Daily Rabta TV
ਹੱਕ ਤੇ ਸੱਚ ਦੀ ਆਵਾਜ਼
ਜਦੋਂ ਲੁਟੇਰਿਆ ਦੀ ਜੁਅੱਰਤ ਨਾ ਪਈ
ਪਟਿਆਲਾ: ਅੱਜ ਸਵੇਰੇ ਸਵਾ ਕੁ ਪੰਜ ਵਜੇ ਸਾਈਕਲਿੰਗ ਕਰਦਿਆਂ ਸੰਗਰੂਰ-ਪਟਿਆਲਾ ਰੋਡ ਤੇ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਟਸ ਦੇ ਸਾਹਮਣੇ ਲੁਟੇਰਿਆਂ ਨੇ ਚਿੱਟੇ ਰੰਗ ਦੀ ਜ਼ੈਨ ਕਾਰ ਅੱਗੇ ਲਾ ਕੇ ਸਾਈਕਲਿਸਟਾਂ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ ਇਹ ਇੱਕ ਸਾਈਕਲਿਸਟ ਦਾ ਫੋਨ ਖੋਹ ਚੁੱਕੇ ਸਨ। ਇਸ ਤੋਂ ਬਾਅਦ ਵੀ ਇਹਨਾਂ ਨੇ ਸੰਗਰੂਰ-ਘਰਾਚੋਂ ਰੋਡ ਤੇ ਪਿੰਡ ਬਲਵਾੜ ਕੋਲ ਲੁੱਟ ਖੋਹ ਦੀ ਕੋਸ਼ਿਸ਼ ਕਰਦਿਆਂ ਕਿਸੇ ਰਾਹਗੀਰ ਦੇ ਡੰਡੇ ਮਾਰੇ।
ਇਸ ਕਾਰ ਦੇ ਅੱਗੇ PP05 0638 ਜਾਹਲੀ ਨੰਬਰ ਲੱਗਿਆ ਹੋਇਆ ਹੈ ਅਤੇ ਪਿੱਛੇ ਨੰਬਰ ਪਲੇਟ ਨਹੀਂ ਹੈ। ਵਾਪਸ ਆਉਂਦਿਆਂ ਮੈਂ ਇਹੋ ਕਾਰ ਪਿੱਛੋਂ ਆ ਕੇ ਨਾਈਵਾਲਾ ਪਿੰਡ ਵੱਲ ਮੁੜਦੀ ਦੇਖੀ। ਇਸ ਕਾਰ ਦੀ ਖੱਬੇ ਪਾਸੇ ਦੀ ਪਿਛਲੀ ਤਾਕੀ ਦਾ ਸ਼ੀਸ਼ਾ ਸ਼ਾਇਦ ਟੁੱਟਿਆ ਹੋਵੇ ਕਿਉਂਕਿ ਪੀ ਆਰ ਟੀ ਸੀ ਦੀ ਬੱਸ ਦੇ ਡਰਾਈਵਰ ਨੇ ਕ੍ਰਿਪਾਨ ਮਾਰੀ ਸੀ। ਸੋ ਸਾਵਧਾਨ ਵੀ ਰਹੋ ਤੇ ਜੇ ਇਹ ਕਾਰ ਦਿਖਾਈ ਦੇਵੇ ਤਾਂ ਪੁਲਸ ਨੂੰ ਸੂਚਿਤ ਕਰੋ ।
-ਇੱਕ ਰਾਹਗੀਰ
ਰਵਨੀਤ ਬਿੱਟੂ ਪਹੁੰਚ ਗਿਆ ਅਮਨ ਅਰੋੜਾ ਦੇ ਘਰ ਤੱਕ ! ਇਹ ਮੰਤਰੀ ਸੰਤਰੀ ਦੇ ਅਹੁਦੇ ਸਭ ਚਲੇ ਜਾਣੇ ਨੇ !
27/05/2026
ਪੱਤਰਕਾਰ ਦੇ ਘਰ ਪੁਲਿਸ ਛਾਪੇਮਾਰੀ ਨੂੰ ਜਮਹੂਰੀਅਤ ਵਿਰੋਧੀ ਕਦਮ ਦੱਸਿਆ
ਚੰਡੀਗੜ੍ਹ :ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਚੇਅਰਮੈਨ ਬਲਬੀਰ ਸਿੰਘ ਜੰਡੂ, ਪ੍ਰਧਾਨ ਜੈ ਸਿੰਘ ਛਿੱਬਰ ਅਤੇ ਸਕੱਤਰ ਜਨਰਲ ਸੰਤੋਖ ਗਿੱਲ ਨੇ ਪੱਤਰਕਾਰ ਰਤਨਦੀਪ ਸਿੰਘ ਧਾਲੀਵਾਲ ਦੇ ਘਰ ਵੱਖ ਵੱਖ ਜ਼ਿਲ੍ਹਿਆਂ ਦੀ ਪੁਲੀਸ ਵੱਲੋਂ ਛਾਪੇ ਮਾਰਨ ਦੀ ਨਿੰਦਾ ਕੀਤੀ ਹੈ। ਯੂਨੀਅਨ ਆਗੂਆਂ ਨੇ ਪੁਲਿਸ ਅਤੇ ਸੂਬਾ ਸਰਕਾਰ ਦੀ ਇਸ ਕਾਰਵਾਈ ਨੂੰ ਪ੍ਰੈੱਸ ਦੀ ਆਜ਼ਾਦੀ ਉਪਰ ਹਮਲਾ ਦੱਸਿਆ ਹੈ। ਆਗੂਆਂ ਨੇ ਕਿਹਾ ਕਿ ਹੁਕਮਰਾਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਜਾਂ ਸਰਕਾਰ ਨੂੰ ਪੱਤਰਕਾਰ ਦੀ ਕਿਸੇ ਖ਼ਬਰ ਬਾਰੇ ਕਿਸੇ ਕਿਸਮ ਦਾ ਇਤਰਾਜ਼ ਹੈ ਤਾਂ ਸਰਕਾਰ ਤੱਥਾਂ ਸਮੇਤ ਖ਼ਬਰ ਨੂੰ ਝੂਠਾ ਸਾਬਤ ਕਰ ਸਕਦੀ ਹੈ ਅਤੇ ਪੱਤਰਕਾਰ ਨੂੰ ਇਸ ਦੀ ਸੋਧ ਲਗਾਉਣ ਲਈ ਕਿਹਾ ਜਾ ਸਕਦਾ ਹੈ। ਇਸ ਤੋਂ ਇਲਾਵਾ ਸਰਕਾਰ ਜਾਂ ਆਪ ਆਗੂਆਂ ਕੋਲ ਅਦਾਲਤ ਵਿੱਚ ਕੇਸ ਕਰਨ ਦਾ ਅਧਿਕਾਰ ਹੈ। ਪਰ ਇਸ ਤਰ੍ਹਾਂ ਪੱਤਰਕਾਰ ਦੀ ਕਿਰਦਾਰਕੁਸ਼ੀ ਅਤੇ ਡਰਾਉਣ ਧਮਕਾਉਣ ਲਈ ਪੁਲੀਸ ਦੀ ਛਾਪੇਮਾਰੀ ਕਿਸੇ ਸੂਰਤ ਵਿੱਚ ਵੀ ਜਾਇਜ਼ ਨਹੀਂ ਠਹਿਰਾਈ ਜਾ ਸਕਦੀ। ਆਗੂਆਂ ਨੇ ਸੂਬਾ ਸਰਕਾਰ ਅਤੇ ਸੱਤਾਧਾਰੀ ਧਿਰ ਦੀ ਜ਼ੋਰਦਾਰ ਨਿੰਦਾ ਕਰਦਿਆਂ ਅਜਿਹੀ ਕਾਰਵਾਈ ਨੂੰ ਤੁਰੰਤ ਰੋਕਣ ਦੀ ਮੰਗ ਕੀਤੀ ਹੈ। ਯੂਨੀਅਨ ਆਗੂਆਂ ਨੇ ਪੰਜਾਬ ਦੇ ਇਨਸਾਫ਼ ਪਸੰਦ ਲੋਕਾਂ ਨੂੰ ਵੀ ਮੀਡੀਆ ਦੇ ਹੱਕ ਵਿੱਚ ਖੜ੍ਹਾ ਹੋਣ ਦੀ ਅਪੀਲ ਕੀਤੀ ਹੈ।
ਪਟਿਆਲਾ ਵਿਚ ਨੀਲੇ ਡਰੰਮ ਵਿਚੋਂ ਲੜਕੀ ਲਾਸ਼ ਮਿਲੀ, ਅਜੇ ਤੱਕ ਨਹੀਂ ਹੋਈ ਪਹਿਚਾਣ
ਸੇਵਾ ਕੇਂਦਰਾਂ ਦੇ ਮੁਲਾਜ਼ਮ ਪੰਜਾਬ ਪੱਧਰ ਦੀ ਹੜਤਾਲ ਉੱਤੇ, ਨੌ ਸਾਲਾਂ ਤੋਂ ਹੋ ਰਹੇ ਹਨ ਵਿੱਤੀ ਸ਼ੋਸ਼ਣ ਦਾ ਸ਼ਿਕਾਰ
ਪੱਤਰਕਾਰਾਂ ਨੂੰ ਤਾਂ ਤੰਗ ਨਾ ਕਰੋ ! ਮਾਨ ਸਰਕਾਰ ਦੇ ਜੁਲਮ ਖ਼ਿਲਾਫ਼ ਬੋਲਿਆ ਸੁਖਪਾਲ ਸਿੰਘ ਖਹਿਰਾ
ਜੇ ਪੁਲਿਸ ਵਾਲੇ ਗੁੰਡੇ ਨੇ ਤਾਂ ਬਿੱਟੂ ਜੀ ਤੁਸੀਂ ਆਪਣਾ ਭਰਾ ਪੁਲਿਸ ਵਿੱਚ DSP ਕਿਉਂ ਲਗਵਾਇਆ ? ਉਹ ਵੀ ਕਾਨੂੰਨ ਸਿੱਕੇ ਉੱਤੇ ਟੰਗਕੇ, ਅਮਨ ਅਰੋੜਾ ਦਾ ਬਿੱਟੂ ਉੱਤੇ ਪਲਟਵਾਰ
ਰਵਨੀਤ ਬਿੱਟੂ ਨੇ ਲਾਈਵ ਹੋਕੇ ਦੱਸਿਆ ਧੂਰੀ ਚੋਣ ਗੁੰਡਾਗਰਦੀ ਦਾ ਸਾਰਾ ਹਾਲ, ਦੇਖੋ ਕਿਵੇਂ ਖੜਕੀ ਸੀ ਪੁਲਿਸ ਵਾਲਿਆਂ ਨਾਲ
ਮਜੀਠਾ ਵਿੱਚ ਆਮ ਆਦਮੀ ਪਾਰਟੀ ਵਾਲਿਆਂ ਦੀ ਗੁੰਡਾਗਰਦੀ
ਪੁਲਿਸ ਨਾਲ ਖਹਿਬੜਦੇ ਹੋਏ ਰਵਨੀਤ ਬਿੱਟੂ, OSD ਸੁਖਬੀਰ ਕਾਰਨ ਧੂਰੀ ਪਿਆ ਪੰਗਾ, ਚੁਕਵਾ ਦਿੱਤਾ ਸੀ ਸਾਬਕਾ OSD ਉਂਕਾਰ ਸਿੰਘ, ਜਦੋਂ ਛੱਡਿਆ ਤਾਂ ਮਾਰੀਆਂ ਪੱਟਾਂ ਉੱਤੇ ਥਾਪੀਆਂ
ਪੂਰੇ ਪੰਜਾਬ ਵਿਚ 'ਆਪ' ਵੱਲੋਂ ਚੋਣਾਂ ਲੁੱਟਣ ਲਈ ਗੁੰਡਾਗਰਦੀ! ਅਕਾਲੀ ਆਗੂ ਅਰਸ਼ਦੀਪ ਸਿੰਘ ਕਲੇਰ ਦਾ ਪ੍ਰਤੀਕਰਮ
Click here to claim your Sponsored Listing.
Category
Contact the business
Telephone
Website
Address
140307