Tajinder Rana
Dedicate for Devolpment honesty transperancy and public service
ਸਰਬਉੱਚ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹੋਈਆਂ ਸਿਆਸੀ ਨਿਯੁਕਤੀਆਂ ਦੇ ਫ਼ੈਸਲੇ ਸੰਗਤ ਦੇ ਸਾਹਮਣੇ ਹਨ!
ਆਖਰੀ ਫ਼ੈਸਲਾ ਸਮੂਹ ਗੁਰੂ ਰੂਪ ਸਾਧ ਸੰਗਤ ਕਰੇਗੀ, ਮੈਂ ਸਦਾ ਪੰਜਾਬ ਅਤੇ ਪੰਜਾਬ ਵਾਸੀਆਂ ਦੀ ਭਲਾਈ ਨੂੰ ਸਮਰਪਿਤ ਰਹਾਂਗਾ।
-ਭਗਵੰਤ ਮਾਨ
ਮੁੱਖ ਮੰਤਰੀ, ਪੰਜਾਬ
ਮੋਹਾਲੀ ਰੋਡ ਸ਼ੋਅ ਦੇ ਇਹ ਦ੍ਰਿਸ਼ ਨੌਜਵਾਨਾਂ ਦਾ ਉਤਸ਼ਾਹ ਹੀ ਨਹੀਂ, ਇਹ ਮਾਨ ਸਰਕਾਰ ਦਾ ਹੌਸਲਾ ਹਨ। ਵਿਰੋਧੀਆਂ ਦੀਆਂ ਨੀਂਦਾਂ ਉਡਾਉਣ ਲਈ ਇਹ ਇਕੱਠ ਹੀ ਕਾਫੀ ਹੈ, ਜੋ ਕਿ 2027 ਚੋਣਾਂ ਦੇ ਨਤੀਜਿਆਂ ਦੀ ਭਵਿੱਖਬਾਣੀ ਕਰਦਾ ਹੈ।
Jai Mata Banglamukhi
ਲੋਕਾਂ ਦੇ ਪਿਆਰ ਤੋਂ ਵੱਡਾ ਦੁਨੀਆ ਵਿੱਚ ਕੋਈ ਖ਼ਜ਼ਾਨਾ ਨਹੀਂ ਹੁੰਦਾ.. ਗੁਰੂ ਸਾਹਿਬਾਨ ਵੱਲੋਂ ਦਰਸਾਏ ਸੱਚ ਅਤੇ ਇਮਾਨਦਾਰੀ ਦੇ ਰਾਹ ’ਤੇ ਚੱਲਦਿਆਂ ਸਾਡਾ ਇੱਕੋ-ਇੱਕ ਟੀਚਾ ਪੰਜਾਬ ਦੇ ਲੋਕਾਂ ਦੀ ਨਿਸ਼ਕਾਮ ਸੇਵਾ ਕਰਨਾ ਹੈ.. ਅੱਜ ਪੰਜਾਬ ਦਾ ਇੱਕ-ਇੱਕ ਰੁਪਇਆ ਸੂਬੇ ਦੇ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਖਰਚ ਕੀਤਾ ਜਾ ਰਿਹਾ ਹੈ.. ਲੋਕਾਂ ਦਾ ਭਰੋਸਾ ਅਤੇ ਪਿਆਰ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ..
Arvind Kejriwal Bhagwant Mann Manish Sisodia
12/06/2026
ਸੱਚੀ 'ਤੇ ਸਾਫ਼ ਨੀਅਤ ਦੇ ਨਾਲ CM ਮਾਨ ਨੇ ਕੀਤਾ ਕਮਾਲ
Arvind Kejriwal Bhagwant Mann Manish Sisodia
ਸਾਕਾ 1984 - ਨਾ ਭੁੱਲਣਯੋਗ, ਨਾ ਬਖ਼ਸ਼ਣਯੋਗ!
ਕਾਂਗਰਸ ਵੱਲੋਂ ਹਕੂਮਤ ਦੇ ਹੰਕਾਰ 'ਚ ਕੀਤਾ ਜੂਨ 1984 ਦਾ ਸਾਕਾ, ਸਮਾਂ ਕਦੇ ਵੀ ਸਿੱਖ ਕੌਮ ਦੇ ਹਿਰਦਿਆਂ 'ਚੋਂ ਮਿਟਾ ਨਹੀਂ ਸਕਦਾ।
ਕਾਂਗਰਸ ਪਾਰਟੀ ਸਿੱਖ ਕੌਮ, ਪੰਜਾਬ ਅਤੇ ਮਨੁੱਖਤਾ ਦੀ ਗੁਨਾਹਗਾਰ ਸੀ ਅਤੇ ਸਦਾ ਰਹੇਗੀ
ਖੇਤਾਂ ਨੂੰ ਸੁਰੱਖਿਅਤ ਤੇ ਖੇਤੀ ਨੂੰ ਹੋਰ ਲਾਹੇਵੰਦ ਬਣਾਉਣ ਲਈ, ਤੁਹਾਡੀ ਆਪਣੀ ਸਰਕਾਰ ਨੇ ਬਿਜਲੀ ਦੀਆਂ ਤਾਰਾਂ ਨੂੰ ਜ਼ਮੀਨਦੋਜ਼ ਕਰਨ ਦਾ ਇਤਿਹਾਸਕ ਫੈਸਲਾ ਲਿਆ ਹੈ.. ਇਸ ਨਾਲ ਫ਼ਸਲਾਂ ਨੂੰ ਅੱਗ ਦੇ ਖ਼ਤਰੇ ਤੋਂ ਸੁਰੱਖਿਆ ਮਿਲੇਗੀ, ਹਨੇਰੀ-ਝੱਖੜ ਵਿੱਚ ਵੀ ਨਿਰਵਿਘਨ ਬਿਜਲੀ ਸਪਲਾਈ ਜਾਰੀ ਰਹੇਗੀ.. ਦਿਨ ਵੇਲੇ ਬਿਜਲੀ, ਨਹਿਰੀ ਪਾਣੀ ਅਤੇ ਆਧੁਨਿਕ ਸਹੂਲਤਾਂ ਨਾਲ ਪੰਜਾਬ ਦੀ ਖੇਤੀ ਇੱਕ ਨਵੇਂ ਦੌਰ ਵਿੱਚ ਦਾਖ਼ਲ ਹੋ ਰਹੀ ਹੈ। ਅੰਨਦਾਤੇ ਦੀ ਖੁਸ਼ਹਾਲੀ ਅਤੇ ਖੇਤੀ ਦੀ ਤਰੱਕੀ ਹੀ ਸਾਡੀ ਸਭ ਤੋਂ ਵੱਡੀ ਤਰਜੀਹ ਹੈ।
ਸਿੱਖਿਆ ਦੇ ਖੇਤਰ 'ਚ ਪੰਜਾਬ ਦੇਸ਼ ਭਰ 'ਚੋਂ ਪਹਿਲੇ ਨੰਬਰ 'ਤੇ.. ਕਦੇ 22ਵੇਂ ਨੰਬਰ 'ਤੇ ਰਹਿਣ ਵਾਲਾ ਪੰਜਾਬ ਅੱਜ ਕੇਰਲਾ ਵਰਗੇ ਸੂਬਿਆਂ ਨੂੰ ਪਛਾੜ ਕੇ ਸਿਖਰ 'ਤੇ ਹੈ। ਇਹ ਅਧਿਆਪਕਾਂ ਦੀ ਸਖ਼ਤ ਮਿਹਨਤ ਅਤੇ 'ਤੁਹਾਡੀ ਸਰਕਾਰ' ਦੀ ਦੂਰਅੰਦੇਸ਼ੀ ਦਾ ਨਤੀਜਾ ਹੈ। ਅੱਜ ਸੂਬੇ ਦੇ ਸਰਕਾਰੀ ਸਕੂਲ ਆਧੁਨਿਕ ਸਮਾਰਟ ਕਲਾਸਾਂ ਨਾਲ ਲੈਸ ਹਨ। ਪੰਜਾਬ 'ਚ ਸਿੱਖਿਆ ਕ੍ਰਾਂਤੀ ਲਗਾਤਾਰ ਜਾਰੀ ਹੈ..
08/06/2026
ਛੇਵੇਂ ਪਾਤਸ਼ਾਹ, ਧੰਨ-ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਾਵਨ ਗੁਰਿਆਈ ਦਿਵਸ ਦੀ ਸਮੂਹ ਗੁਰੂ ਰੂਪ ਸਾਧ ਸੰਗਤ ਨੂੰ ਲੱਖ-ਲੱਖ ਵਧਾਈ। ਛੇਵੇਂ ਸਤਿਗੁਰਾਂ ਨੇ ਮੀਰੀ ਪੀਰੀ ਦੇ ਸਿਧਾਂਤ ਸਦਕਾ ਸਿੱਖ ਕੌਮ ਨੂੰ ਅਧਿਆਤਮਿਕਤਾ ਅਤੇ ਸ਼ਕਤੀ ਦਾ ਅਨੋਖਾ ਸੰਤੁਲਨ ਬਖ਼ਸ਼ਿਆ, ਜਿਸ ਨੇ ਇਤਿਹਾਸ ਦੀ ਦਿਸ਼ਾ ਬਦਲ ਕੇ ਰੱਖ ਦਿੱਤੀ।
Click here to claim your Sponsored Listing.
Category
Website
Address
Mukerian
144211