Rupinder Singh Raja Gill

Rupinder Singh Raja Gill

Share

Incharge Congress Vidhan Sabha Samrala

Photos from Rupinder Singh Raja Gill's post 15/04/2026

1- ਨਗਰ ਕੌਂਸਲ ਮਾਛੀਵਾੜਾ ਸਾਹਿਬ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸ ਆਗੂ ਸ੍ਰੀ ਸੁਰਿੰਦਰ ਕੁੰਦਰਾ ਜੀ ਦੇ ਘਰ ਜਾ ਕੇ ਉਹਨਾਂ ਦੀ ਸਿਹਤ ਦਾ ਹਾਲ ਜਾਣਿਆ
2- ਮਾਛੀਵਾੜਾ ਸਾਹਿਬ ਤੋਂ ਸ੍ਰੀ ਸੰਜੇ ਧੀਰ ਜੀ।
3- ਮਾਣੇਵਾਲ ਤੋਂ ਕਾਂਗਰਸ ਪਾਰਟੀ ਦੇ ਜੁਝਾਰੂ ਵਰਕਰ ਲਖਵੀਰ ਸਿੰਘ ਦੇ ਦਾਦੀ ਬਖਤਾਵਰ ਕੌਰ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਪਰਿਵਾਰਾਂ ਨਾਲ ਦੁੱਖ ਪ੍ਰਗਟ ਕੀਤਾ
4- ਅੱਜ ਸਮਰਾਲਾ ਹਾਊਸ ਵਿਖੇ ਪਿੰਡ ਘਰਖਣਾ ਦੇ ਪਤਵੰਤੇ ਸੱਜਣਾ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਲਈ ਮੈਂਬਰ ਪਾਰਲੀਮੈਂਟ ਡਾ: ਅਮਰ ਸਿੰਘ ਜੀ ਤੋਂ ਗ੍ਰਾਂਟ ਲੈਣ ਲਈ ਮੰਗ ਪੱਤਰ ਦਿੱਤਾ। ਸਮਰਾਲਾ ਦੇ ਵਾਰਡ ਨੰ 4 ਤੋਂ ਨੌਜਵਾਨ ਸਾਥੀਆਂ ਵੱਲੋਂ ਯੂਥ ਕਾਂਗਰਸ ਪ੍ਰਧਾਨ ਵਿਸ਼ਾਲ ਭਾਰਤੀ ਦੇ ਨਾਲ ਆ ਕੇ ਵਿਸ਼ੇਸ਼ ਮੁਲਾਕਾਤ ਕੀਤੀ।
5- ਨਗਰ ਕੌਸਲ ਖੰਨਾ ਦੀ ਹੋ ਰਹੀ ਚੋਣ ਸੰਬੰਧੀ ਬਣੀ 31 ਮੈਂਬਰੀ ਕਮੇਟੀ ਦੀ ਮੀਟਿੰਗ ਅੱਜ ਸਾਬਕਾ ਮੰਤਰੀ ਸ: ਗੁਰਕੀਰਤ ਸਿੰਘ ਜੀ ਦੇ ਘਰ ਵਿਖੇ ਜਿਲ੍ਹਾ ਪ੍ਰਧਾਨ ਸ: ਲਖਵੀਰ ਸਿੰਘ ਪਾਇਲ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਆਉਣ ਵਾਲੀ ਚੋਣ ਦੀ ਤਿਆਰੀ ਲਈ ਵਿਚਾਰਾਂ ਕੀਤੀਆਂ।

Photos from Rupinder Singh Raja Gill's post 14/04/2026

ਬਲਾਕ ਕਾਂਗਰਸ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਅੱਜ ਪ੍ਰਧਾਨ ਸ: ਅਜਮੇਰ ਸਿੰਘ ਪੂਰਬਾ ਜੀ ਦੀ ਅਗਵਾਈ ਹੇਠ ਹੋਈ। ਬਲਾਕ ਕਾਂਗਰਸ ਮਾਛੀਵਾੜਾ ਸਾਹਿਬ ਦੇ ਪ੍ਰਧਾਨ ਸ਼੍ਰੀ ਪਰਮਿੰਦਰ ਤਿਵਾੜੀ ਜੀ ਨੂੰ ਯਾਦ ਕਰਦਿਆਂ 2 ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਅਰਪਿਤ ਕਰਨ ਤੋਂ ਬਾਅਦ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਬੀ.ਆਰ. ਅੰਬੇਦਕਰ ਜੀ ਦੇ ਜਨਮ ਦਿਹਾੜੇ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ।

14/04/2026

ਡਾ.ਬੀ.ਆਰ. ਅੰਬੇਦਕਰ ਜਯੰਤੀ ਦੀਆਂ ਲੱਖ ਲੱਖ ਵਧਾਈਆਂ 🙏

14/04/2026

ਵਿਸਾਖੀ ਦੇ ਇਸ ਸ਼ੁਭ ਦਿਹਾੜੇ ‘ਤੇ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਲੱਖ ਲੱਖ ਵਧਾਈਆਂ।

Photos from Rupinder Singh Raja Gill's post 11/04/2026

1- ਰੂੜੇਵਾਲ ਤੋਂ ਸ: ਭੁਪਿੰਦਰ ਸਿੰਘ ਬਾਜਵਾ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਵਿਛੜੀ ਰੂਹ ਨੂੰ ਸਤਿਕਾਰ ਭੇਂਟ ਕੀਤਾ।
2- ਬਗਲੀ ਕਲਾਂ ਤੋਂ ਜਥੇਦਾਰ ਗੁਰਚਰਨ ਸਿੰਘ ਦੇ ਬੇਟੇ ਰਣਜੀਤ ਸਿੰਘ ਜੀ।
3- ਮੰਜਾਲੀ ਕਲਾਂ ਤੋਂ ਨੌਜਵਾਨ ਜਸਕਰਨਵੀਰ ਸਿੰਘ।
4- ਮਾਛੀਵਾੜਾ ਸਾਹਿਬ ਤੋਂ ਸ਼੍ਰੀ ਸ਼ਾਮ ਲਾਲ ਵਰਮਾ ਜੀ (ਵਰਮਾ ਜਿਊਲਰਸ ) ਵਾਲੇ।
5- ਮਾਛੀਵਾੜਾ ਸਾਹਿਬ ਤੋਂ ਸਤੀਸ਼ ਕੁਮਾਰ ਗੋਇਲ ਜੀ ਦਾ ਅਕਾਲ ਚਲਾਣਾ ਕਰ ਜਾਣ ਤੇ ਪਰਿਵਾਰਾਂ ਨਾਲ ਦੁੱਖ ਪ੍ਰਗਟ ਕੀਤਾ।
6- ਮਾਛੀਵਾੜਾ ਸਾਹਿਬ ਵਿਖੇ ਸਬਜ਼ੀ ਦੀ ਬਹੁਤ ਪੁਰਾਣੀ ਸ਼੍ਰੀ ਗੋਬਿੰਦ ਲਾਲ ਜੀ ਦੀ ਦੁਕਾਨ ਤੇ ਹਾਜਰੀ ਭਰੀ।

Photos from Rupinder Singh Raja Gill's post 09/04/2026

ਰੰਗਲੇ ਸੱਜਣ ਪਰਮਿੰਦਰ ਤਿਵਾੜੀ ਜੀ (ਪ੍ਰਧਾਨ ਬਲਾਕ ਕਾਂਗਰਸ ਮਾਛੀਵਾੜਾ ਸਾਹਿਬ ) ਦੀ ਅੰਤਿਮ ਅਰਦਾਸ ਵਿੱਚ ਅੱਜ ਹਜਾਰਾਂ ਸਾਥੀਆਂ ਨੇ ਵਿੱਛੜੀ ਰੂਹ ਨੂੰ ਨਮ ਅੱਖਾਂ ਨਾਲ ਸ਼ਰਧਾਂਜਲੀ ਅਰਪਿਤ ਕੀਤੀ। ਮਾਨਯੋਗ ਮੈਂਬਰ ਪਾਰਲੀਮੈਂਟ ਡਾ: ਅਮਰ ਸਿੰਘ, ਸਾਬਕਾ ਮੰਤਰੀ ਸ: ਗੁਰਕੀਰਤ ਸਿੰਘ, ਕੈਪਟਨ ਸੰਦੀਪ ਸਿੰਘ ਸੰਧੂ ਸਕੱਤਰ ਸੰਗਠਨ, ਜਿਲ੍ਹਾ ਕਾਂਗਰਸ ਪ੍ਰਧਾਨ ਸ ਲਖਵੀਰ ਸਿੰਘ ਪਾਇਲ, ਬਿਕਰਮ ਸਿੰਘ ਬਾਜਵਾ ਅਤੇ ਹੋਰ ਸੀਨੀਅਰ ਕਾਂਗਰਸ ਲੀਡਰਸ਼ਿਪ ਵੱਲੋਂ ਸ਼ਰਧਾਂਜਲੀ ਭੇਂਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।

09/04/2026

ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਕੋਟਿ ਕੋਟਿ ਵਧਾਈਆਂ।

Photos from Rupinder Singh Raja Gill's post 08/04/2026

ਨਗਰ ਕੌਸਲ ਸਮਰਾਲਾ ਦੇ ਕੌਂਸਲਰ ਸੰਦੀਪ ਕੌਰ ਅਤੇ ਉਹਨਾਂ ਦੇ ਪਤੀ ਸ: ਬਲਜਿੰਦਰ ਸਿੰਘ ਦਾ ਆਪਣੇ ਕਾਂਗਰਸ ਪਰਿਵਾਰ ਵਿੱਚ ਵਾਪਿਸ ਆਉਣ ਤੇ ਅਤੇ ਐਡਵੋਕੇਟ ਚਰਨਜੀਤ ਸਿੰਘ ਜੀ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਤੇ ਨਿੱਘਾ ਸਵਾਗਤ। ਇਸ ਮੌਕੇ ਉਹਨਾਂ ਦੇ ਗ੍ਰਹਿ ਵਿਖੇ ਕੌਂਸਲਰ ਬਲਵਿੰਦਰ ਕੌਰ ਵੀ ਮੌਜੂਦ ਸਨ।ਮੈਂ ਉਮੀਦ ਕਰਦਾਂ ਕੇ ਤੁਸੀਂ ਕਾਂਗਰਸ ਪਾਰਟੀ ਲਈ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕਰੋਂਗੇ। ਇਸ ਸ਼ੁੱਭ ਕੰਮ ਨੂੰ ਨੇਪਰੇ ਚਾੜਨ ਲਈ ਬਲਾਕ ਕਾਂਗਰਸ ਸਮਰਾਲਾ ਦੇ ਪ੍ਰਧਾਨ ਅਜਮੇਰ ਸਿੰਘ ਪੂਰਬਾ, ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਜਤਿੰਦਰ ਸਿੰਘ ਜੋਗਾ ਬਲਾਲਾ ਜੀ ਦਾ ਧੰਨਵਾਦ।

08/04/2026

ਸੰਤ ਸ਼੍ਰੀ ਨਾਭਾ ਦਾਸ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ।

Photos from Rupinder Singh Raja Gill's post 07/04/2026

1- ਚੱਕ ਸ਼ਾਮੂ ਤੋਂ ਸਰਪੰਚ ਧਰਮਪਾਲ ਦੇ ਭਰਾ ਰਾਤਨਪਾਲ ਜੀ।
2- ਕਕਰਾਲਾ ਤੋਂ ਖੇਡ ਪ੍ਰਮੋਟਰ ਸ਼੍ਰੀ ਦੀਪੂ ਕਕਰਾਲਾ ਦੇ ਮਾਤਾ ਵਿਦਿਆਵਤੀ ਭਾਰਦਵਾਜ ਜੀ।
3- ਰਾਜੇਵਾਲ ਤੋਂ ਸਾਬਕਾ ਸਰਪੰਚ ਸੁਖਪਾਲ ਸਿੰਘ ਦੇ ਪਿਤਾ ਸ:ਅਵਤਾਰ ਸਿੰਘ ਢਿਲੋਂ ਜੀ।
4- ਮਾਛੀਵਾੜਾ ਸਾਹਿਬ ਤੋਂ ਸ਼੍ਰੀਮਤੀ ਕਮਲਾ ਦੇਵੀ ਜੀ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋ ਕੇ ਪਰਿਵਾਰਾਂ ਨਾਲ ਦੁੱਖ ਪ੍ਰਗਟ ਕੀਤਾ।
5- ਬੀਤੇ ਦਿਨ ਕਕਰਾਲਾ ਖੁਰਦ ਵਿਖੇ ਹੋਈਆਂ ਘੋੜਿਆਂ ਦੀਆਂ ਦੌੜਾ ਵਿੱਚ ਨਿੱਜੀ ਰੁਝੇਵੇਂ ਕਾਰਨ ਹਾਜ਼ਰ ਨਹੀਂ ਹੋ ਸਕਿਆ।ਅੱਜ ਸਮਰਾਲਾ ਹਾਊਸ ਆ ਕੇ ਮੇਰਾ ਵਿਸ਼ੇਸ਼ ਸਨਮਾਨ ਕਰਨ ਲਈ ਪਤਵੰਤੇ ਸੱਜਣਾ ਦਾ ਬਹੁਤ ਬਹੁਤ ਧੰਨਵਾਦ।
6- ਸਮਰਾਲਾ ਤੋਂ ਸ਼੍ਰੀ ਕੁਲਵੰਤ ਤਿਵਾੜੀ ਜੀ (ਨਾਥ ਦੀ ਹੱਟੀ ਵਾਲੇ ) ਦੀ ਪਤਨੀ ਦਾ ਅਕਾਲ ਚਲਾਣਾ ਕਰ ਜਾਣ ਤੇ ਉਹਨਾਂ ਦੇ ਘਰ ਜਾ ਕੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ।

07/04/2026

ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ-ਲੱਖ ਵਧਾਈਆਂ 🙏

Want your public figure to be the top-listed Public Figure in Samrala?
Click here to claim your Sponsored Listing.

Category

Telephone

Website

Address

Samrala