਦਾ ਇੱਕ ਭਾਰੀ ਇਕੱਠ ਕੀਤਾ ਜਾਵੇ, ਜਿਸ ਵਿੱਚ ਗੁਰਦੁਆਰਿਆਂ ਦੇ ਪ੍ਰਬੰਧ ਲਈ ਤਜਵੀਜ਼ਾਂ ਹੋਣੀਆਂ ਸਨ। ਖਾਸ ਕਰਕੇ ਸ੍ਰੀ ਨਨਕਾਣਾ ਸਾਹਿਬ ਦੇ ਮਹੰਤ ਬਾਰੇ ਵਿਚਾਰ ਕੀਤੀ ਜਾਣੀ ਸੀ ਕਿ ਉਸ ਨੂੰ ਆਪਣੇ ਆਪ ਦਾ ਅਤੇ ਗੁਰਦੁਆਰੇ ਦੇ ਪ੍ਰਬੰਧ ਦਾ ਸੁਧਾਰ ਕਰਨ ਲਈ ਕਿਹਾ ਜਾਵੇ।

ਦੂਜੇ ਪਾਸੇ ਜਦ ਮਹੰਤ ਨਰੈਣੂ ਨੂੰ ਇਸ ਫੈਸਲੇ ਦੀ ਸੂਹ ਮਿਲੀ ਤਾਂ ਉਸ ਨੇ ਵੀ ਇੱਕ ਸਨਾਤਨ ਸਿੱਖ ਕਾਨਫਰੰਸ ਲਾਹੌਰ ਵਿਖੇ 19, 20 ਅਤੇ 21 ਫਰਵਰੀ ਨੂੰ ਬਾਬਾ ਕਰਤਾਰ ਸਿੰਘ ਬੇਦੀ ਦੀ ਪ੍ਰਧਾਨਗੀ ਹੇਠ ਸੱਦ ਲਈ, ਜਿਸ ਵਿੱਚ ਬਹੁਤ ਸਾਰੇ ਗੁਰਦੁਆਰਿਆਂ ਦੇ ਮਹੰਤਾਂ ਅਤੇ ਸਰਬਰਾਹਾਂ ਨੂੰ ਸੱਦਾ ਦਿੱਤਾ ਗਿਆ ਇਹ ਵਿਚਾਰ ਕਰਨ ਲਈ ਕਿ ਇਨ੍ਹਾਂ ਅਕਾਲੀ ਸੁਧਾਰਕਾਂ ਦਾ ਡੱਟ ਕੇ ਮੁਕਾਬਲਾ ਕਿਵੇਂ ਕਰਨਾ ਹੈ? ਮਹੰਤ ਸਾਜ਼ਿਸ਼ਾਂ ਕਰਨ ਵਿੱਚ ਬੜਾ ਮਾਹਰ ਸੀ। ਉਹ ਇੱਕ ਪਾਸੇ ਇਹ ਕਹਿ ਰਿਹਾ ਸੀ ਕਿ ਮੈਂ ਸ਼੍ਰੋਮਣੀ ਕਮੇਟੀ ਦੀ ਹਰ ਸ਼ਰਤ ਮੰਨਣ ਲਈ ਤਿਆਰ ਹਾਂ, ਦੂਸਰੇ ਪਾਸੇ ਉਸ ਨੇ ਇਲਾਕੇ ਦੇ ਰਾਂਝੇ ਅਤੇ ਰੀਹਾਨੇ ਵਰਗੇ ਚੋਟੀ ਦੇ ਬਦਮਾਸ਼ਾਂ, ਗੁੰਡਿਆਂ ਨੂੰ ਇਕੱਠਾ ਕਰਕੇ ਇਹ ਗੋਂਦ ਗੁੰਦੀ ਕਿ 4, 5 ਅਤੇ 6 ਮਾਰਚ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਇਕੱਠੇ ਹੋਏ ਪੰਥਕ ਆਗੂਆਂ ਨੂੰ ਹਮਲਾ ਕਰਕੇ ਖਤਮ ਕਰ ਦੇਣਾ ਹੈ। ਇਸ ਲਈ ਉਸ ਨੇ ਕਈ ਪਠਾਣਾਂ ਨੂੰ ਨੌਕਰ ਵੀ ਰੱਖ ਲਿਆ ਅਤੇ ਬਹੁਤ ਸਾਰੇ ਟਕੂਏ, ਛਵ੍ਹੀਆਂ, ਗੰਡਾਸੇ, ਬੰਦੂਕਾਂ ਅਤੇ ਪਿਸਤੌਲਾਂ ਆਦਿ ਹਥਿਆਰ ਇਕੱਠੇ ਕਰ ਲਏ। ਭਾਰੀ ਗਿਣਤੀ ਵਿੱਚ ਗੋਲੀ ਸਿੱਕਾ, ਮਿੱਟੀ ਦਾ ਤੇਲ ਅਤੇ ਲੱਕੜਾਂ ਦਾ ਜਖ਼ੀਰਾ ਜਮ੍ਹਾਂ ਕਰ ਲਿਆ।

ਮਹੰਤ ਨਰੈਣੂ ਦੀ ਇਸ ਕੋਝੀ ਹਰਕਤ ਦੀ ਸੂਹ ਭਾਈ ਵਰਿਆਮ ਸਿੰਘ ਦੇ ਰਾਹੀਂ, ਜਿਸ ਨੂੂੰ ਸੂਹੀਏ ਦੇ ਤੌਰ ਤੇ ਮਹੰਤ ਕੋਲ ਛੱਡਿਆ ਹੋਇਆ ਸੀ, ਭਾਈ ਕਰਤਾਰ ਸਿੰਘ ਝੱਬਰ ਹੋਰਾਂ ਨੂੰ ਲੱਗੀ ਕਿ ਮਹੰਤ ਦੀ ਨੀਅਤ ਸਾਫ ਨਹੀਂ ਅਤੇ ਉਹ ਪੰਥਕ ਆਗੂਆਂ ਨੂੰ ਖਤਮ ਕਰਨਾ ਚਾਹੁੰਦਾ ਹੈ। ਉਸ ਨੇ ਇਲਾਕੇ ਦੇ ਮੁਖੀ ਸਿੰਘਾਂ ਜਿਵੇਂ ਭਾਈ ਲਛਮਣ ਸਿੰਘ ਧਾਰੋਵਾਲੀ, ਭਾਈ ਬੂਟਾ ਸਿੰਘ ਲਾਇਲਪੁਰੀ ਆਦਿ ਨਾਲ ਸਲਾਹ ਕੀਤੀ ਕਿ ਮਾਰਚ ਦੀ ਸਿੱਖ ਕਾਨਫਰੰਸ ਤੋਂ ਪਹਿਲਾਂ ਹੀ ਮਹੰਤ ਨਾਲ ਸਿੱਝ ਲਿਆ ਜਾਵੇ। ਇਸ ਨੇ ਆਪਣੀ ਹਰਕਤ ਤੋਂ ਬਾਜ਼ ਨਹੀਂ ਆਉਣਾ। ਇਸ ਲਈ ਗੁਰਦੁਆਰੇ ਤੇ ਅਚਾਨਕ ਉਸ ਵੇਲੇ ਕਬਜ਼ਾ ਕਰ ਲਿਆ ਜਾਵੇ, ਜਦੋਂ ਮਹੰਤ ਲਾਹੌਰ ਵਿਖੇ ਹੋ ਰਹੀ ਸਨਾਤਨ ਕਾਨਫਰੰਸ ਵਿੱਚ ਗਿਆ ਹੋਵੇ।

੧੭ ਫਰਵਰੀ ੧੯੨੧
17 ਫਰਵਰੀ 1921 ਈ. ਨੂੰ ਗੁ: ਸੱਚਾ ਸੌਦਾ ਚੂਹੜਕਾਣਾ ਵਿਖੇ ਮੀਟਿੰਗ ਕਰਕੇ ਮਤਾ ਪਕਾਇਆ ਗਿਆ ਕਿ 19 ਫਰਵਰੀ ਦੀ ਸ਼ਾਮ ਨੂੰ ਭਾਈ ਲਛਮਣ ਸਿੰਘ ਅਤੇ ਭਾਈ ਕਰਤਾਰ ਸਿੰਘ ਝੱਬਰ ਪਿੰਡਾਂ ਵਿਚੋਂ ਸਿੰਘਾਂ ਦਾ ਜਥਾ ਇਕੱਤਰ ਕਰਕੇ ਸ੍ਰੀ ਨਨਕਾਣਾ ਸਾਹਿਬ ਵੱਲ ਚਾਲੇ ਪਾ ਦੇਣ। 19 ਫਰਵਰੀ ਦੀ ਸ਼ਾਮ ਨੂੰ ਭਾਈ ਲਛਮਣ ਸਿੰਘ ਦਾ ਜਥਾ ਚੰਦਰਕੋਟ ਦੀ ਝਾਲ ਤੇ ਪਹੁੰਚ ਜਾਵੇ, ਉਥੇ ਹੀ ਭਾਈ ਕਰਤਾਰ ਸਿੰਘ ਝੱਬਰ ਦਾ ਜਥਾ ਉਸ ਨੂੰ ਮਿਲ ਪਵੇਗਾ ਅਤੇ ਫਿਰ ਇਕੱਠੇ ਹੋ ਕੇ ਸ੍ਰੀ ਨਨਕਾਣਾ ਸਾਹਿਬ ਵੱਲ ਕੂਚ ਕੀਤਾ ਜਾਵੇ। ਇਹ ਸਾਰੇ ਫੈਸਲੇ ਦੀ ਖ਼ਬਰ ਪੰਥਕ ਆਗੂਆਂ ਤੋਂ ਗੁਪਤ ਰੱਖੀ ਗਈ।

੧੯ ਫਰਵਰੀ
19 ਫਰਵਰੀ ਨੂੰ ਭਾਈ ਲਛਮਣ ਸਿੰਘ ਡੇਢ ਕੁ ਸੌ ਸਿੰਘਾਂ ਦਾ ਜਥਾ ਲੈ ਕੇ ਚੱਲ ਪਿਆ ਅਤੇ ਭਾਈ ਕਰਤਾਰ ਸਿੰਘ ਝੱਬਰ ਨੇ ਵੀ ਗੁਰਦੁਆਰਾ ਸੱਚਾ ਸੌਦਾ ਵਿਖੇ 2200 ਸਿੰਘਾਂ ਦਾ ਜਥਾ ਇਕੱਠਾ ਕਰ ਲਿਆ। ਦੂਜੇ ਪਾਸੇ 19 ਫਰਵਰੀ ਨੂੰ ਹੀ ਲਾਹੌਰ ਵਿਖੇ ਅਕਾਲੀ ਅਖ਼ਬਾਰ ਦੇ ਦਫ਼ਤਰ ਵਿੱਚ ਪੰਥਕ ਮੁਖੀਆਂ ਦੀ ਇਕੱਤਰਤਾ ਹੋਣੀ ਸੀ, ਜਿਸ ਵਿੱਚ ਮਾਸਟਰ ਤਾਰਾ ਸਿੰਘ, ਸ. ਤੇਜਾ ਸਿੰਘ ਸਮੁੰਦਰੀ, ਸ. ਹਰਚਰਨ ਸਿੰਘ, ਗਿਆਨੀ ਸਰਦੂਲ ਸਿੰਘ ਕਵੀਸ਼ਰ, ਮਾਸਟਰ ਸੁੰਦਰ ਸਿੰਘ ਲਾਇਲਪੁਰੀ, ਸ. ਜਸਵੰਤ ਸਿੰਘ ਝਬਾਲ ਅਤੇ ਭਾਈ ਦਲੀਪ ਸਿੰਘ ਇਕੱਠੇ ਹੋਏ ਤਾਂ ਉਥੇ ਪੰਥਕ ਆਗੂਆਂ ਨੂੰ ਭਾਈ ਕਰਤਾਰ ਸਿੰਘ ਝੱਬਰ ਹੋਰਾਂ ਦੇ ਫੈਸਲੇ ਦਾ ਪਤਾ ਲੱਗਾ। ਉਨ੍ਹਾਂ ਨੇ ਫੈਸਲਾ ਕੀਤਾ ਕਿ ਪਹਿਲਾਂ ਮਿੱਥੇ ਹੋਏ ਪ੍ਰੋਗਰਾਮ ਤੋਂ ਪਹਿਲੋਂ ਕੋਈ ਵੀ ਜਥਾ ਸ੍ਰੀ ਨਨਕਾਣਾ ਸਾਹਿਬ ਨਾ ਭੇਜਿਆ ਜਾਵੇ। ਭਾਈ ਕਰਤਾਰ ਸਿੰਘ ਝੱਬਰ ਅਤੇ ਭਾਈ ਲਛਮਣ ਸਿੰਘ ਨੂੰ ਰੋਕਣ ਲਈ ਦੋ ਆਦਮੀ ਭੇਜੇ, ਜਿਹੜੇ ਭਾਈ ਕਰਤਾਰ ਸਿੰਘ ਝੱਬਰ ਨੂੰ ਗੁਰਦੁਆਰਾ ਸੱਚਾ ਸੌਦਾ ਜਾ ਕੇ ਮਿਲੇ ਅਤੇ ਪੰਥਕ ਆਗੂਆਂ ਦੇ ਫੈਸਲੇ ਬਾਰੇ ਦੱਸ ਕੇ ਉਨ੍ਹਾਂ ਨੂੰ ਸ੍ਰੀ ਨਨਕਾਣਾ ਸਾਹਿਬ ਨਾ ਜਾਣ ਲਈ ਮਨਾ ਲਿਆ। ਪਰ ਝੱਬਰ ਨੇ ਕਿਹਾ ਕਿ ਜੇ ਹੋਰ ਜਥੇ ਸ੍ਰੀ ਨਨਕਾਣਾ ਸਾਹਿਬ ਪੁੱਜ ਗਏ ਤਾਂ ਉਨ੍ਹਾਂ ਦੇ ਨੁਕਸਾਨ ਦਾ ਜ਼ਿੰਮੇਵਾਰ ਕੌਣ ਹੋਵੇਗਾ ਤਾਂ ਉਨ੍ਹਾਂ ਜਥਿਆਂ ਨੂੰ ਰੋਕਣ ਦੀ ਜ਼ਿੰਮੇਵਾਰੀ ਭਾਈ ਦਲੀਪ ਸਿੰਘ ਸਾਹੋਵਾਲ ਨੇ ਆਪਣੇ ਸਿਰ ਲਈ ਅਤੇ ਆਪਣੇ ਕੁਝ ਆਦਮੀ ਸ੍ਰੀ ਨਨਕਾਣਾ ਸਾਹਿਬ ਨੂੰ ਆਉਂਦੇ ਰਾਹਾਂ ਤੇ ਖਿੰਡਾ ਦਿੱਤੇ ਤਾਂ ਜੋ ਆਉਣ ਵਾਲੇ ਜਥਿਆਂ ਨੂੰ ਪੰਥਕ ਆਗੂਆਂ ਦੇ ਫੈਸਲੇ ਬਾਰੇ ਦੱਸ ਕੇ ਵਾਪਸ ਮੋੜ ਦੇਣ। ਆਪ ਭਾਈ ਦਲੀਪ ਸਿੰਘ, ਭਾਈ ਲਛਮਣ ਸਿੰਘ ਦੇ ਜਥੇ ਨੂੰ ਰੋਕਣ ਲਈ ਚੰਦਰਕੋਟ ਦੀ ਝਾਲ ਤੇ ਪਹੁੰਚੇ ਤਾਂ ਉਥੇ ਭਾਈ ਲਛਮਣ ਸਿੰਘ ਦਾ ਜਥਾ ਨਾ ਮਿਲਿਆ। ਭਾਈ ਦਲੀਪ ਸਿੰਘ ਨੇ ਸੋਚਿਆ ਕਿ ਹੋ ਸਕਦਾ ਹੈ, ਉਨ੍ਹਾਂ ਨੂੰ ਸੁਨੇਹਾ ਮਿਲ ਗਿਆ ਹੋਵੇ ਅਤੇ ਉਹ ਵਾਪਸ ਮੁੜ ਗਏ ਹੋਣ। ਫਿਰ ਵੀ ਉਨ੍ਹਾਂ ਨੇ ਭਾਈ ਵਰਿਆਮ ਸਿੰਘ ਦੀ ਡਿਊਟੀ ਭਾਈ ਲਛਮਣ ਸਿੰਘ ਦੇ ਜਥੇ ਨੂੰ ਰੋਕਣ ਦੀ ਲਾਈ ਅਤੇ ਆਪ ਸ. ਉਤਮ ਸਿੰਘ ਦੇ ਕਾਰਖਾਨੇ ਵਿੱਚ ਆ ਗਏ। ਭਾਈ ਲਛਮਣ ਸਿੰਘ ਦੇ ਜਥੇ ਨੇ ਅਰਦਾਸਾ ਸੋਧ ਕੇ ਸ੍ਰੀ ਨਨਕਾਣਾ ਸਾਹਿਬ ਵੱਲ ਚਾਲੇ ਪਾ ਦਿੱਤੇ ਸਨ ਅਤੇ ਰਸਤੇ ਵਿੱਚ ਉਨ੍ਹਾਂ ਦਾ ਮੇਲ ਭਾਈ ਵਰਿਆਮ ਸਿੰਘ ਨਾਲ ਹੋਇਆ। ਉਸ ਨੇ ਭਾਈ ਲਛਮਣ ਸਿੰਘ ਦੇ ਜਥੇ ਨੂੰ ਪੰਥਕ ਆਗੂਆਂ ਦੇ ਫੈਸਲੇ ਦੀ ਚਿੱਠੀ ਦਿਖਾ ਕੇ ਅਤੇ ਮਹੰਤ ਦੀ ਘਿਨਾਉਣੀ ਸਾਜ਼ਿਸ਼ ਦੱਸ ਕੇ ਵਾਪਸ ਮੁੜਨ ਦੀ ਬੇਨਤੀ ਕੀਤੀ। ਭਾਈ ਲਛਮਣ ਸਿੰਘ ਹੋਰੀਂ ਨਾ ਮੰਨੇ, ਉਹ ਕਹਿਣ ਲੱਗੇ ਅਸੀਂ ਸ੍ਰੀ ਨਨਕਾਣਾ ਸਾਹਿਬ ਨੂੰ ਮਹੰਤ ਕੋਲੋਂ ਅਜ਼ਾਦ ਕਰਾਉਣ ਲਈ ਅਰਦਾਸਾ ਸੋਧ ਕੇ ਤੁਰੇ ਹਾਂ, ਹੁਣ ਵਾਪਸ ਨਹੀਂ ਮੁੜ ਸਕਦੇ, ਚਾਹੇ ਸਿੱਟਾ ਕੁਝ ਵੀ ਹੋਵੇ। ਅਰਦਾਸਾ ਸੋਧ ਕੇ ਪਿੱਛੇ ਹੱਟਣਾ ਗਿੱਦੜਾਂ ਦਾ ਕੰਮ ਹੈ, ਸ਼ੇਰਾਂ ਦਾ ਨਹੀਂ। ਇਹ ਕਹਿ ਕੇ ਜਥਾ ਅੱਗੇ ਚੱਲ ਪਿਆ।

੨੦ ਫਰਵਰੀ
20 ਫਰਵਰੀ ਨੂੰ ਸਵੇਰੇ ਛੇ ਵਜੇ ਭਾਈ ਲਛਮਣ ਸਿੰਘ ਦਾ ਜਥਾ ਸ਼ਬਦ ਪੜ੍ਹਦਾ ਹੋਇਆ ਗੁਰਦੁਆਰਾ ਸਾਹਿਬ ਵਿਖੇ ਦਾਖਲ ਹੋਇਆ। ਭਾਈ ਲਛਮਣ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਗਏ ਅਤੇ ਆਸਾ ਕੀ ਵਾਰ ਦਾ ਕੀਰਤਨ ਆਰੰਭ ਕਰ ਦਿੱਤਾ। ਕੁਝ ਸਮੇਂ ਬਾਅਦ ਮਹੰਤ ਆਪਣੇ ਗੁੰਡਿਆਂ ਸਮੇਤ ਸ਼ਰਾਬੀ ਹਾਲਤ ਵਿੱਚ ਆਇਆ। ਉਸ ਨੇ ਸਿੰਘਾਂ ਦਾ ਘਾਣ ਕਰਨ ਲਈ ਪਹਿਲਾਂ ਹੀ ਪੂਰੀ ਤਿਆਰੀ ਕੀਤੀ ਹੋਈ ਸੀ। ਉਸ ਨੇ ਦਰਸ਼ਨੀ ਡਿਉਢੀ ਦਾ ਮੇਨ ਗੇਟ ਬੰਦ ਕਰਵਾ ਦਿੱਤਾ ਅਤੇ ਆਪਣੇ ਗੁੰਡਿਆਂ ਪਾਸੋਂ ਰੱਬੀ ਪਿਆਰ ਵਿੱਚ ਜੁੜੇ ਸ਼ਾਂਤਮਈ ਸਿੰਘਾਂ ਉਂਪਰ ਗੋਲੀਆਂ ਦੀ ਬੁਛਾੜ ਕਰਵਾ ਦਿੱਤੀ। ਸਿੰਘ ਸ਼ਾਂਤਮਈ ਰਹਿੰਦੇ ਹੋਏ ਸ਼ਹੀਦੀ ਪਾ ਰਹੇ ਸਨ। ਗੋਲੀਆਂ ਦੀ ਬੁਛਾੜ ਬੰਦ ਕਰਕੇ ਗੁੰਡੇ ਟਕੂਏ, ਕ੍ਰਿਪਾਨਾਂ, ਛਵ੍ਹੀਆਂ ਤੇ ਗੰਡਾਸੇ ਆਦਿ ਲੈ ਕੇ ਸਿੰਘਾਂ ਉਂਪਰ ਵਾਰ ਕਰਨ ਲੱਗ ਪਏ। ਵੇਖਦਿਆਂ ਵੇਖਦਿਆਂ ਹੀ ਬਹੁਤ ਸਾਰੇ ਸਿੰਘ ਸ਼ਹੀਦ ਕਰ ਦਿੱਤੇ ਅਤੇ ਕਈ ਜ਼ਖ਼ਮੀ ਹੋ ਗਏ। ਇਹ ਇਤਨਾ ਦਿਲਕੰਬਾਊ ਦ੍ਰਿਸ਼ ਸੀ, ਜਿਸ ਨੂੰ ਦੇਖ ਕੇ ਸ਼ਾਇਦ ਔਰੰਗਜ਼ੇਬ, ਨਾਦਰ ਸ਼ਾਹ ਅਬਦਾਲੀ, ਮੀਰ ਮਨੂੰ ਵਰਗਿਆਂ ਦੀਆਂ ਰੂਹਾਂ ਵੀ ਕੰਬ ਉਂਠੀਆਂ ਹੋਣਗੀਆਂ। ਭਾਈ ਲਛਮਣ ਸਿੰਘ ਨੂੰ ਜੰਡ ਨਾਲ ਪੁੱਠਾ ਲਟਕਾ ਕੇ ਅੱਗ ਲਗਾ ਕੇ ਸ਼ਹੀਦ ਕਰ ਦਿੱਤਾ ਗਿਆ।

ਭਾਈ ਦਲੀਪ ਸਿੰਘ ਨੇ, ਜੋ ਸ. ਉਤਮ ਸਿੰਘ ਦੇ ਕਾਰਖਾਨੇ ਵਿੱਚ ਬੈਠੇ ਸਨ, ਜਦੋਂ ਗੋਲੀਆਂ ਦੀ ਆਵਾਜ਼ ਸੁਣੀ ਤਾਂ ਉਹ ਇਹ ਕਹਿ ਕੇ ਗੁਰਦੁਆਰਾ ਸਾਹਿਬ ਵੱਲ ਦੌੜ ਪਏ ਕਿ ਲੱਗਦਾ ਹੈ ਕਿ ਮਹੰਤ ਨੇ ਕਾਰਾ ਕਰ ਦਿੱਤਾ ਹੈ। ਜਦ ਉਹ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਮਹੰਤ ਆਪਣੇ ਗੁੰਡਿਆਂ ਪਾਸੋਂ ਸਿੰਘਾਂ ਦਾ ਘਾਣ ਕਰਵਾ ਰਿਹਾ ਸੀ। ਭਾਈ ਦਲੀਪ ਸਿੰਘ ਨੇ ਮਹੰਤ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਮਹੰਤ ਦੇ ਗੁੰਡਿਆਂ ਨੇ ਉਸ ਨੂੰ ਅਕਾਲੀ ਅਕਾਲੀ ਕਹਿ ਕੇ ਬਲਦੀ ਭੱਠੀ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ। ਇਹ ਸਾਰਾ ਕਾਰਾ ਕਰਨ ਤੋਂ ਬਾਅਦ ਮਹੰਤ ਨੇ ਲੱਕੜਾਂ ਦੇ ਢੇਰ ਲਗਾ ਕੇ ਉਂਪਰ ਮਿੱਟੀ ਦਾ ਤੇਲ ਪਾਇਆ ਅਤੇ ਉਸ ਉਂਪਰ ਸ਼ਹੀਦ ਹੋ ਚੁਕੇ ਅਤੇ ਜ਼ਖਮੀ ਸਿੰਘਾਂ ਨੂੰ ਸੁੱਟ ਕੇ ਅੱਗ ਲਗਾ ਦਿੱਤੀ ਜੋ ਸ਼ਾਮ ਚਾਰ ਵਜੇ ਤਕ ਲੱਗੀ ਰਹੀ।

ਸ. ਧੰਨਾ ਸਿੰਘ, ਸ. ਉਤਮ ਸਿੰਘ ਕਾਰਖਾਨੇਦਾਰ ਅਤੇ ਸ. ਕਰਮ ਸਿੰਘ ਸਟੇਸ਼ਨ ਮਾਸਟਰ ਦੇ ਉਂਦਮ ਸਦਕਾ ਇਸ ਘਟਨਾ ਦੀ ਖ਼ਬਰ ਸ਼ਾਮ ਤਕ ਚਾਰੇ ਪਾਸੇ ਫੈਲ ਗਈ। ਉਨ੍ਹਾਂ ਨੇ ਇਸ ਸੋਗਮਈ ਘਟਨਾ ਦੀ ਖ਼ਬਰ ਪੰਜਾਬ ਦੇ ਗਵਰਨਰ, ਕਮਿਸ਼ਨਰ, ਡੀ.ਸੀ. ਅਤੇ ਸ਼੍ਰੋਮਣੀ ਕਮੇਟੀ ਆਦਿ ਨੂੰ ਤਾਰਾਂ ਭੇਜ ਕੇ ਦਿੱਤੀ। ਡੀ. ਸੀ. ਮਿਸਟਰ ਕੈਰੀ ਜਦ ਸ੍ਰੀ ਨਨਕਾਣਾ ਸਾਹਿਬ ਪੁੱਜਾ ਤਾਂ ਉਸ ਸਮੇਂ ਮਹੰਤ ਦੇ ਆਦਮੀ ਲਾਸ਼ਾਂ ਨੂੰ ਸਾੜ ਫੂਕ ਰਹੇ ਸਨ, ਜੋ ਸਿਲਸਿਲਾ ਉਸ ਦੇ ਪਹੁੰਚਣ ਤੋਂ ਡੇਢ ਘੰਟੇ ਬਾਅਦ ਵੀ ਚੱਲਦਾ ਰਿਹਾ। ਮਹੰਤ ਨੂੰ ਅਜਿਹਾ ਕਰਨ ਤੋਂ ਕਿਸੇ ਨੇ ਵੀ ਨਾ ਰੋਕਿਆ। ਰਾਤ ਨੌ ਵਜੇ ਦੇ ਕਰੀਬ ਲਾਹੌਰ ਤੋਂ ਸਪੈਸ਼ਲ ਟਰੇਨ ਰਾਹੀਂ ਮਿਸਟਰ ਕਿੰਗ ਕਮਿਸ਼ਨਰ ਲਾਹੌਰ ਆਪਣੇ ਨਾਲ ਸੌ ਦੇ ਕਰੀਬ ਅੰਗਰੇਜ਼ ਅਫਸਰਾਂ ਅਤੇ ਸਿਪਾਹੀਆਂ ਸਮੇਤ ਸ੍ਰੀ ਨਨਕਾਣਾ ਸਾਹਿਬ ਪਹੁੰਚਿਆ ਤਾਂ ਉਸ ਵੇਲੇ ਵੀ ਮਹੰਤ ਦੇ ਹੱਥ ਵਿੱਚ ਬੰਦੂਕ ਸੀ। ਸਰਕਾਰ ਨੇ ਮਹੰਤ ਅਤੇ ਉਸ ਦੇ 26 ਸਾਥੀਆਂ ਨੂੰ ਗ੍ਰਿਫਤਾਰ ਕਰਕੇ ਉਸ ਦੇ ਘਰੋਂ ਕਾਫੀ ਅਸਲਾ ਹਥਿਆਰ ਆਦਿ ਬਰਾਮਦ ਕਰ ਲਏ ਅਤੇ ਗੁਰਦੁਆਰੇ ਉਂਪਰ ਸਰਕਾਰ ਨੇ ਕਬਜ਼ਾ ਕਰ ਲਿਆ। ਅਗਲੇ ਦਿਨ 21 ਫਰਵਰੀ ਨੂੰ ਸ. ਮਹਿਤਾਬ ਸਿੰਘ, ਸ. ਹਰਬੰਸ ਸਿੰਘ ਅਟਾਰੀ ਆਦਿ ਆਗੂ ਅਤੇ ਹੋਰ ਸੰਗਤਾਂ ਵੀ ਸ੍ਰੀ ਨਨਕਾਣਾ ਸਾਹਿਬ ਪਹੁੰਚ ਗਈਆਂ। ਭਾਈ ਕਰਤਾਰ ਸਿੰਘ ਝੱਬਰ ਵੀ 2200 ਜੁਆਨਾਂ ਦਾ ਜਥਾ ਲੈ ਕੇ ਪਹੁੰਚ ਗਿਆ। ਇਸ ਘਟਨਾ ਦਾ ਅਤੇ ਗੁਰਦੁਆਰੇ ਉਂਪਰ ਸਰਕਾਰੀ ਕਬਜ਼ੇ ਵਿਰੁੱਧ ਸੰਗਤਾਂ ਅੰਦਰ ਹੋਰ ਰੋਹ ਜਾਗ ਪਿਆ ਸੀ। ਅਖੀਰ ਅੰਗਰੇਜ਼ ਅਧਿਕਾਰੀਆਂ ਨੂੰ ਹਾਰ ਮੰਨਣੀ ਪਈ ਅਤੇ ਗੁਰਦੁਆਰੇ ਦਾ ਪ੍ਰਬੰਧ ਪੰਥ ਦੇ ਹਵਾਲੇ ਕਰ ਦਿੱਤਾ ਗਿਆ।

੨੨-੨੩ ਫਰਵਰੀ
22 ਫਰਵਰੀ ਨੂੰ ਪੰਜਾਬ ਦਾ ਗਵਰਨਰ ਮਕਲੈਗਨ ਆਪਣੀ ਐਗਜ਼ੈਕਟਿਵ ਦੇ ਮੈਂਬਰਾਂ ਸਮੇਤ ਸ੍ਰੀ ਨਨਕਾਣਾ ਸਾਹਿਬ ਪਹੁੰਚਿਆ ਅਤੇ ਸਾਰਾ ਦ੍ਰਿਸ਼ ਉਸ ਨੇ ਅੱਖੀਂ ਵੇਖਿਆ। 23 ਫਰਵਰੀ ਨੂੰ ਸਾਰੇ ਸ਼ਹੀਦ ਸਿੰਘਾਂ ਦਾ ਗੁਰ ਮਰਯਾਦਾ ਅਨੁਸਾਰ ਸਸਕਾਰ ਕੀਤਾ ਗਿਆ।

ਮਹੰਤ ਨੂੰ ਸਜ਼ਾਵਾਂ
20 ਫਰਵਰੀ ਦੀ ਰਾਤ ਨੂੰ ਹੀ ਦੋ ਵਜੇ ਸਪੈਸ਼ਲ ਟਰੇਨ ਰਾਹੀਂ ਮਹੰਤ ਅਤੇ ਉਸ ਦੇ ਸਾਥੀ ਕਾਤਲਾਂ ਨੂੰ ਲਾਹੌਰ ਸੈਂਟਰਲ ਜੇਲ੍ਹ ਭੇਜ ਦਿੱਤਾ ਗਿਆ। ਨਨਕਾਣਾ ਸਾਹਿਬ ਦੇ ਸਾਕੇ ਵੇਲੇ ਸਰਦਾਰ ਬਹਾਦਰ ਮਹਿਤਾਬ ਸਿੰਘ ਸਰਕਾਰੀ ਵਕੀਲ ਵੀ ਸਨ ਅਤੇ ਪੰਜਾਬ ਕੌਸਲ ਦੇ ਡਿਪਟੀ ਚੀਫ਼ ਵੀ ਸਨ। 180 ਤੋਂ ਵੱਧ ਸਿੱਖਾਂ ਦਾ ਕਾਤਲ ਮਹੰਤ ਨਰੈਣੂ, ਸਰਕਾਰੀ ਅਫ਼ਸਰਾਂ ਨਾਲ ਨੇੜਤਾ ਰਖਦਾ ਸੀ। ਇਸ ਕਰ ਕੇ ਪੁਲਿਸ ਉਸ ਦਾ ਕੇਸ ਕਮਜ਼ੋਰ ਰੱਖ ਕੇ ਉਸ ਨੂੰ ਬਚਾਉਣਾ ਚਾਹੁੰਦੀ ਸੀ। ਸਰਕਾਰੀ ਸਾਜ਼ਸ਼ਾਂ ਨੂੰ ਵੇਖ ਕੇ ਸਰਦਾਰ ਬਹਾਦਰ ਮਹਿਤਾਬ ਸਿੰਘ ਨੇ ਸਰਕਾਰੀ ਵਕੀਲ ਦੇ ਅਹੁਦੇ ਤੋਂ ਅਤੇ ਪੰਜਾਬ ਕੌਸਲ ਦੀ ਮੈਂਬਰੀ ਤੋਂ ਅਸਤੀਫ਼ਾ ਦੇ ਦਿਤਾ। ਦੋਸ਼ੀ ਉਂਪਰ ਮੁਕੱਦਮਾ ਚਲਾ ਕੇ ਸਜ਼ਾਵਾਂ ਦਿੱਤੀਆਂ ਗਈਆਂ। 12 ਅਕਤੂਬਰ 1921 ਨੂੰ ਸੈਸ਼ਨ ਜੱਜ ਨੇ ਇਸ ਘਟਨਾ ਵਿੱਚ ਸ਼ਾਮਲ ਮਹੰਤ ਅਤੇ ਉਸ ਦੇ ਸੱਤ ਸਾਥੀਆਂ ਕਾਦਰ ਜਲਾਲਾਬਾਦੀ, ਆਤਮ ਰਾਮ ਖਾਨ ਕੀ, ਰਾਂਝਾ ਥਾਣਾ ਝੰਗ, ਹਰੀ ਨਾਥ ਕਨਫਟਾ ਜੋਗੀ, ਨੂਰ ਸ਼ਾਹ ਦੀਨ ਪਠਾਣ, ਸੁਰੈਣ ਸਿੰਘ ਲੁਲਿਆਣੀ, ਰੀਹਾਨਾ ਲੁਲਿਆਣੀ ਨੂੰ ਫਾਂਸੀ ਦੀ ਸਜ਼ਾ, ਅੱਠ ਨੂੰ ਕਾਲੇਪਾਣੀ ਦੀ ਅਤੇ ਬਾਕੀਆਂ ਨੂੰ ਸੱਤ ਸੱਤ ਸਾਲ ਦੀ ਸਜ਼ਾ ਸੁਣਾਈ, ਪਰ ਬਾਅਦ ਵਿੱਚ ਹਾਈਕੋਰਟ ਨੇ ਇਹ ਸਜ਼ਾਵਾਂ ਘੱਟ ਕਰ ਦਿੱਤੀਆਂ। ਮਹੰਤ ਦੀ ਸਜ਼ਾ ਫਾਂਸੀ ਤੋਂ ਘਟਾ ਕੇ ਕਾਲੇਪਾਣੀ ਦੀ ਕਰ ਦਿੱਤੀ। ਬਾਕੀ ਸੱਤਾਂ ਵਿਚੋਂ ਤਿੰਨ ਦੀ ਫਾਂਸੀ ਦੀ ਸਜ਼ਾ ਅਤੇ ਅੱਠ ਦੀ ਕਾਲੇਪਾਣੀ ਦੀ ਸਜ਼ਾ ਵਿਚੋਂ ਦੋ ਦੀ ਕਾਲੇਪਾਣੀ ਦੀ ਸਜ਼ਾ ਕਾਇਮ ਰਹੀ। ਬਾਕੀ ਦੇ ਸਾਰੇ ਬਰੀ ਕਰ ਦਿੱਤੇ ਗਏ।

ਇਸ ਤਰ੍ਹਾਂ ਸ਼ਹੀਦੀਆਂ ਦੇ ਕੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦਾ ਪ੍ਰਬੰਧ ਸਿੱਖ ਪੰਥ ਦੇ ਹੱਥਾਂ ਵਿੱਚ ਆਇਆ। ਪਰ 1947 ਈ. ਦੀ ਦੇਸ਼ ਵੰਡ ਹੋਣ ਕਰਕੇ ਇਹ ਗੁਰਧਾਮ ਪਾਕਿਸਤਾਨ ਵਿੱਚ ਰਹਿ ਜਾਣ ਕਰਕੇ ਫਿਰ ਪੰਥ ਇਸ ਦੇ ਦਰਸ਼ਨ ਦੀਦਾਰਿਆਂ ਤੋਂ ਵਾਂਝਾ ਹੋ ਗਿਆ, ਜਿਸ ਦੇ ਖੁੱਲ੍ਹੇ ਦਰਸ਼ਨਾਂ ਦੀ ਸਿੱਕ ਲੈ ਕੇ ਅੱਜ ਹਰੇਕ ਸਿੱਖ ਅਰਦਾਸ ਕਰਦਾ ਹੈ। ਇਹ ਸ਼ਹੀਦੀਆਂ ਸਿੱਖਾਂ ਦੀ ਰੋਜ਼ਾਨਾ ਅਰਦਾਸ ਦਾ ਹਿੱਸਾ ਬਣ ਗਈਆਂ। ਅੱਜ ਵੀ ਜਦ ਸਿੱਖ ਅਰਦਾਸ ਕਰਦਾ ਹੈ ਤਾਂ ਇਨ੍ਹਾਂ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਾ ਹੋਇਆ ਆਖਦਾ ਹੈ-- "...ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਬਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ!"


19/02/2021

Punjabi Lehar پنجابی لہر

Sri nankanasahib pakistan

19/02/2021

**ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ**

ਨਿਰਭਉ ਜਪੈ ਸਗਲ ਭਉ ਮਿਟੈ ॥
ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ॥

ਭਾਵ ਅਰਥ
"ਮੂਲ ਮੰਤਰ" ਗੁਰੂ ਨਾਨਕ ਸਾਹਿਬ ਵੱਲੋਂ ਇਸ ਦੁਨੀਆ ਨੂੰ ਵਿਚਾਰ ਰੂਪ ਵਿਚ ਦਿੱਤੀ ਬਹੁਤ ਵੱਡੀ ਬਖਸ਼ਿਸ਼ ਹੈ. ਇਹ ਗੁਰਬਾਣੀ ਦਾ ਮੂਲ ਸਿਧਾਂਤ ਹੈ. ਇਸ ਵਿਚ ਪ੍ਰਮਾਤਮਾ ਨੂੰ ਸਚ ਦੇ ਰੂਪ ਵਿਚ ਬਿਖਾਨਿਆ ਗਿਆ ਹੈ ਅਤੇ ਕਈ ਗੁਣ ਅਤੇ ਨਾਮ ਪ੍ਰਦਾਨ ਕੀਤੇ ਗਏ ਹਨ ਨਿਰਭਉ ਜਿਨ੍ਹਾਂ ਵਿਚੋਂ ਇਕ ਹੈ.
ਪੰਜਵੇਂ ਨਾਨਕ, ਸੁਖਮਨੀ ਸਾਹਿਬ ਵਿਚ ਸਮਝਾਉਂਦੇ ਹਨ, ਕਿ ਨਿਰਭਉ ਦੀ ਸ਼ਰਨ ਜਾਂਦਿਆਂ, ਭਾਵ ਉਸ ਨਾਲ ਜੁੜਦਿਆਂ, ਸਾਰੇ ਡਰ, ਸਾਰੇ ਤੌਖਲੇ, ਸਾਰੀਆਂ ਚਿੰਤਾਵਾਂ ਖਤਮ ਹੋ ਜਾਂਦੀਆਂ ਹਨ, ਹਰ ਪ੍ਰਕਾਰ ਦੇ ਬੰਧਨਾਂ ਤੋਂ ਉਸ "ਨਿਰਭਉ" ਦੀ ਮਿਹਰ ਨਾਲ ਖਲਾਸੀ ਹੋ ਜਾਂਦੀ ਹੈ

18/02/2021

ਗਿਆਨੀ ਗੋਬਿੰਦ ਸਿੰਘ ਹੈਡ ਗ੍ਰੰਥੀ
ਗੁ: ਸ਼੍ਰੀ ਕਰਤਾਰਪੁਰ ਸਹਿਬ ਪਾਕਿਸਤਾਨ
#kartarpursahib⛳

18/02/2021

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਹਗੇ ਬਾਰਡਰ ਤੇ ਜਥੇ ਨੂੰ ਉਡੀਕ ਰਹੀ ਹੈ. ਪਰ ਭਾਰਤ ਵਾਲੇ ਪਾਸੇ ਗੇਟ ਬੰਦ ਹਨ. ਕਿਉਕਿ ਭਾਰਤ ਸਰਕਾਰ ਵਲੋਂ ਗੇਟ ਖੋਲ੍ਹਣ ਦੀ ਇਜਾਜ਼ਤ ਨਹੀਂ। #nankanasahib⛳ #panjasahib⛳ #kartarpursahib⛳ #pakistan


18/02/2021

Punjabi Lehar پنجابی لہر

[02/17/21]   ਕੱਲ ਸਵੇਰੇ ਸ੍ਰੀ ਨਨਕਾਣਾ ਸਾਹਿਬ ਲਈ ਅੰਮ੍ਰਿਤਸਰ ਤੋਂ ਜਾਣ ਵਾਲੇ ਜੱਥੇ ਉੱਪਰ ਅੱਜ ਦੇਰ ਸ਼ਾਮ ਕੇਂਦਰ ਸਰਕਾਰ ਨੇ ਰੋਕ ਲਗਾਈ, ਸ਼੍ਰੋਮਣੀ ਕਮੇਟੀ ਨੂੰ ਭੇਜੀ ਈ-ਮੇਲ

17/02/2021

**ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ**

ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ ॥
ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ ॥
ਸਾਰੇ ਮਨੁੱਖਾਂ ਦੇ ਦੁੱਖਾਂ ਦੀ ਦਵਾਈ ਸਚ ਹੈ, ਉਹ ਸਾਰੇ ਵਿਕਾਰਾਂ ਨੂੰ ਮਨ ਵਿਚੋਂ ਧੋ ਕੇ ਬਾਹਰ ਕੱਢ ਦੇਂਦਾ ਹੈ. ਜਿਸ ਦੇ ਪੱਲੇ ਸਚ ਹੈ ਨਾਨਕ ਦੀ ਉਸ ਅੱਗੇ ਅਰਜ਼ੋਈ ਹੈ.
ਭਾਵ: ਸਚ ਸਭ ਤੋਂ ਉੱਤਮ, ਸਭ ਤੋਂ ਵੱਡੀ ਅਵਸਥਾ ਹੈ


14/02/2021

Punjabi Lehar پنجابی لہر

13/02/2021

**ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ**

ਕਾਨੜਾ ਮਹਲਾ ੫ ॥

ਬਿਸਰਿ ਗਈ ਸਭ ਤਾਤਿ ਪਰਾਈ ॥
ਜਬ ਤੇ ਸਾਧਸੰਗਤਿ ਮੋਹਿ ਪਾਈ ॥੧॥ ਰਹਾਉ ॥
ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥੧॥
ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ ॥੨॥
ਸਭ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ ॥੩॥੮॥

ਭਾਵ ਅਰਥ:
ਸਾਧ ਸੰਗਤ ਵਿਚ ਆਇਆਂ, ਪਰਾਏਪਣ ਦਾ ਅਹਿਸਾਸ ਖਤਮ ਹੋ ਗਿਆ ਹੈ. ਨਾ ਹੁਣ ਕੋਈ ਮੇਰਾ ਦੁਸ਼ਮਣ ਰਿਹਾ ਹੈ ਅਤੇ ਨਾ ਹੀ ਮੇਰੇ ਲਈ ਕੋਈ ਬਿਗਾਨਾ ਹੈ, ਸਾਰਿਆਂ ਨਾਲ ਮੇਰੀ ਹੁਣ ਬਣਦੀ ਹੈ. ਜੋ ਕੁਝ ਵਾਪਰ ਰਿਹਾ ਹੈ, ਪ੍ਰਮਾਤਮਾ ਦੇ ਹੁਕਮ ਅਨੁਸਾਰ ਹੈ, ਉਸ ਨੂੰ ਭਲਾ ਕਰ ਕੇ ਮੰਨਣ ਦੀ ਸੁਮੱਤ ਮੈਨੂੰ ਗੁਰੂ ਕੋਲੋਂ ਮਿਲੀ ਹੈ. ਸਾਰਿਆਂ ਜੀਆਂ ਵਿਚ ਪ੍ਰਮਾਤਮਾ ਦੀ ਜੋਤ ਦਾ ਨਿਵਾਸ ਹੈ ਤਦੇ ਹੀ ਸਾਰਿਆਂ ਨੂੰ ਵੇਖ ਕੇ ਅਨੰਦ ਦਾ ਅਨੁਭਵ ਹੁੰਦਾ ਹੈ

[02/12/21]   ਭੁਚਾਲ ਕਿਥੇ ਕਿਥੇ ਆਇਆ

12/02/2021

ਅੱਜ ਫੱਗਣ ਦੀ ਸੰਗਰਾਂਦ ਵਾਹਿਗੁਰੂ ਜੀ ਇਹ ਮਹੀਨਾ ਸਭ ਲਈ ਤੰਦਰੁਸਤੀ ਤੇ ਖੁਸ਼ੀਆਂ ਭਰਿਆ ਹੋਵੇ ਜੀ ਕਿਸਾਨ ਤੇ ਵੀ ਵਾਹਿਗੁਰੂ ਮਿਹਰ ਕਰੇ ਜੀ 🙏

11/02/2021

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਪੁੱਤਰ ਬਾਬਾ ਅਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਪਿਤਾ ਗੁਰੂ ਗੋਬਿੰਦ ਸਿੰਘ ਜੀ ਤੇ ਦਾਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਸਿੱਖਿਆਵਾਂ ‘ਤੇ ਚੱਲਦੇ ਹੋਏ ਆਪ ਜੀ ਦੇ ਅੰਦਰ ਵੀ ਕੌਮ ਲਈ ਸੇਵਾ ਕਰਨ ਤੇ ਕੌਮ ਤੋਂ ਜਾਨ ਵਾਰਨ ਦਾ ਜਜ਼ਬਾ ਸੀ ਤੇ ਅੰਤ ਚਮਕੌਰ ਸਾਹਿਬ ਦੀ ਜੰਗ ਵਿੱਚ ਆਪ ਜੀ ਨੇ ਕੌਮ ਦੀ ਰਾਖੀ ਲਈ ਦੁਸ਼ਮਣਾਂ ਦਾ ਡੱਟ ਕੇ ਮੁਕਾਬਲਾ ਕੀਤਾ ਤੇ ਸ਼ਹੀਦੀ ਪ੍ਰਾਪਤ ਕੀਤੀ।

10/02/2021

ਜਦੋਂ ਕਿਰਪਾ ਹੋ ਜਾਵੇ ਉਸ ਵਾਹਿਗੁਰੂ ਦੀ
ਤਾਂ ਝੁੱਗੀਆਂ ਤੋਂ ਮਹਿਲ ਬਣਨ ਵਿਚ ਬਹੁਤਾ ਸਮਾਂ ਨਹੀਂ ਲੱਗਦਾ #kartarpursahib⛳

10/02/2021

ਸਿਖਾਂ ਨਾਲ ਪਿਆਰ

ਗੁਰੂ ਸਾਹਿਬ ਆਪਣੇ ਸਿਖਾਂ ਨੂੰ ਬੇਹੱਦ ਪਿਆਰ ਕਰਦੇ ਸੀ । ਪਤਾ ਨਹੀ ਸੀ ਚਲਦਾ ਕੀ ਸਿਖ ਗੁਰੂ ਸਾਹਿਬ ਦੇ ਆਸ਼ਕ ਹਨ ਜਾਂ ਗੁਰੂ ਸਾਹਿਬ ਸਿਖਾਂ ਦੇ ।ਉਹਨਾਂ ਦੇ ਬੋਲ ਇਤਨੇ ਮਿਠੇ ਤੇ ਜਾਦੂ ਭਰੇ ਸੀ ਕਿ ਮੁਰਦਿਆਂ ਵਿਚ ਵੀ ਜਾਨ ਪਾ ਦਿੰਦੇ ਸੀ । ਬਖਸ਼ਿਸ਼ਾ ਇਤਨੀਆਂ ਕਰਦੇ ਸੀ ਕੀ ਕਰ ਕਰ ਕੇ ਉਹਨਾਂ ਦਾ ਆਪਾ ਮਾਰ ਦਿੰਦੇ ਸੀ । ਉਹਨਾਂ ਦਾ ਇਨਸਾਨਿਅਤ ਨਾਲ ਪਿਆਰ ਤਾਂ ਸੀ ਹੀ ਓਹ ਆਪਣੇ ਸਿਖਾਂ ਨੂੰ ਵੀ ਰੱਜ ਕੇ ਪਿਆਰ ਕਰਦੇ ਸੀ । ਜਦ ਚਮਕੌਰ ਦੀ ਗੜ੍ਹੀ ਚੋਂ ਤਿੰਨ ਪਿਆਰਿਆਂ ਦੇ ਨਾਲ ਗੁਰੂ ਸਾਹਿਬ ਨਿਕਲੇ ਤਾਂ ਰਸਤੇ ਵਿਚ ਹੋਰ ਲਾਸ਼ਾਂ ਦੇ ਨਾਲ ਉਹਨਾਂ ਦੇ ਬਚਿਆਂ ਦੇ ਵੀ ਸਰੀਰ ਪਏ ਹੋਏ ਸਨ । ਜਦ ਭਾਈ ਦਾਇਆ ਸਿੰਘ ਦੀ ਨਜਰ ਅਜੀਤ ਸਿੰਘ ਤੇ ਜੁਝਾਰ ਸਿੰਘ ਤੇ ਪਈ ਤਾ ਉਹਨਾਂ ਦਾ ਦਿਲ ਕੀਤਾ ਕੀ ਆਪਣੀ ਦਸਤਾਰ ਅਧੀ ਅਧੀ ਕਰਕੇ ਦੋਨਾ ਦੇ ਉਪਰ ਪਾਣ ਦਾ । ਜਦ ਉਹਨਾਂ ਨੇ ਆਪਣੀ ਖਾਹਿਸ਼ ਗੁਰੂ ਸਾਹਿਬ ਅਗੇ ਪ੍ਰਗਟ ਕੀਤੀ , ਕਿਹਾ ਕੀ ਦੁਨਿਆ ਦੇ ਗਰੀਬ ਤੋਂ ਗਰੀਬ ਬਚੇ ਵੀ ਬਿਨਾਂ ਕਫਨ ਤੋਂ ਇਸ ਦੁਨਿਆ ਤੋ ਨਹੀ ਜਾਂਦੇ, ਤਾਂ ਗੁਰੂ ਸਾਹਿਬ ਨੇ ਕਿਹਾ ਕੀ ਦੇਖ ਇਹ ਸਾਰੀਆਂ ਲਾਸ਼ਾਂ ,ਇਹ ਸਭ ਮੇਰੇ ਬਚੇ ਹਨ, ਜੇ ਤੇਰੇ ਕੋਲ ਸਭ ਦੇ ਉਤੇ ਕਫਨ ਪਾਣ ਦਾ ਇੰਤਜ਼ਾਮ ਹੈ ਤਾਂ ਤੇਰੀ ਖਾਹਿਸ਼ ਪੂਰੀ ਹੋ ਸਕਦੀ ਹੈ । ਇਹ ਕਹਿਕੇ ਗੁਰੂ ਸਾਹਿਬ ਅਗੇ ਨੂੰ ਤੁਰ ਪਏ ।
ਖਾਲਸੇ ਨੂੰ ਆਪਣਾ ਸਰੂਪ , ਆਪਣੀ ਆਤਮਾ ,ਆਪਣੇ ਵਿਚਾਰ , ਜੋ ਕੁਝ ਵੀ ਉਨਾ ਕੋਲ ਸੀ ਆਪਣਾ ਤਨ–ਮਨ , ਧਨ ਸਭ ਕੁਝ ਖਾਲਸੇ ਦੀ ਝੋਲੀ ਵਿਚ ਪਾ ਦਿਤਾ । ਓਹਨਾ ਤੋ ਅਮ੍ਰਿਤ ਛੱਕਕੇ ,ਖਾਲਸੇ ਨੂੰ ਆਪਣੇ ਬਰਾਬਰ ਖੜਾ ਕਰ ਦਿਤਾ ਤੇ ਕਿਹਾ ਵੀ ਕਿ ਜੇ ਮੈਂ ਗੁਰੂ ਬਣਿਆ ਰਿਹਾ ਤੇ ਤੁਸੀਂ ਚੇਲੇ ਤੇ ਫਿਰ ਬਰਾਬਰੀ ਕਿਵੇਂ ਹੋਈ ?

ਸੇਵ ਕਰੀ ਇਨ ਹੀ ਕੀ ਭਾਵਤ
ਅਓਰ ਕੀ ਸੇਵ ਸੁਹਾਤ ਨਾ ਜੀ ਕੋ ।।
ਦਾਨ ਦਿਓ ਇਨ ਹੀ ਕੋ ਭਲੇ
ਅਰੁ ਆਨ ਕੋ ਦਾਨ ਨ ਲਾਗਤ ਨੀਕੋ ।।
ਮੁਕਤੇ ਮੇਰੇ ਪ੍ਰਾਨ ,ਜੋ ਕਰਨ ਸੋ ਪ੍ਰਵਾਨ ।।
ਇਨ ਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ
ਨਹੀਂ ਮੋ ਸੋ ਗਰੀਬ ਕਰੋਰ ਪਰੇ ।।
ਖਾਲਸਾ ਮੇਰਾ ਰੂਪ ਹੈ ਖਾਸ
ਖਾਲਸੇ ਮਹਿ ਹਓ ਕਰਹਿ ਨਿਵਾਸ ।।
ਸਿਖ ਪੰਚੋ ਮੇ ਮੇਰਾ ਵਾਸਾ
ਪੂਰਨ ਕਰੇ ਜਿਹ ਆਸਾ ।।
ਖਾਲਸਾ ਗੁਰੂ, ਗੁਰੂ ਖਾਲਸਾ ਕਹੋ ਮੈ ਅਬ
ਜੈਸੇ ਗੁਰੂ ਨਾਨਕ ਅੰਗਦ ਕੋ ਕੀਨਿਓ“ ।।

ਅਲਾਹ ਯਾਰ ਖਾਨ ਜੋਗੀ ਲਿਖਦਾ ਹੈ ਕੀ ਜਿਨਾਂ ਪਿਆਰ ਗੁਰੂ ਸਾਹਿਬ ਨੇ ਆਪਣੇ ਸਿਖਾਂ ਨਾਲ ਕੀਤਾ ਕਿਸੇ ਮੁਰਸ਼ਦ ਨੇ ਆਪਣੇ ਮੁਰੀਦ ਨਾਲ ਨਹੀ ਕੀਤਾ ।
“ਹਾਸ਼ਾ ਕਿਸੀ ਮੁਰਸ਼ਦ ਮੈਂ ਯੇਹ ਇਸਾਰ ਨਹੀਂ ਹੈਂ।
ਏਹ ਪਿਆਰ ਕਿਸੀ ਪੀਰ ਮੈਂ ਜਿਨ੍ਹਾਰ ਨਹੀਂ ਹੈਂ।“

ਜਦੋਂ ਚਮਕੌਰ ਦੀ ਗੜੀ ਵਿਚੋਂ ਬਚਿਆਂ ਨੂੰ ਲੈਕੇ ਗੁਰੂ ਸਾਹਿਬ ਨੂੰ ਨਿਕਲਨ ਵਾਸਤੇ ਕਿਹਾ ਗਿਆ ਤਾਂ ਉਹਨਾਂ ਨੇ ਇਹ ਕਿਹਾ ਤੁਸੀਂ ਕਿਹੜੇ ਬਚਿਆਂ ਦੀ ਗਲ ਕਰਦੇ ਹੋ ਤੁਸੀਂ ਸਾਰੇ ਹੀ ਮੇਰੇ ਬਚੇ ਹੋ । ਉਹ ਗਲ ਵਖਰੀ ਹੈ ਕੀ ਜਦ ਦੋਨੋ ਬਚੇ ਸ਼ਹੀਦ ਹੋ ਗਏ ਤਾਂ ਸਿਖਾਂ ਨੇ ਪੰਜ ਪਿਆਰਿਆਂ ਦਾ ਰੂਪ ਧਾਰ ਕੇ ਗੁਰੂ ਸਾਹਿਬ ਨੂੰ ਗੜੀ ਵਿਚੋਂ ਨਿਕਲਣ ਦਾ ਹੁਕਮ ਦਿਤਾ ਜਿਸ ਨੂੰ ਮਨਾ ਕਰਨਾ ਉਹਨਾਂ ਦੇ ਵਸ ਵਿਚ ਨਹੀਂ ਸੀ , ਕਿਓਂਕਿ ਇਹ ਹੁਕਮ ਦੇਣ ਦੀ ਤਾਕਤ ਗੁਰੂ ਸਾਹਿਬ ਨੇ ਖੁਦ ਪੰਜ ਪਿਆਰਿਆਂ ਨੂੰ ਬਖਸ਼ੀ ਸੀ । ਸਿਖਾਂ ਨੇ ਇਸ ਨੂੰ ਇਸਤਮਾਲ ਕਰਨਾ ਪਿਆ ਕਿਓਂਕਿ ਅਗਲੇ ਦਿਨ ਗੜੀ ਵਿਚ ਸਭ ਦੀ ਸ਼ਹੀਦੀ ਯਕੀਨਨ ਸੀ ਤੇ ਜੇ ਕਲ ਨੂੰ ਗੁਰੂ ਸਾਹਿਬ ਵੀ ਨਾ ਰਹੇ ਤਾਂ ਸਿਖੀ ਤੇ ਸਿਖਾਂ ਦੀ ਅਗਵਾਈ ਕੌਣ ਕਰੇਗਾ?
ਜਦੋਂ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਲਖੀ ਜੰਗਲ ਵਿਚ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਆਏ, ਸਾਹਿਬਜਾਦਿਆਂ ਨੂੰ ਉਹਨਾਂ ਨਾਲ ਨਾਂ ਦੇਖਕੇ ਪੁਛਿਆ ਕੀ ਸਾਹਿਬਜ਼ਾਦੇ ਕਿਥੇ ਹਨ ? ਤਾਂ ਗੁਰੂ ਸਾਹਿਬ ਨੇ ਖਾਲਸੇ ਦੇ ਇਕੱਠ ਵਲ ਇਸ਼ਾਰਾ ਕਰਕੇ ਕਿਹਾ ਇਹਨਾਂ ਵਿਚ ਆਪਣੇ ਅਜੀਤ, ਜੁਝਾਰ ,ਫਤਹਿ ਸਿੰਘ ਤੇ ਜੋਰਾਵਰ ਨੂੰ ਢੂੰਡ ਲਉ ਮੇਰੇ ਵਾਸਤੇ ਇਹ ਸਭ ਅਜੀਤ ,ਜੁਝਾਰ. ਫਤਹਿ ਤੇ ਜੋਰਾਵਰ ਹਨ।
“ਇਨ ਪੁਤਰਨ ਕੇ ਸੀਸ ਪੈ ਵਾਰ ਦੀਏ ਸੁਤ ਚਾਰ ।
ਚਾਰ ਮੁਏ ਤਾਂ ਕਿਯਾ ਹੁਆ ਜੀਵਤ ਕਈ ਹਜ਼ਾਰ ।“

ਇਸਤੋ ਮੈਨੂ ਸੁਖਪ੍ਰੀਤ ਸਿੰਘ ਉਦੋਕੇ ਜੀ ਦੀ ਵਾਰਤਾ ਯਾਦ ਆਈ ਹੈ , ਜਦੋਂ ਓਹ ਇੰਗ੍ਲੈੰਡ ਇਕ ਸਕੂਲ ਵਿਚ ਬਚਿਆਂ ਦੀ ਧਾਰਮਿਕ ਕਲਾਸ ਲੈਣ ਗਏ ਤਾਂ ਇਕ ਅੰਗਰੇਜ਼ ਬਚੀ ਨੇ ਸਵਾਲ ਕੀਤਾ, ਕੀ ਸ਼ਾਦੀ ਤੇ ਮਾ–ਬਾਪ ਮੁੰਡੇ ਕੁੜੀ ਤੋਂ ਪੈਸੇ ਕਿਓਂ ਘੁਮਾਂਦੇ ਹਨ । ਉਹਨਾਂ ਨੇ ਦਸਿਆ ਕੀ ਇਹ ਚਾਹੇ ਸਾਡੀ ਰਸਮ ਨਹੀ ਪਰ ਇਸਦਾ ਮਤਲਬ ਇਹੀ ਹੁੰਦਾ ਹੈ ਕੀ ਅਸੀਂ ਤੁਹਾਡੇ ਅਗੇ ਪੈਸੇ ਨੂੰ ਕੁਝ ਨਹੀ ਸਮਝਦੇ ਮਤਲਬ ਇਸ ਪੈਸੇ ਤੋ ਵੀ ਵਧ ਪਿਆਰ ਅਸੀਂ ਤੁਹਾਨੂੰ ਕਰਦੇ ਹਾਂ । ਤਾਂ ਉਸ ਬਚੀ ਨੇ ਪੁਛਿਆ ਕੀ ਕਿਨੇ ਪੈਸੇ ਵਾਰਦੇ ਹਨ ਤੇ ਵਧ ਤੋ ਵਧ ਕਿਤਨਾ ਸਿਰਵਾਰਨਾ ਅਜ ਤਕ ਕਿਸੇ ਨੇ ਕੀਤਾ ਹੋਵੇਗਾ । ਤਾਂ ਉਦੋਕੇ ਸਾਹਿਬ ਨੇ ਦਸਿਆ ਕੀ ਮੈਨੂ ਪੈਸਿਆਂ ਦਾ ਤਾ ਪਤਾ ਨਹੀ ਪਰ ਜੋ ਸਿਰਵਾਰਨਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਖਾਲਸੇ ਤੋ ਵਾਰ ਕੇ ਕੀਤਾ ਹੈ ਓਹ ਅਜ ਤਕ ਹੋਰ ਕਿਸੇ ਨੇ ਨਹੀਂ ਕੀਤਾ ।
ਜਦੋਂ ਮੁਕਤ੍ਸਰ ਦਾ ਜੰਗ ਖਤਮ ਹੋਇਆ ਤਾਂ ਗੁਰੂ ਸਾਹਿਬ ਮੋਰਚੇ ਤੋਂ ਨਿਕਲਕੇ ਜੰਗ ਦੇ ਮੈਦਾਨ ਵਿਚ ਪਹੁੰਚੇ । ਵਜੀਰ ਖਾਨ ਅਪਣੀਆ ਲਾਸ਼ਾਂ ਨੂੰ ਇਥੇ ਛਡ ਕੇ ਚਲਾ ਗਿਆ ਸੀ । ਗੁਰੂ ਸਾਹਿਬ ਨੇ ਆਪਣੇ ਇਕ ਇਕ ਸਿਖ ਗੋਦੀ ਵਿਚ ਲਿਆ ਉਹਨਾਂ ਦਾ ਮੂੰਹ ਪੂੰਜਿਆ, ਬੜੇ ਪਿਆਰ ਨਾਲ ਉਨਾ ਨੂੰ ਮਨਸਬ ਦਾਰੀਆਂ ਬਖ੍ਸ਼ੀਆਂ , ਮੇਰਾ ਪੰਜ ਹਜ਼ਾਰੀ, ਮੇਰਾ ਦਸ ਹਜ਼ਾਰੀ , ਮੇਰਾ ਤੀਸ ਹਜ਼ਾਰੀ ਆਦਿ । ਬਖਸ਼ਿਸ਼ਾਂ ਕਰਦੇ ਕਰਦੇ ਜਦ ਓਹ ਮਹਾਂ ਸਿੰਘ ਕੋਲ ਪਹੁੰਚੇ, ਓਹ ਆਖਰੀ ਸਾਹ ਲੈ ਰਿਹਾ ਸੀ । ਗੁਰੂ ਸਾਹਿਬ ਬੜੇ ਪਿਆਰ ਨਾਲ ਓਸਦੇ ਸਿਰ ਆਪਣੀ ਗੋਦੀ ਵਿਚ ਰਖਦੇ ਹਨ ,ਮੂੰਹ ਤੇ ਪਾਣੀ ਦੇ ਛਿਟੇ ਮਾਰਦੇ ਹਨ । ਓਸ ਨੂੰ ਥੋੜੀ ਹੋਸ਼ ਆਓਂਦੀ ਹੈ ਕਹਿੰਦੇ ਹਨ ” ਕੁਛ ਮੰਗ ਲੈ ”, ਤਾਂ ਉਸਨੇ ਕਿਹਾ ਕੀ ਤੁਹਾਡੀ ਗੋਦੀ ਵਿਚ ਮੇਰਾ ਸਿਰ ਹੈ ਇਸਤੋ ਵਧ ਮੈਨੂੰ ਕੀ ਚਾਹੀਦਾ ਹੈ ? ਗੁਰੂ ਸਾਹਿਬ ਨੇ ਫਿਰ ਮੰਗਣ ਵਾਸਤੇ ਕਿਹਾ ਤਾਂ ਉਸਦੇ ਮੂੰਹ ਚੋਂ ਇਹੀ ਨਿਕਲਿਆ ,’ ਸਤਿਗੁਰੂ ਜੇ ਤੁਠੇ ਹੋ ਤਾਂ ਸਾਡਾ ਲਿਖਿਆ ਬੇਦਾਵਾ ਫਾੜ ਦਿਓ । ਗੁਰੂ ਸਾਹਿਬ ਨੇ ਝਟ ਕਮਰਕਸੇ ਤੋਂ ਬੇਦਾਵਾ ਕਢਿਆ ਤੇ ਫਾੜ ਦਿਤਾ ਤੇ ਕਿਹਾ ਕੀ ਬੇ ਦਾਵਾ ਤਾਂ ਤੁਸੀਂ ਦਿਤਾ ਸੀ ਮੈ ਤਾਂ ਆਪਣੇ ਆਪ ਨੂੰ ਤੁਹਾਡੇ ਤੋ ਅੱਲਗ ਕਦੇ ਨਹੀ ਕੀਤਾ । ਇਹ ਉਸਦੇ ਆਖਰੀ ਸਾਹ ਸੀ।
ਗੁਰੂ ਸਾਹਿਬ ਨੇ ਆਪਣਾ ਵਕਤ ਨਜਦੀਕ ਆਓਣਾ ਜਾਣਕੇ , ਪੰਜ ਪੈਸੇ ,ਨਾਰੀਅਲ ਮੰਗਵਾ ਕੇ ਗੁਰੂ ਗਰੰਥ ਸਾਹਿਬ ਨੂੰ ਗੁਰਗਦੀ ਸੋੰਪ ਦਿਤੀ । ਸਿਖੀ ਨੂੰ ਸ਼ਬਦ ਨਾਲ ਜੋੜ ਦਿਤਾ । ਕਿਹਾ ਬਾਣੀ ਸਾਡਾ ਹਿਰਦਾ ਹੈ , ਜਿਸ ਨੇ ਸਾਡੇ ਬਚਨ ਸੁਣਨੇ ਹੋਣ ਬਾਣੀ ਦਾ ਪਾਠ ਕਰੇ,। ਜਿਸ ਨੇ ਸਾਡੇ ਦਰਸ਼ਨ ਕਰਨੇ ਹੋਣ ਪੰਜ ਪਿਆਰਿਆਂ ਦੇ ਦਰਸ਼ਨ ਕਰੇ । ਸਿਖਾਂ ਨੂੰ ਤਸੱਲੀ ਨਹੀਂ ਹੋਈ ਉਹਨਾਂ ਨੇ ਕਿਹਾ ,” ਅਸੀਂ ਇਕ ਇਕ ਸਿਖ ਦਸ ਦਸ ਲਖਾਂ ਦੇ ਫੌਜ਼ ਨਾਲ ਲੜ ਜਾਂਦੇ ਹਾਂ , ਸਿਰਫ ਇਹੀ ਸੋਚ ਕੇ ਕੀ ਸਾਡੀ ਪਿਠ ਪਿਛੇ ਗੁਰੂ ਗੋਬਿੰਦ ਸਿੰਘ ਜੀ ਹਨ , ਮੁਕਤਸਰ ਤੇ ਚਮਕੌਰ ਦਾ ਹਵਾਲਾ ਦਿਤਾ । ਤੁਹਾਡੇ ਜਾਣ ਤੋ ਬਾਦ ਕੀ ਹੋਏਗਾ ? ਗੁਰੂ ਸਾਹਿਬ ਨੇ ਕਿਹਾ ਕੀ ਮੈਨੂੰ ਲੋਕ ਸੂਰਬੀਰ ਕਹਿੰਦੇ ਹਨ , ਮੈਂ ।ਜੰਗ ਜਿਤੇ ਹਨ , ਬਹੁਤ ਕੁਝ ਕਹਿੰਦੇ ਹਨ ਪਰ ਉਹਨਾਂ ਨੂੰ ਇਹ ਨਹੀ ਪਤਾ ਕਿ ,
“ਜੁਧ ਜਿਤੇ ਇਨ ਹੀ ਕੇ ਪ੍ਰਸਾਦਿ
ਇਨ ਹੀ ਕੇ ਪ੍ਰਸਾਦਿ ਸੁ ਦਾਨ ਕਰੇ
ਅਘ ਅਓਘ ਟਰੈ, ਇਨਹਿ ਕੇ ਪ੍ਰਸਾਦਿ
ਇਨਹਿ ਕਿਰਪਾ ਫੁਨ ਧਾਮ ਭਰੇ
ਇਨਹਿ ਕੇ ਪ੍ਰਸਾਦਿ ਸੁ ਬਿਦਿਆ ਲਈ
ਇਨਹਿ ਕੀ ਕਿਰਪਾ ਸਭ ਸ਼ਤੂ ਮਰੇ
ਇਨਹਿ ਹੀ ਕੀ ਕਿਰਪਾ ਸੇ ਸਜੇ ਹਮ ਹੈਂ
ਨਹੀਂ ਮੋ ਸੋ ਗਰੀਬ ਕਰੋਰ ਪਰੇ“

ਆਪਣੇ ਆਖਰੀ ਸਮੇ ਵਿਚ ਵੀ ਆਪਣੇ ਸਾਰੇ ਗੁਣ , ਆਪਣੀਆ ਸਾਰੀਆਂ ਕਾਮਯਾਬੀਆਂ ਦਾ ਮਾਣ ਆਪਣੇ ਸਿੰਘਾ ਨੂੰ ਬਖਸ਼ਿਆ ਤੇ ਆਪਣੇ ਆਪ ਨੂੰ ਕਰੋੜਾ ਗਰੀਬਾਂ ਵਿਚੋਂ ਇਕ ਆਖਿਆ ।
ਫਿਰ ਗੁਰੂ ਹਰਗੋਬਿੰਦ ਸਾਹਿਬ ਤੇ ਮੁਗਲਾਂ ਨੇ ਚਾਰ ਹਮਲੇ ਕੀਤੇ ਜਿਸਦਾ ਸਿਖਾਂ ਨੇ ਓਹਨਾਂ ਦੀ ਅਗਵਾਈ ਹੇਠ ਮੂੰਹ ਤੋੜਵੇ ਜਵਾਬ ਦਿਤੇ । ਇਸ ਵਿਚ ਕੋਈ ਸ਼ਕ ਨਹੀ ਕੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕਰਕੇ ਇਸਤੇ ਸੰਮਪੂਰਨਤਾ ਦੀ ਮੋਹਰ ਲਗਾਈ, ਜੋ ਕੀ ਕੋਈ ਤੁਰੰਤ ਫੁਰੰਤ ਵਾਲੀ ਘਟਨਾ ਨਹੀ ਸੀ ਬਲਿਕ ਗੁਰੂ ਸਾਹਿਬਾਨਾ ਵਲੋਂ 230 ਵਰਿਆਂ ਦੀ ਖਾਲਣਾ ਸੀ । ਔਰ ਇਹ ਵੀ ਸਚ ਹੈ ਜਿਸ ਖਾਲਸੇ ਦੀ ਸਿਰਜਣਾ ਨੂੰ ਸੰਪੂਰਨਤਾ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ੀ ਹੈ ਓਹ ਸਿਰਫ ਜਬਰ ,ਜੁਲਮ ਤੇ ਅਨਿਆਏ ਵਿਰੁਧ ਜੂਝਣ ਵਾਲਾ ਸਿਪਾਹੀ ਹੀ ਨਹੀਂ ਬ੍ਲਿਕੇ ਨਾਮ ਜਪਣ, ਕਿਰਤ ਕਰਣ ਤੇ ਵੰਡ ਕੇ ਛਕਣ ਵਾਲਾ ਸੰਤ ਵੀ ਸੀ ।

Videos (show all)

Category

Products

Wahegurumeharkare

Address


Pakistan
Narowal
51801
Other Sikh Temples in Narowal (show all)
Kartarpur Corridor Kartarpur Corridor
Kartarpur Corridor
Narowal, 51670

Welcome to Kartarpur Corridor, connecting Dera Baba Nanak Sahib and Kartarpur Sahib.

Gurdwara Darbar Sahib Gurdwara Darbar Sahib
Kartar Pur Sahib
Narowal, PAKISTAN

Kartarpur Sahib is a place where Guru Nanak Dev Ji spent last 18 years (1521 to 1539) of his life.