Pyar ibadat
ibadat
shayri�
POEMS�
Rbb d gll
dil d gll�
26/03/2025
@khalsacollege_fans
muzik
.acharya shayari
@khalsacollege_fans
muzik
.acharya shayari
25/03/2025
16/03/2025
ਪਕੜ ਰੱਖ ਜੋ ਉੱਗ ਸਕਾਂ ਤੇ ਖਿੜ ਸਕਾਂ,
ਮੁਕਤ ਵੀ ਕਰ, ਮਹਿਕ ਨੂੰ ਫੈਲਣ ਵੀ ਦੇ
@khalsacollege_fans
muzik
.acharya shayari
@khalsacollege_fans
muzik
.acharya shayari
02/03/2025
ਨਹੀਂ ਆ ਬਾਤ ਕੋਈ ਜਾਤ ਕੋਈ ਰਾਤ ਕੋਈ ਆਸ਼ਕਾਂ ਦੀ
ਨਹੀਂ ਆ ਵਾਤ ਕੋਈ ਚਾਹਤ ਕੋਈ ਆਹਟ ਕੋਈ ਆਸ਼ਕਾਂ ਦੀ
ਇਹ ਨਾ ਸਮਝਣਾ ਕਿ ਕੋਈ ਮਾਣ ਨਹੀਂ ਤਾਣ ਨਹੀਂ
ਅੰਦਰ ਹੈ ਝਾਤ ਕੋਈ ਅਗਿਆਤ ਕੋਈ ਆਸ਼ਕਾਂ ਦੀ
ਮਿੱਥੇ ਸਮੇਂ ਦੇ ਪਾਬੰਦ ਨਹੀਂ ਬੰਦ ਨਹੀਂ ਕੰਧ ਨਹੀਂ
ਅਸਮਾਨ ਜਿਹੀ ਖੁਲ ਕੋਈ ਭੁੱਲ ਕੋਈ ਆਸ਼ਕਾਂ ਦੀ
ਇਸ ਤਰ੍ਹਾਂ ਜਾਣੀਏ ਮਾਣੀਏ ਮੌਜ ਫਕੀਰਾਂ ਵਾਂਗਰਾ
ਫੌਜ ਰਿਸ਼ਮਾਂ ਦੀ ਨਾਦ ਦੀ ਆਦਿ ਦੀ ਲਾੜੀ ਕੋਈ ਆਸ਼ਕਾਂ ਦੀ
ਇਸ ਮਨ ਨੂੰ ਜਰ੍ਹਾ ਕਹੋ ਭਟਕੇ ਨਾ ਟਿੱਕ ਜਾਵੇ ਬੈਠ ਜਾਵੇ
ਹਾਰ ਜਾਣਾ ਵਾਰ ਜਾਣਾ ਤਾਰ ਜਾਣਾ ਜਾਚ ਕੋਈ ਆਸ਼ਕਾਂ ਦੀ
ਕਿੰਝ ਕਹਾਂ ਚੁੱਪ ਵੱਡੜੀ ਬੋਲ ਛੋਟਾ ਨਾਂਹ ਵੱਡੜੀ ਕੌਲ ਛੋਟਾ
ਹੈ ਸਮਤੋਲ ਕੋਈ ਉੱਚਾ ਮੋਲ ਕੋਈ ਧੁਰੋਂ ਆਈ ਗੂੰਜ ਕੋਈ ਆਸ਼ਕਾਂ ਦੀ
ਲਿਖਾਂ ਤੇ ਲਿਖੀ ਜਾਵਾਂ ਵਾਹੀ ਜਾਵਾਂ ਨਕਸ਼ ਅਣਦਿਸਦੇ ਦੇ
ਫ਼ੇਰ ਫ਼ੇਰ ਮੇਟ ਦੇਵਾਂ ਵੇਟ ਦੇਵਾਂ ਅਜਬ ਜਿਹੀ ਅਦਾ ਕੋਈ ਆਸ਼ਕਾਂ ਦੀ
ਇਹ ਸੰਭਲਣਾ ਕੀ ਏ ਰੁਕਣਾ ਕੀ ਤੁਰਨਾ ਕੀ ਏ ਮੁੜਨਾ ਕੀ ਏ
ਸਮੇਂ ਜਿਹੀ ਚਾਲ ਹੈ ਦੁੱਖਾਂ ਦੀ ਢਾਲ ਹੈ ਕਮਾਲ ਹੈ ਕੋਈ ਆਸ਼ਕਾਂ ਦੀ
ਬਸ ਕਰਾ ਕਿਸ ਲਈ, ਦੱਸਾਂ ਕਿਸ ਨੂੰ, ਕੌਣ ਰੋਕ ਲਵੇ
ਇਕੱਲੇ ਨੇ ਅੱਲੇ ਨੇ ਇਕ ਵੱਲੇ ਨੇ ਕੋਈ ਹੀ ਝੱਲਦਾ ਝਾਲ ਆਸ਼ਕਾਂ ਦੀ
01/03/2025
ਗੁੰਝਲ ਖ਼ੁਦੀ ਦੀ ਗੁੰਝਲ ਜਿੱਡੀ ਕੋਈ ਨਾ
ਸੌਖਾ ਜ਼ਿੰਦਗੀ ਦੇ ਜਿੱਡਾ ਸਵਾਲ ਕੋਈ ਨਾ
27/02/2025
ਇਹ ਕਿਸਨੇ ਹੈ ਕਿਹਾ ਕਿ ਉਹ ਆਵੇਗਾ
ਹੈ ਕੋਈ ਭੁਲੇਖਾ ਜਲਦੀ ਹੀ ਉਤਰ ਜਾਵੇਗਾ
ਹੁਣ ਤਾਂਘ ਦੀ ਲਹਿਰ ਨੀ ਉੱਠਦੀ ਦਿਲ ਅੰਦਰੋ
ਓਹ ਜੇ ਆਵੇਗਾ ਵੀ ਤਾਂ ਯਕੀਨ ਨਹੀਂ ਆਵੇਗਾ
ਕਦੇ ਹੋਇਆ ਹੈ ਕਿ ਚੰਨ ਧਰਤੀ ਨੂੰ ਮਿਲ ਪਵੇ
ਸਿਰਫ ਟੁੱਟਿਆ ਤਾਰਾ ਹੀ ਹੇਠਾਂ ਆਵੇਗਾ
ਕਦੇ ਸੁਪਨਾ ਵੀ ਆਵੇ ਤਾਂ ਜਲਦੀ ਤੋੜ ਲੈਦਾ ਹਾਂ
ਜਿੰਨਾ ਓਹ ਕੋਲ ਆਵੇਗਾ ਦਰਦ ਵਧਦਾ ਹੀ ਜਾਵੇਗਾ
ਹੁਣ ਸ਼ੀਸ਼ੇ ਨੂੰ ਕੌਣ ਆਖੇ ਅਸਲ ਚਿਹਰੇ ਨੂੰ ਅੱਗੇ ਕਰ
ਕਿੰਨਾ ਚਿਰ ਉਡੇਗੀ ਗਰਦ ਅਖੀਰ ਘੱਟਾ ਬੈਠ ਜਾਵੇਗਾ
ਹਮੇਸ਼ਾ ਨਹੀਂ ਰਹਿਣ ਲੱਗੇ ਇਹ ਮੇਲੇ ਤੇ ਇਹ ਵਿਛੋੜੇ
ਉਡੀਕ ਦੀ ਰੇਤ ਤੇ ਜ਼ਿੰਦਗੀ ਦਾ ਖਿਆਲ ਤਿਲਕ ਜਾਵੇਗਾ
20/02/2025
ਨ ਕੇਰ ਅੱਖੀਆਂ 'ਚੋਂ ਅੱਖੀਆਂ ਮੈਂ ਫੇਰ ਆਵਾਂਗਾ ~
.patar
18/02/2025
ਏਨੀ ਆਦਤ ਨਹੀਂ ਹੈ
ਮੈਨੂੰ ਦਿਸ਼ਾ ਬਦਲਣ ਦੀ ਜਲਦੀ ਨਹੀਂ
ਨਾ ਹੀ ਸਮਾਂ
ਸਥਿਤੀ
ਮੈਂ ਤਾਂ ਉਹ ਧੁਰੀ ਬਦਲਣਾ ਚਾਹੁੰਦਾ
ਜਿਸ ਤੇ ਤੂੰ
ਮੇਰੇ ਕੋਲੋਂ ਵਿਦਾ ਲੈਣ ਵੇਲੇ
ਧਰਤੀ ਦਾ ਸਭ ਤੋਂ ਸੋਹਣਾ ਫੁੱਲ ਰੱਖਿਆ
ਏਨੀ ਆਦਤ ਨਹੀਂ ਅਕਾਸ਼ ਨੂੰ
ਦਰਦ ਝੱਲਣ ਦੀ
ਉਹ ਤਾਂ ਪਹਿਲਾਂ ਹੀ
ਪੰਛੀਆਂ ਦੀ ਚੀਤਕਾਰ ਨਾਲ ਭਰਿਆ ਪਿਆ
~ਭੁਪਿੰਦਰਪ੍ਰੀਤ
16/02/2025
ਕੋਈ ਮਜਬੂਰੀ ਨਹੀਂ ਜੇ ਦਿਲ ਕਰੇ ਤਾਂ ਖ਼ਤ ਲਿਖੀਂ ।
ਰਿਸ਼ਤਿਆਂ ਦੀ ਭੀੜ 'ਚੋਂ ਫੁਰਸਤ ਮਿਲੇ ਤਾਂ ਖ਼ਤ ਲਿਖੀਂ ।
ਕੌਣ ਜਸ਼ਨਾਂ ਵਿੱਚ ਕਿਸੇ ਨੂੰ ਚਿੱਤ ਧਰੇ, ਚੇਤੇ ਕਰੇ,
ਜ਼ਿੰਦਗੀ ਵਿੱਚ ਜਦ ਕਦੇ ਤਲਖ਼ੀ ਵਧੇ ਤਾਂ ਖ਼ਤ ਲਿਖੀਂ ।
ਹੈ ਬਹਾਰਾਂ ਦਾ ਅਜੇ ਮੌਸਮ ਤੂੰ ਜੰਮ ਜੰਮ ਮਾਣ ਇਹ,
ਤੇਰੇ ਆਂਙਣ ਵਿੱਚ ਜਦੋਂ ਪੱਤੇ ਝੜੇ ਤਾਂ ਖ਼ਤ ਲਿਖੀਂ ।
ਮਹਿਕਦੇ ਮਹਿੰਦੀ ਭਰੇ ਹੱਥਾਂ ਦੀ ਇੱਕ ਵੀ ਰੇਖ 'ਚੋਂ,
ਰੰਗ ਜੇ ਮੇਰੀ ਮੁਹੱਬਤ ਦਾ ਦਿਸੇ ਤਾਂ ਖ਼ਤ ਲਿਖੀਂ ।
ਮੇਰੀ ਬੰਜਰ ਖ਼ਾਕ ਨੂੰ ਤਾਂ ਖ਼ਾਬ ਤਕ ਆਉਣਾ ਨਹੀਂ,
ਜਦ ਤਿਰੀ ਮਿੱਟੀ 'ਚ ਕੋਈ ਫੁੱਲ ਖਿੜੇ ਤਾਂ ਖ਼ਤ ਲਿਖੀਂ ।
ਜ਼ਿੰਦਗੀ ਦੇ ਹਰ ਪੜਾ, ਹਰ ਮੋੜ 'ਤੇ ਹਰ ਪੈਰ 'ਤੇ,
ਜਦ ਉਦਾਸੀ ਵਿਚ ਕਦੇ ਵੀ ਦਿਨ ਧੁਖੇ ਤਾਂ ਖ਼ਤ ਲਿਖੀਂ ।
ਮਹਿਫ਼ਲਾਂ ਵਿੱਚ, ਚਾਰ ਯਾਰੀ ਵਿੱਚ, ਕਿਸੇ ਉਤਸਵ 'ਚ ਵੀ,
ਜ਼ਿਕਰ ਮੇਰਾ ਜੇ ਕਿਸੇ ਨੂੰ ਵੀ ਚੁਭੇ ਤਾਂ ਖ਼ਤ ਲਿਖੀਂ ।
ਸ਼ਹਿਰ, ਪਰਬਤ, ਵਾਦੀਆਂ ਵੇਖੇ ਜੋ ਮੇਰੇ ਨਾਲ ਤੂੰ,
ਕਿਸ ਤਰ੍ਹਾਂ ਲੱਗੇ, ਜੇ ਹੁਣ ਗੁਜ਼ਰੇ ਕਦੇ ਤਾਂ ਖ਼ਤ ਲਿਖੀਂ ।
ਹੈ ਦੁਆ ਮੇਰੀ ਕਿ ਹੋਵੇ ਹਰ ਖੁਸ਼ੀ ਤੈਨੂੰ ਨਸੀਬ,
ਸਹਿ-ਸੁਭਾ ਵੀ ਪਰ ਕਦੇ ਜੇ ਅੱਖ ਭਰੇ ਤਾਂ ਖ਼ਤ ਲਿਖੀਂ ।
ਜੋ ਤਿਰਾ ਤੀਰਥ, ਇਬਾਦਤ, ਦੀਨ ਦੁਨੀਆਂ ਸੀ ਕਦੇ,
ਹੁਣ ਕਦੇ 'ਜਗਤਾਰ' ਉਹ ਤੈਨੂੰ ਮਿਲੇ ਤਾਂ ਖ਼ਤ ਲਿਖੀਂ ।
ਡਾ. ਜਗਤਾਰ
31/03/2024
ਇਸ ਤਰ੍ਹਾਂ ਵੀ ਜਾਇਆ ਜਾ ਸਕਦਾ
ਕਿ ਜਾ ਕੇ ਵੀ ਨਾ ਜਾਵੇ ਕੋਈ
ਅੱਖਾਂ ਤੋਂ ਓਝਲ ਤਾਂ ਹੋਵੇ ਮਗਰ
ਮਨ ਵਿੱਚ ਸਦਾ ਲਈ ਬੈਠ ਜਾਵੇ ਕੋਈ
ਜਿਵੇਂ ਫੁੱਲ ਝੜ ਜਾਵੇ ਮਗਰ
ਸਾਹਾਂ ਚ ਸੁਗੰਧ ਰਹਿ ਜਾਵੇ ਕੋਈ
ਟੁੱਟਣਾ ਵੀ ਖੂਬਸੂਰਤ ਹੋ ਸਕਦਾ
ਹੋਰ ਨਵਾਂ ਆਕਾਰ ਬਣ ਜਾਵੇ ਕੋਈ
ਉਂਝ ਸੰਸਾਰ ਤਾਂ ਵਿਛੜਨ ਦਾ ਖੇਡ ਮੈਦਾਨ
ਮਿਲ ਜਾਵੇ ਕੋਈ ਤੇ ਮਿਲ ਜਾਵੇ ਕੋਈ
ਕਿੰਨੀ ਬਖਸ਼ਿਸ਼ ਹੈ ਕਿ ਸਾਡੇ ਕੋਲ ਪਲ ਸੀ ਇਕੱਠੇ
ਇਹੀ ਪਲ ਜ਼ਿੰਦਗੀ ਸਾਰੀ ਚ ਫੈਲ ਜਾਵੇ ਫੈਲ ਜਾਵੇ ਕੋਈ
ਸਮਾਂ ਥੋੜਾ ਜਾ ਬਹੁਤਾ ਮਾਇਨੇ ਨਹੀਂ ਰੱਖਦਾ
ਕਿੰਨਾ ਡੂੰਘਾ ਕਿੰਨਾ ਕਰੀਬ ਕਿੰਨਾ ਸਹਿਜ ਅੰਦਰ ਲਹਿ ਜਾਵੇ ਕੋਈ
ਇਸ ਤਰ੍ਹਾਂ ਵੀ ਜਾਇਆ ਜਾ ਸਕਦਾ
ਕਿ ਜਾ ਕੇ ਵੀ ਨਾ ਜਾਵੇ ਕੋਈ
ਅੱਖਾਂ ਤੋਂ ਓਝਲ ਤਾਂ ਹੋਵੇ ਮਗਰ
ਮਨ ਵਿੱਚ ਸਦਾ ਲਈ ਬੈਠ ਜਾਵੇ ਕੋਈ
97 studios_