Jaskaran Singh Riar
ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਅਤੇ ਬੁਲਾਰਾ
"ਅਕਾਲੀ ਦਲ ਵਾਰਿਸ ਪੰਜਾਬ ਦੇ"
ਰਿਸ਼ੀਕੇਸ਼ ਸ਼ਹਿਰ ਵਿਚ ਜਿੱਥੇ ਸਥਾਨਕ ਸਿੱਖ ਨੌਜਵਾਨ ਆ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਫਦ ਦਾ ਗਰਮਜੋਸ਼ੀ ਨਾਲ ਸਵਾਗਤ ਕਰ ਰਹੇ ਹਨ ਉੱਥੇ ਹੀ ਵੱਡੀ ਗਿਣਤੀ ਵਿਚ ਸਥਾਨਕ ਹਿੰਦੂ ਗੜ੍ਹਵਾਲੀ ਨੌਜਵਾਨ ਸਿੱਖਾ ਖ਼ਿਲਾਫ਼ ਹੋਏ ਤਸ਼ਦਦ ਦਾ ਵਿਰੋਧ ਕਰ ਰਹੇ ਹਨ ਅਤੇ ਗਰਮ ਜੋਸ਼ੀ ਨਾਲ ਸਰਦਾਰ ਤਰਸੇਮ ਸਿੰਘ ਹੁਰਾਂ ਨੂੰ ਮਿਲ ਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਬਾਹਰ ਆਉਣ ਦੀ ਉਡੀਕ ਕਰ ਰਹੇ ਹਨ ਅਤੇ ਉਹਨਾਂ ਨੂੰ join ਕਰਨ ਲਈ ਹੁੰਗਾਰਾ ਭਰ ਰਹੇ ਹਨ , ਨਫ਼ਰਤੀ ਪਰਚਾਰ ਦਾ ਜਵਾਬ ਇਹੋ ਹੋਣਾ ਚਾਹੀਦਾ ਹੈ ਕਰੀਬ 100 ਤੋਂ ਵੱਧ ਹਿੰਦੂ ਨੌਜਵਾਨ ਰਿਸ਼ੀਕੇਸ਼ ਤੋਂ ਹੀ ਜੱਥੇਬੰਦੀ ਦਾ ਹਿੱਸਾ ਬਣਨਗੇ
ਸਤਿਕਾਰਯੋਗ ਸਾਡੀਆਂ ਮਾਵਾਂ,ਧੀਆਂ,ਭੈਣਾਂ ਆਪਣੇ ਫਰਜ਼ ਪਹਿਚਾਣਦੀਆਂ ਹਨ।
ਅਮਰ ਸ਼ਹੀਦ ਭਾਈ ਸਤਵੰਤ ਸਿੰਘ ਅਗਵਾਨ,ਭਾਈ ਬੇਅੰਤ ਸਿੰਘ,ਭਾਈ ਕੇਹਰ ਸਿੰਘ ਜੀ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਯਾਦਗਾਰ-ਏ-ਸ਼ਹੀਦਾਂ ਅਗਵਾਨ ਵਿਖੇ ਗੁਰਮਤਿ ਕੈਂਪ ਵਿੱਚ ਹਾਜ਼ਰੀ ਲਵਾਈ।
ਭਾਈ ਸੁਖਵਿੰਦਰ ਸਿੰਘ ਅਗਵਾਨ ਜੀ ਦਾ ਏਹ ਉਪਰਾਲਾ ਸਿੱਖੀ ਸੂਝ ਦੀ ਪਨੀਰੀ ਲਾਉਣ ਦਾ ਇੱਕ ਸੁਚੱਜਾ ਤੇ ਸੰਜੀਦਾ ਉੱਦਮ ਹੈ ਜੋ ਕਿ ਸਮੇਂ ਦੀ ਲੋੜ ਹੈ।
ਸਾਡੇ ਬੱਚਿਆਂ ਵਿੱਚ ਸਿੱਖ ਚੇਤਨਾ ਦਾ ਹੋਣਾ ਤੇ ਵੱਧਦੇ ਰਹਿਣਾ ਹੀ ਚੰਗੇ ਸਮਾਜ ਦੀ ਸਿਰਜਣਾ ਦਾ ਬਿਹਤਰ ਪਹਿਲੂ ਬਣੇਗਾ।
ਪ੍ਰਣਾਮ ਸ਼ਹੀਦਾਂ ਨੂੰ।
20/06/2026
ਨੌਜਵਾਨੋਂ ਆਓ ਪੰਜਾਬ ਦੀ ਵਾਗਡੌਰ ਤੁਸੀਂ ਸਾਂਭੋ।
ਤੁਸੀਂ ਓ ਵਾਰਿਸ ਪੰਜਾਬ ਦੇ ।
ਨਵੀਂ ਸੋਚ ਨਵੀਂ ਅਪਰੋਚ ਲੈ ਕੇ ਤੇ ਪੰਜਾਬ ਨੂੰ ਗੰਦੀ ਸਿਆਸਤ ਚੋਂ ਕੱਡ ਕੇ ਫੇਰ ਇੱਕ ਕਾਮਯਾਬ ਦੇਸ਼ ਬਣਾਉਣ ਵੱਲ ਨੂੰ ਆਪਣੇ ਕਦਮ ਪੁੱਟੀਏ।
ਮੰਤਰੀ ਹਰਪਾਲ ਚੀਮਾ ਨੇ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ 2015 ਦੇ ਬੇਅਦਬੀ ਮਾਮਲਿਆਂ ਦੀ ਗੱਲ ਤਾਂ ਕੀਤੀ, ਪਰ ਇਹ ਵੀ ਦੱਸਣ ਕਿ ਇਨ੍ਹਾਂ ਹੀ ਮਾਮਲਿਆਂ ਵਿੱਚ ਇਨਸਾਫ਼ ਦੀ ਗਾਰੰਟੀ ਦੇ ਕੇ ਸੱਤਾ ਵਿੱਚ ਆਈ ਆਪ ਸਰਕਾਰ ਨੇ ਇਨਸਾਫ਼ ਕਿਉਂ ਨਹੀਂ ਦਿੱਤਾ?
ਬੇਅਦਬੀ ਮਾਮਲਿਆਂ ਦੀ ਜਾਂਚ ਜਿੱਥੇ ਕਾਂਗਰਸ ਸਰਕਾਰ ਦੌਰਾਨ ਕਾਫ਼ੀ ਅੱਗੇ ਵਧ ਚੁੱਕੀ ਸੀ, ਉੱਥੇ ਤੁਹਾਡੀ ਸਰਕਾਰ ਨੇ ਆ ਕੇ ਉਸ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ। ਕੇਸਾਂ ਨੂੰ ਪੰਜਾਬ ਤੋਂ ਬਾਹਰ ਤਬਦੀਲ ਹੋਣ ਦਿੱਤਾ, ਨਾਮਜ਼ਦ ਡੇਰਾ ਮੁਖੀ ਰਾਮ ਰਹੀਮ ਖਿਲਾਫ਼ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਰੋਕੀ ਰੱਖੀ ਅਤੇ ਚਾਰ ਸਾਲਾਂ ਦੌਰਾਨ ਜਾਂਚ ਲਈ ਸੰਮਨ ਤੱਕ ਜ਼ਾਰੀ ਨਹੀਂ ਕੀਤੇ।
ਪੰਜਾਬ ਦੇ ਲੋਕਾਂ ਨੂੰ ਜਵਾਬ ਚਾਹੀਦਾ ਹੈ। ਜੇ ਇਨਸਾਫ਼ ਤੁਹਾਡੀ ਗਾਰੰਟੀ ਸੀ, ਤਾਂ ਫਿਰ ਇਨਸਾਫ਼ ਮਿਲਿਆ ਕਿਉਂ ਨਹੀਂ?
ਆਮ ਆਦਮੀ ਪਾਰਟੀ ਦੇ ਹੱਕ ਵਿੱਚ ਨਿੱਤਰੇ ਕੁਛ ਕੁ ਲੋਕ ਵੀ ਏਸ ਗਲ੍ਹ ਦਾ ਜਵਾਬ ਲੱਭਣ। ਅਤੇ ਦੱਸਣ।
ਜੋ ਮਰਜ਼ੀ ਬੋਲ ਬਾਲ ਕੇ ਦੋ ਕੁ ਗਾਲਾਂ ਬਾਦਲ ਪਰਿਵਾਰ ਨੂੰ ਕੱਡ ਦਓ ਲੋਕ ਖੁਸ਼ ਹੋ ਜਾਂਦੇ...ਬੜੀ ਇੱਜ਼ਤ ਖੱਟੀ ਬੈਠੇ ਪਤੰਦਰ।
ਤੇ ਜੇ ਏਹ ਕਿਤੇ ਸੱਚੇ ਵੀ ਹੋਣ ਤਾਂ ਜੇ ਕਹਿਦੋ ਕਿ ਏਥੇ ਸੱਚੇ ਨੇ ਤਾਂ ਨਾਲ ਹੀ ਗਾਲਾਂ ਵਿੱਚ ਹਿੱਸਾ ਪੈ ਜਾਂਦਾ,ਬਰਾਬਰ ਈ ਪੈਂਦੀਆਂ।
ਵੀਡੀਓ ਭਾਂਵੇ ਸੱਚੀ ਹੀ ਹੋਵੇ ਪਰ ਕਿਉਂਕਿ ਬਾਦਲ ਕਹਿ ਰਹੇ ਸੱਚੀ ਆ ਲੋਕ ਮੰਨ ਹੀ ਨਹੀਂ ਰਹੇ।
ਭਗਵੰਤ ਮਾਨ ਤਾਂ ਹੀ ਏਹਨਾਂ ਦੁਆਲੇ ਹੋਇਆ ਰਹਿੰਦਾ ਕਿ ਲੋਕ ਖੁਸ਼ ਰਹਿਣ।
ਅਜੇ ਕਹਿੰਦੇ ਸਭ ਤੋਂ ਵੱਡੀ ਖੇਤਰੀ ਪਾਰਟੀ ਆ😂
ਇੰਸਟਾਗਰਾਮ ਤੇ ਲਾਈਵ ਹੋਏ ਸੀ।
ਵੀਡੀਓ ਏਥੇ ਸਾਂਝੀ ਕੀਤੀ।
ਭਗਵੰਤ ਮਾਨ ਦੇ IT ਸੈੱਲ ਨੂੰ ਸਵਾਲ।
ਬਹੁਤ ਦੁਖਦਾਈ ਖ਼ਬਰ
ਅਚਾਨਕ ਲੈਂਟਰ ਡਿੱਗਣ ਕਾਰਨ ਬਾਬਾ ਮੁਖਤਾਰ ਸਿੰਘ ਜੀ ਮੁੱਖ ਸੇਵਾਦਾਰ ਗੁਰੂਦੁਆਰਾ ਦਮਦਮਾ ਸਾਹਿਬ ਭਿੰਡੀ ਔਲਖ ਵਾਲੇ ਅਕਾਲ ਚਲਾਣਾ ਕਰ ਗਏ।
ਬੰਦੇ ਦਾ ਇਤਿਹਾਸ ਬੰਦੇ ਬਾਰੇ ਦੱਸਦਾ ਆ।
ਧੀ ਹੋਵੇ ਤੇ ਉਸ ਥੱਲੇ ਬੇਹੁਦਾ ਕਮੈਂਟ ਤੁਹਾਡੀ ਪਾਰਟੀ ਦੇ ਬੰਦੇ ਕਰ ਰਹੇ ਹੋਣ,ਅਕਸਰ ਨੂੰ ਤੁਹਾਡੀ ਧੀ ਆ ਉਹ।
ਮੁੱਖ ਮੰਤਰੀ ਸਾਹਿਬ ਦੀ ਬੇਟੀ ਨੂੰ ਕਮੈਂਟਾਂ ਵਿੱਚ ਏਹਨਾਂ ਦਾ ਆਪਣਾ IT ਸੈੱਲ ਗਾਲਾਂ ਕੱਡ ਰਿਹਾ ਹੁੰਦਾ ਬਹੁਤ ਦੁੱਖ ਹੋਇਆ ਦੇਖ ਕੇ।
Click here to claim your Sponsored Listing.