Ammy Rakhra

Ammy Rakhra

Share

Video Creator

04/02/2026

ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਤੋਂ ਬਾਅਦ ਭਾਵੇਂ ਕਿ ਲੋਕ ਬਾਬਾ ਗੁਰਿੰਦਰ ਸਿੰਘ ਢਿੱਲੋ ਬਿਆਸ ਵਾਲੇ ਨੂੰ ਤਰ੍ਹਾਂ- ਤਰ੍ਹਾਂ ਦੀਆਂ ਚੋਭਾਂ ਮਾਰ ਰਹੇ ਨੇ, ਤੇ ਗਾਲ੍ਹਾਂ ਤੱਕ ਕੱਢ ਰਹੇ ਨੇ!
ਅਸੀਂ ਕੋਈ ਬਾਬੇ ਗੁਰਿੰਦਰ ਸਿੰਘ ਢਿੱਲੋ ਦੇ ਫੈਨ ਨਹੀਂ ਹਾਂ !
ਪਰ ਪਿਛਲੇ ਸਮੇਂ ਤੇ ਝਾਤ ਮਾਰੀਏ ਤੇ ਨਹੀਂ ਲੱਗਦਾ ਕਿ ਬਾਬਾ ਗੁਰਿੰਦਰ ਸਿੰਘ ਢਿੱਲੋ ਕਿਸੇ ਖ਼ਾਸ ਪਾਰਟੀ ਦੇ ਵੱਲ ਆਪਣੇ ਸ਼ਰਧਾਲੂਆਂ ਨੂੰ ਵੋਟ ਪਾਉਣ ਲਈ ਕਹੇਗਾ!
ਤੇ ਨਾ ਹੀ ਉਸਨੇ ਅੱਜ ਤੱਕ ਇਸ ਤਰ੍ਹਾਂ ਕੀਤਾ ਹੈ!
ਇਸ ਬਾਬੇ ਦਾ ਹੁਣ ਤੱਕ ਦਾ ਅਸੂਲ ਰਿਹਾ ਹੈ ਜੋ ਜੀ ਆਵੇ ਸੋ ਰਾਜ਼ੀ ਜਾਵੇ! ਸਾਰਿਆਂ ਨਾਲ ਮਿਲਣਾ, ਕਿਸੇ ਨੂੰ ਨਾਰਾਜ਼ ਨਹੀਂ ਕਰਨਾ,ਪਰ ਵੋਟਾਂ ਵੱਲੋਂ ਕਿਸੇ ਨੂੰ ਨਹੀਂ ਕਹਿਣਾ!
ਉਸ ਦੀਆਂ ਕੁੱਝ ਉਦਾਹਰਨਾਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਜੋ ਪਿਛਲੇ ਸਮੇਂ ਦੇ ਵਿੱਚ ਵੱਖ-ਵੱਖ ਆਗੂਆਂ ਦੇ ਨਾਲ ਬੀਤਿਆ ਹੈ!
ਡੇਰੇ ਦੇ ਨਾਲ ਨਜ਼ਦੀਕੀਆਂ ਹੋਣ ਦੇ ਬਾਵਜੂਦ ਵੀ ਉਹ ਕਈ ਇਲੈਕਸ਼ਨਾਂ ਹਾਰੇ ਨੇ! ਉਹਨਾਂ ਵਿੱਚੋਂ ਮੁੱਖ ਉਦਾਹਰਨਾਂ ਨੇ ----
ਇਹ ਸਿਰਫ਼ ਨੈਰੇਟਿਵ ਹੈ ਜ਼ੋ ਕੁੱਝ ਦਿਨਾਂ ਦਾ ਜਿਵੇਂ ਬਾਬਾ ਗੁਰਿੰਦਰ ਸਿੰਘ ਢਿੱਲੋ ਨੇ ਕਿਹਾ ਹੈ! ਮਜੀਠੀਆ ਦੇ ਖ਼ਿਲਾਫ਼ ਜੋ ਦੋਸ਼ ਨੇ ਸਾਰੇ ਝੂਠੇ ਨੇ!
ਬਾਬਾ ਗੁਰਿੰਦਰ ਸਿੰਘ ਅਨੁਸਾਰ ਇਹ ਸਿਰਫ ਉਸਨੇ ਦੋਸਤੀ ਦੀ ਖ਼ਾਤਰ ਮੁਲਾਕਾਤ ਕੀਤੀ ਹੈ! ਭਾਵੇਂ ਸੱਚਾਈ ਸਾਰਿਆਂ ਨੂੰ ਪਤਾ ਹੈ!
ਡੇਰੇ ਨੇ ਕਦੇ ਵੀ ਕਿਸੇ ਨੂੰ ਵੋਟਾਂ ਲਈ ਅਪੀਲ ਨਹੀਂ ਕੀਤੀ!
ਭਾਵੇਂ ਜਿੰਨੀਆਂ ਮਰਜ਼ੀ ਨਜ਼ਦੀਕੀਆਂ ਹੋਣ ਸਿਆਸਤਦਾਨਾਂ ਦੇ ਨਾਲ !ਕਦੀ ਆਪਣੇ ਸ਼ਰਧਾਲੂਆਂ ਨੂੰ ਨਹੀਂ ਕਿਹਾ ਗਿਆ, ਕਿ ਤੁਸੀਂ ਇਸ ਪਾਰਟੀ ਦੀ ਮਦਦ ਕਰੋ,ਉਸ ਪਾਰਟੀ ਦੀ ਮਦਦ ਕਰੋ!
ਤਾਜੀ ਹੀ ਗੱਲ ਹੈ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੇਰਾ ਬਿਆਸ ਦੇ ਵਿੱਚ ਗਏ! ਜਾ ਕੇ ਉਹਨਾਂ ਨੇ ਰਾਧਾ ਸੁਆਮੀ ਮੁੱਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਉਹਨਾਂ ਨਾਲ ਮੁਲਾਕਾਤ ਕੀਤੀ!
ਡੇਰੇ ਦੀਆਂ ਵੀਡੀਉ ਨਸ਼ਰ ਹੋਈਆਂ!
ਹਿਮਾਚਲ ਚ ਚੋਣ ਸੀ! ਡੇਰਾ ਮੁੱਖੀ ਨੂੰ ਮਿਲਣ ਤੋਂ ਬਾਅਦ ਸਿੱਧੇ ਨਰਿੰਦਰ ਮੋਦੀ ਆਪਣੇ ਜਹਾਜ਼ ਰਾਹੀਂ ਸੁੰਦਰ ਨਗਰ ਉੱਤਰੇ! ਉੱਥੇ ਰੈਲੀ ਨੂੰ ਸੰਬੋਧਨ ਕੀਤਾ!
ਜਦੋਂ ਰੈਲੀ ਤੱਕ ਪਹੁੰਚੇ ਸੀ! ਉਦੋਂ ਤੱਕ ਵੀਡੀਉ ਵਗੈਰਾ, ਸਾਰੀਆਂ ਫੋਟੋਆਂ ਹਿਮਾਚਲ ਚ ਘੁੰਮ ਰਹੀਆਂ ਸੀ! ਹਿਮਾਚਲ ਵਿੱਚ ਤਾਂ ਬਹੁਤ ਵੱਡਾ ਨੈਟਵਰਕ ਆ ਡੇਰੇ ਦਾ!
ਹਿਮਾਚਲ ਵਿੱਚ ਬਹੁਤ ਭਾਰੀ ਗਿਣਤੀ ਆ ਸ਼ਰਧਾਲੂਆਂ ਦੀ !
ਲੇਕਿਨ ਵੋਟ ਕਾਂਗਰਸ ਨੂੰ ਪਾਈ ਲੋਕਾਂ ਨੇ!
ਇਸ ਕਰਕੇ ਲੀਡਰ ਉੱਥੇ ਜਾਂਦੇ ਨੇ ਫੋਟੋ ਖਿਚਾਉਂਦੇ ਨੇ! ਸ਼ੁਗਲ ਮੇਲਾ ਕਰਦੇ ਨੇ!
ਉਹਨਾਂ ਦੇ ਵਿੱਚ ਹੋਰ ਵੀ ਪਾਰਟੀਆਂ ਦੇ ਬੜੇ ਲੀਡਰ ਨੇ, ਆਮ ਆਦਮੀ ਪਾਰਟੀ ਦੇ ਕਈ ਮੰਤਰੀ ਵੀ ਜਾਂਦੇ ਨੇ !ਉਹਨਾਂ ਕੋਲ ਟਾਈਮ ਲੈ ਕੇ ਜਾਂਦੇ ਨੇ ਬਕਾਇਦਾ!
ਲੇਕਿਨ ਜਿੱਤ ਹਾਰ ਦੀ ਗੱਲ ਹੋਵੇ ਤਾਂ ਵੋਟਾਂ ਪਾਉਣ ਵੇਲੇ ਲੋਕ ਆਪਣੀ ਮਰਜ਼ੀ ਕਰਦੇ ਨੇ!
ਮਹਿੰਦਰ ਸਿੰਘ ਕੇਪੀ ਨਾਲ ਕਿੰਨੀ ਨੇੜ੍ਹਤਾ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ! ਜਲੰਧਰ ਵੈਸਟ ਤੋਂ ਦੋ ਵਾਰ ਹਾਰ ਗਏ! ਆਦਮਪੁਰ ਤੋਂ ਹਾਰ ਗਏ !ਹੁਸ਼ਿਆਰਪੁਰ ਤੋਂ ਲੋਕ ਸਭਾ ਇਲੈਕਸ਼ਨ ਹਾਰ ਗਏ! ਫਿਰ ਤਾਂ ਨੇੜਤਾ ਕਰਕੇ ਹਾਰਦੇ ਹੀ ਨਾ ਮਹਿੰਦਰ ਸਿੰਘ ਕੇਪੀ!
ਇੰਨ੍ਹਾਂ ਹਲਕਿਆਂ ਵਿੱਚ ਭਾਰੀ ਸੰਖਿਆ ਹੈ ਸ਼ਰਧਾਲੂਆਂ ਦੀ!
ਇਸੇ ਤਰ੍ਹਾਂ ਅੰਮ੍ਰਿਤਸਰ ਸਾਹਿਬ ਦੇ ਹਲਕਾ ਪੂਰਬੀ ਤੋਂ ਬਿਕਰਮ ਸਿੰਘ ਮਜੀਠੀਆ ਨਾ ਹਾਰਦਾ!
ਆਮ ਜਨਤਾ ਦੀ ਸੋਚ ਹੈ ਕਿ ਡੇਰਾ ਇੱਕ ਪਾਸੜ ਹੋ ਜਾਣਾ,ਇਹ ਕਦੀ ਨਹੀਂ ਹੋਣਾ! ਨਾ ਹੀ ਉਥੋਂ ਕੋਈ ਹੁਕਮ ਜ਼ਾਰੀ ਹੋਣਾ!
ਇਸ ਕਰਕੇ ਇਹਨਾਂ ਕੋਲ ਸਾਰੇ ਲੀਡਰ ਜਾਂਦੇ ਆ ਤੇ ਇਹ ਵੀ ਖ਼ੁਦ ਸਾਰਿਆਂ ਕੋਲ ਜਾਂਦੇ ਆ ਸਿਮਰਜੀਤ ਸਿੰਘ ਮਾਨ, ਬਾਬਾ ਬਲਜੀਤ ਸਿੰਘ ਦਾਦੂਵਾਲ, ਨਿਹੰਗ ਸਿੰਘ ਜਥੇਬੰਦੀਆਂ ਬੁੱਢਾ ਦਲ, ਸੁਖਬੀਰ ਸਿੰਘ ਬਾਦਲ ,ਭਾਜਪਾ ਦੇ ਸਾਰੇ ਲੀਡਰ ,ਕਾਂਗਰਸ ਦੇ ਲੀਡਰ !
ਧਾਰਮਿਕ ਸਥਾਨ ਦਰਬਾਰ ਸਾਹਿਬ ਵੀ ਆਏ 2 ਵਾਰ ਮੱਥਾ ਟੇਕਣ!
ਇਤਿਹਾਸ ਵਿੱਚ ਕਦੀ ਕੋਈ ਡੇਰੇਦਾਰ ਨਹੀਂ ਆਇਆ ਦਰਬਾਰ ਸਾਹਿਬ!
ਭਾਵੇਂ ਕਿ ਬਿਕਰਮ ਸਿੰਘ ਮਜੀਠੀਆ ਮਗਰ ਖੁੱਲ ਕੇ ਸਟੈਂਡ ਲਿਆ ਤੇ ਪੱਤਰਕਾਰਾਂ ਦੇ ਜਵਾਬ ਵਿੱਚ ਕਿਹਾ ਕਿ ਉਹ ਮੇਰਾ ਦੋਸਤ ਹੈ ਮੈਂ ਨਾ ਜਾਵਾਂ !
ਮਹਿੰਦਰ ਸਿੰਘ ਕੇਪੀ ਦੇ ਦੁੱਖ ਵਿੱਚ ਸ਼ਾਮਲ ਹੋਣ ਲਈ ਘਰ ਵੀ ਗਏ,ਜਦੋਂ ਗੁਰਦੁਆਰਾ ਸਾਹਿਬ ਭੋਗ ਸੀ ਉੱਥੇ ਵੀ ਗਏ !
ਮਨਜਿੰਦਰ ਸਿੰਘ ਸਿਰਸਾ ਦੇ ਘਰ ਗਏ!
ਇਸ ਕਰਕੇ ਸਰਕਾਰ ਨੇ ਵੀ ਦੋ ਚਾਰ ਦਿਨ ਰੌਲਾ ਪਾਉਣਾ ਫਿਰ ਸਭ ਆਮ ਹੋ ਜਾਣਾ!
ਡੇਰੇ ਨੇ ਕੋਈ ਪੁਲੀਟੀਕਲੀ ਇੰਟਰ ਫੇਅਰ ਨਹੀਂ ਕਰਨੀ, ਉੱਥੇ ਕਾਂਗਰਸ ਵੀ ਜਾਂਦੀ ਹੈ! ਉਥੇ ਕੈਪਟਨ ਅਮਰਿੰਦਰ ਸਿੰਘ ਵੀ ਜਾ ਕੇ ਆਏ ਨੇ! ਚਰਨਜੀਤ ਸਿੰਘ ਚੰਨੀ ਵੀ ਜਾ ਕੇ ਆਏ ਨੇ !ਚੰਨੀ ਬਹੁਤ ਵਾਰ ਜਾ ਕੇ ਆਏ ਨੇ!
ਡੇਰਾ ਬਨਾਮ ਪੰਜਾਬ ਸਰਕਾਰ
ਪੰਜਾਬ ਸਰਕਾਰ ਨੂੰ ਚੰਗੀ ਪਤਾ ਕਿ ਡੇਰੇ ਦੀ ਫੈਨ ਫਾਲੋਅਰਜ਼ ਬਹੁਤ ਜ਼ਿਆਦਾ ਹੈ ਪੰਜਾਬ ਵਿੱਚ ਵੀ ਤੇ ਦਿੱਲੀ ਵਿੱਚ ਵੀ ਬਹੁਤ ਜ਼ਿਆਦਾ ਹੈ!ਕੇਜਰੀਵਾਲ ਨੂੰ ਚੰਗੀ ਤਰ੍ਹਾਂ ਪਤਾ ਹੈ ਸਾਰਾ ਕੁੱਝ !
ਇਸ ਕਰਕੇ ਇਹ ਦੋ ਚਾਰ ਦਿਨ ਦਾ ਰੌਲਾ ਹੈ!ਫਿਰ ਸਾਰਾ ਕੁੱਝ ਆਮ ਹੋ ਜਾਣਾ !ਪੰਜਾਬ ਸਰਕਾਰ ਨੇ ਵੀ ਆਮ ਹੋ ਜਾਣਾ !
ਫਿਰ ਤੁਸੀਂ ਕਿਸੇ ਚੀਜ਼ ਦੀ ਕੋਈ ਚਰਚਾ ਨਹੀਂ ਸੁਣੋਗੇ! ਬਾਕੀ ਸਾਰਿਆਂ ਨੇ ਆਪੋ ਆਪਣੇ ਹਿਸਾਬ ਨਾਲ ਸੋਚਣਾ !
ਸੋ ਜੇ ਇਸ ਤਰ੍ਹਾਂ ਦੀ ਗੱਲ ਹੋਵੇ ਤਾਂ ਫਿਰ ਆਮ ਆਦਮੀ ਪਾਰਟੀ ਕਿੰਨੀਆਂ ਸੀਟਾਂ ਲੈ ਕੇ ਜਿੱਤੀ ਪੰਜਾਬ ਵਿੱਚ!
ਬਾਅਦ ਵਿੱਚ ਕਿੰਨੀਆਂ ਬਾਏ ਇਲੈਕਸ਼ਨ ਹੋਈਆਂ!
ਕਿੰਨੀਆਂ ਵੋਟਾਂ ਲੈ ਕੇ ਜਿੱਤੀ ਹੈ! ਸੋ ਕਦੇ ਵੀ ਡੇਰੇ ਦੇ ਵਿੱਚ ਨਹੀਂ ਕਹਿੰਦੇ ਕਿ ਇਸ ਪਾਰਟੀ ਨੂੰ ਵੋਟ ਪਾਉ, ਉਸ ਪਾਰਟੀ ਨੂੰ ਪਾਉ!
ਇਹ ਵਿਊ ਪੁਆਇੰਟ ਹੈ! ਮੈਂ ਕੋਈ ਪੱਖ ਨਹੀਂ ਲਿਆ ਡੇਰੇ ਦਾ!
ਆਮ ਜਨਤਾ ਦਾ ਭਰਮ ਭੁਲੇਖਾ ਦੂਰ ਕਰਨ ਦਾ ਯਤਨ ਕੀਤਾ ਕਿ ਇੰਨ੍ਹਾਂ ਨੇ ਕਿਸੇ ਪਾਰਟੀ ਦੀ ਸਪੋਟ ਨਹੀਂ ਕਰਨੀ!ਨਾ ਕੋਈ ਸੈਟਿੰਗ ਹੈ ਕਿਸੇ ਪਾਰਟੀ ਨਾਲ!
ਵੈਸੇ ਵੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਹੁਣ ਰਿਟਾਇਰਮੈਂਟ ਲੈ ਲਈ ਹੈ!ਤੇ ਡੇਰੇ ਦਾ ਮੁੱਖੀ ਕੋਈ ਹੋਰ ਹੈ! ਰਿਟਾਇਰਮੈਂਟ ਤੋਂ ਬਾਅਦ ਆਮ ਲੋਕ ਵੀ ਕਦੀ ਕਿਤੇ ਕਦੀ ਕਿਤੇ ਜਾਂਦੇ ਨੇ!
ਸੋ ਬਾਬਾ ਜੀ ਹੋਣੀ ਵੀ ਖ਼ੂਬ ਘੁੰਮ ਰਹੇ ਆ!ਕਦੀ ਕਿਸੇ ਨੂੰ,ਕਦੀ ਕਿਸੇ ਨੂੰ ਮਿਲ ਰਹੇ ਆ!ਸੋ ਜੀ ਆਵੇ ਸੋ ਰਾਜ਼ੀ ਜਾਵੇ! ਕਿਸੇ ਨੂੰ ਨਾਰਾਜ਼ ਨਹੀਂ ਕਰ ਰਹੇ!ਛਾਏ ਪਏ ਨੇ ਪੂਰੇ!
ਸੋ ਬਾਬਾ ਸੋਸ਼ਲ ਮੀਡੀਆ ਵਾਲਿਆਂ ਤੋਂ ਵੱਧ ਸਿਆਣਾ ਹੈ ਉਸ ਨੂੰ ਚੰਗੀ ਤਰ੍ਹਾਂ ਪਤਾ ਜੇ ਪੋਲੀਟੀਕਲ ਕੰਮਾਂ ਵਿੱਚ ਪੈ ਗਿਆ!ਸਾਰਾ ਝੁੱਗਾ ਚੌੜ ਹੋ ਜਾਣਾ!ਇਹੋ ਸੱਚਾਈ ਹੈ! ਬਾਕੀ ਵਿਊ ਲੈਣ ਲਈ ਜੋ ਮਰਜ਼ੀ ਲਿਖੀ ਜਾਉ!
ਸਿਰਫ਼ ਵਿਊ ਪੁਆਇੰਟ ਹੈ ਇਹ!
+ ਪੁਆਇੰਟ ਤੋਂ ਬਾਅਦ -ਪੁਆਇੰਟ ਤੇ ਗੱਲ ਕਰਾਂਗੇ ਕਿਵੇਂ ਬਿਆਸ ਦਰਿਆ ਘੇਰਿਆ, ਜ਼ਮੀਨਾਂ ਦਾ ਮਸਲਾ ਲੋਕਾਂ ਦੀਆਂ, ਇੱਕ ਪਿੰਡ ਦੇ ਗੁਰਦੁਆਰਾ ਦਾ ਮਸਲਾ ਕਿਸ ਤਰ੍ਹਾਂ ਹੱਲ ਹੋਇਆ ਸੀ ਜਿਹੜਾ ਢਾਹ ਦਿੱਤਾ ਸੀ!

04/02/2026

ਭੰਤੇ ਨੇ ਡੇਰੇ ਦੀਆਂ ਵੋਟਾ ਨੂੰ ਮਾਰੀ ਲੱਤ … ਬਾਬੇ ਦੇ ਭਗਤ ਤਾਂ ਨੀ ਪਾਉਂਦੇ ਇਹਨੂੰ ਵੋਟਾਂ

04/02/2026
03/02/2026

ਕਨੇਡਾ ਦੀ ਗੋਰੀ ਨੇ ਆਮ੍ਰਿਤ ਸਕਿਆ ਪਰ ਕਿਸੇ ਨੇ ਮੁਬਾਰਕਾਂ ਨਹੀਂ ਦਿੱਤੀਆਂ

03/02/2026

ਭਗਵਾਨ ਦੀ ਕੀਤੀ ਬੇਅਦਬੀ

03/02/2026

ਲਗਾਤਾਰ 48 ਘੰਟੇ ਬੈਠ ਕੇ ਸ਼੍ਰੀ ਅਖੰਡ ਪਾਠ ਸਾਹਿਬ ਕੀਤਾ

03/02/2026

ਬੱਚੇ ਨੇ ਦੱਸਿਆ ਕਿ ਭਈ/ਏ ਚਿਪਸ ਖਵਾ ਕੇ ਲੈਗੇ ਸੀ ਨਾਲ ਪਰ ਤੁਹਾਡੇ ਸਾਰਿਆਂ ਨੇ ਪੋਸਟ ਸ਼ੇਅਰ ਕੀਤੀ ਤਾਂ ਬੱਚਾ ਮਿਲ ਗਿਆ ਬਹੁਤ ਬਹੁਤ ਧੰਨਵਾਦ 🙏🏻

03/02/2026

ਪੱਥਰ ਦੇ ਉੱਪਰ ਦਸਮੇਸ਼ ਪਿਤਾ ਦੀ ਕਿੰਨੀ ਸੋਹਣੀ ਤਸਵੀਰ ਬਣਾਈ ਕਮਾਲ ਹੀ ਕਰਤੀ 😳😱🙏🏻

03/02/2026

ਸਿਮਰਨਜੀਤ ਸਿੰਘ ਮਾਨ ਦੇ ਦੋਹਤੇ ਦਾ ਵਿਆਹ ਇੱਕ ਪੈਲਸ ਵਿੱਚ ਕੀਤਾ ਤੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈਕੇ ਗਏ

03/02/2026

ਕੁਵਰ ਅੰਮ੍ਰਿਤਬੀਰ ਸਿੰਘ ਨੂੰ UN-ਮਾਨਤਾ ਪ੍ਰਾਪਤ ਇੰਟਰਨੈਸ਼ਨਲ ਪੁਲਿਸ ਫੋਰਮ ਵੱਲੋਂ ਆਨਰੇਰੀ ਕਰਨਲ ਅਤੇ ਕੈਂਟਕੀ ਗਵਰਨਰ ਵੱਲੋਂ ਕੈਂਟਕੀ ਕਰਨਲ ਘੋਸ਼ਿਤ ਕੀਤਾ ਗਿਆ, ਦਿਓ ਮੁਬਾਰਕਾਂ"

Want your public figure to be the top-listed Public Figure in Patiala?
Click here to claim your Sponsored Listing.

Category

Website

Address

Patiala
147001