Roop Kaur
ਸਾਡਾ ਮਕਸਦ ਪੰਜਾਬੀ ਅਤੇ ਸਿੱਖ ਇਤਿਹਾਸ ਨਾਲ ਸਾਂਝ ਪਾਉਣ ਵਾਲੀਆਂ ਪੀੜੀਆਂ ਨੂੰ ਬੋਲੀ ਅਤੇ ਇਤਿਹਾਸ ਨਾਲ ਜੋੜਨਾ ਹੈ।
ਹੈਰਾਨ ਕਰਦਾ ਭੁੱਲਰ ਪਿੰਡ ਦਾ ਇਤਿਹਾਸ #
20/06/2026
ਕੀ ਛਬੀਲ ਦੀ ਰਸਮ ਚੰਦੂ ਸ਼ਾਹ ਦੀ ਨੂੰਹ ਨੇ ਸ਼ੁਰੂ ਕੀਤੀ ਸੀ ?
ਕੀ ਗੁਰੂ ਅਰਜੁਨ ਦੇਵ ਜੀ ਨੂੰ ਖੁਸਰੋ ਕਰਕੇ ਸ਼ਹੀਦ ਕੀਤਾ ਗਿਆ ਸੀ ?
ਕੀ ਗੁਰੂ ਅਰਜੁਨ ਦੇਵ ਜੀ ਨੂੰ ਜਹਾਂਗੀਰ ਨੇ ਸ਼ਹੀਦ ਕੀਤਾ ਸੀ ?
ਕੀ ਗੁਰੂ ਅਰਜੁਨ ਦੇਵ ਜੀ ਨੇ ਖ਼ੁਦਕੁਸ਼ੀ ਕੀਤੀ ਸੀ ?
ਇਹ ਬੜੇ ਸਵਾਲ ਜਿੰਨਾਂ ਬਾਰੇ ਗੱਲ ਕਰਨੀ ਬਣਦੀ ਆ , ਸੋ ਆਓ ਅੱਜ ਆਪਾਂ ਇਹਨਾਂ ਬਾਰੇ ਗੱਲ ਕਰਦੇ ਆਂ ...
ਅਸੀਂ ਕਈ ਲਿਖਤਾਂ ਵਿੱਚ ਪੜ੍ਹਿਆ ਕੇ ਗੁਰੂ ਅਰਜੁਨ ਦੇਵ ਜੀ ਨੂੰ ਮੜਨ ਲਈ ਗਾਂ ਦੀ ਖੱਲ ਲਿਆਂਦੀ ਗਈ ਤੇ ਗੁਰੂ ਸਾਹਿਬ ਨੇ ਕਿਹਾ ਪਹਿਲਾਂ ਉਹ ਰਾਵੀ ਨਦੀ ਵਿੱਚ ਇਸ਼ਨਾਨ ਕਰਨਾ ਚਾਹੁੰਦੇ ਹਨ ,, ਰਾਵੀ ਦਰਿਆ ਵਿੱਚ ਐਸੀ ਚੁਭੀ ਮਾਰੀ ਕੇ ਮੁੜ ਕਦੇ ਬਾਹਰ ਹੀ ਨਹੀਂ ਆਏ ,,ਜੇ ਅਸੀਂ ਇਸਦਾ ਮਤਲਬ ਕੱਢਣ ਬੈਠ ਗਏ ਤਾਂ ਇਹ ਖ਼ੁਦਕੁਸ਼ੀ ਬਣਦਾ |
ਪਰ ਨਹੀਂ ਉਹਨਾਂ ਖ਼ੁਦਕੁਸ਼ੀ ਨਹੀਂ ਸੀ ਕੀਤੀ ਉਹਨਾਂ ਨੂੰ ਜਾਣ ਬੁਝ ਕੇ ਡੁਬੋਇਆ ਗਿਆ ਸੀ | ਕਿਉਂਕਿ ਜਦੋਂ ਉਹਨਾਂ ਦਾ ਸਰੀਰ ਤੱਤੀ ਰੇਤ ਕਰਕੇ ਛਾਲਿਆਂ ਨਾਲ ਭਰਿਆ ਹੋਇਆ ਸੀ ਤਾਂ ਇਹ ਵੀ ਇੱਕ ਸਜ਼ਾ ਦਿੱਤੀ ਗਈ ਸੀ ਕੇ ਉਹਨਾਂ ਨੂੰ ਪਾਣੀ ਵਿੱਚ ਵਾੜੇਆ ਜਾਵੇ ਤਾਂ ਕੇ ਪਾਣੀ ਲੱਗ ਕੇ ਛਾਲੇ ਹੋਰ ਮੱਚਣ |
ਪਰ ਪਾਣੀ ਦੇ ਤੇਜ਼ ਵਹਾਅ ਚ ਸਤਿਗੁਰੂ ਜੀ ਡੁੱਬ ਗਏ ਸਨ ਭਾਵ ਜੋਤਿ ਜੋਤ ਸਮਾਂ ਗਏ ਸਨ ਜਾਂ ਸ਼ਹੀਦ ਹੋ ਗਏ ਸਨ |
ਲਾਲਾ ਸੋਹਣ ਲਾਲ ਨੇ ਆਪਣੀ ਫਾਰਸੀ ਕਿਤਾਬ 'ਉਮਦਾ ਤੁ-ਤਵਾਰੀਖ ਚ ਲਿਖਿਆ 'ਕੁਝ ਸਖ਼ਤੀਆਂ ਹੋਣ ਦੇ ਪਿੱਛੋਂ ਉਸ ਮਹਾਂਪੁਰਖ ਨੂੰ ਰਾਵੀ ਚ ਸੁੱਟਿਆ ਗਿਆ |
ਦੂਜੀ ਗੱਲ ਆਉਂਦੀ ਆ ਕੇ ਕੀ ਉਹਨਾਂ ਦੀ ਸ਼ਹੀਦੀ ਖੁਸਰੋ ਕਰਕੇ ਹੋਈ ਸੀ ,, ਇਹ ਵੀ ਗਲਤ ਆ ਕਿਉਂਕਿ ਤੁਜ਼ਕੇ ਜਹਾਂਗੀਰੀ ਵਿੱਚ ਜਹਾਂਗੀਰ ਨੇ ਖੁਦ ਲਿਖਿਆ ਕੇ ਉਸ ਕਾਫਰ ਨੇ ਝੂਠ ਦੀ ਦੁਕਾਨ ਖੋਲ ਲਈ ਏ ,ਮੁਸਲਮਾਨ ਵੀ ਉਸ ਕਾਫਰ ਦੇ ਮੁਰੀਦ ਬਣਨ ਲੱਗ ਪਏ ਨੇ , ਜਦੋਂ ਸ਼ਹਿਜ਼ਾਦਾ ਖੁਸਰੋ ਬਗਾਵਤ ਕਰਕੇ ਭੱਜਿਆ ਸੀ ਤਾਂ ਖੁਸਰੋ ਨੂੰ ਇਸ ਕਾਫਰ ਨੇ ਟਿੱਕਾ ਲੈ ਕੇ ਅਸ਼ੀਰਵਾਦ ਦਿੱਤਾ ਸੀ | ਇਸ ਲਯੀ ਮੈਂ ਉਸ ਨੂੰ ਮਾਰਨ ਦਾ ਹੁਕਮ ਦੇ ਦਿੱਤਾ |
ਸੋ ਇਥੋਂ ਪਤਾ ਲਗਦਾ ਕੇ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਪਿੱਛੇ ਕਾਰਨ ਰਾਜਸੀ ਨਹੀਂ ਧਾਰਮਿਕ ਸੀ |
ਤੀਸਰੀ ਗੱਲ ਕੀ ਗੁਰੂ ਜੀ ਨੂੰ ਜਹਾਂਗੀਰ ਨੇ ਸ਼ਹੀਦ ਕੀਤਾ ਸੀ ..
ਇਹਦੇ ਤੇ ਸਾਨੂੰ ਪੁਰਾਣੀਆਂ ਲਿਖਤਾਂ ਪੜਨੀਆਂ ਬਹੁਤ ਜਰੂਰੀ ਆ ..
ਫਾਦਰ ਜੈਰੋਮ ਜ਼ੈਵੀਅਰ ਦੀ ਚਿੱਠੀ ਜਿਸਨੇ ਸਭ ਕੁਝ ਅੱਖੀਂ ਦੇਖਿਆ .. ਸ਼ਹਿਜ਼ਾਦਾ ਖੁਸਰੋ ਤੇ ਤੁਜ਼ਕੇ ਜਹਾਂਗੀਰੀ ਵਾਲਾ ਸਾਰਾ ਪ੍ਰਸੰਗ ਫਾਦਰ ਜੈਰੋਮ ਜ਼ੈਵੀਅਰ ਨੇ ਵੀ ਚਿੱਠੀ ਚ ਲਿਖਿਆ,, ਇਸ ਤੋਂ ਇਲਾਵਾ ਉਹਨੇ ਲਿਖਿਆ ਗੁਰੂ ਜੀ ਨੂੰ ਇੱਕ ਲੱਖ ਜੁਰਮਾਨਾ ਹੋਇਆ , ਇੱਕ ਅਮੀਰ ਹਿੰਦੂ ਜ਼ਮਾਨਤ ਦੇ ਕੇ ਗੁਰੂ ਜੀ ਨੂੰ ਆਪਣੇ ਮਕਾਨ ਚ ਲੈ ਗਿਆ ,, ਉਥੇ ਉਸਨੇ ਗੁਰੂ ਜੀ ਨੂੰ ਬਹੁਤ ਤਸੀਹੇ ਦਿੱਤੇ ਉਹਨਾਂ ਨੂੰ ਮਕਾਨ ਦੀ ਛੱਤ ਤੇ ਧੁੱਪੇ ਤੱਤੀ ਰੇਤ ਤੇ ਬਿਠਾ ਦਿੱਤਾ |
ਉਹ ਅਮੀਰ ਹਿੰਦੂ ਨੂੰ ਉਮੀਦ ਸੀ ਕੇ ਗੁਰੂ ਕੋਲੋਂ ਬਹੁਤ ਪੈਸਾ ਮਿਲ ਜਾਏਗਾ ਪਰ ਉਸਦੇ ਪੱਲੇ ਨਿਰਾਸ਼ਤਾ ਹੀ ਪਯੀ |
ਬੇਸ਼ੱਕ ਫਾਦਰ ਜੈਰੋਮ ਜ਼ੈਵੀਅਰ ਨੇ ਉਸ ਅਮੀਰ ਹਿੰਦੂ ਦਾ ਨਾਮ ਨਹੀਂ ਲਿਖਿਆ , 1870 ਚ ਲਿਖਿਆ ਮਹਿਮਾ ਪ੍ਰਕਾਸ਼ ਗ੍ਰੰਥ ਉਸਦਾ ਨਾਮ ਸਮੇਤ ਜ਼ਿਕਰ ਕਰਦਾ ...
ਤਬੀ ਦੂਸਟ ਇਕ ਮਕਰ ਬਣਾਇਆ ।
ਜਗਾਂਗੀਰ ਕੇ ਲੋਭ ਦਿਵਾਇਆ ।
ਜੋ ਸੁਹਰਦ ਹਮਰੀ ਕਰ ਹੋਈ ।
ਦੁਇ ਲਾਖ ਰੁਪਾਇਆ ਹਮ ਸੌ ਲਈਏ ।
ਜਬ ਬਾਦਸ਼ਾਹ ਲੋਭ ਮਨ ਕਰੇ ।
ਧਰਮ ਅਵਤਾਰ ਸਭ ਪਰਹਰੇ ।
ਤਬ ਲਿਖਾਏ ਚੰਦੁ ਸੌ ਲੀਨਾ ।
ਸੁਪਨੇ ਮਾਮਲਾ ਤਾ ਕੇ ਕੀਨਾ
ਮਤਲਬ ਉਹ ਅਮੀਰ ਹਿੰਦੂ ਚੰਦੂ ਸ਼ਾਹ ਸੀ ,, ਇੱਕ ਹੋਰ ਏਨੀ ਹੀ ਪੁਰਾਣੀ ਕਨ੍ਹਈਆ ਲਾਲ ਦੀ ਕਿਤਾਬ ਤਾਰੀਖ਼ - ਇ-ਪੰਜਾਬ ਵਿੱਚ ਵੀ ਜ਼ਿਕਰ ਮਿਲਦਾ ਜਹਾਂਗੀਰ ਗੁਰੂ ਜੀ ਨੂੰ ਚੰਦੁ ਦੇ ਸਪੁਰਦ ਕਰਕੇ ਕਸ਼ਮੀਰ ਚਲਾ ਗਿਆ ,, ਚੰਦੁ ਨੇ ਗੁਰੂ ਜੀ ਤੇ ਏਨੇ ਜ਼ੁਲਮ ਕੀਤੇ ਜਿਸਨੂੰ ਕਲਮ ਲਿਖ ਨਹੀਂ ਸਕਦੀ ਤੇ ਜੁਬਾਨ ਬੋਲ ਕੇ ਨਹੀਂ ਦੱਸ ਸਕਦੀ |
ਗਿਆਨੀ ਗਿਆਨ ਸਿੰਘ "ਤਵਾਰੀਖ ਗੁਰੂ ਖਾਲਸਾ" ਵਿੱਚ ਲਿਖਦੇ ਆ ..ਚੰਦੁ ਦੁਸ਼ਟ ਮੌਕਾ ਪਾਕਰ ਸੇਵਾ ਕਰਨ ਦੇ ਬਹਾਨੇ ਜ਼ਮਾਨਤ ਪਰ ਗੁਰੂ ਜੀ ਨੂੰ ਆਪਣੇ ਘਰ ਲੈ ਗਿਆ |
ਇਸ ਤੋਂ ਸਾਫ ਪਤਾ ਲਗਦਾ ਤਸੀਹੇ ਚੰਦੁ ਸ਼ਾਹ ਨੇ ਦਿੱਤੇ ਸਨ |
ਡਾਕਟਰ ਗੰਡਾ ਸਿੰਘ ਲਿਖਦੇ ਆ ਇਹ ਜ਼ੁਰਮਾਨਾ ਅੰਬਾ ਨਾਮ ਦੇ ਵਿਅਕਤੀ ਨੂੰ ਹੋਇਆ ਸੀ , ਕਿਉਂਕਿ ਗੁਰੂ ਸਾਹਿਬ ਦੇ ਨਾਲ ਅੰਬਾ ਤੇ ਰਾਜੂ ਨਾਮ ਦੇ ਦੋ ਵਿਅਕਤੀਆਂ ਨੂੰ ਵੀ ਸਜ਼ਾ ਸੁਣਾਈ ਗਈ ਸੀ |
ਹੁਣ ਗੱਲ ਆਉਂਦੀ ਆ ਚੰਦੁ ਦੀ ਨੂੰਹ ਤੇ ਚੰਦੁ ਦੇ ਪੁੱਤਰ ਦੀ ਗੁਰੂ ਸਾਹਿਬ ਵਾਸਤੇ ਠੰਡੇ ਮਿੱਠੇ ਸ਼ਰਬਤ ਦਾ ਜੱਗ ਭਰ ਕੇ ਲਿਆਉਣ ਦੀ |
ਇਹ ਗੱਲ ਲੋਕਾਂ ਨੇ ਦੇਖੋ ਦੇਖ ਅੱਗ ਵਾਂਗ ਫੈਲਾਅ ਦਿੱਤੀ ਆ |
ਤੁਸੀਂ ਕਦੇ ਨੈੱਟ ਤੇ ਸਰਚ ਕਰਿਓ ਕੇ ਛਬੀਲ ਕਿਓਂ ਸ਼ੁਰੂ ਹੋਈ ਜਾਂ ਛਬੀਲ ਦਾ ਕੀ ਇਤਿਹਾਸ ਆ ਤੁਹਾਡੇ ਸਾਹਮਣੇ ਉਹੀ ਕਹਾਣੀ ਆਉ ਚੰਦੁ ਦੀ ਨੂੰਹ ਵਾਲੀ ,,
ਕੇ ਜਿਸ ਦਿਨ ਗੁਰੂ ਸਾਹਿਬ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਸ਼ਾਮ ਨੂੰ ਉਹਨਾਂ ਜੇਲ ਚ ਬੰਦ ਕਰ ਦਿੱਤਾ ਗਿਆ ਤਾਂ ਚੰਦੂ ਦੀ ਘਰਵਾਲੀ ਉਹਦਾ ਪੁੱਤਰ ਕਰਮ ਚੰਦ ਤੇ ਚੰਦੁ ਦੀ ਨੂੰਹ ਜੇਲ ਚ ਸ਼ਰਬਤ ਲੈ ਕੇ ਆਏ ,, ਜਦੋਂ ਸਿਪਾਹੀਆਂ ਨੇ ਰੋਕਿਆ ਤਾਂ ਉਹਨਾਂ ਦੋਵਾਂ ਨੇ ਆਪਣੇ ਸਾਰੇ ਗਹਿਣੇ ਰਿਸ਼ਤਵ ਦਿੱਤੀ |
ਜਦੋਂ ਗੁਰੂ ਜੀ ਨੂੰ ਸ਼ਰਬਤ ਭੇਂਟ ਕੀਤੀ ਤਾਂ ਗੁਰੂ ਸਾਹਿਬ ਬੋਲੇ ਮੈਂ ਤੁਹਾਡੇ ਘਰ ਦਾ ਨਹੀਂ ਖਾ ਸਕਦਾ ਪਰ ਤੁਹਾਡੀ ਸ਼ਰਧਾ ਬਹੁਤ ਆ ,, ਇਸ ਲਈ ਆਉਣ ਵਾਲੇ ਵਕ਼ਤ ਚ ਮੇਰੇ ਸਿੱਖ ਤੁਹਾਡੇ ਨਾਂ ਦਾ ਠੰਡਾ ਮਿੱਠਾ ਜਲ ਛਕਿਆ ਕਰਨਗੇ |
ਇਹ ਕਹਾਣੀ ਚੰਦੂ ਬ੍ਰਾਹਮਣ ਨੂੰ ਉਹਦੇ ਪਾਪਾਂ ਤੋਂ ਮੁਕਤ ਕਰਨ ਲਈ ਘੜੀ ਗਯੀ ਆ , ਹਿੰਦੂ ਮਹਾਂ ਸਭਾ ਦੇ ਨਾਮੀ ਲੇਖਕ ਵੀਰ ਸਵਾਰਕਰ ਨੇ 1925 ਚ ਆਪਣੀ ਕਿਤਾਬ ਚ ਇਹ ਗੱਲ ਲਿਖੀ ਸੀ |
ਛਬੀਲ ਦਾ ਇਤਿਹਾਸ ਬਾਅਦ ਚ ਸਾਂਝਾ ਕਰਦੇ ਆਂ ਪਹਿਲਾਂ ਸਵਾਰਕਰ ਵੱਲੋਂ ਗੁਰੂ ਘਰ ਦੇ ਸ਼੍ਰਧਾਲੂ ਬਣਾ ਕੇ ਪੇਸ਼ ਕੀਤੇ ਚੰਦੁ ਦੇ ਪੁੱਤ ਦੀ ਗੱਲ ਕਰ ਲਈਏ |
ਪੰਜਾਬ ਚ ਇੱਕ ਕਸਬਾ ਹਰਗੋਬਿੰਦਪੁਰਾ ..ਜਿਹੜਾ ਕਿਸੇ ਵਕ਼ਤ ਰੋਹੀਲਾ ਦੇ ਖੰਡਰਾਂ ਤੇ ਗੁਰੂ ਅਰਜੁਨ ਦੇਵ ਜੀ ਨੇ ਵਸਾਇਆ ਸੀ | ਜਦੋਂ ਗੁਰੂ ਸਾਹਿਬ ਗਵਾਲੀਅਰ ਦੀ ਜੇਲ ਚ ਕੈਦ ਸਨ ਉਸ ਵਕ਼ਤ ਇਸ ਕਸਬੇ ਤੇ ਭਗਵਾਨ ਦਾਸ ਘੇਰਡ ਨੇ ਕਬਜ਼ਾ ਕਰ ਲਿਆ ਸੀ |
ਇਹ ਭਗਵਾਨ ਦਾਸ ਚੰਦੁ ਦੀ ਉਸੇ ਨੂੰਹ ਦਾ ਪਿਓ ਸੀ ਜਿਸਨੂੰ ਸਵਾਰਕਰ ਕਲੀਨ ਚਿੱਟ ਦੇ ਰਿਹਾ |
ਜਦੋਂ 1621 ਚ ਗੁਰੂ ਹਰਗੋਬਿੰਦ ਸਾਹਿਬ ਨੇ ਇਹਨੂੰ ਇਥੋਂ ਭਜਾਇਆ ਇਹ ਆਪਣੇ ਜਵਾਈ ਜਾਣੀ ਕੇ ਚੰਦੁ ਦੇ ਪੁੱਤਰ ਕਰਮ ਚੰਦ ਨੂੰ ਗੁਰੂ ਖਿਲਾਫ ਚੜਾ ਲਿਆਇਆ ਤੇ ਨਾਲ ਇਹਨਾਂ ਜਲੰਧਰ ਦੇ ਫੌਜਦਾਰ ਨੂੰ ਲੈ ਕੇ ਗੁਰੂ ਸਾਹਿਬ ਤੇ ਹਮਲਾ ਕਰ ਦਿੱਤਾ | ਜਿਸ ਨੂੰ ਰੋਹੀਲਾ ਦੀ ਜੰਗ ਕਿਹਾ ਜਾਂਦਾ ,, ਇਸ ਜੰਗ ਚ ਇਹ ਮਾਰੇ ਗਏ ਆ |
ਜੋ ਗੁਰੂ ਖਿਲਾਫ ਫੋਜਾਂ ਚੜਾ ਲਿਆਏ ਸਵਾਰਕਰ ਨੂੰ ਉਹਨਾਂ ਵਿਚ ਸ਼ਰਧਾ ਦਿਸ ਗਯੀ ਕਿੱਡੇ ਕਮਾਲ ਦੀ ਗੱਲ ਆ |
ਫੇਰ ਗੁਰੂ ਸਾਹਿਬ ਦੀ ਸ਼ਹੀਦੀ ਤੇ ਛਬੀਲ ਕਿਓਂ ?
ਇਹ ਸਵਾਲ ਦਾ ਜਵਾਬ ਲਭਦਾ ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਵਿਚੋਂ ...
ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਮੁਤਾਬਿਕ ਛਬੀਲ ਦਾ ਮੁੱਢ ਮੁਸਲਿਮ ਭਾਈਚਾਰੇ ਤੋਂ ਬੱਝਿਆ ਸੀ। ਮੁਸਲਿਮ ਭਾਈਚਾਰੇ ਦੇ ਸ਼ੀਆ ਮੁਸਲਮਾਨ ਮੁਹੱਰਮ ਮਹੀਨੇ ਦੇ ਪਹਿਲੇ 10 ਦਿਨ ਇਮਾਮ ਹੁਸੈਨ ਦੀ ਯਾਦ ਵਿੱਚ ਛਬੀਲ ਲਾਉਂਦੇ ਸਨ। ਛਬੀਲ ਸ਼+ਆਬ+ਈਲ ਤੋਂ ਬਣਿਆ ਹੈ। ਸ਼ ਤੋਂ ਭਾਵ ਮਿੱਠਾ, ਆਬ ਤੋਂ ਭਾਵ ਪਾਣੀ ਤੇ ਈਲ ਤੋਂ ਭਾਵ ਥਾਂ, ਅਰਥ ਮਿੱਠਾ ਪਾਣੀ ਪਿਆਉਣ ਦੀ ਥਾਂ ।
ਜਦੋਂ ਗੁਰੂ ਸਾਹਿਬ ਦੀ ਸ਼ਹੀਦੀ ਹੋਈ ਸੰਗਤਾਂ ਦੂਰੋਂ ਦੂਰੋਂ ਗੁਰੂ ਹਰਗੋਬਿੰਦ ਸਾਹਿਬ ਕੋਲ ਅਫਸੋਸ ਕਰਨ ਲਈ ਆਉਣ ਲੱਗੀਆਂ ਜਿਵੇਂ ਕਾਬਲ ਦੀ ਸੰਗਤ ਆਦਿ ..ਗਰਮੀ ਬਹੁਤ ਜਿਆਦਾ ਹੋਣ ਕਰਕੇ ਰਸਤੇ ਵਿੱਚ ਸਿੱਖ ਸੰਗਤਾਂ ਵੱਲੋਂ ਉਹਨਾਂ ਨੂੰ ਮਿੱਠਾ ਗੁੜ ਵਾਲਾ ਠੰਡਾ ਦੁੱਧ ਜਾਂ ਪਾਣੀ ਚ ਸ਼ੱਕਰ ਘੋਲ ਕੇ ਪਾਣੀ ਛਕਾਇਆ ਜਾਂਦਾ ਸੀ ਕਿਉਂਕਿ ਸ਼ੱਕਰ ਠੰਡੀ ਹੁੰਦੀ ਆ ਅੰਦਰ ਗਰਮੀ ਨਹੀਂ ਪੈਂਦੀ |
ਇਥੋਂ ਹੀ ਛਬੀਲ ਦੀ ਰੀਤ ਸ਼ੁਰੂ ਹੋ ਗਈ |
ਚੰਦੁ ਦੀ ਨੂੰਹ ਪੁੱਤ ਵਾਲਾ ਨਿਰਾ ਝੂਠ ਆ ਜੋ ਹਿੰਦੂ ਮਹਾਂ ਸਭਾ ਦੇ ਲੀਡਰ ਨੇ ਮਾਰਿਆ ਸੀ |
ਅੱਜ ਸਾਰੀ ਗੱਲ ਤਾਂ ਕੀਤੀ ਆ ਕਿਉਂਕਿ ਪਰਸੋਂ 18 ਜੂਨ ਨੂੰ ਸ੍ਰੀ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਪੁਰਬ ਮਨਾਇਆ ਗਿਆ , ਵੈਸੇ ਉਹਨਾਂ ਦੀ ਸ਼ਹੀਦੀ 30 ਮਈ ਨੂੰ ਹੋਈ ਸੀ , ਸਾਕਾ ਨੀਲਾ ਤਾਰਾ ਵੇਲੇ ਜੂਨ 1984 ਚ ਗੁਰੂ ਜੀ ਦਾ ਸ਼ਹੀਦੀ ਦਿਹਾੜਾ 3 ਜੂਨ ਨੂੰ ਸੀ |
ਕਿਵੇਂ ਵਸਿਆ ਪਿੰਡ ਠੀਕਰੀਵਾਲ?
18/06/2026
ਸ੍ਰੀ ਅੰਮ੍ਰਿਤਸਰ ਸਾਹਿਬ ਬਾਰੇ ਕਈ ਵਾਰ ਕਈ ਲੋਕ ਕਹਿ ਦਿੰਦੇ ਆ ਕੇ ਬੀਬੀ ਭਾਨੀ ਜੀ ਵਿਆਹ ਮੌਕੇ ਅਕਬਰ ਬਾਦਸ਼ਾਹ ਨੇ ਇਹ ਜਗ੍ਹਾ ਸ਼ਗਨ ਦੇ ਤੌਰ ਤੇ ਬੀਬੀ ਭਾਨੀ ਜੀ ਨੂੰ ਦਿੱਤੀ ਸੀ | ਪਰ ਇਸਦੇ ਗਜ਼ਟ ਰਿਕਾਰਡ ਲਭਦੇ ਆ ਇਹ ਜ਼ਮੀਨ ਗੁਰੂ ਰਾਮਦਾਸ ਜੀ ਨੇ ਤੁੰਗ,ਗੁਮਟਾਲਾ ਤੇ ਗਿੱਲਵਾਲੀ ਪਿੰਡ ਦੇ ਜ਼ਿਮੀਦਾਰਾਂ ਤੋਂ 700 ਅਕਬਰੀ ਰੁਪਏ ਚ ਖਰੀਦੀ ਸੀ |
ਹੁਣ ਜੇ ਦਾ ਇਤਿਹਾਸ ਵੇਖੀਏ ਤਾਂ ਇਸਦਾ ਪੁਰਾਣਾ ਨਾਮ ਗੁਰੂ ਕਾ ਚੱਕ ਸੀ , ਇਸ ਨੂੰ ਗੁਰੂ ਰਾਮਦਾਸ ਜੀ ਨੇ ਵਸਾਇਆ ਸੀ ਇਸਲਈ ਇਸਨੂੰ ਰਾਮਦਾਸਪੁਰ ਵੀ ਕਿਹਾ ਜਾਂਦਾ ਸੀ |
ਇਥੇ ਪੰਜ ਪਵਿੱਤਰ ਇਤਿਹਾਸਿਕ ਸਰੋਵਰ ਆ ...ਰਾਮਸਰ , ਕੌਲਸਰ , ਬਿਬੇਕਸਰ , ਸੰਤੋਖਸਰ , ਅੰਮ੍ਰਿਤਸਰ |
ਰਾਮਸਰ ਬਾਬਾ ਦੀਪ ਸਿੰਘ ਦੇ ਗੁਰੂ ਘਰ ਦੇ ਨਾਲ ਗੁਰਦਵਾਰਾ ਮੰਜੀ ਸਾਹਿਬ ਤੇ ਗੁਰਦਵਾਰਾ ਰਾਮਸਰ ਸਾਹਿਬ ਦੇ ਵਿਚਾਲੇ ਬਣਿਆ ਹੋਇਆ |
ਉਸ ਤੋਂ ਥੋੜਾ ਜੇਹਾ ਉਰਾਂ (ਜਦੋਂ ਮੰਜੀ ਸਾਹਿਬ ਤੋਂ ਬਾਬਾ ਅੱਟਲ ਰਾਏ ਜੀ ਵੱਲ ਆਉਂਦੇ ਹਾਂ) ਹੀ ਬਿਬੇਕਸਰ ਸਰੋਵਰ ਆ , ਕੌਲਸਰ ਸਰੋਵਰ ਬਾਬਾ ਅੱਟਲ ਰਾਏ ਗੁਰਦਵਾਰਾ ਦੇ ਵਿੱਚ ਬਣਿਆ ਹੋਇਆ | ਸੰਤੋਖਸਰ ਸਰੋਵਰ ਦਰਬਾਰ ਸਾਹਿਬ ਤੋਂ ਕੋਈ 1.ਕਿਲੋਮੀਟਰ ਤੇ ਗੁਰਦਵਾਰਾ ਸੰਤੋਖਸਰ ਚ ਬਣਿਆ ਹੋਇਆ |
ਅੰਮ੍ਰਿਤਸਰ ਸਰੋਵਰ ਉਹ ਆ ਜਿਸ ਸਰੋਵਰ ਚ ਸ੍ਰੀ ਦਰਬਾਰ ਸਾਹਿਬ ਬਣਿਆ ਹੋਇਆ , ਇਸੇ ਅੰਮ੍ਰਿਤਸਰ ਸਰੋਵਰ ਤੋਂ ਇਸ ਗੁਰੂ ਕੇ ਚੱਕ ਸ਼ਹਿਰ ਦਾ ਨਾਮ ਅੰਮ੍ਰਿਤਸਰ ਪਿਆ ਸੀ |
ਅੱਜ ਦੇ ਦਿਨ 17 ਜੂਨ 1923 ਨੂੰ ਸ੍ਰੀ ਦਰਬਾਰ ਸਾਹਿਬ ਵਾਲੇ ਇਸ ਅੰਮ੍ਰਿਤਸਰ ਸਰੋਵਰ ਦੀ ਸਫਾਈ ਦੀ ਕਾਰ ਸੇਵਾ ਸ਼ੁਰੂ ਹੋਈ ਸੀ , ਇਸਤੋਂ ਪਹਿਲਾਂ ਇਹ ਸਫਾਈ ਦੀ ਕਾਰ ਸੇਵਾ 81 ਸਾਲ ਪਹਿਲਾਂ 1842 ਚ ਕੀਤੀ ਗਈ ਸੀ |
ਕੀ ਤੁਹਾਨੂੰ ਪਤਾ ਕਿਵੇਂ ਬੱਝਿਆ ਛਪਾਰ ਪਿੰਡ..?
17/06/2026
ਮਾਰਚ 1944 ਵਿੱਚ ਅਮਰੀਕਾ ਦੇ ਸਾਊਥ ਕੈਰੋਲੀਨਾ ਵਿੱਚ 11 ਅਤੇ 8 ਸਾਲ ਦੀਆਂ ਦੋ ਲੜਕੀਆਂ ਲਾਪਤਾ ਹੋ ਗਈਆਂ ਅਤੇ ਬਾਅਦ ਵਿੱਚ ਉਨ੍ਹਾਂ ਦੀਆਂ ਲਾਸ਼ਾਂ ਮਿਲੀਆਂ।
ਸ਼ੱਕ ਦੇ ਅਧਾਰ ਤੇ ਪੁਲਿਸ ਨੇ 14 ਸਾਲ ਦੇ ਜਾਰਜ ਸਟਿਨੀ ਨੂੰ ਗ੍ਰਿਫ਼ਤਾਰ ਕਰ ਲਿਆ ਕਿਉਂਕਿ ਉਸਨੇ ਲੜਕੀਆਂ ਨੂੰ ਲਾਪਤਾ ਹੋਣ ਤੋਂ ਪਹਿਲਾਂ ਆਪਣੇ ਘਰ ਦੇ ਨੇੜੇ ਦੇਖਿਆ ਸੀ।
ਉਸਨੂੰ ਮੌਤ ਦੀ ਸਜ਼ਾ ਸੁਣਾ ਦਿੱਤੀ ਗਈ। ਓਦਾਂ ਸਜ਼ਾ ਸੁਣਾਉਣ ਲਈ ਨਾ ਕੋਈ ਸਬੂਤ ਸੀ, ਨਾ ਕੋਈ ਗਵਾਹ। ਉਸ ਦਾ ਰੰਗ ਕਾਲਾ ਸੀ ਤੇ ਇਹ ਮੰਨ ਲਿਆ ਗਿਆ ਕਿ ਕਤਲ ਉਸ ਨੇ ਹੀ ਕੀਤਾ ਹੋਵੇਗਾ। ਸਟਿਨੀ ਵੀਹਵੀਂ ਸਦੀ ਚ ਮੌਤ ਦੀ ਸਜ਼ਾ ਪਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਪਹਿਲਾ ਵਿਅਕਤੀ ਸੀ। ਉਸ ਦਾ ਮੁਕੱਦਮਾ ਪਤਾ ਕਿੰਨੀ ਦੇਰ ਚੱਲਿਆ, ਸਿਰਫ ਦੋ ਘੰਟੇ! …ਤੇ ਜਿਊਰੀ ਨੇ ਉਸ ਦੀ ਸਜ਼ਾ ਤੇ ਸਹੀ ਪਾਉਣ ਲਈ ਕਿੰਨਾ ਸਮਾਂ ਲਿਆ, ਸਿਰਫ 10 ਮਿੰਟ! ਕਿਉਂਕਿ ਜੱਜ ਤੇ ਜਿਊਰੀ ਸਭ ਗੋਰੇ ਸਨ ਤੇ ਸਟਿਨੀ ਕਾਲਾ | ਬੱਸ ਨਸਲੀ ਭੇਦ ਤੇ ਹੀ ਉਸਦਾ ਫੈਸਲਾ ਹੋਇਆ ਤੇ ਕਾਲਾ ਰੰਗ ਹੀ ਉਸਦੀ ਸਜ਼ਾ ਦੀ ਵਜ੍ਹਾ ਬਣ ਗਿਆ | ਜੋ ਅੱਜ ਸਿੱਖ ਬਾਹਰ ਨਗਰ ਕੀਰਤਨ ਕੱਢਦੇ ਆ ਦਸਤਾਰਾਂ ਬੰਨ੍ਹ ਕੇ ਕੰਮ ਕਰ ਸਕਦੇ ਆ, ਪਹਿਲਾਂ ਏਨਾ ਅਸਾਨ ਨਹੀਂ ਸੀ ਪੱਗ ਬੰਨ੍ਹਕੇ ਨੌਕਰੀ ਕਰਨਾ ਸਕੂਲ ਜਾਣਾ ਜੇ ਅੱਜ ਹੱਕ ਮਿਲੇ ਹੋਏ ਆ ਇਸਦੇ ਪਿੱਛੇ ਵੀ ਸਾਡੇ ਬਜ਼ੁਰਗਾਂ ਦੇ ਸੰਘਰਸ਼ ਖੜੇ ਆ ਜੋ ਉਹਨਾਂ ਆਪਣੇ ਹੱਕਾਂ ਲਈ ਲੜੇ ਸਨ |
ਸਟਿਨੀ ਦਾ ਸਰੀਰ ਏਨਾ ਮਾੜਕੂ ਸੀ ਕਿ ਉਹ ਬਿਜਲੀ ਵਾਲੀ ਕੁਰਸੀ ਤੇ ਝਟਕੇ ਵਾਸਤੇ ਜਦੋਂ ਬੈਠਿਆ ਉਸਨੂੰ ਬੰਨ੍ਹਣ ਵਾਸਤੇ ਲੱਗੀਆਂ ਬੈਲਟਾਂ ਵੱਡੀਆਂ ਸਨ ,ਇਸ ਲਈ ਉਸ ਹੇਠਾਂ ਕਿਤਾਬਾਂ ਰੱਖੀਆਂ ਗਈਆਂ ਸਨ, ਉਹਨਾਂ ਕਿਤਾਬਾਂ ਵਿੱਚ ਇੱਕ ਬਾਈਬਲ ਵੀ ਸੀ। ਅੱਜ ਦੇ ਦਿਨ 16 ਜੂਨ 1944 ਨੂੰ ਬਿਨਾਂ ਅਪੀਲ ਦਲੀਲ ਤੋਂ ਉਹਨੂੰ 2400 ਵੋਲਟ ਦਾ ਝਟਕਾ ਦੇ ਕੇ ਮਾਰ ਦਿੱਤਾ ਗਿਆ |
70 ਸਾਲ ਬਾਅਦ 2014 ਵਿੱਚ ਦੱਖਣੀ ਕੈਰੋਲੀਨਾ ਦੀ ਇੱਕ ਅਦਾਲਤ ਨੇ ਉਸ ਨੂੰ ਦੋਸ਼ੀ ਠਹਿਰਾਉਣ ਵਾਲੇ ਫੈਸਲੇ ਨੂੰ ਰੱਦ ਕਰ ਦਿੱਤਾ ਤੇ ਕਿਹਾ ਕੇ ਸਜ਼ਾ ਸਨਾਉਣ ਵੇਲੇ ਸਟਿਨੀ ਨਾਲ ਬੇਇਨਸਾਫ਼ੀ ਹੋਈ ਸੀ | ਸਟਿਨੀ ਦੀ ਮੌਤ ਤੋਂ 70 ਸਾਲ ਬਾਅਦ ਸਟਿਨੀ ਨੂੰ ਇਨਸਾਫ ਮਿਲ ਗਿਆ | ਮੌਤ ਤੋਂ 70 ਸਾਲ ਬਾਅਦ ਇਨਸਾਫ ,,ਕੰਮੈਂਟ ਕਰਕੇ ਦੱਸਿਆ ਇਸ ਫੈਸਲੇ ਬਾਰੇ ਤੁਸੀਂ ਕਿ ਕਹੋਗੇ ?
ਰੁਤਿ ਫਿਰੀ ਵਣੁ ਕੰਬਿਆ |Roop Kaur Stories | #
15/06/2026
ਮੈਨੂੰ ਕਿਸੇ ਦੇ ਰਹਿਮ ਦੀ ਲੋੜ ਨਹੀਂ ਹੁਣ,
ਆਉਂਦੀ ਬੁੱਲੀਆਂ ਉੱਤੇ ਫਰਯਾਦ ਵੀ ਨਹੀਂ।
ਛਾਲੇ ਜਿਗਰ ਵਾਲੇ ਭਰ ਕੇ ਫਿੱਸ ਗਏ ਨੇ,
ਦੁੱਖ ਨਹੀਂ ਭੁੱਲੇ, ਰਹੇ ਯਾਦ ਵੀ ਨਹੀਂ।
ਸੱਟਾਂ ਖਾ ਖਾ ਕੇ ਆਹਰਨ ਵਾਂਗ ਹੋਈਆਂ,
ਮੇਰੇ ਦਿਲ ਤੋਂ ਸਖਤ ਫੌਲਾਦ ਵੀ ਨਹੀਂ।
ਮੇਰੀ ਆਹ ਦੀ ਅੱਗ ਤੋਂ ਮੌਤ ਕੰਬੇ,
ਨੇੜੇ ਢੁਕਦੇ ਡਰਦੇ ਜਲਾਦ ਵੀ ਨਹੀਂ।
ਤੂੰ ਵੀ ਤੱਤੀਏ ਕਿਸਮਤੇ ! ਰਹੀਂ ਬਚ ਕੇ,
ਮੇਰੀ ਆਹ ਤੋਂ ਬਚ ਕੇ ਖੁਦਾ ਨਿਕਲੂ।
ਮੈਨੂੰ ਕਸਮ ਰੱਬ ਦੀ, ਸ਼ੀਤਲ ਸਤੇ ਦਿਲ 'ਚੋਂ"
ਨਿਕਲੂ, ਜਦੋ ਨਿਕਲੂ, ਬਦ-ਦੁਆ ਨਿਕਲੂ।
ਢਾਡੀ ਸੋਹਣ ਸਿੰਘ ਸ਼ੀਤਲ ਦੁਆਰਾ ਮਹਾਰਾਜਾ ਰਣਜੀਤ ਸਿੰਘ ਦੀ ਨੂੰਹ ਰਾਣੀ ਚੰਦ ਕੌਰ ਦੇ ਲਿਖੇ ਆਖਰੀ ਬੋਲ ਆ ਇਹ ,, ਜਦੋਂ ਆਖਰੀ ਸਾਹਾਂ ਤੇ ਪਈ ਤੜਪ ਰਹੀ ਰਾਣੀ ਚੰਦ ਕੌਰ ਕੋਲ ਝੂਠੇ ਮਗਰ ਮੱਛ ਦੇ ਹੰਝੂ ਰੋਹੜ ਕੇ ਰਾਣੀ ਦੀ ਆਖਰੀ ਇੱਛਾ ਪੁੱਛ ਰਿਹਾ ਸੀ ਧਿਆਨ ਸਿੰਘ ਡੋਗਰਾ ,, ਇਹ ਉਸ ਵਕ਼ਤ ਦਾ ਸੀਨ ਖਿਚਿਆ ਉਹਨਾਂ |
ਰਾਣੀ ਚੰਦ ਕੌਰ ਜਿਸਨੇ ਇੱਕ ਦਿਨ ਦੀ ਵਿਥ ਨਾਲ ਆਪਣਾ ਪਤੀ ਤੇ ਪੁੱਤ ਖੋਹਿਆ ਫੇਰ ਜੰਮਣ ਤੋਂ ਪਹਿਲਾਂ ਆਪਣਾ ਪੋਤਾ ਖੋਹਿਆ |
ਸ਼ਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇ ਸਿੱਖ ਰਾਜ ਚ ਡੋਗਰਿਆਂ ਵੱਲੋਂ ਕੀਤੀਆਂ ਗਦਾਰੀਆਂ ਚ ਮਹਾਰਾਜਾ ਰਣਜੀਤ ਸਿੰਘ ਦੇ ਦੋ ਪੋਤਿਆਂ ਦੇ ਨਾਲ ਨਾਲ ਇੱਕ ਪੜੋਤਾ ਵੀ ਮਾਰਿਆ ਗਿਆ ਸੀ |
ਆਓ ਕਹਾਣੀ ਸ਼ੇਰੇ ਪੰਜਾਬ ਦੀ ਮੌਤ ਤੋਂ ਬਾਅਦ 1839 ਤੋਂ ਸ਼ੁਰੂ ਕਰਦੇ ਆ |
ਸ਼ੇਰੇ ਪੰਜਾਬ ਤੋਂ ਬਾਅਦ ਉਸਦਾ ਪੁੱਤਰ ਮਹਾਰਾਜਾ ਖੜਕ ਸਿੰਘ ਤਖਤ ਤੇ ਬੈਠਾ ਪਰ ਡੋਗਰਿਆਂ ਉਸ ਖਿਲਾਫ ਸਿੱਖ ਫੌਜ ਵਿਚ ਜ਼ਾਹਿਰ ਭਰ ਦਿੱਤਾ ਨਕਲੀ ਚਿੱਠੀਆਂ ਉਸਦੇ ਪੁੱਤਰ ਕੰਵਰ ਨੌਂਨਿਹਾਲ ਸਿੰਘ ਨੂੰ ਵਿਖਾਈਆਂ ਗਈਆਂ ਕੇ ਖੜਕ ਸਿੰਘ ਸਿੱਖ ਰਾਜ ਨੂੰ ਗੋਰਿਆਂ ਕੋਲ ਵੇਚਣਾ ਚਾਹੁੰਦਾ ....ਖੜਕ ਸਿੰਘ ਨੂੰ ਜੇਲ ਚ ਸੁੱਟ ਦਿੱਤਾ ਗਿਆ ਤੇ ਤਖਤ ਤੇ ਉਸਦਾ ਪੁੱਤਰ ਕੰਵਰ ਨੌਂਨਿਹਾਲ ਸਿੰਘ ਬਿਠਾ ਦਿੱਤਾ ਗਿਆ ,, ਖੜਕ ਸਿੰਘ ਨੂੰ ਜੇਲ ਚ ਖਾਣੇ ਵਿਚ ਮਿਲਾ ਕੇ ਜ਼ਾਹਿਰ ਦਿੱਤਾ ਜਾਣ ਲੱਗਾ ਜਿਸ ਨਾਲ ਉਹ ਸਦਾ ਦੀ ਨੀਂਦ ਸੋਂ ਗਿਆ ਤੇ ਉਸਦਾ ਸੰਸਕਾਰ ਕਰਕੇ ਵਾਪਸ ਆਉਂਦੇ ਕੰਵਰ ਨੌਂਨਿਹਾਲ ਸਿੰਘ ਤੇ ਡਿਓੜੀ ਦਾ ਛੱਜਾ ਸੁੱਟ ਦਿੱਤਾ ਗਿਆ ਉਹਵੀ ਸਦਾ ਲਈ ਅੱਖਾਂ ਮੀਚ ਗਿਆ |
ਫੇਰ ਤਖਤ ਤੇ ਬੈਠੀ ਖੜਕ ਸਿੰਘ ਦੀ ਵਿਧਵਾ ਤੇ ਕੰਵਰ ਨੌਂਨਿਹਾਲ ਸਿੰਘ ਦੀ ਮਾਂ ਰਾਣੀ ਚੰਦ ਕੌਰ ,, ਪਰ ਡੋਗਰੇ ਸਿੱਖਾਂ ਨੂੰ ਆਪਸ ਲੜਾ ਕੇ ਮਰਵਾਉਣਾ ਚਾਹੁੰਦੇ ਸਨ ,, ਉਹਨਾਂ ਸਿੱਖਾਂ ਚ ਪ੍ਰਚਾਰ ਸ਼ੁਰੂ ਕਰ ਦਿੱਤਾ ਤੁਸੀਂ ਮਰਦ ਹੋਕੇ ਇੱਕ ਔਰਤ ਦੇ ਅਧੀਨ ਕਿਓਂ ਨੌਕਰੀ ਕਰ ਰਹੇ ਹੋ ,, ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰ ਸ਼ੇਰ ਸਿੰਘ ਹਲੇ ਜਿਓੰਦਾ ਉਸ ਨੂੰ ਤਖਤ ਤੇ ਬਿਠਾਇਆ ਜਾਏ |
ਸਿੱਖ ਫੌਜ ਦੋ ਹਿੱਸਿਆਂ ਵਿਚ ਵੰਡੀ ਗਈ ,, ਭਰਾ ਮਾਰੂ ਜੰਗ ਹੋਈ ਤੇ ਲਾਹੌਰ ਕਿਲੇ ਦੇ ਅੰਦਰ ਤੇ ਬਾਹਰ ਸਿੱਖਾਂ ਦੀਆਂ ਲਾਸ਼ਾਂ ਦੇ ਢੇਰ ਲੱਗ ਗਏ , ਮਹਾਰਾਜਾ ਸ਼ੇਰ ਸਿੰਘ ਤੇ ਰਾਣੀ ਚੰਦ ਕੌਰ ਦੀ ਜੰਗ ਚ ਭਰਾਵਾਂ ਨੇ ਭਰਾਵਾਂ ਦਾ ਸਿਰ ਦੇ ਵੱਢ ਛੱਡੇ | ਅਖੀਰ ਇਹ ਫੈਸਲਾ ਹੋਇਆ ਕੇ ਹੁਣ ਇੱਕ ਵਾਰ ਸ਼ੇਰ ਸਿੰਘ ਗੱਦੀ ਤੇ ਬੈਠੇਗਾ ,, ਕੰਵਰ ਨੌਂਨਿਹਾਲ ਸਿੰਘ ਦੀ ਵਿਧਵਾ ਰਾਣੀ ਨਾਨਕੀ ਕੌਰ ਨੂੰ ਬੱਚਾ ਹੋਣ ਵਾਲਾ ਅਗਰ ਮੁੰਡਾ ਹੋਇਆ ਤਾਂ ਉਸ ਨੂੰ ਤਖਤ ਵਾਪਸ ਕਰ ਦਿੱਤਾ ਜਾਉ , ਜੇ ਕੁੜੀ ਹੋਈ ਤਾਂ ਤਖ਼ਤ ਸ਼ੇਰ ਸਿੰਘ ਕੋਲ ਹੀ ਰਹੁ |
ਰਾਣੀ ਚੰਦ ਕੌਰ ਹੁਣ ਜੋ ਕੁਝ ਕਿਲੇ ਚੋਂ ਚਾਹੀਦਾ ਲਿਜਾ ਸਕਦੀ ਆ ,, ਇਸ ਆੜ ਵਿੱਚ ਅਰਬਾਂ ਦੇ ਹੀਰੇ ਜਵਾਹਰਾਤ ਗੁਲਾਬ ਸਿੰਘ ਡੋਗਰੇ ਨੇ ਖੱਚਰਾਂ ਤੇ ਲੱਦ ਲਏ ਤੇ ਰਾਣੀ ਨੂੰ ਲੈ ਕੇ ਜੰਮੂ ਆ ਗਿਆ |
ਇਸਦਾ ਭਰਾ ਧਿਆਨ ਸਿੰਘ ਤੇ ਭਤੀਜਾ ਹੀਰਾ ਸਿੰਘ ਲਾਹੌਰ ਸ਼ੇਰ ਸਿੰਘ ਕੋਲ ਰਹੇ |
ਧਿਆਨ ਸਿੰਘ ਨੇ ਮਹਾਰਾਜਾ ਸ਼ੇਰ ਸਿੰਘ ਨੂੰ ਕਿਹਾ , ਮਹਾਰਾਜ ਜੀ ,ਰਾਣੀ ਚੰਦ ਕੌਰ ਤੇ ਰਾਣੀ ਨਾਨਕੀ ਕੌਰ ਸਕੀਮ ਬਣਾ ਰਹੀਆਂ ਹਨ ਕੇ ਜੇ ਉਹਨਾਂ ਘਰ ਧੀ ਹੋਈ , ਉਹ ਆਪਣੀ ਧੀ ਕਿਸੇ ਨੂੰ ਦੇ ਕੇ ਉਸਤੋਂ ਮੁੰਡਾ ਮੁੱਲ ਲੈ ਕੇ ਤਖਤ ਤੇ ਦਾਅਵਾ ਪੇਸ਼ ਕਰਨ ਦੇਣ ਗਈਆਂ | ਇਸ ਲਈ ਜੇ ਤਖਤ ਸਲਾਮਤ ਰੱਖਣਾ ਤਾਂ ਰਾਣੀ ਨਾਨਕੀ ਨੂੰ ਮਾਰਨਾ ਪਾਉ ਨਹੀਂ ਉਸਦਾ ਬੱਚਾ ਇਸ ਤਖਤ ਦਾ ਵਾਰਸ ਬਣ ਜਾਉ ,, ਗੋਲੀਆਂ ਰਾਹੀਂ ਰਾਣੀ ਨਾਨਕੀ ਕੌਰ ਨੂੰ ਜ਼ਾਹਿਰ ਦੇ ਦਿੱਤਾ ਗਿਆ ਜਿਸ ਨਾਲ ਸ਼ੇਰੇ ਪੰਜਾਬ ਦਾ ਪੜੋਤਾ ਦੁਨੀਆਂ ਤੇ ਆਉਣ ਤੋਂ ਪਹਿਲਾਂ ਹੀ ਪੇਟ ਚ ਮਾਰ ਦਿੱਤਾ ਗਿਆ ,, ਪਰ ਰਾਣੀ ਨਾਨਕੀ ਕੌਰ ਹੋਰ ਤੜਪਣ ਲਈ ਬਚ ਗਈ |
ਗਿਆਨੀ ਗੁਰਮੁਖ ਸਿੰਘ ਨੇ ਰਾਣੀ ਚੰਦ ਕੌਰ ਤੇ ਰਾਜੇ ਸ਼ੇਰ ਸਿੰਘ ਦਾ ਮਤਲਬ ਦੋਨਾਂ ਦਿਓਰ ਭਰਜਾਈ ਦਾ ਵਿਆਹ ਕਰਾਉਣਾ ਚਾਹਿਆ ਤਾਂ ਕੇ ਖਿਲਰੀ ਸਿੱਖ ਰਾਜ ਦੀ ਤਾਕਤ ਨੂੰ ਇਕੱਠਾ ਕੀਤਾ ਜਾ ਸਕੇ , ਪਰ ਇੱਕ ਵਾਰ ਤਾਂ ਡੋਗਰਿਆਂ ਇਹ ਵਿਆਹ ਨਾ ਹੋਣ ਦਿੱਤਾ | ਪਰ ਹੁਣ ਖਤਰਾ ਜਰੂਰ ਸੀ ਉਹਨਾਂ ਨੂੰ ਕੇ ਜੇ ਵਿਆਹ ਹੋ ਗਿਆ ਤਾਂ ਗੁਲਾਬ ਸਿੰਘ ਡੋਗਰੇ ਨੂੰ ਸਾਰਾ ਮਾਲ ਵਾਪਸ ਕਰਨਾ ਪਾਉ |
ਉਹਨਾਂ ਚਾਰ ਪਹਾੜਨਾ ਗੋਲੀਆਂ ਨੂੰ ਰਿਸ਼ਵਤ ਦੇ ਕੇ ਰਾਣੀ ਚੰਦ ਕੌਰ ਦੀ ਸਪਾਰੀ ਦੇ ਦਿੱਤੀ ਉਹਨਾਂ ਨੇ ਸੁੱਤੀ ਪਈ ਰਾਣੀ ਦੇ ਸਿਰ ਵਿੱਚ ਇੱਕ ਵੱਡਾ ਪੱਥਰ ਮਾਰਿਆ ਜਿਸ ਨਾਲ ਰਾਣੀ ਦਾ ਸਿਰ ਫੇਹੇਆ ਗਿਆ ਰਾਣੀ ਤਿੰਨ ਦਿਨ ਤੜਫਦੀ ਰਹੀ ,,, ਅਖੀਰ 13 ਜੂਨ 1842 ਨੂੰ ਰਾਣੀ ਚੰਦ ਕੌਰ ਸਦਾ ਦੀ ਨੀਂਦ ਸੋਂ ਗਈ |
Sikhs vs Jews
ਸੰਡੇ ਮਤਲਬ ਐਤਵਾਰ |
ਛੁੱਟੀ ਦਾ ਦਿਨ .. ਪਰ ਇਹ ਛੁੱਟੀ ਐਤਵਾਰ ਹੀ ਕਿਓਂ ਹੁੰਦੀ ?
ਇਹ ਐਤਵਾਰ ਨੂੰ ਛੁੱਟੀ ਕਦੋਂ ਸ਼ੁਰੂ ਹੋਈ ?
ਐਤਵਾਰ ਨੂੰ ਛੁੱਟੀ ਦਾ ਐਲਾਨ ਕਿਸ ਨੇ ਕੀਤਾ ?
ਆਓ ਅੱਜ ਇਹਦੇ ਬਾਰੇ ਗੱਲ ਕਰਦੇ ਆਂ ..
ਸਭ ਤੋਂ ਪਹਿਲਾਂ ਰੋਮਨ EMPIRE ਦੇ ਬਾਦਸ਼ਾਹ Constantine I ਨੇ 321 ਈਸਵੀ ਚ ਐਤਵਾਰ ਨੂੰ ਸਾਰੇ ਕੰਮ ਕਾਰ ਬੰਦ ਰੱਖਣ ਦਾ ਹੁਕਮ ਦਿੱਤਾ ਸੀ | ਰੋਮਨ EMPIRE ਚ ਐਤਵਾਰ ਨੂੰ ਸੂਰਜ ਦੇਵਤੇ ਦੀ ਪੂਜਾ ਹੁੰਦੀ ਸੀ ਇਸ ਲਈ Constantine I ਨੇ ਇਹ ਹੁਕਮ ਜਾਰੀ ਕੀਤਾ ਸੀ |
ਈਸਾਈਆਂ ਵਿੱਚ ਗੌਡ ਯੀਸਸ ਨੂੰ ਪੌਂਟੀਅਸ ਪਿਲਾਟੇ ਨੇ ਸ਼ੁੱਕਰਵਾਰ ਵਾਲੇ ਦਿਨ ਸੂਲੀ ਤੇ ਚੜਾ ਕੇ ਸ਼ਹੀਦ ਕਰ ਦਿੱਤਾ ਸੀ , ਇਸ ਲਈ ਗੁਡ FRIDAY ਮਨਾਇਆ ਜਾਂਦਾ |
ਐਤਵਾਰ ਨੂੰ GOD ਯੀਸਸ ਨੂੰ ਜਿਓਂਦਿਆਂ ਵੇਖਿਆ ਗਿਆ ਸੀ , ਇਸ ਦਿਨ ਨੂੰ ਈਸਟਰ ਸੰਡੇ ਦਾ ਨਾਮ ਦਿੱਤਾ ਗਿਆ ਜਿਸ ਦਿਨ ਚਰਚ ਜਾ ਕੇ ਯੀਸਸ ਨੂੰ ਯਾਦ ਕੀਤਾ ਜਾਂਦਾ |
ਇਸੇ ਤਰਾਂ ਕਈ ਮੁਸਲਿਮ ਦੇਸ਼ਾਂ ਵਿੱਚ ਸ਼ੁੱਕਰਵਾਰ ਦੀ ਛੁੱਟੀ ਕੀਤੀ ਜਾਂਦੀ ਆ ਕਿਉਂਕਿ ਆਦਮ ਦੀ ਸ੍ਰਿਸ਼ਟੀ ਸ਼ੁੱਕਰਵਾਰ ਹੋਈ ਸੀ |
ਕਿਆਮਤ ਦਾ ਦਿਨ ਵੀ ਸ਼ੁੱਕਰਵਾਰ ਮੰਨਿਆ ਜਾਂਦਾ |
ਹੁਣ ਗੱਲ ਕਰਦੇ ਆਂ ਭਾਰਤ ਚ ਐਤਵਾਰ ਦੀ ਛੁੱਟੀ ਕਦੋਂ ਹੋਣ ਲੱਗੀ .. ਜਦੋਂ ਭਾਰਤ ਤੇ ਬ੍ਰਿਟਿਸ਼ ਦਾ ਕਬਜ਼ਾ ਸੀ ਮਜ਼ਦੂਰਾਂ ਨੂੰ ਮਿੱਲਾਂ ਵਿੱਚ ਪੂਰੇ ਸੱਤ ਦਿਨ ਕੰਮ ਕਰਨਾ ਪੈਂਦਾ ਸੀ |
ਮਜ਼ਦੂਰਾਂ ਦੇ ਲੀਡਰ ਨਾਰਾਇਣ ਮੇਘਾਜੀ ਲੋਖੰਡੇ ਨੇ ਸੱਤ ਸਾਲ ਸੰਘਰਸ਼ ਲੜਿਆ ਕੇ ਮਜ਼ਦੂਰਾਂ ਨੂੰ ਵੀ ਇੱਕ ਦਿਨ ਅਰਾਮ ਹੋਣਾ ਚਾਹੀਦਾ |
ਅਖੀਰ ਅੱਜ ਦੇ ਦਿਨ ਮੁੰਬਈ ਵਿੱਚ 10 ਜੂਨ 1890 ਨੂੰ ਸੰਡੇ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਸੀ |
Click here to claim your Sponsored Listing.