Mansa Police
Official Facebook Account of Mansa Police. TO Report a Complaint or Emergency call 112.
05/06/2026
ਜੇਕਰ ਕੋਈ ਤੁਹਾਨੂੰ ਫ਼ੋਨ ਕਰਦਾ ਹੈ ਅਤੇ ਧਮਕੀ ਦਿੰਦਾ ਹੈ, ਡਰਾਉਂਦਾ ਹੈ, ਜਾਂ ਪੈਸੇ ਦੇਣ ਲਈ ਦਬਾਅ ਪਾਉਂਦਾ ਹੈ, ਤਾਂ ਘਬਰਾਓ ਨਾ।
ਦਬਾਅ ਹੇਠ ਕੋਈ ਭੁਗਤਾਨ ਨਾ ਕਰੋ। ਅਜਿਹੀਆਂ ਫਿਰੌਤੀ ਦੀ ਕਾਲਾਂ ਦੀ ਰਿਪੋਰਟ ਤੁਰੰਤ 112 ਤੇ ਕਰੋ।
If someone calls and threatens, intimidates, or pressures you into paying money, do not panic.
Do not make any payment under pressure. Report such extortion calls immediately by dialing 112.
🎙️🚔 ਐਸ.ਐਸ.ਪੀ. ਮਾਨਸਾ ਵੱਲੋਂ ਮੀਡੀਆ ਨੂੰ ਰੇਲਵੇ ਸਟੇਸ਼ਨ ਅਤੇ ਬੱਸ ਅੱਡਾ ਮਾਨਸਾ ਵਿਖੇ ਕੀਤੀ ਗਈ ਵਿਸ਼ੇਸ਼ ਚੈਕਿੰਗ ਅਤੇ ਮਾਨਸਾ, ਬੁਢਲਾਡਾ ਅਤੇ ਸਰਦੂਲਗੜ੍ਹ ਵਿੱਚ ਕੱਢੇ ਗਏ ਫਲੈਗ ਮਾਰਚ ਸਬੰਧੀ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ, ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਲੋਕਾਂ ਵਿੱਚ ਵਿਸ਼ਵਾਸ ਦੀ ਭਾਵਨਾ ਮਜ਼ਬੂਤ ਕਰਨ ਲਈ ਅਜਿਹੇ ਉਪਰਾਲੇ ਲਗਾਤਾਰ ਜਾਰੀ ਰਹਿਣਗੇ।
🎙️🚔 SSP Mansa briefed the media regarding the special checking conducted at the Railway Station and Bus Stand, Mansa, along with the Flag March carried out in Mansa, Budhlada, and Sardulgarh.
He stated that these measures are aimed at maintaining law and order, ensuring public safety, and strengthening the sense of security among citizens.
🚔👮♂️ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਮਜ਼ਬੂਤ ਕਰਨ ਦੇ ਮਕਸਦ ਨਾਲ ਅੱਜ ਐਸ.ਐਸ.ਪੀ. ਮਾਨਸਾ ਸਮੇਤ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਪੁਲਿਸ ਕਰਮਚਾਰੀਆਂ ਵੱਲੋਂ ਰੇਲਵੇ ਸਟੇਸ਼ਨ ਅਤੇ ਬੱਸ ਅੱਡਾ ਮਾਨਸਾ ਵਿਖੇ ਵਿਸ਼ੇਸ਼ ਚੈਕਿੰਗ ਕੀਤੀ ਗਈ।
ਇਸ ਦੌਰਾਨ ਸ਼ਹਿਰ ਮਾਨਸਾ ਵਿੱਚ ਫਲੈਗ ਮਾਰਚ ਕੱਢ ਕੇ ਲੋਕਾਂ ਨੂੰ ਸ਼ਾਂਤੀ, ਸੁਰੱਖਿਆ ਅਤੇ ਕਾਨੂੰਨ ਦੀ ਪਾਲਣਾ ਲਈ ਜਾਗਰੂਕ ਕੀਤਾ ਗਿਆ। ਇਸ ਦੇ ਨਾਲ ਹੀ ਸਬ ਡਵੀਜ਼ਨ ਬੁਢਲਾਡਾ ਅਤੇ ਸਰਦੂਲਗੜ੍ਹ ਵਿੱਚ ਵੀ ਪੁਲਿਸ ਵੱਲੋਂ ਫਲੈਗ ਮਾਰਚ ਕੱਢੇ ਗਏ।
✅ ਮਾਨਸਾ ਪੁਲਿਸ ਜ਼ਿਲ੍ਹੇ ਵਿੱਚ ਅਮਨ-ਸ਼ਾਂਤੀ, ਕਾਨੂੰਨ ਵਿਵਸਥਾ ਅਤੇ ਲੋਕਾਂ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
🚔👮♂️ To maintain law and order and strengthen the sense of security among citizens, SSP Mansa, along with senior police officers and police personnel, conducted special checking at the Railway Station and Bus Stand, Mansa today.
During the operation, a Flag March was carried out across Mansa city to promote public awareness regarding peace, safety, and adherence to the law. Similar Flag Marches were also conducted in the Budhlada and Sardulgarh Sub-Divisions to reinforce public confidence and ensure a secure environment.
✅ Mansa Police remains fully committed to maintaining peace, law and order, and ensuring the safety and security of all citizens.
ਮਾਨਸਾ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ “ਯੁੱਧ ਨਸ਼ਿਆਂ ਵਿਰੁੱਧ” ਤਹਿਤ VDC ਅਤੇ WDC ਮੈਂਬਰਾਂ ਨਾਲ ਮਾਨਸਾ ਵਿਖੇ ਸੰਪਰਕ ਪ੍ਰੋਜੈਕਟ ਮੀਟਿੰਗ ਆਯੋਜਿਤ ਕੀਤੀ ਗਈ।
ਇਸ ਮੌਕੇ ਨਸ਼ਿਆਂ ਖ਼ਿਲਾਫ਼ ਜੰਗ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਸਥਾਨਕ ਪੱਧਰ ‘ਤੇ ਲੋਕਾਂ ਦੀ ਭਾਗੀਦਾਰੀ ਅਤੇ ਜਾਗਰੂਕਤਾ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਗਿਆ। ਪੁਲਿਸ ਅਧਿਕਾਰੀਆਂ ਵੱਲੋਂ ਮੈਂਬਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਨਸ਼ਾ ਤਸਕਰੀ ਖ਼ਿਲਾਫ਼ ਲੜਾਈ ਵਿੱਚ ਸਰਗਰਮ ਸਹਿਯੋਗ ਦੇਣ।
Mansa Police organized a Sampark Project meeting with VDC and WDC members at Mansa under the campaign of "Yudh Nashian Virudh" against drugs.
On this occasion, the importance of public participation and awareness at the local level was emphasized to make the war against drugs more effective.The police officers appealed to the members to actively cooperate in the fight against drug trafficking.
05/06/2026
'ਯੁੱਧ ਨਸ਼ਿਆ ਵਿਰੁੱਧ' ਚਲਾਈ ਮੁਹਿੰਮ ਤਹਿਤ,
ਪੰਜਾਬ ਪੁਲਿਸ ਮਾਨਸਾ ਵੱਲ਼ੋਂ 13 ਗ੍ਰਾਮ ਹੈਰੋਇਨ (ਚਿੱਟਾ), 20 ਨਸ਼ੀਲੀਆਂ ਗੋਲੀਆਂ ਅਤੇ 10 ਲੀਟਰ ਦੇਸੀ ਸ਼ਰਾਬ ਬ੍ਰਾਮਦ ਕਰਕੇ ਵੱਖ ਵੱਖ ਮੁਕੱਦਮੇ ਕੀਤੇ ਦਰਜ਼।
Under the campaign of 'Yudh Nashian Virudh'
Mansa Police recovered 13 grams of he**in, 20 narcotic pills and 10 liters of Illicit Liquor from accused and registered the different cases.
Click here to claim your Sponsored Listing.